ਭਿੱਖੀਵਿੰਡ ਵਿਖੇ ਗਰੀਬ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ

ਭਿੱਖੀਵਿੰਡ ਵਿਖੇ ਗਰੀਬ ਲੋਕਾਂ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ

ਭਿੱਖੀਵਿੰਡ 14 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਸਰਕਾਰ ਵੱਲੋਂ ਗਰੀਬ ਜਨਤਾ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਤਹਿਤ ਗੈਸ ਏਜੰਸੀ ਵੱਲੋਂ ਮਾਰਕੀਟ ਕਮੇਟੀ ਭਿੱਖੀਵਿੰਡ ਵਿਖੇ ਗਰੀਬ ਲੋਕਾਂ ਨੂੰ ਗੈਸ ਕੁਨੈਕਸ਼ਨ ਵੰਡੇ ਗਏ। ਗੈਸ ਕੁਨੈਕਸ਼ਨ ਵੰਡਣ ਦੀ ਰਸਮ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਰਤ ਪੈਟਰੋਲੀਅਮ ਕੰਪਨੀ ਦੇ ਬੀ.ਸੀ.ਪੀ. ਸੋਰਭ ਬਿਸ਼ਨੋਈ, ਇੰਡੀਅਨ ਕੰਪਨੀ ਦੇ ਵਿਕਰਮ ਠਾਕੁਰ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਭਿੱਖੀਵਿੰਡ ਗੈਸ ਏਜੰਸੀ ਦੇ ਮਾਲਕ ਵਿਨੀਤ ਕਪੂਰ, ਕੰਵਰ ਗੈਸ ਏਜੰਸੀ ਦੇ ਮਾਲਕ ਕਸ਼ਮੀਰ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਮੌਕੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਵਿਕਰਮ ਠਾਕੁਰ ਨੇ ਦੱਸਿਆ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜ ਹਜਾਰ ਲੋਕਾਂ ਨੇ ਕੁਨੈਕਸ਼ਨ ਲੈਣ ਲਈ ਅਪਲਾਈ ਕੀਤਾ ਸੀ, ਜਿਸ ਵਿਚ ਹੁਣ ਤੱਕ 3400 ਲੋਕਾਂ ਦੇ ਕੁਨੈਕਸ਼ਨ ਪਾਸ ਹੋ ਚੁੱਕੇ ਹਨ ਤੇ ਇਸ ਲੜੀ ਤਹਿਤ ਹੀ ਅੱਜ ਲੋੜਵੰਦ ਲੋਕਾਂ ਨੂੰ ਗੈਸ ਕੁਨੈਕਸ਼ਨ, ਚੁੱਲੇ ਤੇ ਹੋਰ ਸਮਾਨ ਫਰੀ ਦਿੱਤੇ ਜਾ ਰਹੇ ਹਨ ਅਤੇ ਸਿਰਫ ਗੈਸ ਦੀ ਭਰਵਾਈ ਹੀ ਵਸੂਲੀ ਜਾਵੇਗੀ। ਇਸ ਮੌਕੇ ਵਿਨੀਤ ਕਪੂਰ, ਕਸ਼ਮੀਰ ਸਿੰਘ ਗਿੱਲ ਨੇ ਆਖਿਆ ਜੋ ਲੋਕ ਗਰੀਬੀ ਰੇਖਾ ਤੋਂ ਹੇਠਾ ਆਉਦੇ ਹਨ ਤੇ ਉਹਨਾਂ ਕੋਲ ਗੈਸ ਕੁਨੈਕਸ਼ਨ ਨਹੀ ਹਨ, ਉਹ ਲੋਕ ਫਾਰਮ ਭਰ ਕੇ ਗੈਸ ਏਜੰਸੀਆਂ ਵਿਚ ਦੇਣ ਤਾਂ ਜੋ ਉਹਨਾਂ ਲੋਕਾਂ ਨੂੰ ਵੀ ਕੇਂਦਰ ਸਰਕਾਰ ਦੀ ਸਹੂਲਤ ਦਾ ਲਾਭ ਮਿਲ ਸਕੇ। ਇਸ ਮੌਕੇ ਐਸ.ਡੀ.ਐਮ ਪੱਟੀ ਰਜਤ ਉਬਰਾਏ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਡੀ.ਐਫ.ਐਸ.ੳ ਰੂਪਪ੍ਰੀਤ ਕੌਰ, ਸੈਕਟਰੀ ਅਮਨਦੀਪ ਸਿੰਘ, ਏ.ਐਫ.ਐਸ.ੳ ਕੰਵਲਜੀਤ ਸਿੰਘ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਸਾਲ ਸਿੰਘ ਕਾਲੇ, ਪੀ.ਏ ਸੰਦੀਪ ਸੁੱਗਾ, ਪੀ.ਏ ਸੁਰਜੀਤ ਸਿੰਘ, ਬਲਦੇਵ ਸਿੰਘ ਰੀਡਰ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਗੁਰਬੀਰ ਸਿੰਘ ਅਲਗੋਂ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਰਣਜੀਤ ਸਿੰਘ ਨਾਰਲੀ, ਕੌਸ਼ਲਰ ਸਤਵਿੰਦਰ ਸਿੰਘ ਪਾਸੀ, ਕੌਸ਼ਲਰ ਮਨਜੀਤ ਸਿੰਘ, ਕੌਸ਼ਲਰ ਪ੍ਰਦੀਪ ਖੰਨਾ, ਵਰਿੰਦਰ ਅਰੋੜਾ, ਜਸਵਿੰਦਰ ਸਿੰਘ ਮਿੱਠਾ, ਜਗਦੀਪ ਸਿੰਘ, ਸੁਖਬੀਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: