Wed. Jul 24th, 2019

ਭਾਰਤ ਸਰਕਾਰ ਪਾਸ ਅਨਾਜ ਦੇ ਵੱਡੇ ਭੰਡਾਰ ਹਨ

ਭਾਰਤ ਸਰਕਾਰ ਪਾਸ ਅਨਾਜ ਦੇ ਵੱਡੇ ਭੰਡਾਰ ਹਨ

ਬਰਨਾਲਾ,ਤਪਾ 3 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਦੇਸ਼ ਅੰਦਰ ਕਿਸਾਨਾਂ ਵੱਲੋਂ ਪੈਦਾ ਕੀਤੀ ਫਸਲ ਲਈ ਕੇਂਦਰ ਸਰਕਾਰ ਵੱਲੋਂ ਉਸ ਦੀ ਖਰੀਦ ਦੇ ਰੇਟ ਤਹਿ ਕੀਤੇ ਜਾਂਦੇ ਹਨ, ਤਾਂ ਕਿ ਕਿਸਾਨਾਂ ਦੀ ਫਸਲ ਮੰਡੀਆਂ ਅੰਦਰ ਸਹੀ ਰੇਟ ਤੇ ਵਿਕ ਸਕੇ। ਸਰਕਾਰ ਤਹਿ ਰੇਟਾਂ ਤੇ ਫਸਲ ਖਰੀਦਣ ਲਈ ਪਾਬੰਦ ਹੁੰਦੀ ਹੈ। ਵੱਖ-ਵੱਖ ਰਾਜਾਂ ਅੰਦਰ ਰਾਜ ਸਰਕਾਰਾਂ ਦੀਆਂ ਏਜੰਸੀਆਂ ਅਤੇ ਭਾਰਤ ਸਰਕਾਰ ਦੀ ਖਰੀਦ ਏਜੰਸੀ ਐਫ ਸੀ ਆਈ ਵੱਲੋਂ ਅਨਾਜ ਖਰੀਦ ਕੇ ਕੇਂਦਰੀ ਪੂਲ ਵਿੱਚ ਦਿੱਤਾ ਜਾਂਦਾ ਹੈ। ਇਸ ਦਾ ਸਾਰਾ ਖਰਚ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਮਿਤੀ 1/1/2016 ਨੂੰ ਭਾਰਤ ਸਰਕਾਰ ਪਾਸ ਜੋ ਅਨਾਜ ਦਾ ਸਟਾਕ ਹੈ ਉਸਦੀ ਜਾਣਕਾਰੀ ਲੈਣ ਲਈ ਆਰ ਟੀ ਆਈ ਕਾਰਕੁੰਨ ਸੱਤਪਾਲ ਗੋਇਲ ਤਪਾ ਰਾਜ ਪ੍ਰਬੰਧਕ ਤੋਂ ਜਾਣਕਾਰੀ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਲੋਕ ਸੂਚਨਾ ਅਧਿਕਾਰੀ ਕਮ ਉਪ ਮਹਾਂ ਪ੍ਰਬੰਧਕ ਐਫ ਸੀ ਆਈ ਨਵੀਂ ਦਿੱਲੀ ਨੇ ਜੋ ਜਾਣਕਾਰੀ ਭੇਜੀ ਉਸ ਮੁਤਾਬਿਕ ਕੇਂਦਰ ਸਰਕਾਰ ਪਾਸ ਮਿਤੀ 1/1/2016 ਨੂੰ ਅਨਾਜ ਦਾ ਬਕਾਇਆ ਸਟਾਕ ਹੈ। ਉਸ ਵਿੱਚ ਰਾਜ ਦੀਆਂ ਖਰੀਦ ਏਜੰਸੀਆਂ ਪਾਸ ਵੱਖ-ਵੱਖ ਰਾਜਾਂ ਅੰਦਰ ਬਕਾਇਆ ਸਟਾਕ ਚਾਵਲ 29.79 ਮੀਟਰਕ ਟਨ ਅਤੇ 98.35 ਲੱਖ ਮੀਟਰਕ ਟਨ ਕਣਕ ਸਮੇਤ ਅਨਾਜ ਸਟਾਕ 128.14 ਲੱਖ ਮੀਟਰਕ ਟਨ ਹੈ।

ਕੇਂਦਰੀ ਏਜੰਸੀ ਐਫ ਸੀ ਆਈ ਪਾਸ 1/1/2016 ਨੂੰ ਬਕਾਇਆ ਸਟਾਕ 97.10 ਲੱਖ ਮੀਟਰਕ ਟਨ ਚਾਵਲ ਅਤੇ 139.53 ਲੱਖ ਮੀਟਰਕ ਟਨ ਕਣਕ ਸਮੇਤ 236.63 ਲੱਖ ਟਨ ਅਨਾਜ ਹੈ। ਕੇਂਦਰੀ ਪੂਲ ਅੰਦਰ 1/1/2016 ਦਾ ਕੁੱਲ ਬਕਾਇਆ ਸਟਾਕ 126.89 ਲੱਖ ਟਨ ਚਾਵਲ ਅਤੇ 237.88 ਲੱਖ ਟਨ ਕਣਕ ਸਮੇਤ ਕੁੱਲ ਅਨਾਜ ਦਾ ਬਕਾਇਆ ਸਟਾਕ 364.77 ਲੱਖ ਮੀਟਰਕ ਟਨ ਬਕਾਇਆ ਹੈ। ਜੀਰੀ ਦਾ ਬਕਾਇਆ ਸਟਾਕ ਰਾਜ ਏਜੰਸੀਆਂ ਪਾਸ 195.38 ਲੱਖ ਮੀਟਰਕ ਟਨ ਅਤੇ ਐਫ ਸੀ ਆਈ ਪਾਸ 3.66 ਲੱਖ ਮੀਟਰਕ ਟਨ ਸਮੇਤ ਕੁੱਲ ਸਟਾਕ 1/1/2016 ਦਾ ਬਕਾਇਆ 199.4 ਲੱਖ ਮੀਟਰਕ ਟਨ ਹੈ। ਮੋਟੇ ਅਨਾਜ ਦਾ ਸਟਾਕ 0.99 ਲੱਖ ਮੀਟਰਕ ਟਨ ਹੈ ਅਤੇ ਖੰਡ ਦਾ ਸਟਾਕ ਐਫ ਸੀ ਆਈ ਪਾਸ ਨਹੀਂ ਹੈ। ਸਭ ਤੋਂ ਵੱਧ ਅਨਾਜ ਭੰਡਾਰ ਉੱਤਰ ਭਾਰਤ ਦੇ ਰਾਜਾਂ ਪਾਸ 216.89 ਲੱਖ ਮੀਟਰਕ ਟਨ ਹੈ। ਜੋ ਕੁੱਲ ਸਟਾਕ ਦਾ ਤਕਰੀਬਨ 60 ਪ੍ਰਤੀਸ਼ਤ ਹੈ। ਪੰਜਾਬ ਅੰਦਰ 1/1/2016 ਤੱਕ ਅਨਾਜ ਦੀ ਭੰਡਾਰ 115.80 ਲੱਖ ਟਨ ਦਾ ਸਟਾਕ ਹੈ। ਜੋ ਕਿ ਤਕਰੀਬਨ 30 ਪ੍ਰਤੀਸ਼ਤ ਤੋਂ ਜਿਆਦਾ ਹੈ।

Leave a Reply

Your email address will not be published. Required fields are marked *

%d bloggers like this: