ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਖਿਲਾਫ ਕੋਈ ਬਿਆਨ ਨਹੀਂ ਦਿੱਤਾ – ਪ੍ਰਸਾਦ ਪਾਂਡਾ

ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਖਿਲਾਫ ਕੋਈ ਬਿਆਨ ਨਹੀਂ ਦਿੱਤਾ – ਪ੍ਰਸਾਦ ਪਾਂਡਾ

ਹਰਦਮ ਮਾਨ

ਸਰੀ, 21 ਦਸੰਬਰ 2020- ਅਲਬਰਟਾ ਦੇ ਕੈਬਨਿਟ ਮਨਿਸਟਰ ਪ੍ਰਸਾਦ ਪਾਂਡਾ ਨੇ ਸੋਸ਼ਲ ਮੀਡੀਆ ਤੇ ਉਨ੍ਹਾਂ ਵੱਲੋਂ ਦਿੱਤੇ ਕਿਸਾਨ ਵਿਰੋਧੀ ਬਿਆਨ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਖਿਲਾਫ ਕੋਈ ਬਿਆਨ ਨਹੀਂ ਦਿੱਤਾ ਬਲਕਿ ਉਹਨਾਂ ਦੀ ਕੁਝ ਦੋਸਤਾਂ ਨਾਲ ਨਿੱਜੀ ਗੱਲਬਾਤ ਵਿਚੋ ਲਏ ਸ਼ਬਦਾਂ ਨੂੰ ਕਿਸਾਨ ਵਿਰੋਧੀ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਉਹ ਦੱਖਣੀ ਭਾਰਤੀ ਦੇ ਇਕ ਰਾਜ ਨਾਲ ਸਬੰਧਿਤ ਹਨ ਤੇ ਖੁਦ ਇਕ ਕਿਸਾਨ ਦੇ ਪੁੱਤਰ ਅਤੇ ਵਾਹੀਯੋਗ ਜ਼ਮੀਨ ਦੇ ਮਾਲਕ ਹਨ। ਉਹਨਾਂ ਅੱਗੇ ਕਿਹਾ ਕਿ ਮੇਰੇ ਮਨ ਵਿਚ ਕਿਸਾਨਾਂ ਪ੍ਰਤੀ ਬਹੁਤ ਸਤਿਕਾਰ ਹੈ ਅਤੇ ਮੈਂ ਭਾਰਤੀ ਕਿਸਾਨਾਂ ਦੀ ਆਮਦਨ ਵਿਚ ਵਾਧੇ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਯਤਨਾਂ ਦਾ ਸਮਰਥਨ ਕਰਦਾ ਹਾਂ। ਕਿਸਾਨ ਆਪਣੀਆਂ ਸਰਕਾਰਾਂ ਤੋਂ ਉਹ ਸਭ ਹੱਕਾਂ ਦੇ ਅਧਿਕਾਰੀ ਹਨ ਜੋ ਹੋਰ ਸਾਰੇ ਨਾਗਰਿਕਾਂ ਨੂੰ ਉਪਲਬਧ ਹਨ। ਕਿਸੇ ਵੀ ਜਮਹੂਰੀਅਤ ਵਿਚ ਉਹਨਾਂ ਨੂੰ ਸ਼ਾਂਤੀਪੂਰਨ ਆਪਣੇ ਹੱਕਾਂ ਵਾਸਤੇ ਪ੍ਰਦਰਸ਼ਨ-ਵਿਖਾਵੇ ਦਾ ਹੱਕ ਹੈ।

ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਅਲਬਰਟਾ ਦੇ ਇਕ ਚੁਣੇ ਹੋਏ ਨੁਮਾਇੰਦੇ ਵਜੋ ਮੇਰੀ ਭੂਮਿਕਾ ਨੂੰ ਗਲਤ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਹਨਾਂ ਚੁਣੋਤੀਆਂ ਭਰੇ ਸਮੇਂ ਵਿਚ ਮੇਰਾ ਪੂਰਾ ਧਿਆਨ ਅਲਬਰਟਾ ਵਾਸੀਆਂ ਦੀ ਸੇਵਾ ਉਪਰ ਕੇਂਦਰਿਤ ਹੈ।

ਮੇਰੇ ਸ਼ਬਦਾਂ ਨੂੰ ਜੋ ਪੇਸ਼ ਕੀਤਾ ਗਿਆ ਹੈ, ਮੈਂ ਉਸ ਉਪਰ ਇਸ ਤੋ ਵੱਧ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ।

ਜਿਕਰਯੋਗ ਹੈ ਕਿ ਪ੍ਰਸਾਦ ਪਾਂਡਾ ਕੈਲਗਰੀ ਫੁੱਟਹਿਲ ਤੋ ਐਮ ਐਲ ਏ ਹਨ ਅਤੇ ਪ੍ਰੀਮੀਅਰ ਜੈਸਨ ਕੇਨੀ ਦੀ ਯੁਨਾਈਟਡ ਕੰਸਰਵੇਟਿਵ ਪਾਰਟੀ ਦੀ ਸਰਕਾਰ ਵਿਚ ਉਹ ਬੁਨਿਆਦੀ ਢਾਂਚਾ ਵਿਭਾਗ ਦੇ ਕੈਬਨਿਟ ਮੰਤਰੀ ਹਨ। ਉਹ ਭਾਰਤ ਦੇ ਆਂਧਰਾ ਪ੍ਰਦੇਸ਼ ਵਿਚ ਗੰਟੂਰ ਜ਼ਿਲੇ ਦੇ ਪਿੰਡ ਸੰਗਮ ਜਗਾਰਲਾਮੁੜੀ ਦੇ ਜੰਮਪਲ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: