ਭਾਰਤ ਵਿੱਚ ਕਿਡਨੀ ਰੋਗੀਆਂ ਦੀ ਵੱਧਦੀ ਗਿਣਤੀ ਚਿੰਤਾਜਨਕ

ss1

ਭਾਰਤ ਵਿੱਚ ਕਿਡਨੀ ਰੋਗੀਆਂ ਦੀ ਵੱਧਦੀ ਗਿਣਤੀ ਚਿੰਤਾਜਨਕ

ਵਿਸ਼ਵ ਕਿਡਨੀ ਦਿਵਸ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਹਫਤੇ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ 12 ਮਾਰਚ ਨੂੰ ਇਹ ਦਿਵਸ ਮਨਾਇਆ ਗਿਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਕਿਡਨੀ ਸਬੰਧੀ ਰੋਗਾਂ ਦੇ ਪ੍ਰਤੀ ਜਾਗਰੂਕ ਕਰਨਾ ਅਤੇ ਸਮੱਸਿਆ ਦਾ ਹੱਲ ਲੱਭਣਾ ਹੈ। ਇੰਟਰਨੈਸ਼ਨਲ ਸੋਸਾਇਟੀ ਆਫ ਕਿਡਨੀ ਡੀਸੀਜਸ ਅਤੇ ਇੰਟਰਨੈਸ਼ਨਲ ਸੋਸਾਇਟੀ ਆਫ ਨੈਫ੍ਰੋਲੋਜੀ ਵੱਲੋਂ ਲਗਾਤਾਰ ਵਧ ਰਹੇ ਕਿਡਨੀ ਰੋਗਾਂ ਨੂੰ ਵਧਦਾ ਦੇਖ ਇਹ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ।ਇਹ ਇੱਕ ਮੌਕਾ ਹੈ ਜਦੋਂ ਕੁਦਰਤ ਵੱਲੋਂ ਗੁਰਦੇ ਦੇ ਰੂਪ ਵਿੱਚ ਦਿੱਤੇ ਗਏ ਅਨਮੋਲ ਤੋਹਫੇ ਨੂੰ ਬਚਾਇਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਇਹ ਸਿਹਤਮੰਦ ਅਤੇ ਸੁਚਾਰੂ ਰੂਪ ਨਾਲ ਕੰਮ ਕਰਦੇ ਰਹਿਣ। ਇਹ ਸਾਡੇ ਸ਼ਰੀਰ ਦਾ ਅਹਿਮ ਅੰਗ ਹੈ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿ ਅਸੀਂ ਇਸ ਨੂੰ ਅਜਿਹਾ ਕੀ ਦੇਈਏ ਕਿ ਇਹ ਸਾਰੀ ਜਿੰਦਗੀ ਸਹੀ ਤਰੀਕੇ ਨਾਲ ਕੰਮ ਕਰਦੇ ਰਹਿਣ।ਤੁਹਾਡੇ ਗੁਰਦੇ ਰਾਜਮਾਂਹ ਦੇ ਅਕਾਰ ਦੇ ਤੁਹਾਡੇ ਪੇਟ ਦੇ ਖੱਬੇ ਅਤੇ ਸੱਜੇ ਪਾਸੇ ਦੇ ਪਿੱਛੇ ਮੋਜੂਦ ਹੁੰਦੇ ਹਨ। ਇਹ ਸ਼ਰੀਰ ਵਿੱਚ ਕੁਦਰਤੀ ਫਿਲਟਰ ਦਾ ਕੰਮ ਕਰਦੀਆਂ ਹਨ। ਕਿਡਨੀ ਜਾਂ ਗੁਰਦੇ ਦੀ ਬਿਮਾਰੀ ਨੂੰ ਸਾਇਲੈਂਟ ਕਿੱਲਰ ਵੀ ਕਿਹਾ ਜਾਂਦਾ ਹੈ। ਕਿਉਂਕਿ ਪਹਿਲੀ ਸਟੇਜ ਵਿੱਚ ਕਦੇ ਵੀ ਇਸ ਦਾ ਪਤਾ ਨਹੀਂ ਚੱਲਦਾ ।ਕਿਡਨੀ ਸ਼ਰੀਰ ਦਾ ਇੱਕ ਅਜਿਹਾ ਅੰਗ ਹੁੰਦਾ ਹੈ ਜੋ ਸ਼ਰੀਰ ਵਿੱਚੋਂ ਵਿਸ਼ੈਲੇ ਪਦਾਰਥਾਂ ਨੂੰ ਛਾਣ ਕੇ ਪਿਸ਼ਾਬ ਰਾਹੀਂ ਕੱਢਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਖਰਾਬੀ ਮਤਲਬ ਪੂਰੇ ਸ਼ਰੀਰ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਹੋਣਾ,ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੁੰਦਾ ਹੈ। ਅੱਜ ਦੇ ਆਧੁਨਿਕ ਯੁੱਗ ਦੀ ਜੀਵਨਸ਼ੈਲੀ ਦੇ ਕਾਰਨ ਕਿਡਨੀ ਦੀ ਬਿਮਾਰੀ ਹੋਣ ਦਾ ਖਤਰਾ ਵਧ ਗਿਆ ਹੈ। ਇਸ ਤੋਂ ਬਚਣ ਦੇ ਲਈ ਸਭ ਤੋਂ ਪਹਿਲਾ ਜਰੂਰੀ ਹੈ ਕਿ ਕਿਡਨੀ ਦੇ ਸ਼ੁਰੂਆਤੀ ਲੱਛਣਾਂ ਦੇ ਬਾਰੇ ਵਿੱਚ ਜਾਣਨਾ।ਜੇਕਰ ਅਸੀਂ ਸ਼ੁਰੂਆਤੀ ਲੱਛਣਾ ਨੂੰ ਜਾਣ ਲਿਆ ਤਾਂ ਇਸ ਰੋਗ ‘ਤੇ ਕਾਬੂ ਪਾਇਆ ਜਾ ਸਕਦਾ ਹੈ।ਇਸ ਰੋਗ ਵਿੱਚ ਪਿਸ਼ਾਬ ਦੀ ਮਾਤਰਾ ਜਾਂ ਤਾਂ ਵਧ ਜਾਂਦੀ ਹੈ ਜਾਂ ਘੱਟ ਹੋ ਜਾਂਦੀ ਹੈ।ਪਿਸ਼ਾਬ ਦਾ ਰੰਗ ਗਾੜਾ ਹੋ ਜਾਂਦਾ ਹੈ। ਵਾਰ ਵਾਰ ਪਿਸ਼ਾਬ ਕਰਨ ਦਾ ਇਹਸਾਸ ਹੁੰਦਾ ਹੈ। ਪਰ ਕਰਨ ‘ਤੇ ਨਹੀਂ ਆਉਂਦਾ।ਰਾਤ ਨੂੰ ਪਿਸ਼ਾਬ ਦੀ ਮਾਤਰਾ ਘੱਟ ਹੋ ਜਾਂਦੀ ਹੈ। ਪਿਸ਼ਾਬ ਕਰਨ ਸਮੇਂ ਦਰਦ ਮਹਿਸੂਸ ਹੁੰਦਾ ਹੈ।ਇਸ ਤੋਂ ਇਲਾਵਾ ਪਿਸ਼ਾਬ ਵਿੱਚ ਖੂਨ ਆਉਣਾ ,ਝੱਗ ਜਿਹਾ ਪਿਸ਼ਾਬ,ਪੈਰ ,ਹੱਥ ਅਤੇ ਚਿਹਰੇ ‘ਤੇ ਸੋਜਿਸ਼ ਆਦਿ ਵੀ ਇਸ ਰੋਗ ਦੇ ਲੱਛਣ ਹਨ।ਜੇਕਰ ਤੁਹਾਡੀ ਉਮਰ 60 ਸਾਲ ਤੋਂ ਜਿਆਦਾ ਹੈ ਅਤੇ ਤੁਹਾਨੂੰ ਸ਼ੂਗਰ ਜਾਂ ਸੀਕੇਡੀ ਹੈ ਤਾਂ ਆਪਣੇ ਬਲੱਡ ਪੈ੍ਰਸ਼ਰ ਵਿੱਚ ਜਰੂਰ ਨਜਰ ਰੱਖੋ ਅਤੇ ਇਸ ਨੂੰ 140/90 ਐਮਐਮਐਚਜੀ ਜਾਂ ਇਸ ਤੋਂ ਘੱਟ ਰੱਖਣ ਦਾ ਟੀਚਾ ਰੱਖੋ। 60 ਤੋਂ ਜਿਆਦਾ ਉਮਰ ਦੇ ਅਜਿਹੇ ਮਰੀਜ,ਜਿੰਨ੍ਹਾਂ ਨੂੰ ਡਾਇਬਟੀਜ ਜਾਂ ਸੀਕੇਡੀ ਨਹੀਂ ਹੈ,ਉਨ੍ਹਾਂ ਨੂੰ ਆਪਣਾ ਬਲੱਡ ਪੈ੍ਰਸ਼ਰ 150/90 ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਹ ਤਾਂ ਕਿਡਨੀ ਦੀ ਬਿਮਾਰੀ ਦੇ ਆਮ ਲੱਛਣ ਹਨ ਜਿਸ ਦਾ ਅਹਿਸਾਸ ਹੁੰਦਾ ਹੀ ਤੁਰੰਤ ਇਸਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਦੇ ਮੁਤਾਬਕ ਇਲਾਜ ਕਰਵਾਉਣਾ ਸ਼ੁਰੂ ਕਰੋ ਨਹੀਂ ਤਾਂ ਸਮੇਂ ਦੇ ਨਾਲ ਹਾਲਾਤ ਖਰਾਬ ਹੋ ਜਾਂਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਕ੍ਰੋਨਿਕ ਕਿਡਨੀ ਡੀਸੀਜ਼ ਭਾਵ ਗੁਰਦੇ ਖਰਾਬ ਹੋਣ ਦੀ ਸਮੱਸਿਆ ਤੇਜੀ ਨਾਲ ਵਧੀ ਹੈ। ਸ਼ੁਰੂਆਤੀ ਦੌਰ ਵਿੱਚ ਜਾਂਚ ਅਤੇ ਸਹੀ ਦੇਖਭਾਲ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਅਜਿਹੇ ਵਿੱਚ ਇਲਾਜ ਦੇ ਨਤੀਜੇ ਵੀ ਚੰਗੇ ਆੳਂਦੇ ਹਨ।ਜਿੰਨ੍ਹਾਂ ਨੂੰ ਡਾਇਆਬਟੀਜ,ਹਾਈ ਬਲੱਡ ਪ੍ਰੈਸ਼ਰ,ਦਿਲ ਦੇ ਨੁਕਸ ਅਤੇ ਕਿਡਨੀ ਫੇਲ ਉਨ੍ਹਾਂ ਦਾ ਪਰਿਵਾਰਿਕ ਇਤਹਾਸ ਹੈ ਤਾਂ ਉਨ੍ਹਾਂ ਨੂੰ ਗੁਰਦੇ ਖਰਾਬ ਹੋਣ ਦਾ ਜਿਆਦਾ ਖਤਰਾ ਰਹਿੰਦਾ ਹੈ।
ਦੁਨੀਆਂ ਭਰ ਵਿੱਚ 3 .5 ਅਰਬ ਤੋਂ ਜਿਆਦਾ ਕਿਡਨੀ ਦੀ ਬਿਮਾਰੀਆਂ ਦੇ ਮਰੀਜ ਹਨ ਜਿੰਨ੍ਹਾਂ ਵਿੱਚ ਔਰਤਾਂ ਦੀ ਗਿਣਤੀ 1 .9 ਅਰਬ ਹੈ।ਭਾਰਤ ਵਿੱਚ ਪ੍ਰਤੀ 10 ਵਿਅਕਤੀਆਂ ਵਿੱਚੋਂ 1 ਕਿਡਨੀ ਦੀ ਬਿਮਾਰੀ ਨਾਲ ਪੀੜਤ ਹੈ।ਦੁਖ ਦੀ ਗੱਲ ਇਹ ਹੈ ਕਿ ਅੱਧੇ ਤੋਂ ਜਿਆਦਾ ਮਰੀਜ ਆਪਣੀ ਬਿਮਾਰੀ ਦੇ ਬਾਰੇ ਉਦੋਂ ਜਾਣ ਪਾਉਂਦੇ ਹਨ ਜਦੋਂ ਉਨ੍ਹਾਂ ਦੀ ਕਿਡਨੀ 60 ਫੀਸਦ ਤੋਂ ਜਿਆਦਾ ਖਰਾਬ ਹੋ ਚੁੱਕੀਆਂ ਹੁੰਦੀਆਂ ਹਨ।ਅਖਿਲ ਭਾਰਤੀ ਆਯੁਰਵੇਦ ਸੰਸਥਾਨ ਵੱਲੋਂ ਕੀਤੇ ਗਏ ਸਰਵੇਖਣ ਦੇ ਮੁਤਾਬਿਕ ਕਿਡਨੀ ਦੇ ਲਗਪਗ 1 .50 ਲੱਖ ਨਵੇਂ ਮਰੀਜ ਹਰ ਸਾਲ ਵਧ ਜਾਂਦੇ ਹਨ ਜਿੰਨ੍ਹਾ ਵਿੱਚੋਂ ਬਹੁਤ ਥੋੜ੍ਹੇ ਲੋਕਾਂ ਨੂੰ ਹੀ ਕਿਸੇ ਪ੍ਰਕਾਰ ਦਾ ਇਲਾਜ ਮਿਲ ਪਾਉਂਦਾ ਹੈ।ਵਿਸ਼ਵ ਭਰ ਵਿੱਚ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਦੇ ਮਰੀਜਾਂ ਵਿੱਚ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਤੋਂ ਜਿਆਦਾ ਹੈ।ਜਿਸਦਾ ਮੁੱਖ ਕਾਰਨ ਲਾਪਰਵਾਹੀ ਹੈ।ਇਸ ਸਮੱਸਿਆ ਨੇ ਗੰਭੀਰ ਰੂਪ ਧਾਰਣ ਕਰ ਲਿਆ ਹੈ। ਹਰ ਸਾਲ ਗੁਰਦਿਆਂ ਦੀ ਪੁਰਾਣੀ ਬਿਮਾਰੀ ਨਾਲ ਗ੍ਰਸਤ ਲੱਖਾਂ ਮਰੀਜ ਇਲਾਜ ਦੇ ਬਿਨਾਂ ਰਹਿ ਜਾਂਦੇ ਹਨ ਜਾਂ ਤਾਂ ਸ਼ੁਰੂਆਤ ਵਿੱਚ ਪਤਾ ਨਹੀਂ ਚੱਲਦਾ ਜਾਂ ਗੁਰਦਾ ਬਦਲਣ ਦੇ ਲਈ ਪੈਸੇ ਦੀ ਕਮੀ ਦੇ ਕਾਰਨ ਜਾਂ ਮੇਲ ਖਾਂਦੇ ਗੁਰਦੇ ਨਾ ਉਪਲਬਧ ਹੋਣ ਦੇ ਕਾਰਨ ਗੁਰਦੇ ਬਦਲੇ ਨਹੀਂ ਜਾਂਦੇ । ਭਾਰਤ ਇੱਕ ਗਰੀਬ ਦੇਸ਼ ਹੈ। ਇੱਥੋਂ ਦੇ ਲੋਕਾਂ ਨੂੰ ਵੈਸੇ ਤਾਂ ਇਹ ਰੋਗ ਹੋਣ ਦਾ ਜਲਦੀ ਪਤਾ ਹੀ ਨਹੀਂ ਚੱਲਦਾ। ਜਦੋਂ ਤੱਕ ਪਤਾ ਚੱਲਦਾ ਹੈ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਹੁੰਦੀ ਹੈ। ਇਸਦੇ ਇਲਾਜ ‘ਤੇ ਲੱਖਾਂ ਰੁਪਇਆਂ ਦਾ ਖਰਚਾ ਆਉਂਦਾ ਹੈ,ਜੋ ਗਰੀਬ ਮਰੀਜ ਦੇ ਇਕੱਠਾ ਕਰਨਾ ਸੌਖਾ ਨਹੀਂ ਹੈ। ਦੇਸ਼ ਭਰ ਵਿੱਚ ਗੁਰਦਿਆਂ ਦੇ ਜਾਨਲੇਵਾ ਰੋਗਾਂ ਦੀ ਗਿਣਤੀ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ। ਜੇਕਰ ਤੁਹਾਨੂੰ ਸ਼ੂਗਰ,ਹਾਈਪਰਟੈਂਸ਼ਨ ਜਾਂ ਪਿਸ਼ਾਬ ਸਬੰਧੀ ਇੰਫੈਕਸ਼ਨ (ਯੂਟੀਆਈ) ਹੈ ,ਤਾਂ ਗੁਰਦੇ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਆਂਕੜੇ ਦੱਸਦੇ ਹਨ ਕਿ ਜਿਆਦਾਤਰ ਗੁਰਦਿਆਂ ਦੇ ਰੋਗੀ ਹਸਪਤਾਲ ਉਦੋਂ ਪਹੁੰਚਦੇ ਹਨ ਜਦੋਂ ਉਨ੍ਹਾਂ ਦਾ ਗੁਰਦਾ ਲਗਪਗ 50 ਫੀਸਦ ਖਰਾਬ ਹੋ ਚੁੱਕਿਆ ਹੁੰਦਾ ਹੈ। ਕਿਡਨੀ ਸ਼ਰੀਰ ਦਾ ਇੱਕ ਅਹਿਜਾ ਅੰਗ ਹੁੰਦਾ ਹੈ ਜੋ ਸ਼ਰੀਰ ਚੋਂ ਵਿਸ਼ੈਲੇ ਪਦਾਰਥਾਂ ਨੂੰ ਛਾਣ ਕੇ ਪਿਸ਼ਾਬ ਦੇ ਰੂਪ ਵਿੱਚ ਕੱਢਣ ਵਿੱਚ ਮਦਦ ਕਰਦਾ ਹੈ।ਇਸ ਵਿੱਚ ਖਰਾਬੀ ਮਤਲਬ ਪੂਰੇ ਸ਼ਰੀਰ ਦੀ ਕਾਰਜਸ਼ੈਲੀ ਵਿੱਚ ਰੁਕਾਵਟ ਪੈਦਾ ਹੋਣਾ,ਇਸ ਲਈ ਕਿਡਨੀ ਨੂੰ ਸਿਹਤਮੰਦ ਰੱਖਣਾ ਬਹੁਤ ਜਰੂਰੀ ਹੁੰਦਾ ਹੈ।ਪਰ ਅੱਜ ਦੇ ਆਧੁਨਿਕ ਯੁੱਗ ਦੀ ਜੀਵਨਸ਼ੈਲੀ ਦੇ ਕਾਰਨ ਕਿਡਨੀ ਦੀ ਬਿਮਾਰੀ ਹੋਣ ਦਾ ਖਤਰਾ ਵਧ ਗਿਆ ਹੈ। ਭਾਰਤ ਵਿੱਚ ਹਰ ਸਾਲ ਲਗਪਗ ਪੰਜ ਲੱਖ ਗੁਰਦਿਆਂ ਦਾ ਬਦਲਾਅ ਕੀਤੇ ਜਾਣ ਦੀ ਜਰੂਰਤ ਹੁੰਦੀ ਹੈ ਪਰ ਇਸ ਮਹਿੰਗੀ ਪ੍ਰਕਿਰਿਆ ਦੇ ਨਾਲ ਕੁਝ ਮਰੀਜ ਹੀ ਨਵੀਂ ਜਿੰਦਗੀ ਲੈ ਪਾਉਂਦੇ ਹਨ।ਕਿਡਨੀ ਜਿਸ ਨੂੰ ਗੁਰਦਾ ਵੀ ਕਹਿੰਦੇ ਹਨ ਦੀ ਲੰਮੀ ਬਿਮਾਰੀ ਦੇ ਮਰੀਜਾਂ ਦਾ ਸਮੇਂ ‘ਤੇ ਇਲਾਜ ਨਾ ਮਿਲਣ ਦੇ ਕਾਰਨ ਉਨ੍ਹਾਂ ਦਾ ਅਤੇ ਪਰਿਵਾਰ ਦਾ ਪੂਰਾ ਜੀਵਨ ਦਰਦ ਭਰਿਆ ਹੋ ਸਕਦਾ ਹੈ। ਅਜਿਹੇ ਵਿੱਚ ਇਹ ਅੱਜ ਦੇ ਸਮੇਂ ਦੀ ਲੋੜ ਹੈ ਕਿ ਅਸੀਂ ਸਭ ਸਿਹਤਮੰਤ ਜੀਵਨਸ਼ੈਲੀ ਨੂੰ ਅਪਣਾਈਏ। ਨਾਲ ਹੀ ,ਬਿਮਾਰੀ ਦੇ ਖਤਰੇ ਨਾਲ ਗ੍ਰਸਤ ਵਿਅਕਤੀਆਂ ਨੂੰ ਸੁਚਾਰੂ ਰੂਪ ਵਿੱਚ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਨਿਗਰਾਨੀ ਰੱਖਣ ਦੀ ਲੋੜ ਹੈ।ਸੋ ਜਰੂਰੀ ਹੈ ਕਿ ਅਸੀਂ ਸਭ ਇਸ ਅਤੀ ਅਹਿਮ ਅੰਗ ਦੇ ਵਿਸ਼ੇ ਵਿੱਚ ਜਿਆਦਾ ਤੋਂ ਜਿਆਦਾ ਜਾਣਕਾਰੀ ਪ੍ਰਾਪਤ ਕਰਨ ਅਤੇ ਇੱਕ ਦੂਜੇ ਨੂੰ ਜਾਗਰੂਕ ਕਰਨ ਦਾ ਸੰਕਲਪ ਕਰੀਏ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Share Button

Leave a Reply

Your email address will not be published. Required fields are marked *