Sun. Aug 18th, 2019

ਭਾਰਤ ਤੇ ਪਾਕਿ ਦੋਵੇਂ ਕਸ਼ਮੀਰ ਨਾਲ ਛੇੜਖਾਨੀ ਨਾ ਕਰਨ: ਸੰਯੁਕਤ ਰਾਸ਼ਟਰ

ਭਾਰਤ ਤੇ ਪਾਕਿ ਦੋਵੇਂ ਕਸ਼ਮੀਰ ਨਾਲ ਛੇੜਖਾਨੀ ਨਾ ਕਰਨ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਅਜਿਹਾ ਕੋਈ ਕਦਮ ਚੁੱਕਣ ਵਿੱਚ ਬਹੁਤ ਜ਼ਿਆਦਾ ਸੰਜਮ ਵਰਤਣ ਕਿ ਜਿਸ ਨਾਲ ਜੰਮੂ–ਕਸ਼ਮੀਰ ਦੀ ਸਥਿਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਾ ਆਵੇ। ਸ੍ਰੀ ਗੁਟੇਰੇਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਿਮਲਾ ਸਮਝੌਤੇ ਮੁਤਾਬਕ ਹੀ ਚੱਲਣ ਦੀ ਜ਼ਰੂਰਤ ਹੈ। ਇਹ ਸਮਝੌਤਾ ਕਸ਼ਮੀਰ ਮਸਲੇ ਵਿੱਚ ਕਿਸੇ ਤੀਜੀ ਧਿਰ ਦੇ ਦਖ਼ਲ ਤੋਂ ਸਾਫ਼ ਇਨਕਾਰ ਕਰਦਾ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ–ਜਨਰਲ ਦਾ ਇਹ ਬਿਆਨ ਉਸ ਵੇਲੇ ਆਇਆ ਹੈ; ਜਦੋਂ ਸੋਮਵਾਰ ਨੂੰ ਭਾਰਤ ਸਰਕਾਰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕਰ ਚੁੱਕੀ ਹੈ ਤੇ ਉਸ ਦੀ ਸਥਿਤੀ ਵਿੱਚ ਤਬਦੀਲੀ ਪਹਿਲਾਂ ਹੀ ਲਿਆ ਚੁੱਕੀ ਹੈ। ਜੰਮੂ–ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ ਤੇ ਦੋਵਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ (UTs) ਬਣਾ ਦਿੱਤਾ ਗਿਆ ਹੈ।

ਇੰਝ ਸੰਯੁਕਤ ਰਾਸ਼ਟਰ ਨੇ ਇੱਕ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਆਖ ਦਿੱਤਾ ਹੈ ਕਿ ਜੰਮੂ–ਕਸ਼ਮੀਰ ਦੀ ਸਥਿਤੀ ਨਾਲ ਕਿਸੇ ਤਰ੍ਹਾਂ ਦੀ ਛੇੜਖਾਨੀ ਨਾ ਕਰਨ।

ਪਾਕਿਸਤਾਨ ਨੇ ਭਾਰਤ ਦੀ ਇਸ ਕਾਰਵਾਈ ਨੂੰ ‘ਇੱਕਤਰਫ਼ਾ ਤੇ ਗ਼ੈਰ–ਕਾਨੂੰਨੀ’ ਕਰਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਉਹ ਇਹ ਮਾਮਲਾ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਤੱਕ ਲੈ ਕੇ ਜਾਵੇਗਾ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਜੰਮੂ–ਕਸ਼ਮੀਰ ਦੇ ਹਾਲਾਤ ਉੱਤੇ ਚਿੰਤਾ ਪ੍ਰਗਟਾਈ ਹੈ।

ਭਾਰਤ ਇਸ ਮਾਮਲੇ ਉੱਤੇ ਪਹਿਲਾਂ ਹੀ ਆਖ ਚੁੱਕਾ ਹੈ ਕਿ ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਹੈ ਤੇ ਉੱਥੇ ਜੋ ਕੁਝ ਵੀ ਕੀਤਾ ਜਾ ਰਿਹਾ ਹੈ, ਉਹ ਭਾਰਤ ਦਾ ਅੰਦਰੂਨੀ ਮਾਮਲਾ ਹੈ।

Leave a Reply

Your email address will not be published. Required fields are marked *

%d bloggers like this: