ਭਾਰਤ-ਪਾਕਿ ਸਰਹੱਦ ਤੇ ਅੱਠ ਕਰੋੜ ਦੀ ਹੈਰੋਇਨ ਬਰਾਮਦ, ਤਿੰਨ ਤਸਕਰ ਕਾਬੂ

ਭਾਰਤ-ਪਾਕਿ ਸਰਹੱਦ ਤੇ ਅੱਠ ਕਰੋੜ ਦੀ ਹੈਰੋਇਨ ਬਰਾਮਦ, ਤਿੰਨ ਤਸਕਰ ਕਾਬੂ

ਭਾਰਤ-ਪਾਕਿਸਤਾਨ ਸਰਹੱਦ ਤੇ ਸ਼ੁੱਕਰਵਾਰ ਨੂੰ ਬੀਐਸਐਫ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਗੱਟੀ ਬਿਸੋ ਕੇ ਵਿਖੇ ਉਸ ਪਾਰ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਥਾਣਾ ਸਦਰ ”ਚ ਫਿਰੋਜ਼ਪੁਰ ਦੇ ਪਿੰਡ ਨਿਹਾਲ ਕਿਲਚਾ ਵਾਸੀ ਸੋਨੂੰ, ਵਾਹਗੇ ਵਾਲਾ ਵਾਸੀ ਗੁਰਨਾਮ ਸਿੰਘ, ਪੀਰ ਇਸਮਾਈਲ ਵਾਸੀ ਗੁਰਜੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ । ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਐਸਟੀਐਫ ਬਾਰਡਰ ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਐੱਸਟੀਐੱਫ. ਬਾਰਡਰ ਜੋਨ ਦੀ ਪੁਲਿਸ ਪਾਰਟੀ ਅਤੇ ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਾਂਝੇ ਆਪਰੇਸ਼ਨ ਦੌਰਾਨ ਉਕਤ ਤਸਕਰਾਂ ਨੂੰ ਹਿਰਾਸਤ ”ਚ ਲੈ ਕੇ ਪੁੱਛ-ਗਿੱਛ ਕੀਤੀ ਗਈ ਤਾਂ ਨਿਸ਼ਾਨਦੇਹੀ ”ਤੇ ਸਰਹੱਦੀ ਪਿੰਡ ਗੱਟੀ ਬਿਸੋ ਕੇ ਗੇਟ ਨੰਬਰ 228 ਐੱਮ ਦੇ ਪਿੱਲਰ ਨੰਬਰ 228 /02 ਕੋਲੋਂ 1 ਕਿੱਲੋਂ 880 ਗ੍ਰਾਮ ਹੈਰੋਇਨ ਬਰਾਮਦ ਹੋਈ। ਜ਼ਿਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨਾਂ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਹੋਰ ਜਾਣਕਾਰੀ ਮਿਲ ਸਕੇ।

Share Button

Leave a Reply

Your email address will not be published. Required fields are marked *

%d bloggers like this: