Thu. Jun 20th, 2019

ਭਾਵਪੂਰਨ ਜਜਬਾਤਾਂ ਦੀ ਤਰਜ਼ਮਾਨੀ ਕਰੇਗੀ ਸਿਚਏਸ਼ਨਲ ਕਾਮੇਡੀ ਆਧਾਰਿਤ ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’

ਭਾਵਪੂਰਨ ਜਜਬਾਤਾਂ ਦੀ ਤਰਜ਼ਮਾਨੀ ਕਰੇਗੀ ਸਿਚਏਸ਼ਨਲ ਕਾਮੇਡੀ ਆਧਾਰਿਤ ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’

ਅੰਤਰਰਾਸ਼ਟਰੀ ਪੱਧਰ ਤੇ ਨਵੇਂ ਮਾਅਰਕੇ ਮਾਰ ਰਿਹਾ ਪੰਜਾਬੀ ਸਿਨੇਮਾਂ ਅੱਜ ਕੰਟੈਂਟ, ਫਿਲਮਾਂਕਣ ਪੱਖੋਂ ਵੀ ਬਾਲੀਵੁੱਡ ਫਿਲਮਾਂ ਨੂੰ ਮਾਤ ਪਾਉਣ ਵੱਲ ਵਧ ਰਿਹਾ ਹੈ, ਪੰਜਾਬ ਤੋਂ ਲੈ ਕੇ ਦੇਸ਼ਾ ਵਿਦੇਸ਼ਾ ਵਿਚ ਨਵੇ ਦਿਸਹਿੱਦੇ ਕਾਇਮ ਕਰ ਰਹੇ ਇਸ ਸਿਨੇਮਾਂ ਨੂੰ ਹੋਰ ਮਾਣਮੱਤੀ ਪਰਵਾਜ਼ ਦੇਣ ਜਾ ਰਹੀ ਅਪਕਮਿੰਗ ਪੰਜਾਬੀ ਫਿਲਮ ਗਿੱਦੜ ਸਿੰਗੀ, ਜੋ ਇੰਨੀ ਦਿਨੀ ਚੰਡੀਗੜ , ਪਟਿਆਲਾ ਆਸ ਪਾਸ ਤੇਜ਼ੀ ਨਾਲ ਸੰਪੂਰਨਾ ਵੱਲ ਵਧ ਰਹੀ ਹੈ। ਬਾਲੀਵੁੱਡ ਵਿਚ ਨਾਮਵਰ ਪ੍ਰੋਡੋਕਸ਼ਨ ਹਾਊਸਜ਼ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਡਰੀਮਸਪਾਰਕ ਮੂਵੀਜ਼ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਹਿੰਦੀ ਸਿਨੇਮਾਂ ਦੇ ਕਾਬਿਲ ਨਿਰਦੇਸ਼ਕਾਂ ਵਿਚੋਂ ਇਕ ਵਿਪਿਨ ਪਰਾਸ਼ਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਉਡਨਸ਼ੂ ਜਿਹੀ ਬੇਹਤਰੀਣ ਹਿੰਦੀ ਅਤੇ ਸਾਡੇ ਸੀ ਐਮ ਸਾਹਿਬ ਜਿਹੀ ਉਮਦਾ, ਅਰਥ ਭਰਪੂਰ ਫਿਲਮ ਨਿਰਦੇਸ਼ਿਤ ਕਰ ਚੁੱਕੇ ਹਨ।

ਪੰਜਾਬ ਦੇ ਪੁਰਾਤਨ ਰੀਤੀ ਰਿਵਾਜ਼ਾ ਦੇ ਨਾਲ ਨਾਲ ਹਾਸਿਆਂ, ਠੱਠਿਆਂ ਅਤੇ ਭਾਵਪੂਰਨ ਜਜਬਾਂਤਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਨੂੰ ਮਾਇਆਨਗਰੀ ਦੀ ਜਾਣੀ ਮਾਣੀ ਹਸਤੀ ਅਭਿਸ਼ੇਕ ਤਿਆਗੀ ਨਿਰਮਿਤ ਕਰ ਰਹੇ ਹਨ, ਜਿੰਨਾਂ ਅਨੁਸਾਰ ਪੰਜਾਬੀ ਸਿਨੇਮਾਂ ਵਿਚ ਨਿਵੇਕਲੇ ਕੰਟੈਂਟ ਮਾਪਦੰਡ ਸਥਾਪਿਤ ਕਰਨ ਜਾ ਰਹੀ ਇਸ ਫਿਲਮ ਵਿਚ ਲੀਡ ਵਜੋਂ ਜੋਰਡਨ ਸੰਧੂ, ਰੁਬੀਨਾ ਬਾਜਵਾ, ਰਵਿੰਦਰ ਗਰੇਵਾਲ, ਸਾਨਵੀ ਧੀਮਾਨ, ਕਰਨ ਮਹਿਤਾ ਨਜਰ ਆਉਣਗੇ, ਜਿੰਨਾਂ ਨਾਲ ਮਲਕੀਤ ਰੌਣੀ, ਸੀਮਾਂ ਕੌਸ਼ਲ , ਸੰਦੀਪ ਪਤੀਲਾ, ਗੁਰਮੀਤ ਸਾਜਨ, ਪ੍ਰਿੰਸ ਕੰਵਲਜੀਤ ਸਿੰਘ ਜਿਹੇ ਮੰਝੇ ਹੋਏ ਕਲਾਕਾਰ ਵੀ ਦਮਦਾਰ ਭੂਮਿਕਾਵਾ ਵਿਚ ਹਨ। ਉਨਾਂ ਅੱਗੇ ਦੱਸਿਆ ਕਿ ਇਤਹਾਸਿਕ ਸ਼ਹਿਰ ਫਤਿਹਗੜ ਸਾਹਿਬ ਦੇ ਬਨੂੜ ਖ਼ੇਤਰ ਅਤੇ ਆਲੇ ਦੁਆਲੇ ਦੀਆਂ ਮਨਮੋਹਕ ਲੋਕੇਸ਼ਨਾਂ ਤੇ ਫਿਲਮਾਈ ਜਾ ਰਹੀ ਇਸ ਫਿਲਮ ਦਾ ਥੀਮ ਬਹੁਤ ਹੀ ਦਿਲਚਸਪ ਕਥਾਸਾਰ ਦੁਆਲੇ ਬੁਣਿਆ ਗਿਆ ਹੈ, ਜੋ ਸਾਡੇ ਮਨਾਂ ਵਿਚ ਘਰ ਬਣਾ ਚੁੱਕੇ ਗਿੱਦੜਸਿੰਗੀ ਜਿਹੇ ਵਿਸ਼ਵਾਸਾਂ ਨੂੰ ਵੀ ਪ੍ਰਤੀਬਿੰਬ ਕਰੇਗਾ ਕਿ ਕਿਸ ਤਰਾ ਜੀਵਨ ਚੱਕਰ ਵਿਚ ਅਸੀਂ ਕਈ ਘੁੰਮਨ ਘੇਰੀਆਂ ਅਤੇ ਅੰਧ ਵਿਸਵਾਸਾਂ ਤੋਂ ਲੱਖ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਦੇ, ਜਿਸ ਨਾਲ ਇਹ ਸੰਦੇਸ਼ ਵੀ ਦਿੱਤਾ ਜਾਵੇਗਾ ਕਿ ਸਾਨੂੰ ਸਾਰਿਆਂ ਨੂੰ ਕੇਵਲ ਮਿਹਨਤ ਤੇ ਹੀ ਟੇਕ ਰੱਖਣੀ ਚਾਹੀਦੀ ਹੈ ।

ਉਨਾਂ ਦੱਸਿਆ ਕਿ ਹਿੰਦੀ ਫਿਲਮ ਜਗਤ ਦੇ ਨਾਮਵਰ ਸਿਨੇਮਾਟੋਗ੍ਰਾਫਰ ਸ੍ਰੀ ਨਾਗਰਾਜ਼ ਐਮ.ਡੀ ਇਸ ਫਿਲਮ ਨੂੰ ਸਾਨਦਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜੋ ਇਸ ਤੋਂ ਪਹਿਲਾ ਬਾਲੀਵੁੱਡ ਦੇ ਕਈ ਬਿਗ ਫਿਲਮ ਪ੍ਰੋਜੈਕਟਾਂ ਲਈ ਆਪਣੀਆਂ ਸੇਵਾਵਾਂ ਬਤੌਰ ਕੈਮਰਾਮੈਨ ਦੇ ਚੁੱਕੇ ਹਨ, ਜਿਸ ਦੇ ਨਾਲ ਫਿਲਮ ਨੂੰ ਹਰ ਪੱਖੋਂ ਉਮਦਾ ਰੂਪ ਦੇਣ ਵਿਚ ਮਸ਼ਹੂਰ ਗੀਤਕਾਰ ਬੰਟੀ ਬੈਸ਼, ਲਾਇਨ ਪ੍ਰੋਡਿਊਸਰ ਸਿਮਰਨ ਵਿਰਕ ਆਦਿ ਵੀ ਖਾਸਾ ਯੋਗਦਾਨ ਪਾ ਰਹੇ ਹਨ। ਪੰਜਾਬ ਅਤੇ ਪੰਜਾਬੀਅਤ ਨਾਲ ਗਹਿਰਾ ਮੋਹ ਰੱਖਦੇ ਇਸ ਫਿਲਮ ਦੇ ਨਿਰਦੇਸ਼ਕ ਵਿਪਿਨ ਪਰਾਸ਼ਰ ਨੇ ਫਿਲਮ ਪ੍ਰਤੀ ਆਪਣੇ ਜਜਬਾਂਤ ਸਾਂਝੇ ਕਰਦਿਆਂ ਦੱਸਿਆ ਕਿ ਮੁੰਬਈ ਵਸੇਂਦੇ ਅਤੇ ਮਾਇਆਨਗਰੀ ਫਿਲਮਜ਼ ਦੇ ਬਿਜੀ ਰੁਝੇਵਿਆਂ ਦੇ ਬਾਵਜੂਦ ਮਨ ਹਮੇਸਾ ਪੰਜਾਬੀ ਸਿਨੇਮਾਂ ਲਈ ਕੁਝ ਕਰਨ ਨੂੰ ਲੋਚਦਾ ਰਹਿੰਦਾ ਹੈ, ਜਿਸ ਦੇ ਮੱਦੇਨਜ਼ਰ ਜਦ ਵੀ ਕੋਈ ਚੰਗਾ ਪ੍ਰੋਪੋਜਲ ਸਾਹਮਣੇ ਆਉਂਦਾ ਹੈ ਤਾਂ ਜਰੂਰ ਇਸ ਸਿਨੇਮਾਂ ਦੀ ਝੋਲੀ ਪਾਉਣ ਦੀ ਕੋਸ਼ਿਸ਼ ਕਰਦਾ ਹਾਂ। ਉਨਾਂ ਦੱਸਿਆ ਕਿ ਪੰਜਾਬੀ ਸਿਨੇਮਾਂ ਲਈ ਬਣ ਰਹੀਆਂ ਅਰਥ ਭਰਪੂਰ ਫਿਲਮਜ਼ ਦੀ ਲੜੀ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫਿਲਮ ਦਾ ਗੀਤ-ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜੋ ਸੁਣਨ ਅਤੇ ਵੇਖਣ ਵਾਲਿਆਂ ਦੇ ਮਨਾਂ ਨੂੰ ਸਕੂਨਦਾਇਕ ਪਲਾ ਦਾ ਅਹਿਸਾਸ ਕਰਵਾਏਗਾ। ਉਨਾਂ ਦੱਸਿਆ ਕਿ ਮੰਨੋਰੰਜਕ ਭਰਪੂਰ ਫਿਲਮਾਂਕਣ ਅਧੀਨ ਬਣਾਈ ਜਾ ਰਹੀ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਇਕ ਰਿਅਲਸਿਟਕ ਪੰਜਾਬੀ ਹਾਲਾਤਾਂ ਦਾ ਦੀਦਾਰ ਕਰਵਾਏਗੀ।

ਪਰਮਜੀਤ

ਫ਼ਰੀਦਕੋਟ, ਮੁੰਬਈ
9855820713

Leave a Reply

Your email address will not be published. Required fields are marked *

%d bloggers like this: