ਭਿਆਨਕ ਤੂਫ਼ਾਨ ‘ਮਾਰੀਆ’ ਪਿਊਰਟੋ ਰਿਕੋ ਨਾਲ ਟਕਰਾਇਆ, 9 ਮੌਤਾਂ

ss1

ਭਿਆਨਕ ਤੂਫ਼ਾਨ ‘ਮਾਰੀਆ’ ਪਿਊਰਟੋ ਰਿਕੋ ਨਾਲ ਟਕਰਾਇਆ, 9 ਮੌਤਾਂ

05ਸੈਨ ਜੁਆਨ – ਭਿਆਨਕ ਤੂਫ਼ਾਨ ‘ਮਾਰੀਆ’ ਪਿਊਰਟੋ ਰਿਕੋ ਨਾਲ ਟਕਰਾਇਆ। ਅਮਰੀਕੀ ਮਹਾਦੀਪ ਵਿਚ ਪਿਛਲੇ 90 ਸਾਲਾਂ ਦਾ ਇਹ ਸਭ ਤੋਂ ਭਿਆਨਕ ਤੂਫਾਨ ਦੱਸਿਆ ਜਾ ਰਿਹਾ ਹੈ।ਇਸ ਕੈਰੇਬਿਆਈ ਟਾਪੂ ਵਿਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਦੇ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ ਚੌਥੀ ਸ਼੍ਰੇਣੀ ਦੇ ਇਸ ਤੂਫਾਨ ਦੇ ਕਾਰਨ ਹੋਈ ਭਿਆਨਕ ਬਾਰਸ਼ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਹੈ। ਸੜਕਾਂ ‘ਤੇ ਮਲਬੇ ਦੇ ਢੇਰ ਹਨ। ਕਈ ਹਸਪਤਾਲਾਂ ਸਮੇਤ ਘਰ ਅਤੇ ਇਮਾਰਤਾਂ ਨੁਕਸਾਨੀ ਗਈਆਂ ਹਨ। ਪੂਰੇ ਟਾਪੂ ਦੀ ਬਿਜਲੀ ਗੁੱਲ ਹੈ। ਤੇਜ਼ ਹਵਾਵਾਂ ਦੇ ਕਾਰਨ ਦਰੱਖਤ ਡਿੱਗ ਗਏ ਹਨ। ਹਜ਼ਾਰਾਂ ਲੋਕ ਸੁਰੱਖਿਆ ਟਿਕਾਣਿਆਂ ਦੀ ਭਾਲ ਵਿਚ ਹਨ। ਹਾਲਾਂਕਿ ਪਿਊਰਟੋ ਰਿਕੋ ਦੇ ਗਵਰਨਰ ਰੋਸੇਲੋ ਨੇ ਬੁਧਵਾਰ ਨੂੰ ਟਵੀਟ ਕਰਕੇ ਦੇਸ਼ ਦੀ ਜਨਤਾ ਨਾਲ ਹਮਦਰਦੀ ਜਤਾਈ। ਉਨ੍ਹਾਂ ਨੇ ਟਵੀਟ ਕੀਤਾ ਕਿ ਭਗਵਾਨ ਸਾਡੇ ਨਾਲ ਹੈ। ਅਸੀਂ ਕਿਸੇ ਵੀ ਤੂਫਾਨ ਤੋਂ ਜ਼ਿਆਦਾ ਤਾਕਤਵਰ ਹਾਂ।  ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਮਾਰਿਆ ਦੇ ਚਲਦਿਆਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਮਾਰਿਆ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ ਸਵਾ ਛੇ ਵਜੇ ਪਿਊਰਟੋ ਰਿਕੋ ਦੇ ਯਾਬੂਕੋਆ ਨਾਲ ਟਕਰਾਇਆ।

Share Button

Leave a Reply

Your email address will not be published. Required fields are marked *