Wed. Jan 22nd, 2020

ਭੀੜ ਤੋਂ ਇਕ ਅਲੱਗ ਮਨੁੱਖ ਸਨ ਅਟਲ ਬਿਹਾਰੀ ਵਾਜਪਾਈ (16 ਅਗਸਤ 2019 ਬਰਸੀ ‘ਤੇ ਵਿਸ਼ੇਸ਼)

ਭੀੜ ਤੋਂ ਇਕ ਅਲੱਗ ਮਨੁੱਖ ਸਨ ਅਟਲ ਬਿਹਾਰੀ ਵਾਜਪਾਈ (16 ਅਗਸਤ 2019 ਬਰਸੀ ‘ਤੇ ਵਿਸ਼ੇਸ਼)

ਵਾਜਪਾਈ ਦੀ ਜੁਬਾਨ ਵਿੱਚ ਸਰਸਵਤੀ ਹੈ ਇਹ ਗੱਲ ਆਜਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਟਲ ਬਿਹਾਰੀ ਵਾਜਪਾਈ ਦੇ ਸੰਦਰਭ ਵਿੱਚ ਕਹੀ ਸੀ। ਆਦਰ ਨਾਲ ਬੋਲਣ ਵਾਲੇ ਅਤੇ ਆਦਰ ਨਾਲ ਸੁਣਨ ਵਾਲੇ ਵਾਜਪਾਈ ਨੂੰ ਨੀਲੀ ਛੱਤ ਵਾਲੇ ਨੇ ਉਹ ਰੁੱਖਾਪਣ ਕਦੇ ਨਹੀਂ ਦਿੱਤਾ ਜੋ ਸ਼ਿਖਰ ‘ਤੇ ਬੈਠੇ ਲੋਕਾਂ ਵਿੱਚ ਅਕਸਰ ਆ ਹੀ ਜਾਂਦਾ ਹੈ। ਸ਼ਾਇਦ ਇਹੀ ਉਨ੍ਹਾਂ ਦੇ ਜਨਤਾ ਦੇ ਹਰਮਨ ਪਿਆਰੇ ਨੇਤਾ ਹੋਣ ਦਾ ਕਾਰਨ ਵੀ ਹੈ।
25 ਦਸੰਬਰ 1924 ਨੂੰ ਗਵਾਲੀਅਰ ਦੇ ਇਕ ਮੱਧਵਰਗੀ ਪਰਿਵਾਰ ਵਿੱਚ ਜਨਮ ਲੈਣ ਵਾਲੇ ਵਾਜਪਾਈ ਦੀ ਸ਼ੁਰੂਆਤੀ ਸਿੱਖਿਆ ਗਵਾਲੀਅਰ ਦੇ ਵਿਕਟੋਰੀਆ (ਹੁਣ ਲਕਸ਼ਮੀਬਾਈ) ਕਾਲਜ ਅਤੇ ਕਾਨਪੁਰ ਦੇ ਡੀਏਵੀ ਕਾਲਜ ਵਿਚ ਹੋਈ ਸੀ। ਜਿਸ ਦਿਨ ਵਾਜਪਾਈ ਦਾ ਜਨਮ ਹੋਇਆ ,ਉਹੀ ਦਿਨ ਕ੍ਰਿਸਮਸ ਦਾ ਦਿਨ ਵੀ ਸੀ। ਗਿਰਜਾਘਰ ਦੀਆਂ ਘੰਟੀਆਂ ਦੇ ਵਿਚਕਾਰ ਵਾਜਪਾਈ ਪਰਿਵਾਰ ‘ਚ ਖੁਸ਼ੀ ਦੀ ਘੰਟੀ ਵੱਜੀ ਸੀ। ਮਹਿਜ 18 ਸਾਲ ਦੀ ਉਮਰ ਵਿੱਚ ਉਹ ਸੁਤੰਤਰਤਾ ਅੰਦੋਲਨ ਦਾ ਹਿੱਸਾ ਬਣ ਗਏ ਅਤੇ 1942 ਵਿੱਚ ਉਹ ਰਾਜਨੀਤੀ ਵਿੱਚ ਦਾਖਲ ਹੋਏ। ਇਸ ਤੋਂ ਬਾਅਦ 1951 ਵਿਚ ਉਹ ਭਾਰਤੀ ਜਨਸੰਘ ਦੇ ਸੰਸਥਾਪਕ ਮੈਂਬਰ ਬਣੇ। ਪਹਿਲੀ ਵਾਰ 1957 ਵਿਚ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਤੋਂ ਉਹ ਲੋਕ ਸਭਾ ਲਈ ਚੁਣੇ ਗਏ। ਸੰਸਦ ਵਿਚ ਆਪਣੇ ਪਹਿਲੇ ਭਾਸ਼ਣ ਵਿਚ ਵਾਜਪਾਈ ਨੇ ਸਭਨਾਂ ਦਾ ਦਿਲ ਜਿੱਤ ਲਿਆ ।ਉਨ੍ਹਾਂ ਦਾ ਭਾਸ਼ਣ ਇੰਨਾ ਗੰਭੀਰ ਸੀ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਯਾਤਰਾ ਤੇ ਆਏ ਇਕ ਮਹਿਮਾਨ ਨਾਲ ਉਨ੍ਹਾਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਇਹ ਨੌਜੁਆਨ ਇਕ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਵਾਜਪਾਈ 47 ਸਾਲਾਂ ਤੱਕ ਸੰਸਦ ਮੈਂਬਰ ਰਹੇ । ਉਹ 10 ਵਾਰ ਲੋਕ ਸਭਾ ਅਤੇ 2 ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇੇ।
ਵਾਜਪਾਈ ਨੇ 1955 ਵਿੱਚ ਪਹਿਲੀ ਵਾਰ ਚੁਣਾਵੀ ਮੈਦਾਨ ਵਿੱਚ ਕਦਮ ਰੱਖਿਆ ਜਦੋਂ ਵਿਜੈ ਲਕਸ਼ਮੀ ਪੰਡਿਤ ਵੱਲੋਂ ਖਾਲੀ ਕੀਤੀ ਗਈ ਲਖਨਊ ਸੀਟ ਦੀਆਂ ਉਪ ਚੌਣਾਂ ਵਿੱਚ ਉਹ ਹਾਰ ਗਏ। ਬਾਅਦ ‘ਚ ਇਸੇ ਸੰਸਦੀ ਖੇਤਰ ਤੋਂ ਜਿੱਤ ਕੇ ਪ੍ਰਧਾਨਮੰਤਰੀ ਅਹੁੱਦੇ ਤੱਕ ਪਹੁੰਚੇ। ਉੱਤਰ ਪ੍ਰਦੇ ਦੀ ਬਲਰਾਮਪੁਰ ਸੀਟ ਤੋਂ 1957 ਵਿੱਚ ਪਹਿਲੀ ਵਾਰ ਚੌਣ ਜਿੱਤ ਦੇ ਲੋਕਸਭਾ ਵਿੱਚ ਕਦਮ ਰੱਖਿਆ। 1962 ‘ਚ ਇਸੇ ਚੋਣ ਖੇਤਰ ਚੋਂ ਕਾਂਗ੍ਰਸ ਦੀ ਸੁਭਦਰਾ ਜੋਸ਼ੀ ਤੋਂ ਹਾਰ ਗਏ ਪਰ 1967 ‘ਚ ਉਨ੍ਹਾਂ ਨੇ ਫਿਰ ਇਸੇ ਸੀਟ ਤੇ ਕਬਜਾ ਕਰ ਲਿਆ।ਉਨ੍ਹਾਂ ਨੇ 1972 ਵਿੱਚ ਗਵਾਲੀਅਰ ਸੀਟ,1977 ਅਤੇ 1980 ਚ ਨਵੀਂ ਦਿੱਲੀ , 1991, 1996 ਅਤੇ 1998 ਵਿੱਚ ਲਖਨਊ ਸੰਸਦੀ ਸੀਟ ਤੇ ਜਿੱਤ ਹਾਸਲ ਕੀਤੀ।
ਐਮਰਜੈਂਸੀ ਦੇ ਦੌਰਾਨ ਜੈ ਪ੍ਰਕਾਸ਼ ਨਰਾਇਣ ਅਤੇ ਹੋਰ ਵਿਰੋਧੀ ਲੀਡਰਾਂ ਦੇ ਨਾਲ ਵਾਜਪਾਈ ਜੀ ਵੀ ਜੇਲ ਗਏ। ਜਦੋਂ 1977 ਵਿੱਚ ਐਮਰਜੈਂਸੀ ਖਤਮ ਹੋ ਗਈ ਤਾਂ ਜਨਸੰਘ ਦੇ ਜਨਤਾ ਪਾਰਟੀ ‘ਚ ਤਬਦੀਲ ਹੋਣ ਵਿੱਚ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਵਾਜਪਾਈ ਨੁੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਣ ਤੋਂ ਪਹਿਲਾਂ 1992 ਚ ਪਦਮਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ 1994 ਵਿੱਚ ਉਨ੍ਹਾਂ ਨੂੰ ਸ਼੍ਰੇਰਠ ਸਾਂਸਦ ਦੇ ਤੌਰ ਤੇ ਗੋਵਿੰਦ ਵੱਲਭ ਪੰਤ ਅਤੇ ਲੋਕਮਾਨਿਆ ਤਿਲਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਵਾਜਪਾਈ ਨੇ ਕੱਟੜ ਹਿੰਦੂਤਵ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੀ।ਮੁਲਕ ਦੇ ਸੁੱਘੜਸਿਆਣੇ ਸਿਆਸਤਦਾਨਾਂ ਵਿਚ ਸ਼ੁਮਾਰ ਅਟਲ ਬਿਹਾਰੀ ਵਾਜਪਾਈ ਨੂੰ ਵੱਖ ਵੱਖ ਵਿਰੋਧਾਂ ਨੂੰ ਵੀ ਮੁਹਾਰਤ ਨਾਲ ਹੱਲ ਕਰਨ ਲਈ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ 1992 ਵਿੱਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਤੇ 2002 ਦੇ ਗੁਜਰਾਤ ਦੇ ਫਿਰਕੂ ਦੰਗਿਆ ਦੌਰਾਨ ਹਾਲਾਤ ਨੂੰ ਵਧੀਆ ਢੰਗ ਨਾਲ ਨਜਿੱਠਿਆ।ਉਨ੍ਹਾਂ ਨੂੰ ਅਕਸਰ ਭਾਜਪਾ ਦੇ ਨਰਮ ਖਿਆਲੀ ਆਗੂ ਵਜੋਂ ਦੇਖਿਆ ਜਾਂਦਾ ਸੀ, ਜਿਨ੍ਹਾਂ ਲਗਾਤਾਰ ਭਾਜਪਾ ਤੇ ਇਸ ਦੇ ਵਿਚਾਰਧਾਰਕ ਸੇਧਗਾਰ ਆਰਐਸਐਸ ਦੀ ਕੱਟੜ ਹਿੰਦੂਤਵੀ ਵਿਚਾਰਧਾਰਾ ਤੋਂ ਫਾਸਲਾ ਬਣਾਈ ਰੱਖਿਆ। ਉਹ ਇਨ੍ਹਾਂ ਦੋਵਾਂ ਦਾ ਹਿੱਸਾ ਤਾਂ ਰਹੇ ਪਰ ਗੱਲ ਆਪਣੇ ਦਿਲ ਦੀ ਹੀ ਕਹੀ ਤੇ ਕੀਤੀ। ਗੁਜਰਾਤ ਦੇ ਦੰਗਿਆਂ ਦੌਰਾਨ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਮੌਕੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੁੰ ਰਾਜ ਧਰਮ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਦੀ ਨਸੀਹਤ ਦਿੱਤੀ ਸੀ ਕਿ ਸਰਕਾਰੀ ਤੌਰ ‘ਤੇ ਜਾਤ, ਧਰਮ ਜਾਂ ਨਸਲ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਾ ਕਰੇ।
ਸ਼੍ਰੀ ਵਾਜਪਾਈ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਇਹ ਟਿੱਪਣੀ ਕੀਤੇ ਜਾਣ ਸਮੇਂ ਸ਼੍ਰੀ ਮੋਦੀ ਉਨ੍ਹਾਂ ਦੇ ਨਾਲ ਬੈਠੇ ਸਨ, ਜਿਸ ਤੋਂ ਅਟਕਲਾਂ ਲਾਈਆਂ ਜਾਣ ਲੱਗੀਆਂ ਸਨ ਕਿ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।ਇਸ ਤੋਂ ਦਸ ਵਰ੍ਹੇ ਪਹਿਲਾਂ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਵੀ ਭਾਜਪਾ ਵਿੱਚ ਉਹ ਇਕੱਲੇ ਅਜਿਹੇ ਆਗੂ ਸਨ ਜਿਨ੍ਹਾਂ ਇਸ ਕਾਰਵਾਈ ‘ਤੇ ਅਫਸੋਸ ਜ਼ਾਹਰ ਕੀਤਾ ਸੀ। ਉਨ੍ਹਾਂ ਇਸ ਘਟਨਾ ਨੁੰ ਅਫਸੋਸਜਨਕ ਕਰਾਰ ਦਿੱਤਾ ਸੀ।
1996 ਵਿੱਚ ਕੇਂਦਰ ਦੀ ਸੱਤਾ ਤੇ ਭਾਜਪਾ ਦੀ ਤਾਜਪੋਸ਼ੀ ਵਾਜਪਾਈ ਦੀ ਅਗਵਾਈ ਵਿਚ ਹੋਈ। ਹਾਲਾਂਕਿ ਉਨ੍ਹਾ ਦੀ ਸੱਤਾ ਮਹਿਜ 13 ਦਿਨ ਹੀ ਰਹੀ। ਵਾਜਪਾਈ ਦੀ ਕ੍ਰਿਸ਼ਮਈ ਸ਼ਖਸੀਅਤ ਕਾਰਨ ਭਾਜਪਾ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਅਵਿਸ਼ਵਾਸ ਮਤੇ ਦੀ ਅਗਨੀ ਪ੍ਰੀਖਿਆ ਪਾਸ ਨਹੀਂ ਕਰ ਸਕੀ ਅਤੇ ਡਿੱਗ ਗਈ। ਅਕਤੂਬਰ 1999 ਵਿੱਚ ਬਣੀ ਭਾਜਪਾ ਦੀ ਅਗਲੀ ਸਰਕਾਰ ਨੇ ਉਨ੍ਹਾਂ ਦੀ ਅਗਵਾਈ ਵਿਚ ਆਪਣਾ ਕਾਰਜਕਾਲ ਪੂਰਾ ਕੀਤਾ। ਬਤੌਰ ਪ੍ਰਧਾਨਮੰਤਰੀ ਉਨ੍ਹਾਂ ਦੀਆਂ ਵੱਡੀਆ ਪ੍ਰਾਪਤੀਆਂ ਵਿਚ ਇਕ ਮਈ 1998 ਵਿੱਚ ਪਰਮਾਣੂ ਪ੍ਰੀਖਣ ਸ਼ਾਮਲ ਹੈ।
ਸਾਲ 2004 ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਸ਼ਿਕਸਤ ਝੱਲਣੀ ਪਈ।ਇਸ ਤੋਂ ਬਾਅਦ ਵਾਜਪਾਈ ਨੇ 2005 ਵਿਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ।ਉਹ ਬਿਮਾਰ ਰਹਿਣ ਲੱਗ ਪਏ ਅਤੇ ਹੌਲੀ ਹੌਲੀ ਗੁੰਮਨਾਮ ਹੁੰਦੇ ਚਲੇ ਗਏ। 2009 ਵਿਚ ਊਨ੍ਹਾਂ ਨੇ ਇਕ ਸੰਸਦ ਮੈਂਬੁਰ ਵਜੋਂ ਆਪਣਾ ਕਾਰਜਕਾਰਲ ਪੂਰਾ ਕੀਤਾ ਅਤੇ ਮੁੜ ਕਦੇ ਚੋਣ ਨਹੀਂ ਲੜੀ। ਇਸ ਤੋਂ ਬਾਅਦ ਉਹ ਕਦੇ ਲੋਕਾਂ ਵਿਚ ਨਜਰ ਨਹੀਂ ਆਏ। ਵਾਜਪਾਈ ਰਾਸ਼ਟਰਦੂਤ ਰਸਾਲੇ ਅਤੇ ਵੀਰ ਅਰਜੁਨ ਅਖਬਾਰ ਦੇ ਸੰਪਾਦਕ ਵੀ ਰਹੇ। ਉਨ੍ਹਾਂ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਜੀਵਨ ਦੇ ਹਰ ਰੰਗ ਨੂੰੰ ਆਪਣੀਆਂ ਕਵਿਤਾਵਾਂ ਵਿੱਚ ਬਾਖੂਬੀ ਪ੍ਰਗਟਾਇਆ।ਘੱਟ ਸ਼ਬਦਾਂ ਵਿਚ ਊਨ੍ਹਾਂ ਬਾਰੇ ਦੱਸਣ ਲਈ ਉਨ੍ਹਾਂ ਦੀ ਇਹ ਸਤਰ ਕਾਫੀ ਹੈ , ”ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ, ਲੌਟਕਰ ਆਉਂਗਾ, ਕੂਚ ਸੇ ਕਿਉਂ ਡਰੂੰ ?
ਠਣ ਗਈ, ਮੌਤ ਸੇ ਠਣ ਗਈ ।ਕਈ ਵਰ੍ਹੇ ਪਹਿਲਾਂ ਇਨ੍ਹਾਂ ਸ਼ਬਦਾਂ ਨੂੰ ਕਾਗਜ ਤੇ ਦਰਜ ਕਰ ਚੁੱਕੇ ਭਾਰਤੀ ਰਾਜਨੀਤੀ ਦੇ ਸ਼ਿਖਰ ਪੁਰਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਸਲ ਵਿਚ ਮੌਤ ਨਾਲ ਠਣ ਗਈ ਅਤੇ 16 ਅਗਸਤ 2018 ਨੁੰ ਉਹ ਸਾਨੂੰ ਸਭ ਨੂੰ ਛੱਡ ਕੇ ਅਨੰਤ ਯਾਤਰਾ ‘ਤੇ ਗਲੇ ਗਏ। ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਉਹਨਾਂ ਨੂੰ ਬਚਾ ਨਹੀਂ ਸਕੇ । ਭਾਰਤ ਰਤਨ ਨਾਲ ਸਨਮਾਨਿਤ ਵਾਜਪਾਈ ਨੂੰ ਭਾਸ਼ਾਵਾਂ, ਵਿਚਾਰਧਾਰਾਵਾਂ ਅਤੇ ਸਭਿਆਚਾਰਕ ਨਿਖੇੜ ਤੋਂ ਪਰੇ ਇਕ ਮਹਾਨ ਯਥਾਰਥਵਾਦੀ ਤੇ ਕ੍ਰਿਸ਼ਮਈ ਨੇਤਾ, ਹਰਮਨਪਿਆਰਾ ਬੇਬਾਕ ਵਕਤਾ, ਸ਼ਾਂਤੀ ਪ੍ਰੇਮੀ ਅਤੇ ਲੋਕਪ੍ਰਿਅ ਕਵੀ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।

ਹਰਪ੍ਰੀਤ ਸਿੰਘ ਬਰਾੜ

CERTIFIED COUNSELOR   

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: