Thu. Oct 17th, 2019

ਭਾਰੀ ਗਿਣਤੀ ਵਿੱਚ ਸਨੇਹੀਆ ਨੇ ਚੌਧਰੀ ਨੰਦ ਲਾਲ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਭਾਰੀ ਗਿਣਤੀ ਵਿੱਚ ਸਨੇਹੀਆ ਨੇ ਚੌਧਰੀ ਨੰਦ ਲਾਲ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
ਚੌਧਰੀ ਨੰਦ ਲਾਲ ਦੀ ਘਾਟ ਪਾਰਟੀ ਨੂੰ ਹਮੇਸ਼ਾ ਰੜਕੇਗੀ-ਸੁਖਬੀਰ ਬਾਦਲ

ਸੜੋਆ, 15 ਅਪ੍ਰੈਲ (ਅਸ਼ਵਨੀ ਸ਼ਰਮਾ)- ਇਲਾਕੇ ਦੇ ਲੋਕਾਂ ਦੀ ਜਿੰਦ ਜਾਨ ਸਾਬਕਾ ਸੰਸਦੀ ਸਕੱਤਰ ਤੇ 4 ਵਾਰ ਲਗਾਤਾਰ ਵਿਧਾਇਕ ਰਹੇ ਚੌਧਰੀ ਨੰਦ ਲਾਲ ਨੂੰ ਅੱਜ ਸਰਕਾਰੀ ਸਨਮਾਨ ਨਾਲ ਹਲਕੇ ਦੀਆਂ ਹਜ਼ਾਰਾਂ ਸੇਜਲ ਅੱਖਾਂ ਵਲੋਂ ਆਪਣੇ ਮਹਿਬੂਬ ਨੇਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਲਾਕੇ ਭਰ ਤੋਂ ਪੁੱਜੀਆਂ ਸੰਗਤਾਂ ਨੂੰ ਚੌਧਰੀ ਨੰਦ ਲਾਲ ਜੀ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਵਾਏ ਗਏ।ਚੌਧਰੀ ਨੰਦ ਲਾਲ ਜੀ ਦੇ ਅਗਲੇ ਪੈਂਡੇਂ ਲਈ ‘ਮੰਗਲਾਚਰਣ’ ਸ਼ਬਦ ਦੀ ਅਰਦਾਸ ਕਰਨ ਉਪਰੰਤ ਅੰਤਿਮ ਰਵਾਨਗੀ ਦਿੱਤੀ ਗਈ।ਇਸ ਮੌਕੇ ਅੰਤਿਮ ਯਾਤਰਾ ਵਿੱਚ ਸਿਜਦਾ ਹੋਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਚੌਧਰੀ ਨੰਦ ਲਾਲ ਜੀ ਲੋੜਵੰਦਾਂ ਦੇ ਰੱਬ, ਬੇਸਹਾਰਿਆਂ ਦੇ ਸਹਾਰਾ, ਹਰ ਵਰਗ ਦੀ ਭਲ਼ਾ ਲੋਚਣ ਵਾਲੀ ਉੱਚੀ ਸੁੱਚੀ ਸੋਚ ਵਾਲੇ ਸਿਆਸਤਦਾਨ ਸਨ।
ਚੌਧਰੀ ਸਾਹਿਬ ਵੱਲੋਂ ਕੀਤੇ ਕਾਰਜ, ਸ਼੍ਰੋਮਣੀ ਅਕਾਲੀ ਦਲ ਪਾਰਟੀ ਲਈ ਦੇਣ ਰਹਿੰਦੀ ਦੁਨੀਆ ਤੱਕ ਲੋਕਾਈ ਅੰਦਰ ਯਾਦ ਰਹੇਗੀ ਅਤੇ ਦੂਜਿਆਂ ਲਈ ਪ੍ਰੇਰਣਾ ਸ੍ਰੋਤ ਹੋਵੇਗੀ।ਸ ਬਾਦਲ ਨੇ ਕਿਹਾ ਕਿ ਬੇਸ਼ਕ ਚੌਧਰੀ ਨੰਦ ਲਾਲ ਜੀ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਨਹੀ ਰਹੇ ਪਰ ਆਤਮਿਕ ਤੌਰ ਤੇ ਉਹ ਹਮੇਸ਼ਾ ਜਿਉਂਦੇ ਰਹਿਣਗੇ।ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਚੌਧਰੀ ਨੰਦ ਲਾਲ ਜੀ ਦੁਆਰਾ ਲਗਾਤਾਰ 20 ਸਾਲ ਹਲਕਾ ਬਲਾਚੌਰ ਦੇ ਲੋਕਾਂ ਦੀ ਕੀਤੀ ਨਿਸ਼ਕਾਮ ਸੇਵਾ ਚਿਰਸਦੀਵੀ ਦੁਨੀਆਂ ਅੰਦਰ ਉਨ੍ਹਾਂ ਦੇ ਸੁਪਨਿਆਂ ਦੀ ਮਹਿਕ ਬਿਖੇਰਦੀ ਰਹੇਗੀ।ਇਸ ਮੌਕੇ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੁਰੀਵਾਲਿਆਂ ਦੇ ਆਦੇਸ਼ਾਂ ਮੁਤਾਬਕ ਟਰੱਸਟ ਦੇ ਪ੍ਰਧਾਨ ਪ੍ਰੋ ਮਹਿੰਦਰ ਸਿੰਘ ਬਾਗੀ, ਜਨਰਲ ਸਕੱਤਰ ਤੀਰਥ ਰਾਮ ਭੂੰਬਲਾ ਅਤੇ ਹੋਰ ਟਰੱਸਟ ਮੈਂਬਰਾਂ ਵਲੋਂ ਦੁਸ਼ਾਲਾ ਪਾ ਕੇ ਅੰਤਿਮ ਵਿਦਾਈ ਦਿੱਤੀ।ਇਸ ਉਪਰੰਤ ਇੱਕ ਵੱਡੇ ਕਾਫਿਲੇ ਦੇ ਰੂਪ ਵਿੱਚ ਚੌਧਰੀ ਨੰਦ ਲਾਲ ਜੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਕਰੀਮਪੁਰ ਧਿਆਨੀ ਵਿਖੇ ਲਿਜਾਇਆ ਗਿਆ।ਜਿੱਥੇ ਕਾਫਿਲੇ ਦੇ ਨਾਲ ਗਈਆਂ ਹਜ਼ਾਰਾਂ ਸੇਜਲ ਅੱਖਾਂ ਵੱਲੋਂ ਸ਼ਮਸ਼ਾਨਘਾਟ ਕਰੀਮਪੁਰ ਧਿਆਨੀ ਵਿੱਚ ਅਗਨੀ ਸੁਪਰਦ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੇ ਡਿਪਟੀ ਕਮੀਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬੁਬਲਾਨੀ ਨੇ ਚੌਧਰੀ ਨੰਦ ਲਾਲ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਵਾਂ ਭੇਂਟ ਕਰ ਅੰਤਿਮ ਸ਼ਰਧਾਂਜਲ਼ੀ ਦਿੱਤੀ ਅਤੇ ਚੌਧਰੀ ਸਾਹਿਬ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ।
ਇਸ ਮੌਕੇ ਪੁਲਸ ਪ੍ਰਸ਼ਾਸ਼ਨ ਵਲੋਂ ਮਾਤਮੀ ਧੁੰਨ ਵਜਾ ਕੇ ਅੰਤਿਮ ਸਲਾਮੀ ਦਿੱਤੀ ਗਈ।ਘਰ ਤੋਂ ਸ਼ਮਸ਼ਾਨਘਾਟ ਤੱਕ ਅੰਤਿਮ ਦਰਸ਼ਨ ਯਾਤਰਾ ਦੌਰਾਨ ਥਾਂ ਥਾਂ ਸੜਕਾਂ ਅਤੇ ਛੱਤਾਂ ਤੇ ਖੜੀਆਂ ਸੰਗਤਾਂ ਨੇ ਆਪਣੇ ਮਹਿਬੂਬ ਨੇਤਾ ਤੇ ਫੁੱਲਾਂ ਦੀ ਵਰਖਾ ਕਰਕੇ ਅੰਤਿਮ ਵਿਦਾਇਗੀ ਦਿੱਤੀ। ਚੌਧਰੀ ਨੰਦ ਲਾਲ ਜੀ ਦੀ ਅੰਤਿਮ ਯਾਤਰਾ ਵਿੱਚ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਪ੍ਰਧਾਨ ਬੀਬੀ ਸ਼ੁਸ਼ੀਲ ਕੌਰ, ਜਨਰਲ ਸਕੱਤਰ ਬਲਵੀਰ ਸਿੰਘ ਬੈਂਸ, ਸ ਮਹਿੰਦਰ ਸਿੰਘ ਭਾਟੀਆ ਨਵਾਂਗਰਾਂ, ਸ:ਰਘਵੀਰ ਸਿੰਘ ਮੁੱਖ ਪ੍ਰਬੰਧਕ, ਡਾ ਦਲਜੀਤ ਸਿੰਘ ਚੀਮਾ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ, ਜੈ ਕਿਸ਼ਨ ਸਿੰਘ ਰੌੜੀ ਵਿਧਾਇਕ ਗੜਸ਼ੰਕਰ, ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਜਰਨੈਲ ਸਿੰਘ ਵਾਹਦ, ਕਾਮਰੇਡ ਮਹਾਂ ਸਿੰਘ ਰੌੜੀ, ਬੁੱਧ ਸਿੰਘ ਬਲਾਕੀਪੁਰ ਪ੍ਰਧਾਨ ਅਕਾਲੀ ਦਲ ਬਾਦਲ, ਮੋਹਣ ਸਿੰਘ ਬੰਗਾ ਸਾਬਕਾ ਵਿਧਾਇਕ, ਡਾ.ਜੰਗ ਬਹਾਦੁਰ ਸਿੰਘ ਰਾਏ, ਡਾ ਹਰਵਿੰਦਰ ਸਿੰਘ ਬਾਠ, ਰਜਿੰਦਰ ਸਿੰਘ ਸ਼ੂਕਾ ਪ੍ਰਧਾਨ ਨਗਰ ਕੌਸ਼ਲ ਗੜਸ਼ੰਕਰ, ਸ ਮਨਮੋਹਣ ਸਿੰਘ ਖੇਲਾ ਸਰਪੰਚ ਸਜਾਵਲਪੁਰ, ਜਥੇਦਾਰ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਅਸ਼ੋਕ ਨਾਨੋਵਾਲ ਸੀ. ਕਾਂਗਰਸੀ ਆਗੂ, ਸੰਦੀਪ ਸੋਨੂ ਭਾਟੀਆ ਸੰਮਤੀ ਮੈਂਬਰ, ਕਾਮਰੇਡ ਪ੍ਰਮਿੰਦਰ ਮੇਨਕਾ, ਐਡਵੋਕੈਟ ਰਾਜਵਿੰਦਰ ਲੱਕੀ, ਬ੍ਰਿਗੇਡੀਅਰ ਰਾਜ ਕੁਮਾਰ, ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ ਮੁਲਾਜਮ ਆਗੂ,ਚੌਧਰੀ ਆਰ ਪੀ ਸਿੰਘ,ਡਿਪਟੀ ਕਮੀਸ਼ਨਰ ਵਿਨੈ ਬੁਬਲਾਨੀ,ਰਾਮ ਜੀ ਦਾਸ ਭੂੰਬਲਾ, ਬਲਦੇਵ ਰਾਜ ਖੇਪੜ,ਬਿਮਲ ਕੁਮਾਰ ਸਾਬਕਾ ਚੈਅਰਮੈਨ, ਇੰਦਰਜੀਤ ਲੁੱਡੀ, ਹਰਅਮਰਿੰਦਰ ਚਾਂਦਪੁਰੀ ਸਾਬਕਾ ਚੈਅਰਮੈਨ, ਸ਼ੱਮੀ ਉਧਨੋਵਾਲ,ਪ੍ਰਵੇਸ਼ ਖੋਸਲਾ,ਗੁਰਬਖਸ਼ ਸਿੰਘ ਖਾਲਸਾ, ਤਰਲੋਚਣ ਰੱਕੜ, ਅਵਤਾਰ ਭੱਠਲ, ਜੋਗਿੰਦਰ ਸਿੰਘ ਅਟਵਾਲ, ਹਜੂਰਾ ਸਿੰਘ ਪੈਲੀ, ਠੇਕੇਦਾਰ ਰਾਕੇਸ਼ ਕੇਸ਼ੀ, ਸ ਅਵਤਾਰ ਸਿੰਘ ਸਾਧੜਾ ਸਾਬਕਾ ਸਰਪੰਚ, ਪ੍ਰੇਮ ਪਾਲ ਟੋਰੋਵਾਲ, ਚੌਧਰੀ ਜਗਨ ਨਾਥ ਕਰੀਮਪੁਰ ਚਾਹਵਾਲਾ, ਮਿਲਖੀ ਰਾਮ ਪ੍ਰਧਾਨ ਪੋਜੇਵਾਲ, ਸੰਜੀਵ ਚੌਹਾਣ ਨਾਨੋਵਾਲ ਕੰਢੀ, ਕੁਲਦੀਪ ਚੌਹਾਣ, ਵਿਨੀਤ ਟੌਂਸਾਂ, ਸਮੇਤ ਹਲਕਾ ਬਲਾਚੌਰ ਅਤੇ ਨਾਲ ਲੱਗਦੇ ਹਰ ਪਿੰਡ ਤੋਂ ਚੌਧਰੀ ਨੰਦ ਲਾਲ ਜੀ ਦੇ ਸਮਰਥਕਾਂ ਨੇ ਪੁੱਜ ਕੇ ਅੰਤਿਮ ਦਰਸ਼ਨਾਂ ਵਿੱਚ ਸ਼ਾਮਿਲ ਹੋ ਕੇ ਚੌਧਰੀ ਨੰਦ ਲਾਲ ਜੀ ਦੇ ਸਪੁੱਤਰ ਰਾਮਪਾਲ ਚੌਧਰੀ, ਅਸ਼ੋਕ ਬਜਾੜ ਸਾਬਕਾ ਚੈਅਰਮੈਨ, ਨੂੰਹ ਸੁਨੀਤਾ ਰਾਣੀ ਨਾਲ ਦੁੱਖ ਪ੍ਰਗਟਾਇਆ।ਇਸ ਮੌਕੇ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਸੁੱਚਜੇ ਪ੍ਰਬੰਧ ਕੀਤੇ ਹੋਏ ਸਨ।

Leave a Reply

Your email address will not be published. Required fields are marked *

%d bloggers like this: