ਭਿੰਡਰਾਂਵਾਲਿਆਂ ਦੇ ਪੁੱਤਰ ਨੇ ਕਿਉਂ ਨਹੀਂ ਲਿਆ ਸਨਮਾਨ ?

ss1

ਭਿੰਡਰਾਂਵਾਲਿਆਂ ਦੇ ਪੁੱਤਰ ਨੇ ਕਿਉਂ ਨਹੀਂ ਲਿਆ ਸਨਮਾਨ ?

bhindrawala-son-580x395

ਅੰਮ੍ਰਿਤਸਰ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੁੱਤਰ ਈਸ਼ਰ ਸਿੰਘ ਅੱਜ ਜਥੇਦਾਰ ਅਕਾਲ ਤਖਤ ਹੱਥੋਂ ਸਨਮਾਨ ਲੈਣ ਤੋਂ ਬਿਨਾਂ ਹੀ ਵਾਪਸ ਪਰਤ ਗਏ ਸਨ। ਈਸ਼ਰ ਸਿੰਘ ਮੁਤਾਬਕ ਉਸ ਵੇਲੇ ਹੋ ਰਹੀ ਨਾਅਰੇਬਾਜ਼ੀ ਤੇ ਹੰਗਾਮੇ ਦੇ ਚੱਲਦੇ ਹੀ ਉਹ ਉੱਥੋਂ ਚਲੇ ਗਏ ਸਨ। ਉਨ੍ਹਾਂ ਜਥੇਦਾਰ ਸ਼੍ਰੀ ਅਕਾਲ ਤਖਤ ਨਾਲ ਕਿਸੇ ਕਿਸਮ ਦੇ ਵਿਵਾਦ ਤੋਂ ਵੀ ਇਨਕਾਰ ਕੀਤਾ।

ਈਸ਼ਰ ਸਿੰਘ ਮੁਤਾਬਕ ਜਿਸ ਵੇਲੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੌਮ ਦੇ ਨਾਮ ਸੰਦੇਸ਼ ਦੇ ਰਹੇ ਸਨ, ਤਾਂ ਅਚਾਨਕ ਨਾਅਰੇਬਾਜ਼ੀ ਹੋਣ ਲੱਗੀ। ਗਰਮਾਉਂਦੇ ਹਾਲਾਤ ਨੂੰ ਦੇਖ ਉਹ ਪੰਡਾਲ ਤੋਂ ਪਿੱਛੇ ਆ ਗਏ। ਇਸ ਤੋਂ ਬਾਅਦ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦਗਾਰ ‘ਤੇ ਮੱਥਾ ਟੇਕਿਆ ਤੇ ਉਥੋਂ ਟਕਸਾਲ ਲਈ ਰਵਾਨਾ ਹੋ ਗਏ। ਈਸ਼ਰ ਸਿੰਘ ਮੁਤਾਬਕ ਜਿਸ ਵੇਲੇ ਉਹ ਉਥੋਂ ਚੱਲੇ ਤਾਂ ਉਦੋਂ ਤੱਕ ਅਜੇ ਉਨ੍ਹਾਂ ਨੂੰ ਸਨਮਾਨ ਦੇਣ ਲਈ ਬੁਲਾਇਆ ਨਹੀਂ ਗਿਆ ਸੀ। ਅਜਿਹੇ ‘ਚ ਮੇਰੇ ਵੱਲੋਂ ਕੋਈ ਰੋਸ ਜਾਂ ਵਿਰੋਧ ਨਹੀਂ ਜਤਾਇਆ ਗਿਆ।

ਹਾਲਾਂਕਿ ਭਾਈ ਅਮਰੀਕ ਸਿੰਘ ਦੇ ਬੇਟੇ ਤਰਲੋਚਨ ਸਿੰਘ ਨੇ ਜਥੇਦਾਰ ਹੱਥੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਜਥੇਦਾਰ ਅਵਤਾਰ ਸਿੰਘ ਨੇ ਤਰਲੋਚਨ ਸਿੰਘ ਨੂੰ ਇਹ ਸਨਮਾਨ ਦਿੱਤਾ। ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਸ਼ਹੀਦਾਂ ਦੇ ਕਈ ਪਰਿਵਾਰ ਵੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਨਾਰਾਜ਼ ਹਨ।

Share Button

Leave a Reply

Your email address will not be published. Required fields are marked *