Wed. Jul 17th, 2019

ਭਾਰਤ ਦੇ ਲੋਕਾਂ ਸਾਹਮਣੇ 2019 ਦੀ ਵਡੀ ਚਣੌਤੀ

ਭਾਰਤ ਦੇ ਲੋਕਾਂ ਸਾਹਮਣੇ 2019 ਦੀ ਵਡੀ ਚਣੌਤੀ

2018 ਦਾ ਸਾਲ ਜਿਵੇਂ ਕਿਵੇਂ ਖਤਮ ਹੋ ਗਿਆ ਹੈ। ਹੁਣ ਅਸਖ਼ ਭਾਰਤੀ ਨਵੇਂ ਸਾਲ 2019 ਵਿੱਚ ਦਾਖਲ ਹੋ ਗਏ ਹਾਂ ਅਤੇ ਇਸ ਸਾਲ ਵਿੱਚ ਸਾਡੇ ਸਾਹਮਣੇ ਵਡੀ ਚਣੌਤੀ ਇਹ ਆ ਰਹੀ ਹੈ ਕਿ ਸਾਡੀ ਲੋਕ ਸਭਾ ਦੀ ਮਿਆਦ ਖਤਮ ਹੋ ਗਈ ਹੈ ਅਤੇ ਇਸ ਸਾਲ ਅਗਲੀ ਸਰਕਾਰ ਬਨਾਉਣ ਲਈ ਚੋਣਾਂ ਹੋ ਰਹੀਆਂ ਹਨ। ਇਹ ਵਡੀ ਚਣੌਤੀ ਇਸ ਲਈ ਹੈ ਕਿ ਪਿਛਲੀ ਵਾਰਖ਼ 2014 ਦੀਆਂ ਚੋਣਾਂ ਵਕਤ ਸਾਨੂੰ ਇਹ ਲਾਰਾ ਲਗਾਕੇ ਵੋਟਾ ਲੈ ਲਿਤੀਆਂ ਗਈਆਂ ਸਨ ਕਿ ਕਾਲਾ ਧੰਨ ਬਾਹਰਲੇ ਮੁਲਕਾਂ ਤੋਂ ਵਾਪਸ ਲਿਆਕੇ ਗਰੀਬਾਂ ਵਿੱਚ ਵੰਡ ਦਿਤਾ ਜਾਵਗਾ ਅਤੇ ਅਸਖ਼ ਇਸ ਗਲ ਉਤੇ ਵਿਸ਼ਵਾਸ ਵੀ ਕਰ ਲਿਆ ਸੀ। ਪਰ ਇਹ ਪੰਜ ਸਾਲ ਲੰਘ ਗਏ ਹਨ, ਪਰ ਕਾਲਾ ਧੰ ਆ ਗਿਆ ਹੈ ਜਾਂਨਹਖ਼ ਆਇਆ, ਸਾਡੇ ਵਿੱਚ ਵੰਡਿਆ ਨਹਖ਼ ਗਿਆ, ਬਲਕਿ ਮਹਿੰਗਾਈ ਵੀ ਵਧੀ ਹੈ ਅਤੇ ਜੀਵਨ ਦੀਆਂ ਲੋੜਾਂ ਵੀ ਵਧ ਗਈਆਂ ਹਨ, ਇਸ ਲਈ ਜੀਵਨ ਅਗੇ ਨਾਲੋਂ ਕੁਝ ਔਖਾ ਜਿਹਾ ਹੋ ਗਿਆ ਲਗਦਾ ਹੈ। ਇਸ ਲਈ ਇਸ ਵਾਰਖ਼ ਦੀਆਂ ਚੋਣਾਂ ਲਈ ਕਿਸੇ ਵੀ ਪਾਰਟੀ ਨੇ ਆਸ਼ਵਾਸਨ ਨਹਖ਼ ਦੇਣਾ। ਇਹ ਅਜ ਵਾਲੀ ਸਰਕਾਰ ਅਗਰਹਾਰ ਜਾਂਦੀ ਹੈ ਤਾਂ ਇਸ ਦਾ ਕਾਰਨ ਇਹੀ ਬਣੇਗਾ ਕਿ ਕੀਤਾ ਗਿਆ ਆਸ਼ਵਾਸਨ ਪੂਰਾ ਨਹਖ਼ ਕੀਤਾ ਗਿਆ। ਸਾਡੇ ਸਾਹਮਣੇ ਦੂਜੀ ਪਾਰਟੀ ਕਾਂਗਰਸ ਹੈ ਅਤੇ ਉਸ ਪਾਸ ਕੋਈ 55-60 ਸਾਲਾਂ ਦਾ ਇਤਿਹਾਸ ਹੈ। ਕਾਂਗਰਸ ਵਾਲੇ ਵੀ ਸਾਡੇ ਸਾਹਮਣੇ ਇਸ ਅਜ ਵਾਲੀ ਸਰਕਾਰ ਦੀਆਂ ਖਾਮੀਆਂ ਰਖਣਗੇ। ਇਹ ਵੀ ਹੋ ਸਕਦਾ ਹੈ ਕਾਂਗਰਸ ਵਾਲੇ ਆਪਣੀਆਂ ਚਲਾਈਆਂ ਨੀਤੀਆਂ ਦੀ ਗਲ ਵੀ ਕਰਨ ਜਿਹੜੀਆਂ ਉਨ੍ਹਾਂ ਨੇ ਆਪਣੇ ਵਕਤਾਂ ਵਿੱਚ ਚਲਾਈਆਂ ਸਨ ਅਤੇ ਮੁਲਕ ਤਰਕੀ ਕਰਦਾ ਰਿਹਾ ਸੀ। ਭਾਰਤ ਦੇ ਲੋਕਾਂ ਨੇ ਕਾਂਗਰਸ ਦਾ ਸਮਾਂ ਵੀ ਦੇਖਿਆ ਹੈ ਅਤੇ ਭਾਜਪਾ ਦਾ ਸਮਾ ਵੀ ਦੇਖ ਲਿਆ ਹੈ। ਇਸ ਲਈ ਇਸ ਸਾਲ ਵਿੱਚ ਦੋਹਾਂ ਪਾਰਟੀਆਂ ਵਿੱਚ ਮੁਕਾਬਲਾ ਬਣ ਆਇਆ ਹੈ ਅਤੇ ਅਜ ਦੋਹਾਂ ਪਾਰਟੀਆਂ ਦੀਆਂ ਕਾਰਵਾਈਆਂ, ਸਕੀਮਾਂ, ਟੀਚੇ ਲੋਕਾਂ ਸਾਹਮਣੇ ਹਨ। ਭਾਰਤ ਦੇ ਲੋਕਾਂ ਨੇ ਦੋਹਾਂ ਪਾਰਟੀਆਂ ਦੇ ਆਗੂ ਵੀ ਦੇਖ ਲਏ ਹਨ, ਆਜ਼ਮਾ ਲਏ ਹਨ ਅਤੇ ਅਜ ਲੋਕਾਂ ਨਾਲ ਜਲਦੀ ਕੀਤਿਆਂ ਕੋਈ ਧੋਖਾ ਨਹਖ਼ੁ ਕੀਤਾ ਜਾ ਸਕਦਾ।

2019 ਦੀਆਂ ਚੋਣਾਂ ਬਹੁਤ ਹੀ ਨਜ਼ਦੀਕ ਆ ਗਈਆਂ ਹਨ, ਪਰ ਹਾਲਾਂ ਤਕ ਕੋਈ ਵੀ ਪਾਰਟੀ ਆਪਣਾ ਪ੍ਰੋਗ੍ਰਾਮ ਲੈਕੇ ਸਾਡੇ ਸਾਹਮਣੇ ਨਹਖ਼ ਆਈ। ਹਾਲਾਂ ਤਕ ਕਾਂਗਰਸ ਅਤੇ ਭਾਜਪਾ ਵਾਲੇ, ਦੋ ਪਾਰਟੀਆਂ ਹੀ ਆਹਮੋ ਸਾਹਮਣੇ ਹਨ ਅਤੇ ਅਜ ਜਿਹੜੀਆਂ ਵਿਧਾਂਨ ਸਭਾਵਾਂ ਦੀਆਂ ਚੋਣਾਂ ਹੋਈਆਂ ਹਨ ਉਥੇ ਵੀ ਦੋਨੋਂ ਪਾਰਟੀਆਂ ਹੀ ਗਜਿਤ ਹਾਰ ਰਹੀਆਂ ਹਨ ਅਤੇ ਬਾਕੀ ਕਿਸੇ ਪਾਰਟੀ ਦਾ ਲਾਮ ਤਕ ਨਹਖ਼ ਲਿਤਾ ਜਾ ਰਿਹਾ। ਅਜੀਬ ਜਿਹੀ ਗਲ ਹੈ। ਇਸ ਮੁਲਕ ਵਿੱਚ ਕੋਮਨਿਸਟ ਵੀ ਹਨ ਅਤੇ 1925 ਤੋਂ ਲੈਕੇ ਅਜ ਤਕ ਆਪਣੇ ਇਨਕਲਾਬ ਦਾ ਨਾਹਰਾ ਲਗਾਈ ਆ ਰਹੇ ਹਨ ਅਤੇ ਇਹ ਵੀ ਆਖ ਰਹੇ ਹਨ ਕਿ ਅਗਰ ਉਨ੍ਹਾਂ ਨੂੰ ਮੌਕਾ ਮਿਲ ਜਾਵੇ ਤਾਂ ਉਹ ਇਸ ਮੁਲਕ ਦੀ ਗੁਰਬਤ ਦੂਰ ਕਰ ਸਕਦੇ ਹਨ। ਬਹੁਤ ਹੀ ਵਧੀਆਂ ਗਲ ਹੈ। ਇਸ ਮੁਲਕ ਦੀ ਸਭਤੋਂ ਵਡੀ ਸਮਸਿਆ ਗੁਰਬਤ ਹੀ ਹੈ। ਲੋਕਾਂ ਪਾਸ ਪੈਸਾ ਨਹਖ਼ ਪੁਜ ਰਿਹਾ ਅਤੇ ਬਾਜ਼ਾਰ ਵਿੱਚ ਹਰ ਸ਼ੈ ਮੌਜੂਦ ਹੈ, ਪਰ ਪੈਸੇ ਦੀ ਘਾਟ ਕਾਰਨ ਗਰੀਬ ਆਦਮੀ ਕੁਝ ਵੀ ਖਰੀਦ ਨਹਖ਼ ਸਕਦਾ।, ਇਹ ਖਬੀਆਂ ਪਾਰਟੀਆਂ ਅਗਰ ਇਕਠੀਆਂ ਹੋਕੇ ਅਤੇ ਸਾਡੇ ਸਾਹਮਣੇ ਆਪਣਾ ਕੋਈ ਸਿਧਾਂਤਾ ਭਰਿਆ ਨੁਕਤਾ ਰਖ ਦੇਣ ਤਾਂ ਇਹ ਵੀ ਚੋਣ ਮੈਦਾਨ ਵਿੱਚ ਆ ਸਕਦੇ ਹਨ। ਪਰ ਪਿਛਲੇ ਸੌ ਸਾਲਾਂ ਵਿੱਚ ਇਹ ਖਬੀ ਪਾਰਟੀ ਵੰਡਖ਼ਦੀ ਹੀ ਰਹੀ ਹੈ ਅਤੇ ਅਜ ਕਈ ਸਰਕਾਰਾਂ ਨੇ ਇਸਦੇ ਟੁਕੜੇ ਕਰਕੇ ਆਪਣੀਆਂ ਆਪਣੀਆਂ ਸਰਕਾਰੀਆਂ ਬਣਾ ਲਈਆਂ ਹਨ।

ਆਮ ਆਦਮੀ ਪਾਰਟੀ ਆਈ ਹੈ, ਪਰ ਹਾਲਾਂ ਤਕ ਉਸਦਾ ਵੀ ਕੋਈ ਠੋਸ ਪ੍ਰੋਗ੍ਰਾਮ ਸਾਡੇ ਸਾਹਮਣੇ ਨਹਖ਼ ਰਖਿਆ ਗਿਆ ਅਤੇ ਨਾ ਹੀ ਇਸ ਪਾਰਟੀ ਨੇ ਵੀ ਮੈਂਬਰਾਂ ਦੀ ਭਰਤੀ ਲਈ ਕੋਈ ਮਿਆਰ ਨਿਸਚਿਤ ਕੀਤੇ ਹਨ ਅਤੇ ਇਸ ਲਈ ਜਣਾ ਖਣਾ ਇਸ ਪਾਰਟੀ ਵਿੱਚ ਆ ਵੜਿਆ ਹੈ ਅਤੇ ਆਪੋ ਵਿੱਚ ਸਰਕਾਰੀਆਂ ਕਾਇਮ ਕਰਨ ਲਈ ਹੀ ਝਗਡ ਰਹੇ ਹਨ। ਇਸ ਲਈ ਇਹ ਪਾਰਟੀ ਵੀ ਹਾਲਾਂ ਆਲ ਇੰਡੀਆ ਪਧਰ ਉਤੇ ਕਿਤਨਾ ਸਥਾਨ ਬਣਾ ਲਵੇਗੀ, ਇਸ ਬਾਰੇ ਹਾਲਾਂ ਕੁਝ ਨਹਖ਼ ਆਖਿਆ ਜਾ ਸਕਦਾ। ਕਿਧਰੇ ਕਿਧਰੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ ਅਤੇ ਨਤੀਜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਸ ਵਕਤ ਕਾਂਗਰਸ ਅਤੇ ਭਾਜਪਾ ਹੀ ਦੋ ਪਾਰਟੀਆਂ ਹਨ ਜਿਹੜੀਆਂ 2019 ਦੀ ਪਾਨੀਪਤ ਦੀ ਲੜਾਈ ਵਿੱਚ ਹਿਸਾ ਲੈ ਸਕਣਗੀਆਂ ਅਤੇ ਜਿਹੜੀ ਜਿਤ ਗਈ ਉਹ ਅਗਲੇ ਪੰਜ ਸਾਲ ਰਾਜ ਕਰੇਗੀ।

ਭਾਰਤ ਅੰਦਰ ਰਾਜਸੀ ਪਾਰਟੀਆਂ ਦਾ ਢੇਰ ਮਾਰਿਆ ਪਿਆ ਹੈ ਅਤੇ ਅਜ ਕਾਂਗਰਸ ਵੀ ਆਪਣੀ ਜਿਤ ਨੂੰ ਯਕੀਨੀ ਬਨਾਉਣ ਲਈ ਗਠਜੋੜ ਕਰਨ ਦੀਆਂ ਤਜਵੀਜ਼ਾਂ ਉਤੇ ਵਿਚਾਰ ਕਰ ਰਹੀ ਹੈ। ਕਾਂਗਰਸ ਜਾਦਦੀ ਹੈ ਕਿ ਅਗਰ ਇਸ ਵਾਰਖ਼ ਉਹ ਖੁੰਜ ਜਾਂਦੀ ਹੈ ਤਾਂ ਫਿਰ ਇਸ ਮੁਲਕ ਵਿਚੋਂ ਕਾਂਗਰਸ ਦਾ ਲਾਮ ਹੀ ਖਤਮ ਹੋ ਜਾਵੇਗਾ। ਇਸ ਲਈ ਇਸ ਵਡੇ ਗਠਜੋੜ ਦੀ ਤਜਵੀਜ਼ ਕਾਗਰਸ ਵਲੋਂ ਹੀ ਆਈ ਹੈ ਅਤੇ ਲਗਦਾ ਹੈ ਕੁਝ ਪਾਰਟੀਆਂ ਕਾਂਗਰਸ ਦੀ ਸ਼ਰਨ ਵਿੱਚ ਆ ਜਾਣ ਤਾਂਕਿ ਉਹ ਵੀ ਸਾਡੀ ਲੋਕ ਸਭਾ ਵਿੱਚ ਆਪਣੀ ਆਪਣੀ ਹਾਜ਼ਰੀ ਲਗਾ ਸਕਣ। ਸਾਡੇ ਮੁਲਕ ਵਿੱਚ ਇਹ ਰਾਜਸੀ ਪਾਰਟੀਆਂ ਕੁਝ ਵਿਅਕਤੀਵਿਸ਼ੇਸ਼ਾਂ ਦੀਆਂ ਹੀ ਬਣਾਈਆਂ ਪਈਆਂ ਹਨ ਅਤੇ ਅਗਰ ਕੇਂਦਰ ਵਿੱਚ ਮੌਕਾ ਮਿਲ ਜਾਂਦਾ ਹੈ ਤਾਂ ਇਹ ਵਿਅਕਤੀਵਿਸ਼ੇਸ਼ਾਂ ਨੂੰ ਤਾਂ ਮਨਿਸਟਰੀਆਂ ਮਿਲ ਹੀ ਸਕਦੀਆਂ ਹਨ। ਇਸ ਲਈ ਇਹ ਗਠਜੋੜ ਸਿਰੇ ਲਗਾਉਣ ਦਾ ਹਰ ਯਤਨ ਕੀਤਾ ਜਾਵੇਗਾ।

ਭਾਜਪਾ ਵਾਲੇ ਵੀ ਆਪਣੀਆਂ ਅਜ ਤਕ ਕੀਤੀਆਂ ਕਾਰਵਾਈਆਂ ਦੀ ਗਲ ਕਰਨਗੇ। ਉਨ੍ਹਾਂ ਪਾਸ ਵੀ ਪੰਜਾਂ ਸਾਲਾਂ ਦੀਆਂ ਕੀਤੀਆਂ ਕਾਰਵਾਈਆਂ ਦਾ ਚਿਠਾ ਮੌਜੂਦ ਹੈ। ਕੁਝ ਹੀ ਦਿੰਨਾਂ ਵਿੱਚ ਇਹ ਚਿੱਠਾ ਵੀ ਸਾਡੇ ਸਾਹਮਣੇ ਕਰ ਦਿਤਾ ਜਾਵੇਗਾ। ਇਹ ਪਾਰਟੀਆਂ ਅਤੇ ਇਹ ਗਠਜੋੜ ਸਾਂਝੇ ਚੋਣਮਨੋਰਥ ਪਤਰ ਵੀ ਜਾਰੀ ਕਰਨਗੇ। ਅਸਖ਼ ਵੀ ਪੜ੍ਹਾਂਗੇ ਅਤੇ ਮੀਡੀਆ ਵਾਲੇ ਵੀ ਚਰਚਾ ਛੇੜਨਗੇ। ਅਸਖ਼ ਘਰ ਬੈਠੇ ਹੀ ਰਾਜਸੀ ਲੋਕਾਂ ਦੇ ਮੰਚਾਂ ਉਤੇ ਹੁੰਦੀਆਂ ਬਹਿਸਾਂ ਸੁਣਾਂਗੇ। ਬਾਹਾ ਉਲਾਰ ਉਲਾਰ ਕੇ ਧੜ੍ਹਲੇਦਾਰ ਭਾਸ਼ਣ ਦਿਤੇ ਜਾਣਗੇ ਅਤੇ ਇਹ ਸਾਰਾ ਕੁਝ ਇਤਨਾ ਰੋਲਾ ਰਪਾ ਹੋ ਜਾਵਗਾ ਕਿ ਸਾਡਾ ਦਿਮਾਗ਼ ਕੰਮ ਕਰਨਾ ਬੰਦ ਕਰ ਦਿਤਾ ਜਾਵੇਗ5ਾ। ਰਾਜਸੀ ਲੋਕਾਂ ਪਾਸ ਜਾਦੂ ਹੈ ਅਤੇ ਇਸ ਜਾਦੂ ਨਾਲ ਹਰ ਚੋਣਾਂ ਤੋਂ ਪਹਿਲਾਂ ਜੰਤਾ ਦਾ ਦਿਮਾਗ਼ ਬੰਦ ਕਰਨ ਦਾ ਹਰ ਉਪਾਉ ਕੀਤਾ ਜਾਂਦਾ ਹੈ ਅਤੇ ਇਸ ਜਾਦੂ ਦੋਰਾਨ ਜੰਤਾ ਸਭ ਕੁਝ ਭੁਲ ਜਾਂਦੀ ਹੈ ਅਤੇ ਕਤਾਰਾਂ ਵਿੱਚ ਜਾਕੇ ਖਲੋਅਕੇ ਵੋਟਾ ਪਾ ਆਉਂਦੀ ਹੈ। ਇਸ ਵਾਰਖ਼ ਵੀ ਲੋਕਾਂ ਸਾਹਮਣੇ ਇਹੀ ਚਣੌਤੀ ਹੈ। ਉਹੀ ਪੁਰਾਣੇ ਰਾਜਸੀ ਆਦਮੀ ਹਨ ਅਤੇ ਉਹੀ ਭਾਸ਼ਣ ਹਨ। ਕੁਝ ਵੀ ਬਦਲਿਆ ਹੋਇਆ ਨਹਖ਼ ਹੈ ਅਤੇ ਇਨ੍ਹਾਂ ਰਾਜਸੀ ਲੋਕਾਂ ਪਾਸ ਨਵਾਂ ਕੁਝ ਹੈ ਵੀ ਨਹਖ਼ ਹੈ। ਅਸਖ਼ ਵੀ ਉਹੀ ਹੀ ਹਾਂ ਅਤੇ ਸਾਡੇ ਸਾਹਮਣੇ ਕੋਈ ਬਦਲ ਵੀ ਨਹਖ਼ ਹੈ।

ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਇਹ 2019 ਦੀਆਂ ਚੋਣਾਂ ਸਾਡੇ ਸਾਹਮਣੇ ਇਕ ਚਣੌਤੀ ਬਣਕੇ ਆ ਖਲੌਤੀਆਂ ਹਨ ਅਤੇ ਅਸਖ਼ ਇਸ ਵਾਰਖ਼ ਕੀ ਫੈਸਾਲਾ ਕਰ ਸਕਦੇ ਹਾਂ, ਇਹੀ ਸਾਡੀ ਜਿਤ ਅਤੇ ਇਹੀ ਸਾਡੀ ਹਾਰ ਵੀ ਸਾਬਤ ਹੋ ਸਕਦੀ ਹੈ। ਰਾਜਸੀ ਪਾਰਟੀਆਂ ਵਿੱਚ ਬੰਦੇ ਵੀ ਉਹੀ ਹਨ ਅਤੇ ਵਿਅਕਤੀਵਿਸ਼ੇਸ਼ ਵੀ ਉਹੀ ਹਨ ਅਤੇ ਕੀ ਕੀ ਕਰ ਸਕਦੇ ਹਲ, ਕੀ ਕੀ ਨਤੀ ਹੈ, ਕਿਸ ਮਕਸਦ ਲਈ ਇਹ ਰਾਜਸੀ ਖੇਤਰ ਵਿੱਚ ਆਏ ਹਨ, ਇਹ ਸਾਰੀਆਂ ਗਲਾਂ ਸਾਡੀ ਸਮਝ ਵਿੱਚ ਹਨ। ਅਸਖ਼ ਕੀ ਕਰਨਾ ਹੈ ਇਹ ਗਲਾਂ ਵੀ ਸਾਡੀ ਸਮਝ ਵਿੱਚ ਹਨ, ਪਰ ਕੀ ਅਸਖ਼ ਕੁਝੲ ਕਰ ਪਾਵਾਂਗੇ ਇਹ ਅੰਦਾਜ਼ਾ ਲਗਾਉਣਾ ਹੀ ਸਾਡੇ ਸਾਹਮਣੇ ਵਡੀ ਚਣੌਤੀ ਹੈੇ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: