ਭਿੱਖੀਵਿੰਡ ਵਿਖੇ ਦੋਂ ਧੜਿਆਂ ‘ਚ ਲੜਾਈ ਦੌਰਾਨ ਚੱਲੀਆਂ ਗੋਲੀਆਂ

ss1

ਭਿੱਖੀਵਿੰਡ ਵਿਖੇ ਦੋਂ ਧੜਿਆਂ ‘ਚ ਲੜਾਈ ਦੌਰਾਨ ਚੱਲੀਆਂ ਗੋਲੀਆਂ
ਰਾਹਗੀਰ ਨੌਜਵਾਨ ਸਮੇਤ ਦੋਂ ਜਖਮੀ

10-11

ਭਿੱਖੀਵਿੰਡ 10 ਅਗਸਤ (ਹਰਜਿੰਦਰ ਸਿੰਘ ਗੋਲਣ)-ਡੀ.ਐਸ.ਪੀ ਭਿੱਖੀਵਿੰਡ ਦੇ ਦਫਤਰ ਤੋਂ ਕੁਝ ਦੂਰੀ ‘ਤੇ ਸਥਿਤ ਚੇਲਾ ਮੌੜ ਕਾਲੋਨੀ ਵਿਖੇ ਦੋਂ ਧਿਰਾਂ ਵਿਚਕਾਰ ਹੋਈ ਲੜਾਈ ਦੌਰਾਨ ਗੋਲੀਆਂ, ਇੱਟਾਂ-ਰੋੜੇ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਂਵੇ ਲੜਾਈ ਦੌਰਾਨ ਕਿਸੇ ਵੀ ਧਿਰ ਦੇ ਵਿਅਕਤੀ ਦਾ ਜਖਮੀ ਹੋਣ ਬਾਰੇ ਪਤਾ ਨਹੀ ਚੱਲ ਸਕਿਆ, ਪਰ ਨੇੜਿਉ ਲੰਘ ਰਹੇ ਰਾਹਗੀਰ ਨੌਜਵਾਨ ਤੇ ਇੱਕ ਔਰਤ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਾਈ ਸੰਬੰਧੀ ਮੇਜਰ ਸਿੰਘ ਪੁੱਤਰ ਸਰਵਨ ਸਿੰਘ, ਯੋਧਾ ਸਿੰਘ ਪੁੱਤਰ ਗੁਰਮੇਲ ਸਿੰਘ, ਸਾਬੂ ਵਾਸੀ ਵਾਰਡ ਨੰਬਰ 7 ਚੇਲਾ ਮੋੜ ਕਾਲੋਨੀ ਭਿੱਖੀਵਿੰਡ ਨੇ ਲੜਾਈ ਦੌਰਾਨ ਚੱਲੀਆਂ ਗੋਲੀਆਂ ਦੇ ਖੋਲ ਵਿਖਾਉਦਿਆਂ ਦੱਸਿਆ ਕਿ ਪਿੰਡ ਭਿੱਖੀਵਿੰਡ ਤੋਂ ਕੁਝ ਹਥਿਆਰਬੰਦ ਨੌਜਵਾਨ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ, ਜਿਹਨਾਂ ਕੋਲ ਪਿਸਤੋਲ, ਦਾਤਰ, ਕ੍ਰਿਪਾਨਾਂ, ਡਾਂਗਾ, ਸੋਟੇ ਸਨ, ਆਉਦਿਆਂ ਹੀ ਗਾਲੀ-ਗਲੋਚ ਕਰਨ ਲੱਗ ਪਏ ਤਾਂ ਸਾਡੇ ਵੱਲੋਂ ਵਿਰੋਧ ਕਰਨ ‘ਤੇ ਇਹਨਾਂ ਵਿਅਕਤੀਆਂ ਨੇ ਤਿੰਨ ਦੇ ਕਰੀਬ ਗੋਲੀਆਂ ਚਲਾਈਆਂ ਤਾਂ ਅਸੀ ਭੱਜ ਕੇ ਜਾਨ ਬਚਾਈ ਅਤੇ ਲਲਕਾਰੇ ਮਾਰਦੇ ਹੋਏ ਉਕਤ ਨੌਜਵਾਨ ਫਰਾਰ ਹੋ ਗਏ। ਇਸ ਲੜਾਈ ਦੌਰਾਨ ਨੇੜਿਉ ਲੰਘ ਰਿਹਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਤੇ ਘਰ ਵਿੱਚ ਕੰਮ ਕਰ ਰਹੀ ਮਨਜੀਤ ਕੌਰ ਪਤਨੀ ਗ੍ਰੰਥੀ ਸੋਹਨ ਸਿੰਘ ਇੱਟਾਂ ਵੱਜਣ ਕਾਰਨ ਜਖਮੀ ਹੋ ਗਏ। ਘਟਨਾ ਸਥਾਨ ‘ਤੇ ਪਹੁੰਚੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਸਮੇਤ ਪੁਲਿਸ ਪਾਰਟੀ ਨੇ ਮੌਕੇ ਦਾ ਜਾਇਜਾ ਲੈਂਦਿਆਂ ਜਾਣਕਾਰੀ ਹਾਸਲ ਕੀਤੀ। ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਨੇ ਦੱਸਿਆ ਕਿ ਲੜਾਈ ਵਿੱਚ ਸਾਮਲ ਦੋਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਕਾਮਰੇਡ ਆਗੂਆਂ ਨੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ ਕੀਤੀ ਕਾਰਵਾਈ ਦੀ ਮੰਗ

ਸੀ.ਪੀ.ਆਈ ਦੇ ਆਗੂ ਕਾਮਰੇਡ ਸੁਖਦੇਵ ਸਿੰਘ ਕਾਲਾ, ਪਵਨ ਮਲਹੋਤਰਾ ਨੇ ਭਿੱਖੀਵਿੰਡ ਦੇ ਚੇਲਾ ਮੋੜ ਕਾਲੋਨੀ ਵਿਖੇ ਲੜਾਈ ਦੌਰਾਨ ਸ਼ਰੇਆਮ ਗੋਲੀਆਂ ਚਲਾਉਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਆਖਿਆ ਕਿ ਬਾਦਲ ਸਰਕਾਰ ਦੇ ਰਾਜ ਅੰਦਰ ਗੁੰਡਾ ਅਨਸਰਾਂ ਵੱਲੋਂ ਚਿੱਟੇ-ਦਿਨ ਗੋਲੀਆਂ ਚਲਾ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਨਿੰਦਾਯੋਗ ਕਾਰਵਾਈ ਤੇ ਲੋਕਤੰਤਰ ਦਾ ਕਤਲ ਹੈ। ਉਪਰੋਕਤ ਕਾਮਰੇਡ ਆਗੂਆਂ ਨੇ ਐਸ.ਐਸ.ਪੀ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ।

Share Button

Leave a Reply

Your email address will not be published. Required fields are marked *