ਭਿੱਖੀਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਐਸ.ਡੀ.ਐਮ ਸਮੇਤ ਟੀਮ ਕੀਤੀ ਚੈਕਿੰਗ

ss1

ਭਿੱਖੀਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੀ ਐਸ.ਡੀ.ਐਮ ਸਮੇਤ ਟੀਮ ਕੀਤੀ ਚੈਕਿੰਗ

1-21 (1) 1-21 (2)

ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ 12 ਕਰੋੜ ਖਰਚ ਕਰਕੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਮੁੱਖ ਸੜਕਾਂ ਦੇ ਦੋਵੇਂ ਪਾਸੇ ਲਗਾਈਆਂ ਜਾ ਰਹੀਆਂ ਇੰਟਰਲੋਕ ਟਾਈਲਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਐਸ.ਡੀ.ਐਮ ਪੱਟੀ ਅਮਨਦੀਪ ਸਿੰਘ ਭੱਟੀ, ਐਕਸੀਅਨ ਮੁਕੇਸ਼ ਕੁਮਾਰ ਆਦਿ ਟੀਮ ਭਿੱਖੀਵਿੰਡ ਵਿਖੇ ਪਹੁੰਚੀ ਅਤੇ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ, ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ ਦੀ ਹਾਜਰੀ ਵਿੱਚ ਭਿੱਖੀਵਿੰਡ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜਾ ਲੈਂਦੇ ਹੋਏ ਵਰਤੇ ਜਾ ਰਹੇ ਮਟੀਰੀਅਲ, ਇੰਟਰਲੋਕ ਟਾਈਲਾਂ ਤੇ ਜਮੀਨ ਵਿੱਚ ਪਾਇਆ ਜਾ ਰਿਹਾ ਗੜਕਾ ਦੀ ਜਾਂਚ ਕੀਤੀ।
ਇਸ ਮੌਕੇ ਐਸ.ਡੀ.ਐਮ ਅਮਨਦੀਪ ਸਿੰਘ ਭੱਟੀ ਵੱਲੋਂ ਨਗਰ ਪੰਚਾਇਤ ਭਿੱਖੀਵਿੰਡ ਵਿਖੇ ਐਕਸੀਅਨ ਮੁਕੇਸ਼ ਕੁਮਾਰ, ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ, ਪ੍ਰਧਾਨ ਅਮਰਜੀਤ ਸਿੰਘ, ਮੀਤ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ ਨਾਲ ਬੰਦ ਕਮਰੇ ਵਿੱਚ ਮੀਟਿੰਗ ਵੀ ਕੀਤੀ ਗਈ। ਮੀਟਿੰਗ ਉਪਰੰਤ ਐਸ.ਡੀ.ਐਮ ਅਮਨਦੀਪ ਸਿੰਘ ਭੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਜਿਥੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਭਿੱਖੀਵਿੰਡ ਵਿਖੇ ਵੀ 12 ਕਰੋੜ ਰੁਪਏ ਵਿਕਾਸ ਕਾਰਜਾਂ ‘ਤੇ ਖਰਚ ਕਰਕੇ ਭਿੱਖੀਵਿੰਡ ਦੀਆਂ ਚਾਰਾਂ ਸੜਕਾਂ ਦੇ ਦੋਵੇਂ ਪਾਸੇ ਇੰਟਰਲੋਕ ਟਾਇਲਾਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਭਿੱਖੀਵਿੰਡ ਦੀ ਨੁਹਾਰ ਬਦਲੇਗੀ ਅਤੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਜਦੋਂ ਐਸ.ਡੀ.ਐਮ ਅਮਨਦੀਪ ਸਿੰਘ ਭੱਟੀ ਨੂੰ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੋਂ ਐਕਸੀਅਨ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਟੀਮ ਜਾਇਜਾ ਲੈ ਕੇ ਸਰਕਾਰ ਨੂੰ ਰਿਪੋਰਟ ਭੇਜੇਗੀ।

ਸੁਖਪਾਲ ਗਾਬੜੀਆ ਤੇ ਕਾਮਰੇਡ ਮਲਹੋਤਰਾ ਨੇ ਘੱਪਲੇਬਾਜੀ ਦੀ ਕੀਤੀ ਸ਼ਿਕਾਇਤ

ਭਿੱਖੀਵਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਜਦੋਂ ਐਸ.ਡੀ.ਐਮ ਅਮਨਦੀਪ ਸਿੰਘ ਭੱਟੀ, ਐਕਸੀਅਨ ਮੁਕੇਸ਼ ਕੁਮਾਰ ਸਮੇਤ ਟੀਮ ਪਹੰੁਚੀਂ ਤਾਂ ਉਸ ਸਮੇਂ ਮੌਕੇ ‘ਤੇ ਪਹੰੁਚੇਂ ਕਾਂਗਰਸ ਪਾਰਟੀ ਦੇ ਬੀ.ਸੀ ਵਿੰਗ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਸੀ.ਪੀ.ਆਈ ਦੇ ਕਾਮਰੇਡ ਪਵਨ ਕੁਮਾਰ ਮਲਹੋਤਰਾ ਨੇ ਐਸ.ਡੀ.ਐਮ ਸਮੇਤ ਆਦਿ ਜਾਂਚ ਕਰਤਾ ਟੀਮ ਨੂੰ ਇਟਰਲੋਕ ਟਾਇਲਾ ਦੇ ਨਾਲ ਵਰਤੇ ਜਾ ਰਹੇ ਮਟੀਰੀਅਲ ਵਿੱਚ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਘੱਪਲੇਬਾਜ਼ੀ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਘੱਪਲੇਬਾਜੀ ਸੰਬੰਧੀ ਕਾਰਜ ਸਾਧਕ ਅਫਸਰ ਭਿੱਖੀਵਿੰਡ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਗਈ ਸੀ, ਜਿਸ ਵਿੱਚ ਠੇਕੇਦਾਰ ਵੱਲੋਂ ਲਗਾਈਆ ਜਾ ਰਹੀਆਂ ਟਾਇਲਾਂ ਤੇ ਵਰਤਿਆ ਰਿਹਾ ਗੜਕਾ ਵੀ ਘੱਟ ਮਿਕਦਾਰ ਦੇ ਨਾਲ-ਨਾਲ ਮਿਕਚਰ ਮਸ਼ੀਨ ਤੋ ਇਲਾਵਾਂ ਅਣਗਹਿਲੀ ਵਰਤ ਕੇ ਸਰਕਾਰੀ ਪੈਸੇ ਨੂੰ ਚੂਨਾ ਲਗਾਉਣ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ। ਪਰ ਸ਼ਿਕਾਇਤ ਦੇਣ ਦੀ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਉਪਰੋਤਕ ਦੋਵਾਂ ਆਗੂਆਂ ਨੇ ਵਿਕਾਸ ਕਾਰਜਾਂ ਦੀ ਵਿਜੀਲੈਂਸ ਤੋਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਮਾਮਲਾ ਹਾਈ ਕੋਰਟ ਵਿੱਚ ਲਿਜਾਇਆ ਜਾਵੇਗਾ।

Share Button

Leave a Reply

Your email address will not be published. Required fields are marked *