Thu. Oct 17th, 2019

ਭਾਰਤ ਨੂੰ ਨਾਟੋ ਮਿੱਤਰ ਵਰਗਾ ਦਰਜਾ ਦੇਣ ਦਾ ਮਤਾ ਸੈਨੇਟ ‘ਚ ਪੇਸ਼

ਭਾਰਤ ਨੂੰ ਨਾਟੋ ਮਿੱਤਰ ਵਰਗਾ ਦਰਜਾ ਦੇਣ ਦਾ ਮਤਾ ਸੈਨੇਟ ‘ਚ ਪੇਸ਼

ਵਾਸ਼ਿੰਗਟਨ : ਰੂਸੀ ਹਥਿਆਰਾਂ ਦੀ ਖ਼ਰੀਦ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਭਲੇ ਹੀ ਖਿੱਚੋਤਾਣ ਚੱਲ ਰਹੀ ਹੋਵੇ ਪਰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੇਂ ਮੁਕਾਮ ਤਕ ਪਹੁੰਚਾਉਣ ਦੀ ਮੁਹਿੰਮ ਵਿਚ ਕਿਤਿਓਂ ਫ਼ਰਕ ਨਹੀਂ ਪੈ ਰਿਹਾ। ਹੁਣ ਸੱਤਾਧਾਰੀ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਸੈਨੇਟ (ਸੰਸਦ) ਵਿਚ ਭਾਰਤ ਨੂੰ ਨਾਟੋ ਸਹਿਯੋਗੀਆਂ ਦੀ ਬਰਾਬਰੀ ਦਾ ਦਰਜਾ ਦਿੱਤੇ ਜਾਣ ਦਾ ਮਤਾ ਲਿਆਏ ਹਨ। ਜੇਕਰ ਇਹ ਮਤਾ ਪਾਸ ਹੋਇਆ ਤਾਂ ਭਾਰਤ ਨੂੰ ਅਤਿ-ਆਧੁਨਿਕ ਹਥਿਆਰ ਅਤੇ ਸੰਵੇਦਨਸ਼ੀਲ ਤਕਨੀਕ ਦੇਣ ਦਾ ਰਾਹ ਸਾਫ਼ ਹੋ ਜਾਵੇਗਾ।

ਅਮਰੀਕਾ ਆਰਮਜ਼ ਕੰਟਰੋਲ ਐਕਟ ਵਿਚ ਸੋਧ ਦਾ ਇਹ ਮਤਾ ਡੈਮੋਕ੍ਰੇਟ ਮਾਰਕ ਵਾਰਨਰ ਅਤੇ ਰਿਪਬਲਿਕਨ ਜਾਨ ਕਾਰਨਿਨ ਨੇ ਰੱਖਿਆ ਹੈ। ਮਤੇ ਵਿਚ ਭਾਰਤ ਨੂੰ ਅਮਰੀਕਾ ਦੇ ਵੱਡੇ ਰੱਖਿਆ ਸਹਿਯੋਗੀ ਤੋਂ ਉੱਪਰ ਦਾ ਦਰਜਾ ਦੇਣ ਦਾ ਮਤਾ ਹੈ। ਮਤੇ ਮੁਤਾਬਕ, ਭਾਰਤ ਨੂੰ ਨਾਟੋ ਸਹਿਯੋਗੀ ਵਾਲਾ ਦਰਜਾ ਮਿਲੇਗਾ। ਇਸ ਦੇ ਚੱਲਦੇ ਭਾਰਤ ਅਮਰੀਕਾ ਦਾ ਇਜ਼ਰਾਈਲ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਕੋਰੀਆ ਵਰਗਾ ਸਹਿਯੋਗੀ ਹੋ ਜਾਵੇਗਾ। ਉਦੋਂ ਭਾਰਤ ਅਮਰੀਕਾ ਤੋਂ ਨਾਟੋ ਸਹਿਯੋਗੀਆਂ ਵਰਗੇ ਅਤਿ-ਆਧੁਨਿਕ ਹਥਿਆਰ ਅਤੇ ਸੰਵੇਦਨਸ਼ੀਲ ਤਕਨੀਕ ਪ੍ਰਰਾਪਤ ਕਰ ਸਕੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਆਪਣਾ ਅਤਿ-ਆਧੁਨਿਕ ਮਿਜ਼ਾਈਲ ਡਿਫੈਂਸ ਸਿਸਟਮ ਟੀਐੱਚਏਏਡੀ (ਥਾਡ) ਹਾਲੇ ਤਕ ਦੱਖਣੀ ਕੋਰੀਆ ਵਿਚ ਤਾਇਨਾਤ ਕੀਤਾ ਹੈ। ਰੂਸ ਦੇ ਐੱਸ-400 ਏਅਰ ਡਿਫੈਂਸ ਸਿਸਟਮ ਦੇ ਬਦਲੇ ਅਮਰੀਕਾ ਨੇ ਆਪਣਾ ਇਹ ਸਿਸਟਮ ਦੇਣ ਦਾ ਮਤਾ ਵੀ ਭਾਰਤ ਦੇ ਸਾਹਮਣੇ ਰੱਖਿਆ ਹੈ। ਸੰਭਵ ਹੈ ਕਿ ਇਸੇ ਮਤੇ ਨੂੰ ਅਮਲੀਜਾਮਾ ਪਹਿਨਾਉਣ ਲਈ ਅਮਰੀਕਾ ਸੰਸਦ ਵਿਚ ਭਾਰਤ ਤੋਂ ਸਹਿਯੋਗ ਦਾ ਦਰਜਾ ਵਧਾਉਣ ਦੀ ਕਵਾਇਦ ਹੋ ਰਹੀ ਹੈ।

ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨਾਲ 2018 ਵਿਚ ਕਮਿਊਨੀਕੇਸ਼ਨਜ਼, ਕਾਮਪੈਟਿਲਿਟੀ ਐਂਡ ਸਕਿਉਰਿਟੀ ਐਗਰੀਮੈਂਟ ਕੀਤਾ ਸੀ। ਇਸ ਦੇ ਚੱਲਦੇ ਦੋਵੇਂ ਦੇਸ਼ ਸੰਵੇਦਨਸ਼ੀਲ ਸੂਚਨਾਵਾਂ ਸਾਂਝੀਆਂ ਕਰ ਰਹੇ ਹਨ। ਭਾਰਤ ਨੂੰ ਅੱਤਵਾਦ ਖ਼ਿਲਾਫ਼ ਕਾਰਵਾਈ ਵਿਚ ਕਾਫ਼ੀ ਮਦਦ ਮਿਲ ਰਹੀ ਹੈ। ਦੋਵੇਂ ਦੇਸ਼ ਬੇਸਿਕ ਐਕਸਚੇਂਜ ਕੋਆਪ੍ਰਰੇਸ਼ਨ ਐਗਰੀਮੈਂਟ 'ਤੇ ਵੀ ਦਸਤਖ਼ਤ ਕਰਨ ਦੇ ਕਾਫ਼ੀ ਕਰੀਬ ਹਨ। ਇਸ ਨਾਲ ਸਹਿਯੋਗ ਦਾ ਦਾਇਰਾ ਹੋਰ ਵੱਡਾ ਹੋ ਜਾਵੇਗਾ। ਇਹ ਸਭ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਲੇ ਹਫ਼ਤੇ ਓਸਾਕਾ (ਜਾਪਾਨ) ਵਿਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਹੋ ਰਿਹਾ ਹੈ। ਅਗਲੇ ਹਫ਼ਤੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੀ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਉਹ ਵੀ ਆਪਸੀ ਸਹਿਯੋਗ ਵਧਾਉਣ 'ਤੇ ਗੱਲਬਾਤ ਕਰਨਗੇ। ਅਮਰੀਕਾ-ਭਾਰਤ ਰਣਨੀਤਕ ਅਤੇ ਸਹਿਯੋਗ ਮੰਚ ਦੇ ਪ੍ਰਧਾਨ ਮੁਕੇਸ਼ ਅਗਨੀ ਮੁਤਾਬਕ ਇਹ ਸਾਰੇ ਬਹੁਤ ਮਹੱਤਵਪੂਰਨ ਸੰਕੇਤ ਹਨ।

Leave a Reply

Your email address will not be published. Required fields are marked *

%d bloggers like this: