ਭਾਰਤ ‘ਚ ਲਾਂਚ ਹੋਈ ਮਹਿੰਦਰਾ ਦੀ ਨਵੀਂ Mojo UT300 ਬਾਈਕ

ss1

ਭਾਰਤ ‘ਚ ਲਾਂਚ ਹੋਈ ਮਹਿੰਦਰਾ ਦੀ ਨਵੀਂ Mojo UT300 ਬਾਈਕ

ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਆਪਣੀ ਪ੍ਰੀਮਿਅਮ ਟੂਰ ਬਾਈਕ ਮੋਜੋ ਦਾ ਸਸਤਾ ਵੇਰੀਐਂਟ ਲਾਂਚ ਕਰ ਦਿੱਤਾ ਹੈ, ਜੋ ਮੋਜੋ UT300 ਦੇ ਨਾਂ ਨਾਲ ਆਵੇਗਾ।

ਕੀਮਤ ਅਤੇ ਡਿਸਕਾਊਟ-
ਮਹਿੰਦਰਾ ਮੋਜੋ UT 300 ਬਾਈਕ ਦੀ ਕੀਮਤ ਦੀ ਗੱਲ ਕਰੀਏ ਤਾਂ ਦਿੱਲੀ ਐਕਸ ਸ਼ੋ-ਰੂਮ ‘ਚ ਕੀਮਤ 1.39 ਲੱਖ ਰੁਪਏ ਰੱਖੀ ਗਈ ਹੈ, ਪਰ ਮੁੰਬਈ ‘ਚ ਇਸ ਦੀ ਕੀਮਤ 1.49 ਲੱਖ ਰੁਪਏ ਹੈ। ਮਹਿੰਦਰਾ ਕੰਪਨੀ ਵੱਲੋਂ ਮੋਜੋ UT 300 ਖਰੀਦਣ ‘ਤੇ 10,000 ਰੁਪਏ ਦਾ ਫਾਇਦਾ ਵੀ ਹੋਵੇਗਾ। ਕੰਪਨੀ ਇਹ ਡਿਸਕਾਊਟ ਨੂੰ ਸਿਰਫ ਮਾਰਚ 2018 ਤੱਕ ਮੁਹੱਈਆ ਕਰਵਾਏਗੀ।

ਇੰਜਣ-
ਮੋਜੋ UT 300 ‘ਚ ਲੱਗਾ 295cc ਦਾ ਲਿਕੂਵਿਡ ਕੂਲਡ ਇੰਜਣ ਲੱਗਾ ਹੈ, ਜੋ 17kw ਦੀ ਪਾਵਰ ਦਿੰਦਾ ਹੈ ਅਤੇ 25.2NM ਦੀ ਟਾਰਕ , ਇਸ ‘ਚ 6 ਸਪੀਡ ਗਿਅਰ ਦਿੱਤੇ ਗਏ ਹਨ। ਇਸ ਦੇ ਨਾਲ ਮੋਜੋ ‘ਚ 17 ਇੰਚ ਦੇ ਟਾਇਰਸ ਲੱਗੇ ਹਨ ।

ਬ੍ਰੇਕਿੰਗ ਸਿਸਟਮ- ਕੰਪਨੀ ਨੇ ਬਾਈਕ ਦੇ ਅਗਲੇ  ਵ੍ਹੀਲ ‘ਚ 320mm ਪੇਟਲ ਡਿਸਕ ਬ੍ਰੇਕਸ ਦੇ ਨਾਲ 17 ਇੰਚ ਟਿਊਬਲੈੱਸ ਅਤੇ ਗੈਸ ਚਾਰਜਿਡ ਮੋਨੋਸ਼ਾਕ ਸਸਪੇਂਸ਼ਨ ਦਿੱਤਾ ਹੈ।

Share Button

Leave a Reply

Your email address will not be published. Required fields are marked *