ਭਿਆਨਕ ਸੜਕ ਹਾਦਸਾ ਹੋਈ 27 ਬੱਚਿਆਂ ਦੀ ਮੌਤ

ss1

ਭਿਆਨਕ ਸੜਕ ਹਾਦਸਾ ਹੋਈ 27 ਬੱਚਿਆਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਨੁਰਪੂਰ ਇਲਾਕੇ ‘ਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ 27 ਬੱਚਿਆਂ ਸਮੇਤ 30 ਦੀ ਮੌਤ ਹੋ ਗਈ।ਸੂਤਰਾਂ ਮੁਤਾਬਕ ਹਿਮਾਚਲ ਸ਼ਹਿਰ ਦੇ ਨੁਰਪੂਰ ਇਲਾਕੇ ‘ਚ ਅੱਜ ਇਕ ਸਕੂਲ ਬੱਸ 100 ਫੁੱਟ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਦੌਰਾਨ 27 ਬੱਚੇ, 2 ਅਧਿਆਪਕ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ, ਜਦਕਿ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ‘ਚ 35 ਬੱਚਿਆਂ ਸਮੇਤ 40 ਲੋਕਾਂ ਸਵਾਰ ਸਨ। ਇਸ ਦਰਦਨਾਕ ਸੜਕ ਹਾਦਸੇ ‘ਚ ਮਾਰੇ ਗਏ ਬੱਚੇ ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਸਨ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।  ਜ਼ਖਮੀਆਂ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਐੱਸ. ਡੀ. ਐੱਮ. ਨੂਰਪੁਰ ਨੇ ਦੱਸਿਆ ਕਿ ਘਟਨਾ ‘ਚ ਕੁੱਲ 27 ਬੱਚੇ, 2 ਅਧਿਆਪਕਾਂ ਸਮੇਤ 30  ਦੀ ਮੌਤ ਹੋ ਚੁਕੀ ਹੈ।\ਜਾਣਕਾਰੀ ਮੁਤਾਬਕ ਨਿਜੀ ਸਕੂਲ ਦੀ ਇਹ ਬੱਸ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਲਈ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਨੇੜੇ ਬੱਸ ਅਚਾਨਕ ਪਲਟੀ ਖਾ ਕੇ 100 ਤੋਂ ਵੱਧ ਡੂੰਘੀ ਖੱਡ ‘ਚ ਜਾ ਡਿੱਗੀ।ਇਹ ਬੱਸ ਬਲਜੀਤ ਰਾਮ ਪਠਾਨੀਆ ਸਕੂਲ ਦੀ ਦੱਸੀ ਜਾ ਰਹੀ ਹੈ। ਜ਼ਖਮੀਆਂ ਬੱਚਿਆਂ ਨੂੰ ਸਿਵਲ ਹਸਪਤਾਲ ਨੂਰਪੁਰ ਤੋਂ ਇਲਾਵਾ, ਨਿਜੀ ਹਸਪਤਾਲ ਪਠਾਨਕੋਟ ਭੇਜਿਆ ਗਿਆ ਹੈ।
ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ
ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਉਨ੍ਹਾਂ ਨੇ ਹਾਦਸੇ ਦੇ ਕਾਰਨਾਂ ਦੀ ਉਚ ਪੱਧਰ ‘ਤੇ ਜਾਂਚ ਕਰਨ ਦੇ ਹੁਕਮ ਦੇਣ ਦਾ ਭਰੋਸਾ ਦਵਾਇਆ ਹੈ।ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ

Share Button

Leave a Reply

Your email address will not be published. Required fields are marked *