ਭੁਖੱੜ ਅੰਨਦਾਤਾ

ss1

ਭੁਖੱੜ ਅੰਨਦਾਤਾ

ਕੀ ਆਖਣ ਸਾਨੂੰ ਧੁੱਪਾਂ ਜੀ।
ਕੀ ਆਖਣ ਸਾਨੂੰ ਝੱਖੜ ਜੀ।
ਅਸੀਂ ਮੁੱਢੋਂ ਬਲਦੇ ਆਏ ਹਾਂ।
ਜਿਵੇਂ ਭੱਠੀਉਂ ਬਲਦੀ ਲਕੜ ਜੀ।

ਨਾ ਸੂਟ ਕੋਈ ਟੋਰੀ ਤੱਕਿਆ ਜੀ।
ਸੀ ਪਰਨਾ ਸਵਾਇਆ, ਇੱਕ ਦੁੱਕੜ ਜੀ।
ਕਦੇ ਕਦਾਈ ਮਿਲੇ ਚੌਪੜੀ ਜਹੀ।
ਪਰ ਆਮ ਹਾਂ ਖਾਂਦਾ ਰੁੱਖੜ ਜੀ।

ਮੇਰੇ ਮੋਡੇ ਮੋਰੀਉਂ ਪਰਨਾ ਏ।
ਹੱਥ ਕਹੀ ਤੇ ਦਾਤੀ ਦੁੱਖੜ ਜੀ।
ਮੈੰਨੂੰ ਕਹਿੰਦੇ ਨੇ ਅੰਨਦਾਤਾ ਇਉਂ।
ਪਰ ਨਾਲ ਦੇ ਆਖਣ ਭੁੱਖੜ ਜੀ।

ਉੰਝ ਟੱਕ ਹੈ ਦੋ-ਤਿੰਨ ਕਿੱਲਿਆ ਦਾ।
ਪਰ ਲੱਗੇ ਜਿਉਂ ਹੈ ਬਸ ਨੁੱਕੜ ਜੀ।
ਕਰਜਾ ਤਾਂ ਇੰਝ ਚੱਕੀ ਫਿਰਦਾ ਹਾਂ।
ਜਿਵੇਂ ਜੁਆਕ ਜਨੇਪੇ ਕੁੱਛੜ ਜੀ।

ਫਸਲਾਂ ਨਾਲ ਲੱਗਦੇ ਭਾਗ ਮੇਰੇ।
ਜੇ ਸੀਜਨ ਲੰਘੇ ਨਾ ਸੁੱਕੜ ਜੀ।
ਪਰ ਮੀੰਹ, ਨੇਰੀ, ਪੈ ਸੋਕਾ ਜਾਵੇ।
ਖੜੀ ਫਸਲਾਂ ਤੇ, ਹੁੰਦੀ ਬੜੀ ਔਕੜ ਜੀ।

ਉਂਝ ਤਾਂ ਕਹਿੰਦੇ ਮੈੰਨੂੰ “ਅੰਨਦਾਤਾ” ।
ਪਰ ਕਹਿਣ ਗੁਆਂਢੀ “ਭੁਖੱੜ” ਜੀ।

ਆਸ਼ੂ

Share Button

Leave a Reply

Your email address will not be published. Required fields are marked *