ਭਾਰਤ ਦਾ ਕੋਈ ਵੀ ਇਮਾਮ ਅੱਤਵਾਦੀਆਂ ਦੇ ਜਨਾਜੇ ਦੀ ਨਮਾਜ ਨਾ ਪੜਾਏ : ਉਮੈਰ ਇਲਿਆਸੀ

ss1

ਭਾਰਤ ਦਾ ਕੋਈ ਵੀ ਇਮਾਮ ਅੱਤਵਾਦੀਆਂ ਦੇ ਜਨਾਜੇ ਦੀ ਨਮਾਜ ਨਾ ਪੜਾਏ : ਉਮੈਰ ਇਲਿਆਸੀ
ਕਸ਼ਮੀਰ ਦਾ ਸੁੱਪਣਾ ਵੇਖਣਾ ਛੱਡ ਦੇਵੇ ਪਾਕਿਸਤਾਨ : ਸ਼ਾਹੀ ਇਮਾਮ ਪੰਜਾਬ

jama-masjidਲੁਧਿਆਣਾ (ਪ੍ਰੀਤੀ ਸ਼ਰਮਾ): ਅੱਜ ਇੱਥੇ ਚੀਫ ਇਮਾਮ ਮੌਲਾਨਾ ਉਮੈਰ ਇਲਿਆਸੀ ਕੌਮੀ ਪ੍ਰਧਾਨ ਆਲ ਇੰਡਿਆ ਇਮਾਮ ਕੌਂਸਲ ਦਿੱਲੀ ਦਾ ਜਾਮਾ ਮਸਜਿਦ ਲੁਧਿਆਣਾ ਪੁੱਜਣ ‘ਤੇ ਪੰਜਾਬ ਦੇ ਸ਼ਾਹੀ ਇਮਾਮ ਨੇ ਉਨਾਂ ਦਾ ਸਵਾਗਤ ਕੀਤਾ ਜਾਮਾ ਮਸਜਿਦ ਪੁੱਜਣ ‘ਤੇ ਇਮਾਮ ਉਮੈਰ ਇਲਿਆਸੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਜੁੰਮੇ ਦੀ ਨਮਾਜ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸਾਂਝੇ ਤੌਰ ‘ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤੀ ਫੌਜੀਆਂ ਵੱਲੋਂ ਪੀਓਕੇ ਵਿੱਚ ਕੀਤੇ ਗਏ ਸਰਜੀਕਲ ਸਟ੍ਰਾਇਕ ਨੂੰ ਸਹੀ ਦੱਸਦੇ ਹੋਏ ਇਸਨੂੰ ਕੌਮੀ ਸੁਰੱਖਿਆ ਦੇ ਵੱਲ ਇੱਕ ਬਹੁਤ ਵੱਡਾ ਕਦਮ ਦੱਸਿਆ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਮੌਲਾਨਾ ਉਮੈਰ ਇਲਿਆਸੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸਾਰੇ ਭਾਰਤੀ ਇੱਕਜੁਟ ਹਨ ਅਤੇ ਪਾਕਿਸਤਾਨ ਦੀ ਘਟੀਆ ਹਰਕਤਾਂ ਦਾ ਮੁੰਹ ਤੋੜ ਜਵਾਬ ਦੇਣ ਲਈ ਤਿਆਰ ਹਨ ਮੌਲਾਨਾ ਇਲਿਆਸੀ ਨੇ ਕਿਹਾ ਕਿ ਅਸੀ ਭਾਰਤ ਦੇ ਸਾਰੇ ਇਮਾਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਅੱਤਵਾਦੀ ਦੇ ਜਨਾਜੇ ਦੀ ਨਮਾਜ ਨਾ ਪੜਾਉਣ ਅਤੇ ਨਾਂ ਹੀ ਉਨਾਂ ਨੂੰ ਦਫਨਾਉਣ ਲਈ ਕਬਰੀਸਤਾਨ ਵਿੱਚ ਜਗਾ ਦਿੱਤੀ ਜਾਵੇ ਉਨਾਂ ਕਿਹਾ ਕਿ ਭਾਰਤ ਦਾ ਮੁਸਲਮਾਨ ਆਪਣੇ ਦੇਸ਼ ਦੇ ਪ੍ਰਤੀ ਹਮੇਸ਼ਾਂ ਵਫਾਦਾਰ ਰਿਹਾ ਹੈ ਅਤੇ ਹਮੇਸ਼ਾ ਵਫਾਦਾਰ ਰਹੇਗਾ ਚੀਫ ਇਮਾਮ ਉਮੈਰ ਇਲਿਆਸੀ ਨੇ ਕਿਹਾ ਕਿ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਅੱਜ ਉਸ ਮਸਜਿਦ ਵਿੱਚ ਬੈਠਾ ਹਾਂ ਜਿੱਥੇ ਸ਼ਾਹੀ ਇਮਾਮ ਪੰਜਾਬ ਦੇ ਬੁਜੁਰਗਾਂ ਨੇ ਅਜਾਦੀ ਦੀ ਲੜਾਈ ਵਿੱਚ ਅੰਗਰੇਜਾਂ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਉਨਾਂ ਕਿਹਾ ਕਿ ਸ਼ਾਹੀ ਇਮਾਮ ਦਾ ਪਰਿਵਾਰ ਅੱਜ ਵੀ ਦੇਸ਼ ਲਈ ਕੁਰਬਾਨੀ ਦਾ ਪ੍ਰਤੀਕ ਹੈ ਇਸ ਮੌਕੇ ‘ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸਾਨੂੰ ਫਖਰ ਹੈ ਕਿ ਸਾਡੇ ਜਵਾਨਾਂ ਨੇ ਪਾਕਿਸਤਾਨ ਦੇ ਘਰ ਵਿੱਚ ਵੜ ਕੇ ਉਨਾਂ ਨੂੰ ਮੁੰਹ ਤੋੜ ਜਵਾਬ ਦਿੱਤਾ ਹੈ ਉਨਾਂ ਕਿਹਾ ਕਿ ਪਾਕਿਸਤਾਨ ਇੱਕ ਗੱਲ ਚੰਗੀ ਤਰਾਂ ਸਮਝ ਲਵੇਂ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਪਾਕਿਸਤਾਨ ਕਸ਼ਮੀਰ ਦਾ ਸੁੱਪਣਾ ਵੇਖਣਾ ਛੱਡ ਦੇਵੇ। ਸ਼ਾਹੀ ਇਮਾਮ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਕਿਸੇ ਵੀ ਅੱਤਵਾਦੀ ਨੂੰ ਜਿੰਦਾ ਫੜਿਆ ਜਾਂਦਾ ਹੈ ਉਸ ‘ਤੇ ਮੁਕਦਮਾ ਚਲਾਉਣ ਦੀ ਬਜਾਏ ਉਸਨੂੰ ਚੋਰਾਹੇ ‘ਤੇ ਫ਼ਾਂਸੀ ਲਾ ਦਿੱਤੀ ਜਾਵੇ ਸ਼ਾਹੀ ਇਮਾਮ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਜਿਨਾਂ ਜਵਾਨਾਂ ਨੇ ਪੀਓਕੇ ਵਿੱਚ ਜਾ ਕੇ ਸਰਜੀਕਲ ਸਟ੍ਰਾਇਕ ਨੂੰ ਅੰਜਾਮ ਦਿੱਤਾ ਹੈ ਉਨਾਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇ ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਨੇ ਚੀਫ ਇਮਾਮ ਮੌਲਾਨਾ ਉਮੈਰ ਇਲਿਆਸੀ ਨੂੰ ਤਲਵਾਰ ਭੇਂਟ ਕਰ ਸਨਮਾਨਿਤ ਵੀ ਕੀਤਾ ਇਸ ਮੌਕੇ ‘ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਗੁਲਾਮ ਹਸਨ ਕੈਸਰ, ਸ਼ਾਹਨਵਾਜ ਅਹਿਮਦ, ਅਕਰਮ ਢੰਡਾਰੀ, ਬਾਬੁਲ ਖਾਨ, ਮਾਸਟਰ ਈਦਕਰੀਮ, ਕਾਰੀ ਮੋਹਤਰਮ, ਬਬਲੂ ਖਾਨ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *