ਭਿੱਖੀਵਿੰਡ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਹੋਈ

ss1

ਭਿੱਖੀਵਿੰਡ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਹੋਈ
ਮਨਪ੍ਰੀਤ ਬਾਦਲ, ਸਰਕਾਰੀਆ, ਸੇਖੜੀ, ਮਮਤਾ ਦੱਤਾ ਆਦਿ ਪਹੁੰਚੇਂ

7-10ਭਿੱਖੀਵਿੰਡ 6 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਕਾਂਗਰਸ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਲਾਈਮ ਲਾਈਟ ਰਿਜੋਰਟਸ ਵਿਖੇ ਹੋਈ, ਜੋ ਰੈਲੀ ਦਾ ਰੂਪ ਧਾਰ ਗਈ। ਇਸ ਮੀਟਿੰਗ ਦੌਰਾਨ ਕਾਂਗਰਸ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕਾਂਗਰਸ ਦੇ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ, ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਕਾਂਗਰਸ ਮਹਿਲਾ ਵਿੰਗ ਪ੍ਰਧਾਨ ਮਮਤਾ ਦੱਤਾ, ਅਸ਼ਵਨੀ ਸੇਖੜੀ, ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੁੁੱਲਰ, ਤਰਲੋਕ ਸਿੰਘ ਚੱਕਵਾਲੀਆ, ਅਨੂਪ ਸਿੰਘ ਭੁੱਲਰ, ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਮੂਲੀਅਤ ਕੀਤੀ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦਾ ਇੱਕ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ, ਕਿਉਕਿ ਪ੍ਰਕਾਸ਼ ਸਿੰਘ ਬਾਦਲ ਆਪ ਮੁੱਖ ਮੰਤਰੀ, ਪੁੱਤਰ ਉਪ ਮੁੱਖ ਮੰਤਰੀ, ਨੂੰਹ ਕੇਂਦਰੀ ਮੰਤਰੀ, ਜਵਾਈ ਕੈਬਨਿਟ ਮੰਤਰੀ, ਸੁਖਬੀਰ ਬਾਦਲ ਦਾ ਸਾਲਾ ਕੈਬਨਿਟ ਮੰਤਰੀ ਬਣਾ ਕੇ ਆਪਣੇ ਘਰ ਤਾਂ ਭਾਂਵੇ ਭਰ ਲਏ, ਪਰ ਵੋਟਰਾਂ ਨੂੰ ਲਾਰਿਆਂ ਦੇ ਨਾਲ-ਨਾਲ ਠੋਕਰਾਂ ਹੀ ਨਸੀਬ ਹੋਈਆਂ ਹਨ।

ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਮਾਝੇ ਦੇ ਇੱਕ ਲੱਖ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਜਾਵੇਗਾ, ਕਿਉਕਿ ਮਾਝੇ ਦਾ ਇਲਾਕਾ ਦੁਆਬੇ ਤੇ ਮਾਲਵੇ ਨਾਲੋਂ ਕਾਫੀ ਪੱਛੜ ਚੁੱਕਾ ਹੈ। ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਸਰਵਨ ਸਿੰਘ ਧੁੰਨ ਨੇ ਅਕਾਲੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਸਵਾਰਥਾਂ ਦੀ ਖਾਤਰ ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲ ਧਕੇਲ ਕੇ ਰੱਖ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸੁਖਪਾਲ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ ਨੇ ਵੀ ਆਪਣੇ ਵਿਚਾਰ ਰੱਖੇ ਤੇ ਲੋਕਾਂ ਕੋਲੋ ਸਹਿਯੋਗ ਦੀ ਮੰਗ ਕੀਤੀ। ਇਸ ਸਮੇਂ ਸੁਖਪਾਲ ਸਿੰਘ ਗਾਬੜੀਆ, ਸਤਰਾਜ ਸਿੰਘ ਮੱਖੀ, ਨਰਿੰਦਰ ਧਵਨ, ਹਰਜੀਤ ਸਿੰਘ ਹਰਜੀ, ਜੁਗਰਾਜ ਸਿੰਘ ਪਹੂਵਿੰਡ, ਸੁਰਿੰਦਰ ਸਿੰਘ ਬੁੱਗ, ਰਜਿੰਦਰ ਸ਼ਰਮਾ, ਗੁਰਸਾਹਿਬ ਸਿੰਘ ਪਹੂਵਿੰਡ, ਸਵਰਨ ਸਿੰਘ ਸੁਰਸਿੰਘ, ਬਲਜੀਤ ਸਿੰਘ ਅਲਗੋਂ, ਸਾਰਜ ਸਿੰਘ ਧੁੰਨ, ਠੇਕੇਦਾਰ ਅਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *