Mon. May 27th, 2019

ਭਾਰਤ ਵਿੱਚ ਸਿੱਖਾਂ ਨੂੰ ਹੋ ਰਿਹਾ ਹੈ ਬੇਗਾਨਗੀ ਦਾ ਅਹਿਸਾਸ: ਸਿੰਘ ਸਾਹਿਬ ਗਿ: ਰਘਬੀਰ ਸਿੰਘ

ਭਾਰਤ ਵਿੱਚ ਸਿੱਖਾਂ ਨੂੰ ਹੋ ਰਿਹਾ ਹੈ ਬੇਗਾਨਗੀ ਦਾ ਅਹਿਸਾਸ: ਸਿੰਘ ਸਾਹਿਬ ਗਿ: ਰਘਬੀਰ ਸਿੰਘ
ਕਾਨੂੰਨ ਨੂੰ ਛਿੱਕੇ ਟੰਗਦਿਆਂ ਤਿੰਨ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀ ਸਜਾ ਦੇਣਾ ਮੰਦਭਾਗਾ

ਸ੍ਰੀ ਅਨੰਦਪੁਰ ਸਾਹਿਬ, 16 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)”: ਕੁਝ ਸਮਾਂ ਪਹਿਲਾਂ ਨਵਾਂਸ਼ਹਿਰ ਦੀ ਅਦਾਲਤ ਨੇ ਤਿੰਨ ਗੁਰਸਿੱਖ ਨੌਜਵਾਨਾਂ ਨੂੰ ਸਿੱਖ ਸਾਹਿਤ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਦੇਣ ਅਤੇ ਮੁਕੱਦਮੇਂ ਦੇ ਫੈਸਲੇ ਵਿੱਚ ਜੱਜ ਵੱਲੋਂ ਅਜਾਦੀ ਘੁਲਾਟੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਇੱਕ ਰਚਨਾ ਨੂੰ ਦੇਸ਼ ਵਿਰੋਧੀ ਦੱਸਣ ਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਅਦਾਲਤ ਦੇ ਇਸ ਫੈਸਲੇ ਨੂੰ ਸਿੱਖ ਇਤਿਹਾਸ, ਸਿੱਖ ਸਾਹਿਤ ਅਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਨੂੰ ਖੋਹਣ ਲਈ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਇੱਕ ਮਾਮਲੇ ਵਿੱਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣਾ ਭਾਰਤੀ ਸਵਿਧਾਨ ਅਨੁਸਾਰ ਹੀ ਗੈਰ-ਕਾਨੂੰਨੀ, ਚਿੰਤਾਜਨਕ ਅਤੇ ਗਲਤ ਪਿਰਤ ਪਾਉਣ ਵਾਲਾ ਫੈਸਲਾ ਹੈ, ਜੋ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਸਿੱਧਾ ਸਿੱਧਾ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ। ਇਸ ਤਰਾਂ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਸਿੱਖ ਇਤਿਹਾਸ ਪੜਨਾ ਹੋਇਆ ਜ਼ੁਲਮ। ਭਾਰਤ ਦਾ ਸਵਿਧਾਨ ਹਰੇਕ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਅਜਾਦੀ ਦਿੰਦਾ ਹੈ ਪਰ ਇਸ ਦੇ ਉਲਟ ਨਵਾਂਸ਼ਹਿਰ ਦੀ ਅਦਾਲਤ ਵੱਲੋਂ ਨੌਜਵਾਨਾਂ ਨੂੰ ਇਸ ਕਰਕੇ ਉਮਰ ਕੈਦ ਸੁਣਾ ਦਿੱਤੀ ਕਿ ਉਨਾਂ ਕੋਲ ਸਿੱਖ ਇਤਿਹਾਸ ਸਬੰਧੀ ਕੁਝ ਪੁਸਤਕਾਂ ਅਤੇ 1978 ਦੇ ਵਿਸਾਖੀ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਮਿਲੀਆਂ ਹਨ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੂੰ ਸਰਕਾਰ ਵੀ ਅਜਾਦੀ ਘੁਲਾਟੀਏ ਮੰਨਦੀ ਹੈ ਅਤੇ ਭਾਈ ਸਾਹਿਬ ਨੇ ਅਜਾਦੀ ਦੇ ਘੋਲ਼ ਵਿੱਚ ਬਹੁਤ ਲੰਮਾ ਸਮਾਂ ਕਰੜੀ ਕੈਦ ਕੱਟੀ ਅਤੇ ਜਾਇਦਾਦ ਤੱਕ ਜਬਤ ਕਰਵਾਈ। ਨਵਾਂਸ਼ਹਿਰ ਦੀ ਅਦਾਲਤ ਦੇ ਇਸ ਫੈਸਲੇ ਨਾਲ ਭਾਰਤ ਵਿੱਚ ਵੱਸਦੇ ਘੱਟ ਗਿਣਤੀ ਸਿੱਖਾਂ ਦੇ ਮਨਾਂ ਵਿੱਚ ਬੇਗਾਨਾਪਨ, ਗੁਲਾਮੀ ਦੇ ਅਹਿਸਾਸ ਪੈਦਾ ਕਰਵਾਇਆ ਜਾ ਰਿਹਾ ਹੈ। ਜਲਦ ਤੋਂ ਜਲਦ ਕਾਰਵਾਈ ਕਰਕੇ ਉਨਾਂ ਨੂੰ ਰਿਹਾ ਕੀਤਾ ਜਾਵੇ।

Leave a Reply

Your email address will not be published. Required fields are marked *

%d bloggers like this: