Mon. May 27th, 2019

ਭਾਰਤ ’ਚ ਸਊਦੀ ਅਰਬ ਕਰੇਗਾ 100 ਅਰਬ ਡਾਲਰ ਦਾ ਨਿਵੇਸ਼

ਭਾਰਤ ’ਚ ਸਊਦੀ ਅਰਬ ਕਰੇਗਾ 100 ਅਰਬ ਡਾਲਰ ਦਾ ਨਿਵੇਸ਼

ਸਊਦੀ ਅਰਬ ਦੇ ਸ਼ਹਿਜ਼ਾਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ (ਜਿਸ ਦਾ ਬਾਦਸ਼ਾਹ ਬਣਨਾ ਤੈਅ ਹੈ) ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਇੱਕ ਮੌਕੇ ਵਜੋਂ ਵੇਖ ਰਿਹਾ ਹੈ, ਜਿੱਥੇ ਆਉਣ ਵਾਲੇ ਸਾਲਾਂ ਦੌਰਾਨ ਉਹ 100 ਅਰਬ ਡਾਲਰ ਤੱਕ ਦਾ ਨਿਵੇਸ਼ ਕਰ ਸਕਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਵਿਚਾਲੇ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਪੰਜ ਸਮਝੌਤਿਆਂ ਉੱਤੇ ਹਸਤਾਖਰ ਕੀਤੇ ਗਏ। ਇਨ੍ਹਾਂ ਵਿੱਚ ‘ਨੈਸ਼ਨਲ ਇਨਵੈਸਟਮੈਂਟ ਐਂਡ ਇਨਫ਼ਰਾਸਟਰੱਕਚਰ ਫ਼ੰਡ’ ਵਿੱਚ ਨਿਵੇਸ਼ ਲਈ ਦੋਵੇਂ ਦੇਸ਼ਾਂ ਨੇ ਇੱਕ ਸਹਿਮਤੀ–ਪੱਤਰ ਉੱਤੇ ਦਸਤਖ਼ਤ ਕੀਤੇ।
ਇਸ ਤੋਂ ਇਲਾਵਾ ਸੈਰ–ਸਪਾਟਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਵੀ ਇੱਕ ਸਹਿਮਤੀ–ਪੱਤਰ ਉੱਤੇ ਹਸਤਾਖਰ ਹੋਏ। ਦੋਵੇਂ ਦੇਸ਼ਾਂ ਨੇ ਇਮੀਗ੍ਰੇਸ਼ਨ ਖੇਤਰ ਵਿੱਚ ਸਹਿਯੋਗ ਲਈ ਵੀ ਇੱਕ ਸਹਿਮਤੀ ਪੱਤਰ ਨੂੰ ਸਹੀਬੱਧ ਕੀਤਾ। ਭਾਰਤ ਦੇ ‘ਇਨਵੈਸਟ ਇੰਡੀਆ’ ਅਤੇ ਸਊਦੀ ਅਰਬ ਦੇ ‘ਜਨਰਲ ਇਨਵੈਸਟਮੈਂਟ ਅਥਾਰਟੀ’ ਵਿਚਾਲੇ ਵੀ ਦੁਵੱਲੇ ਨਿਵੇਸ਼ ਸਬੰਧਾਂ ਨੂੰ ਹੱਲਾਸ਼ੇਰੀ ਦੇਦ ਲਈ ਸਹਿਯੋਗ ਢਾਂਚੇ ਉੱਤੇ ਦਸਤਖ਼ਤ ਕੀਤੇ ਗਏ। ਪ੍ਰਸਾਰ ਭਾਰਤੀ ਅਤੇ ਸਊਦੀ ਬ੍ਰਾਡਕਾਸਟ ਕੋਆਪਰੇਸ਼ਨ ਵਿਚਾਲੇ ਵੀ ਸਹਿਮਤੀ–ਪੱਤਰ ਉੱਤੇ ਦਸਤਖ਼ਤ ਹੋਏ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਹਫ਼ਤੇ ਪੁਲਵਾਮਾ ’ਚੋਇਆ ਵਹਿਸ਼ੀਆਨਾ ਅੱਤਵਾਦੀ ਹਮਲਾ ਇਸ ਮਨੁੱਖਤਾ ਵਿਰੋਧੀ ਖ਼ਤਰੇ ਨਾਲ ਦੁਨੀਆ ਉੱਤੇ ਛਾਏ ਕਹਿਰ ਦੀ ਇੱਕ ਹੋਰ ਘਿਨਾਉਣੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ – ‘ਇਸ ਖ਼ਤਰੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਸੀਂ ਇਸ ਗੱਲ ਉੱਤੇ ਸਹਿਮਤ ਹਾਂ ਕਿ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਦੀ ਹਮਾਇਤ ਦੇ ਰਹੇ ਦੇਸ਼ਾਂ ਉੱਤੇ ਹਰ ਸੰਭਵ ਦਬਾਅ ਵਧਾਉਣ ਦੀ ਜ਼ਰੂਰਤ ਹੈ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਦਾ ਬੁਨਿਆਦੀ ਢਾਂਚਾ ਨਸ਼ਟ ਕਰਨਾ, ਇਸ ਨੂੰ ਮਿਲਣ ਵਾਲਾ ਸਮਰਥਨ ਖ਼ਤਮ ਕਰਨਾ ਤੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਜ਼ਾ ਦਿਵਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਅਸੀਂ ਖ਼ੁਫ਼ੀਆ ਸੂਚਨਾ ਸਾਂਝੀ ਕਰਨ ਸਮੇਤ ਹੋਰ ਖੇਤਰਾਂ ਵਿੱਚ ਭਾਰਤ ਨਾਲ ਸਹਿਯੋਗ ਕਰਾਂਗੇ।

Leave a Reply

Your email address will not be published. Required fields are marked *

%d bloggers like this: