Tue. Jun 25th, 2019

ਭਾਰਤ ਦੀ ਹਾਕੀ ਅਤੇ ਰੋਇੰਗ ਵਿਚ ਜੇਤੂ ਸ਼ੁਰੂਆਤ

ਭਾਰਤ ਦੀ ਹਾਕੀ ਅਤੇ ਰੋਇੰਗ ਵਿਚ ਜੇਤੂ ਸ਼ੁਰੂਆਤ

7-19 (1) 7-19 (2) 7-19 (3)

ਰੀੳ ੳਲੰਪਿਕ ਵਿਚ ਪਹਿਲੇ ਦਿਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 3-2 ਨਾਲ ਮਾਤ ਦਿੱਤੀ। ਭਾਰਤੀ ਹਾਕੀ ਟੀਮ ਦੇ ਸਟਾਰ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੇ 2 ਗੋਲਾਂ ਨਾਲ ਭਾਰਤ ਨੂੰ ਜਿੱਤ ਦੁਆਈ।ਭਾਰਤੀ ਹਾਕੀ ਟੀਮ 12 ਸਾਲਾਂ ਬਾਅਦ ਪਹਿਲੀ ਵਾਰ ੳਲੰਪਿਕ ਵਿਚ ਕੋਈ ਮੈਚ ਜਿੱਤ ਪਾਈ ਹੈ। ਉਥੇ ਹੀ ਪਹਿਲੇ ਦਿਨ ਰੋਇੰਗ (ਕਿਸ਼ਤੀ ਚਾਲਣ) ਵਿਚ ਭਾਰਤ ਦੇ ਖਿਡਾਰੀ ਦੱਤੂ ਬੱਬਨ ਨੇ ਪੁਰਸ਼ ਸਿੰਗਲਜ਼ ਦੇ ਕੁਆਟਰਫਾਇਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ । ਦੱਤੂ ਬੱਬਨ ਨੇ  2000 ਮੀਟਰ ਦੀ ਰੇਸ 7 ਮਿੰਟ 21.67 ਸੈਕਿੰਟ ਦਾ ਸਮਾਂ ਲੈ ਕੇ ਪੁਰੀ ਕੀਤੀ। ਸੋਨ ਤਗਮਿਆਂ ਦੀ ਸੂਚੀ ਵਿਚ ਉਥੇ ਹੀ ਅਮਰੀਕਾ ਦੀ ਵਰਜੀਨੀਆ ਨੇ ਅਮਰੀਕਾ ਨੂੰ 10 ਮੀਟਰ ਏਅਰ ਰਾਇਫਲ ਸ਼ੂਟਿੰਗ ਵਿਚ ਪਹਿਲਾ ਸੋਨ ਤਗਮਾ ਦੁਆਇਆ। ਸਾਇਕਲਿੰਗ ਵਿਚ ਬੈਲਜੀਅਮ ਦੇ ਸਾਇਕਲਿਸਟ ਵੈਨਅੇਮਰਟ ਗਰੇਗ ਨੇ 237.5 ਕਿਲੋਮੀਟਰ ਸਾਇਕਲ ਰੇਸ 6 ਘੰਟੇ 10 ਮਿੰਟ ਅਤੇ 05 ਸੈਕਿੰਟ ਦੇ ਸਮੇਂ ਵਿਚ ਪੂਰੀ ਕਰ ਸੋਨ ਤਗਮਾ ਜਿੱਤਿਆ। ਡੈਨਮਾਰਕ ਦੇ ਸਾਕਿਲਿਸਟ ਜੈਕੋਬ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਪੋਲੈਂਡ ਦੇ ਸਾਇਕਲਿਸਟ ਰੇਫਲ ਨੇ ਤੀਜਾ ਸਥਾਨ ਹਾਸਿਲ ਕਰਦਿਆਂ ਕਾਂਸੇ ਦਾ ਤਗਮਾ ਜਿੱਤਿਆ। 400 ਮੀਟਰ ਫਰੀਸਟਾਇਲ ਤੈਰਾਕੀ ਮੁਕਾਬਲਿਆਂ ਵਿਚ ਅਸਟਰੇਲੀਆ ਦੇ ਮਾਰਕ ਹਰਟਨ ਨੇ 3 ਮਿੰਟ 41 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ। ਚੀਨ ਦੇ ਖਿਡਾਰੀ ਸੁਨ ਯੈਂਗ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਗੋਬਰਿਅਲ ਡੇਲਟੀ ਨੇ ਕਾਂਸੇ ਦਾ ਤਗਮਾ ਜਿੱਤਿਆ।ਇਹਨਾਂ ਸਭ ਖੇਡਾਂ ਵਿਚ ਤਾਂ ਭਾਰਤੀ ਖਿਡਾਰੀ ਆਪਣੇ ਨਾਂਅ ਤਗਮੇ ਕਰਾਉਣ ਤੋਂ ਖੁੱਸ ਗਏ ਪਰ ਹੁਣ ਭਾਰਤੀ ਮਹਿਲਾ ਹਾਕੀ, ਤੀਰਅੰਦਾਜੀ, ਅਥਲੈਟਿਕਸ, ਮੁੱਕੇਬਾਜ਼ੀ ਆਦਿ ਖੇਡਾਂ ਵਿਚ ਭਾਰਤ ਨੂੰ ਤਗਮਿਆਂ ਦੀ ਆਸ ਹੈ ਤਾਂ ਹੀ ਭਾਰਤ ਆਪਣਾ ਨਾਂਅ ਤਗਮਿਆਂ ਦੀ ਸੂਚੀ ਵਿਚ ਦਰਜ ਕਰਵਾ ਸਕਦਾ ਹੈ।

ਰੀੳ ੳਲੰਪਿਕ ਖੇਡਾਂ ਦੀ ਮੈਡਲ ਸੂਚੀ

ਮੈਡਲ ਸੋਨ ਚਾਂਦੀ ਕਾਂਸੀ ਕੁੱਲ ਤਗਮੇ
ਅਸਟਰੇਲੀਆ 2 0 1 3
ਹੰਗਰੀ 2 0 0 2
ਅਮਰੀਕਾ 1 4 0 5
ਸਾਉਥ ਕੋਰੀਆ 1 1 0 2
ਭਾਰਤ 0 0 0 0

 

ਖੇਡਾਂ ਦੀ ਸਮਾਂ ਸਾਰਨੀ

ਸ਼ੂਟਿੰਗ 10 ਮੀਟਰ ਏਅਰ ਰਾਇਫਲ (ਪੁਰਸ਼) ਸਮਾਂ 5.30 ਵਜੇ।

ਹਾਕੀ (ਪੁਰਸ਼) ਸਮਾਂ 7.30 ਵਜੇ।

ਤੈਰਾਕੀ (200 ਮੀਟਰ) ਮਹਿਲਾ- ਸਮਾਂ 9.30 ਵਜੇ।

ਤੇਰਾਕੀ ਪੁਰਸ਼ ਸਮਾਂ 10.00 ਵਜੇ।

 

ੳਲੰਪਿਕ ਅਤੇ ਵਰਲਡ ਰਿਕਾਰਡ

ਆਰਚਰੀ -ਕਿਮ ਵੂਜ਼ਿਨ

ਸ਼ੂਟਿੰਗ 10 ਮੀਟਰ -ਹੋਆਂਗ ਕਸਾਂਨਵਿੰਨਹ

 

Leave a Reply

Your email address will not be published. Required fields are marked *

%d bloggers like this: