ਭਾਰਤ ‘ਚ ਮੌਜੂਦ ਰੋਹਿੰਗੀਆ ਮੁਸਲਮਾਨਾਂ ਨੂੰ ਛੱਡਣਾ ਪਵੇਗਾ ਦੇਸ਼: ਰਾਜਨਾਥ ਸਿੰਘ

ss1

ਭਾਰਤ ‘ਚ ਮੌਜੂਦ ਰੋਹਿੰਗੀਆ ਮੁਸਲਮਾਨਾਂ ਨੂੰ ਛੱਡਣਾ ਪਵੇਗਾ ਦੇਸ਼: ਰਾਜਨਾਥ ਸਿੰਘ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੋਹਿੰਗੀਆ ਮਾਮਲੇ ‘ਚ ਵੱਡਾ ਬਿਆਨ ਦਿੱਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਰੋਹਿੰਗੀਆ ਸ਼ਰਨਾਰਥੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੇ ਸ਼ਰਨ ਲਈ ਹੈ। ਉਹ ਗੈਰ-ਪ੍ਰਵਾਸੀ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਮਿਆਂਮਾਰ ਰੋਹਿੰਗੀਆ ਭਾਈਚਾਰੇ ਦੇ ਲੋਕਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਹਨ ਤਾਂ ਕੁਝ ਲੋਕ ਉਨ੍ਹਾਂ ਦੇ ਨਿਵਾਸ ‘ਤੇ ਇਤਰਾਜ਼ ਕਿਉਂ ਜਤਾ ਰਹੇ ਹਨ। ਰੋਹਿੰਗੀਆ ਮੁਸਲਮਾਨਾਂ ਨੂੰ ਬਾਹਰ ਕੱਢਣ ‘ਚ ਕੋਈ ਨਹੀਂ ਰੋਕ ਸਕਦਾ।
ਰਾਜਨਾਥ ਨੇ ਕਿਹਾ ਕਿ, ‘ਕੇਂਦਰ ਸਰਕਾਰ ਗੈਰ ਸ਼ਰਨਾਰਥੀਆਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ, ਪਰ ਸਾਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਘੱਟ ਗਿਣਤੀ ਦੇ ਨਾਲ ਹਮਦਰਦੀ ਵੀ ਹੈ, ਜਿਨ੍ਹਾਂ ਨੇ ਭਾਰਤ ‘ਚ ਸ਼ਰਨ ਲਈ ਹੈ।
ਇਸ ਤੋਂ ਪਹਿਲਾਂ ਵੀ ਕਈ ਕੇਂਦਰੀ ਮੰਤਰੀ ਅਤੇ ਰਾਜ ਸਰਕਾਰ ਦੇ ਮੰਤਰੀਆਂ ਨੇ ਕਿਹਾ ਸੀ ਕਿ ਰੋਹਿੰਗੀਆ ਭਾਰਤ ‘ਚ ਗੈਰ ਰੂਪ ਨਾਲ ਰਹਿ ਰਹੇ ਸ਼ਰਨਾਰਥੀ ਹਨ ਅਤੇ ਇਨ੍ਹਾਂ ਨੂੰ ਦੇਸ਼ ਛੱਡ ਕੇ ਜਾਣਾ ਪਵੇਗਾ।

Share Button

Leave a Reply

Your email address will not be published. Required fields are marked *