Tue. Aug 20th, 2019

ਭਾਰਤ ਦੀ ਝੋਲੀ ਚੌਥਾ ਸੋਨ ਤਗ਼ਮਾ

ਭਾਰਤ ਦੀ ਝੋਲੀ ਚੌਥਾ ਸੋਨ ਤਗ਼ਮਾ

ਕਾਮਨਵੈਲਥ ਖੇਡਾਂ ਦੇ ਤੀਜੇ ਦਿਨ ਵੀ ਭਾਰਤ ਦਾ ਸੁਨਿਹਰੀ ਦੌਰ ਜਾਰੀ ਰਿਹਾ। ਸਤੀਸ਼ ਕੁਮਾਰ ਸ਼ਿਵਾਲਿੰਗਮ ਤੋਂ ਬਾਅਦ ਆਰ ਵੈਂਕਟ ਰਾਹੁਲ ਨੇ ਵੇਟਲਿਫਟਿੰਗ ਮੁਕਾਬਲੇ ਵਿੱਚ ਦਿਨ ਦਾ ਦੂਜਾ ਸੋਨ ਤਗ਼ਮਾ ਜਿੱਤਿਆ।
ਸਤੀਸ਼ ਨੇ 77 ਕਿੱਲੋ ਭਾਰ ਸ਼੍ਰੇਣੀ ਅਤੇ ਵੈਂਕਟ ਨੇ 85 ਕਿੱਲੋ ਸ਼੍ਰਣੀ ਵਿੱਚ ਭਾਰਤ ਨੂੰ ਸੋਨ ਤਗ਼ਮੇ ਦਿਵਾਏ। ਭਾਰਤ ਦੇ ਖ਼ਾਤੇ ਹੁਣ ਤਕ 4 ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦੇ ਤਗ਼ਮੇ ਸਮੇਤ ਕੁੱਲ 6 ਤਗ਼ਮੇ ਆਏ ਹਨ ਤੇ ਟੈਲੀ ਵਿੱਚ ਭਾਰਤ ਚੌਥੇ ਸਥਾਨ ’ਤੇ ਹੈ।
21 ਸਾਲਾ ਰਾਹੁਲ ਨੇ ਕੁੱਲ 338 ਕਿੱਲੋ ਵਜ਼ਨ ਚੁੱਕ ਕੇ ਸੋਨਾ ਜਿੱਤਿਆ। ਉਸ ਦਾ ਮੁਕਾਬਲਾ ਸਮੋਆ ਦੇ ਡਾਨ ਓਪੇਲੋਜ ਨਾਲ ਸੀ ਜਿਸ ਨੇ ਕੁੱਲ 331 ਕਿੱਲੋ ਵਜ਼ਨ ਚੁੱਕਿਆ।  ਦੋਵਾਂ ਨੇ ‘ਕਲੀਨ ਐਂਡ ਜਰਕ’ ’ਚ ਆਪਣੇ ਆਖ਼ਰੀ ਯਤਨ ਵਿੱਚ 191 ਕਿੱਲੋ ਵਜ਼ਨ ਚੁੱਕਣ ਦਾ ਫੈਸਲਾ ਕੀਤਾ ਸੀ ਪਰ ਦੋਵੇਂ ਜਣੇ ਅਸਫਲ ਰਹੇ। ਇਸ ਪਿੱਛੋਂ ਸਮੋਆ ਦਾ ਵੇਟਲਿਫਟਰ ਦੀ 188 ਕਿੱਲੋ ਵਜ਼ਨ ਚੁੱਕਣ ਦੇ ਦੂਜੇ ਯਤਨ ਦੀ ਅਸਫਲਤਾ ਨੇ ਰਾਹੁਲ ਨੂੰ ਜਿੱਤ ਦਵਾਈ।
ਪਿਛਲੇ ਸਾਲ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਰਾਹੁਲ ਨੇ ਕੁੱਲ 351 ਕਿੱਲੋ (156 ਕਿੱਲੋ ਅਤੇ 195 ਕਿੱਲੋ) ਵਜ਼ਨ ਚੁੱਕਿਆ ਸੀ।

Leave a Reply

Your email address will not be published. Required fields are marked *

%d bloggers like this: