ਭਾਰਤ ਦੇ ਰਾਸ਼ਟਰਪਤੀ ਨੇ ਬਿਹਾਰ ਕ੍ਰਿਸ਼ੀ ਰੋਡ ਮੈਪ (ਰੂਪ ਰੇਖਾ) 2017-2022 ਲਾਂਚ ਕੀਤਾ 

ss1

ਭਾਰਤ ਦੇ ਰਾਸ਼ਟਰਪਤੀ ਨੇ ਬਿਹਾਰ ਕ੍ਰਿਸ਼ੀ ਰੋਡ ਮੈਪ (ਰੂਪ ਰੇਖਾ) 2017-2022 ਲਾਂਚ ਕੀਤਾ

ਭਾਰਤ ਦੇ ਰਾਸ਼ਟਰਪਤੀ , ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ ਪਟਨਾ ਵਿੱਚ ਬਿਹਾਰ ਕ੍ਰਿਸ਼ੀ ਰੋਡ ਮੈਪ (ਰੂਪ ਰੇਖਾ) 2017-2022 ਨੂੰ ਲਾਂਚ ਕੀਤਾ। ਮੌਕੇ ਉੱਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਬਿਹਾਰ ਵਿੱਚ ਆਉਣਾ ਉਨ੍ਹਾਂ ਲਈ ਇੱਕ ਗਤੀਸ਼ੀਲ(Moving) ਅਤੇ ਭਾਵੁਕ ਤਜ਼ਰਬਾ ਸੀ। ਉਹ ਬਿਹਾਰ ਦੇ ਰਾਜਪਾਲ ਦੇ ਤੌਰ ‘ਤੇ ਰਾਜ ਦੇ ਵੱਖ-ਵੱਖ ਖੇਤਰਾਂ ਅਤੇ ਸਾਰੇ ਵਰਗਾਂ ਦੇ ਲੋਕਾਂ ਤੋਂ ਮਿਲੇ ਆਦਰ ਸਤਿਕਾਰ ਅਤੇ ਮੋਹ ਨੂੰ ਹਮੇਸ਼ਾ ਯਾਦ ਰੱਖਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਅਪ੍ਰੈਲ 2017 ਤੋਂ ਚੰਪਾਰਨ ਸੱਤਿਆਗ੍ਰਹਿ ਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਹੈ। ਇਸ ਲਈ ਕਿਸਾਨਾਂ ਦੇ ਹਿਤਾਂ ਲਈ ਕ੍ਰਿਸ਼ੀ ਰੋਡ ਮੈਪ (ਰੂਪ ਰੇਖਾ) ਲਾਂਚ ਕਰਨ ਲਈ ਇਹ ਸਭ ਤੋਂ ਵਧੀਆ ਸਮਾਂ ਹੈ। ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਰਾਹੀਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਨੀਤੀ ਬਣਾਉਣ ਅਤੇ ਭਾਰਤੀ ਜ਼ਿੰਦਗੀ ਕਿਸਾਨਾਂ ‘ਤੇ ਧੂਰਾ ਹਨ। ਅਤੇ ਇਹ ਅੱਜ ਵੀ ਸੱਚ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬਿਹਾਰ ਦੀ ਸਰਕਾਰ ਨੇ ਕਿਸਾਨਾਂ, ਖੇਤੀਬਾੜੀ ਵਿਗਿਆਨੀਆਂ ਅਤੇ ਹੋਰ ਹਿਤ-ਧਾਰਕਾਂ ਨਾਲ ਸਲਾਹ ਕਰਕੇ 2008 ਵਿੱਚ ਪਹਿਲੇ `ਖੇਤੀਬਾੜੀ ਰੋਡ ਮੈਪ (ਰੂਪ ਰੇਖਾ) ਲਾਂਚ ਕੀਤੀ ਸੀ। 2017 ਦਾ ਰੋਡ ਮੈਪ ਤੀਜਾ ਅਜਿਹਾ ਖਾਕਾ ਹੋਣ ਇਹ ਖੇਤੀ ਦੇ ਵਿਕਾਸ ਲਈ ਵਿਆਪਕ ਅਤੇ ਇਕਸਾਰ ਯੋਜਨਾਵਾਂ ਪ੍ਰਦਾਨ ਕਰਦਾ ਹੈ। ਸਾਰੇ ਸਬੰਧਤ ਵਿਭਾਗਾਂ ਨੂੰ ਕਿਸਾਨਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਉਣ ਲਈ ਕਿਹਾ ਗਿਆ ਹੈ। ਇਹ ਇੱਕ ਮੋਲਿਕ ਬਦਲਾਅ ਹੈ। ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਸ਼ੁਰੂ ਕੀਤਾ ਤੀਜਾ `ਕ੍ਰਿਸ਼ੀ ਰੋਡ ਮੈਪ(ਰੂਪ ਰੇਖਾ)` ਬਿਹਾਰ ਵਿੱਚ ਖੇਤੀਬਾੜੀ ਖੇਤਰ ਦੀ ਕਾਰਗੁਜ਼ਾਰੀ ਅਤੇ ਕਿਸਾਨ ਭਾਈਚਾਰੇ ਦੇ ਸਸ਼ਕਤੀਕਰਨ ਵਿੱਚ ਸਹਾਈ ਹੋਵੇਗਾ।

Share Button

Leave a Reply

Your email address will not be published. Required fields are marked *