ਭਾਵੇਂ ਕੇਜਰੀਵਾਲ ਦਾ ਪੂਰਾ ਟੱਬਰ ਆ ਜਾਵੇ, ਜਿੱਤੇਗੀ ਕਾਂਗਰਸ ਹੀ : ਕੈਪਟਨ

ss1

ਭਾਵੇਂ ਕੇਜਰੀਵਾਲ ਦਾ ਪੂਰਾ ਟੱਬਰ ਆ ਜਾਵੇ, ਜਿੱਤੇਗੀ ਕਾਂਗਰਸ ਹੀ : ਕੈਪਟਨ

16-9ਮੁਕਤਸਰ : ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਨਾਲ-ਨਾਲ ਭਾਵੇਂ ਹੋਰ ਰਿਸ਼ਤੇਵਾਰ ਵੀ ਪੰਜਾਬ ‘ਚ ਚੋਣ ਲੜ ਲੈਣ ਪਰ ਜਿੱਤ ਕਾਂਗਰਸ ਦੀ ਹੀ ਹੋਵੇਗੀ। ਸੋਸ਼ਲ ਮੀਡੀਆ ‘ਤੇ ਕੇਜਰੀਵਾਲ ਦੀ ਪਤਨੀ ਦੇ ਪੰਜਾਬ ਵਿਚ ਚੋਣ ਲੜਨ ਦੀਆਂ ਅਫਵਾਹਾਂ ‘ਤੇ ਕੈਪਟਨ ਅਮਰਿੰਦਰ ਸਿੰਘ ਆਪਣਾ ਪ੍ਰਤੀਕਰਮ ਦੇ ਰਹੇ ਸਨ।
ਹਲਕਾ ਮਲੋਟ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਜੋ ਮਰਜ਼ੀ ਕਰ ਲਵੇ ਆਮ ਆਦਮੀ ਪਾਰਟੀ ਚੋਣਾਂ ਵਿਚ ਕੁਝ ਨਹੀਂ ਕਰ ਸਕਦੀ। ਕੈਪਟਨ ਮੁਤਾਬਕ 2017 ਵਿਚ ਸਰਕਾਰ ਕਾਂਗਰਸ ਦੀ ਹੀ ਬਣੇਗੀ। ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਥੋੜਾ ਸਮਾਂ ਹੀ ਰਹਿ ਗਿਆ ਹੈ ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ਖਿਲਾਫ ਸ਼ਬਦੀ ਹਮਲੇ ਸ਼ੁਰੂ ਹੋ ਗਏ ਹਨ।

Share Button

Leave a Reply

Your email address will not be published. Required fields are marked *