Wed. Jul 17th, 2019

ਭਾਰਤ ਵਿਚ ਖੁਲ੍ਹੇਗਾ ਈਰਾਨ ਦੀ ਨਵਾਂ ਬੈਂਕ

An Iranian woman walks past a Bank Pasargad in the capital Tehran on January 19, 2016. Iran will receive $32 billion of unfrozen assets after sanctions were lifted in a deal with world powers over its nuclear programme, Iranian central bank chief Valiollah Seif said. / AFP / ATTA KENARE

ਭਾਰਤ ਵਿਚ ਖੁਲ੍ਹੇਗਾ ਈਰਾਨ ਦੀ ਨਵਾਂ ਬੈਂਕ

ਭਾਰਤ ਸਰਕਾਰ ਨੇ ਈਰਾਨ ਦੇ ਇਕ ਬੈਂਕ ਨੂੰ ਮੁੰਬਈ ਵਿਖੇ ਅਪਣੀ ਸ਼ਾਖਾ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ। ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਭਾਰਤ ਯਾਤਰਾ ‘ਤੇ ਆਏ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿਤੀ। ਈਰਾਨ ਦਾ ਬੈਂਕ ਪਸਰਗਾਦ ਅਗਲੇ ਤਿੰਨ ਮਹੀਨੇ ਵਿਚ ਇਹ ਸ਼ਾਖਾ ਸ਼ੁਰੂ ਕਰੇਗਾ। ਗਡਕਰੀ ਨੇ ਦੱਸਿਆ ਕਿ ਸਰਕਾਰ ਇਸ ਦੀ ਇਜਾਜ਼ਤ ਪਹਿਲਾਂ ਹੀ ਦੇ ਚੁੱਕੀ ਹੈ।
ਇਹ ਬੰਦਰਗਾਹ ਈਰਾਨ ਵਿਚ ਓਮਾਨ ਦੀ ਖਾੜੀ ਦੇ ਤੱਟ ‘ਤੇ ਹੈ। ਈਰਾਨੀ ਬੈਂਕ ਤਿੰਨ ਮਹੀਨੇ ਵਿਚ ਮੁੰਬਈ ਵਿਖੇ ਅਪਣੀ ਸ਼ਾਖਾ ਚਾਲੂ ਕਰ ਦੇਵੇਗਾ। ਇਸ ਤੋਂ ਪਹਿਲਾਂ ਗਡਕਰੀ ਨੇ ਈਰਾਨੀ ਵਿਦੇਸ਼ ਮੰਤਰੀ ਨਾਲ ਬੈਠਕ ਦੌਰਾਨ ਵੱਖ-ਵੱਖ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਗਡਕਰੀ ਦੇ ਕੋਲ ਜਹਾਜ਼, ਸਡਕ ਆਵਾਜਾਈ ਅਤੇ ਰਾਜਮਾਰਗ ਜਿਹੇ ਵਿਭਾਗਾਂ ਦੀ ਜਿੰਮੇਵਾਰੀ ਹੈ। ਬੈਠਕ ਤੋਂ ਬਾਅਦ ਉਹਨਾਂ ਕਿਹਾ ਕਿ ਸਾਡੀ ਇਹ ਬੈਠਕ ਅਰਥਪੂਰਨ ਰਹੀ ਅਤੇ ਅਸੀਂ ਬੁਹਤ ਸਾਰੇ ਮੁੱਦਿਆਂ ਦਾ ਹੱਲ ਕੱਢਿਆ ਹੈ।
ਭਾਰਤ ਨੇ ਇਸ ਬੰਦਰਗਾਹ ਦੇ ਲਈ 8.5 ਕਰੋੜ ਡਾਲਰ ਦੀ ਮਸ਼ੀਨਾਂ ਦੀ ਖਰੀਦ ਦਾ ਆਰਡਰ ਜਾਰੀ ਕੀਤਾ ਹੈ। ਚਾਬਹਾਰ ਤੇ ਮੱਲ ਆਉਣਾ ਸ਼ੁਰੂ ਹੋ ਗਿਆ ਹੈ। ਗਡਕਰੀ ਨੇ ਦੱਸਿਆ ਕਿ ਬੰਦਰਗਾਰ ‘ਤੇ ਪਹਿਲਾ ਜਹਾਜ਼ ਬ੍ਰਾਜੀਲ ਤੋਂ ਮਾਲ ਲੈ ਕੇ ਆਇਆ ਹੈ। ਉਥੇ ਇਸ ਕੰਮਕਾਜ ਲਈ ਵਿੱਤੀ ਪ੍ਰਬੰਧ ਪੂਰਾ ਕੀਤਾ ਜਾ ਚੁੱਕਿਆ ਹੈ।
ਉਹਨਾਂ ਕਿਹਾ ਕਿ ਭਾਰਤ ਅਤੇ ਈਰਾਨ ਵਿਚਕਾਰ ਚੀਜ਼ਾਂ ਦੀ ਵਪਾਰ ਵਿਵਸਥਾ ਅਪਨਾਉਣ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਗਡਕਰੀ ਨੇ ਇਹ ਵੀ ਦੱਸਿਆ ਕਿ ਈਰਾਨ ਦੇ ਵਿਦੇਸ਼ ਮੰਤਰੀ ਨੇ ਕਈ ਮਤੇ ਪੇਸ਼ ਕੀਤੇ ਹਨ। ਉਹਨਾਂ ਕਿਹਾ ਕਿ ਈਰਾਨ ਨੂੰ ਸਟੀਲ, ਰੇਲ ਅਤੇ ਰੇਲ ਇੰਜਣਾਂ ਦੀ ਲੋੜ ਹੈ। ਭਾਰਤ ਇਸ ਸਮਾਨ ਦੀ ਸਪਲਾਈ ਦੇ ਸਕਦਾ ਹੈ।

Leave a Reply

Your email address will not be published. Required fields are marked *

%d bloggers like this: