Sun. Sep 15th, 2019

ਭਾਰ ਘੱਟ ਕਰਨ ‘ਚ ਮਦਦਗਾਰ ਹੈ ਕਾਲ਼ਾ ਲੂਣ

ਭਾਰ ਘੱਟ ਕਰਨ ‘ਚ ਮਦਦਗਾਰ ਹੈ ਕਾਲ਼ਾ ਲੂਣ

ਕਾਲੇ ਨਮਕ ‘ਚ ਕਈ ਤਰ੍ਹਾਂ ਦੇ ਖਣਿਜ ਅਤੇ ਬਹੁਤ ਸਾਰੇ ਅਜਿਹੇ ਕੁਦਰਤੀ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਜਰੂਰੀ ਹਨ । ਕਾਲੇ ਲੂਣ ਨੂੰ ਰੋਜ ਸਵੇਰੇ ਗੁਨਸੁਨੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਬਲਡ ਪ੍ਰੇਸ਼ਰ ਅਤੇ ਸ਼ੁਗਰ ਸਮੇਤ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।

ਇੰਨਾ ਹੀ ਨਹੀਂ ਕਾਲੇ ਲੂਣ ਦਾ ਘੋਲ ਮੋਟਾਪੇ ਨੂੰ ਵੀ ਦੂਰ ਕਰਨ ‘ਚ ਸਹਾਇਕ ਹੁੰਦਾ ਹੈ।ਕਾਲਾ ਨਮਕ ਕੁਦਰਤੀ ਨਮਕ ਹੈ ਜਿਸ ‘ਚ ਕਰੀਬ 80 ਫਾਇਦੇਮਦੰ ਮਿਨਰਲਸ ਹੁੰਦੇ ਹਨ ਇਸ ਲਈ ਪੁਰਾਣੇ ਸਮੇਂ ‘ਚ ਕਈ ਔਸ਼ਧੀਆਂ ਬਣਾਉਣ ਦੇ ਲਈ ਇਸ ਦਾ ਇਸਤੇਮਾਲ ਹੁੰਦਾ ਰਿਹਾ ਹੈ। ਤੁਸੀਂ ਸਿਹਤਮੰਦ ਰਹਿਣ ਦ ਲਈੇ ਰੋਜ਼ ਸਵੇਰੇ ਕਾਲੇ ਨਮਕ ਦਾ ਪਾਣੀ ਪੀ ਸਕਦੇ ਹੋ।ਕਾਲਾ ਨਮਕ ਸਰੀਰ ਦਾ ਪੋਟਾਸ਼ੀਅਮ ਕਮਜ਼ੋਰ ਕਰਨ ‘ਚ ਮਦਦ ਕਰਦਾ ਹੈ।

ਇਸ ਨਾਲ ਮਸਲਸ ਮਜ਼ਬੂਤ ਹੁੰਦੇ ਹਨ। ਕਾਲਾ ਨਮਕ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। ਰੋਜ਼ ਇਸ ਨੂੰ ਪੀਣ ਨਾਲ ਮੋਟਾਪਾ ਦੂਰ ਹੋ ਜਾਂਦਾ ਹੈ।ਕਾਲਾ ਨਮਕ ਪੇਟ ਦੇ ਅੰਦਰ ਹਾਈਡਰੋਕਲੋਰਰਿਕ ਐਸਿਡ ਅਤੇ ਪ੍ਰੋਟੀਨ ਡਾਈਜੈਸਟ ਕਰਨ ਵਾਲੇ ਸੈੱਲ ਨੂੰ ਐਕਟਿਵ ਕਰਦਾ ਹੈ। ਇਸ ਨਾਲ ਡਾਈਜੇਸ਼ਨ ‘ਚ ਸੁਧਾਰ ਹੋ ਜਾਂਦਾ ਹੈ।ਕਾਲੇ ਨਮਕ ‘ਚ ਮੋਜੂਦ ਸਲਫਰ ਹਰ ਤਰ੍ਹਾਂ ਦੀ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।

ਇਸ ਨੂੰ ਪਾਣੀ ‘ਚ ਮਿਲਾਕੇ ਪੀਣ ਨਾਲ ਚਮੜੀ ਸਿਹਤਮੰਦ ਬਣਦੀ ਹੈ ਅਤੇ ਚਿਹਰੇ ‘ਤੇ ਚਮਕ ਵਧਦੀ ਹੈ।ਕਾਲੇ ਨਮਕ ‘ਚ ਮੋਜੂਦ ਮਿਨਰਲਸ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।ਕਾਲੇ ਨਮਕ ‘ਚ ਮੋਜੂਦ ਸੋਡੀਅਮ ਕਲੋਰਾਈਡ, ਆਇਰਨ ਆਕਸਾਈਡ ਪੇਟ ‘ਚ ਬਣਨ ਵਾਲੀ ਗੈਸ ਦੀ ਸਮੱਸਿਆਂ ਨੂੰ ਦੂਰ ਕਰਦਾ ਹੈ। ਇਹ ਪਾਣੀ ਪੀਣ ਨਾਲ ਖਾਣਾ ਖਾਣ ਤੋਂ ਬਾਅਦ ਪੇਟ ਭਾਰਾ ਲੱਗਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।ਰੋਜ਼ਾਨਾ ਕਾਲੇ ਨਮਕ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।ਕਾਲੇ ਨਮਕ ਦਾ ਪਾਣੀ ਪੀਣ ਨਾਲ ਇਸ ‘ਚ ਮੋਜੂਦ ਮਿਨਰਲਸ ਵਾਲਾਂ ਦੀ ਗ੍ਰੋਥ ਵਧਾਉਣ ‘ਚ ਮਦਦ ਕਰਦੇ ਹਨ।

ਰੋਜ਼ ਕਾਲੇ ਨਮਕ ਦਾ ਪਾਣੀ ਪੀਣ ਨਾਲ ਵਾਲ ਝੜਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਸ ਨਾਲ ਸਿਕਰੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ।ਕਾਲਾ ਨਮਕ ਕੌਲੈਸਟਰੋਲ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਪਾਣੀ ਕਈ ਤਰ੍ਹਾਂ ਦੀਆਂ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

Leave a Reply

Your email address will not be published. Required fields are marked *

%d bloggers like this: