ਭਾਰਤ ਗੈਸ ਦੀ ਮੋਬਾਇਲ ਖਤਕਾਰ ਵੈਨ ਨੂੰ ਦਿੱਤੀ ਹਰੀ ਝੰਡੀ

ss1

ਭਾਰਤ ਗੈਸ ਦੀ ਮੋਬਾਇਲ ਖਤਕਾਰ ਵੈਨ ਨੂੰ ਦਿੱਤੀ ਹਰੀ ਝੰਡੀ

15-21 (2)
ਮਲੋਟ, 14 ਮਈ (ਆਰਤੀ ਕਮਲ) : ਮਲੋਟ ਪਿੰਡ ਵਿਖੇ ਭਾਰਤ ਗੈਸ ਏਜੰਸੀ ਦੇ ਕੇਂਦਰ ਸਤਨਾਮ ਗੈਸ ਏਜੰਸੀ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਔਰਤਾਂ ਲਈ ਵਿਸ਼ੇਸ਼ ਕਰਕੇ ਸ਼ੁਰੂ ਕੀਤੀ ਗੈਸ ਮੁਹਿੰਮ ਉਜਵਲਾ ਤਹਿਤ ਇਕ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਖਪਤਕਾਰਾਂ ਲਈ ਸਾਰੀਆਂ ਸੁਵਿਧਾਵਾਂ ਨਾਲ ਲੈਸ ਇਸ ਮੋਬਾਇਲ ਵੈਨ ਨੂੰ ਏਰੀਆ ਮੈਨੇਜਰ ਸੇਲ ਰਜਤ ਬੰਸਲ ਅਤੇ ਪਿੰਡ ਮਲੋਟ ਦੇ ਸਰਪੰਚ ਮੰਦਰ ਸਿੰਘ ਠੇਕੇਦਾਰ ਵੱਲੋਂ ਹਰੀ ਝੰਡੀ ਦਿਖਾਈ ਗਈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਤਨਾਮ ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਇਸ ਗੱਡੀ ਵਿਚ ਫੋਟੋ ਸਟੇਟ ਮਸ਼ੀਨ, ਪਰਿੰਟਰ ਅਤੇ ਕੰਪਿਊਟਰ ਸਮੇਤ ਦੋ ਕਰਮਚਾਰੀਆਂ ਅਤੇ ਚਾਰ ਖਪਤਕਾਰਾਂ ਦੇ ਬੈਠਣ ਲਈ ਸਹੂਲਤ ਦਿੱਤੀ ਗਈ ਹੈ । ਇਸ ਗੱਡੀ ਦੇ ਪਿੱਛਲੇ ਹਿੱਸੇ ਵਿਚ 10 ਸਿਲੰਡਰ ਵੀ ਰੱਖੇ ਜਾਣ ਦੀ ਸੁਵਿਧਾ ਹੈ । ਸਤਨਾਮ ਸਿੰਘ ਨੇ ਦੱਸਿਆ ਕਿ ਜੋ ਔਰਤਾਂ ਘਰਾਂ ਤੋਂ ਬਾਹਰ ਨਹੀ ਜਾ ਸਕਦੀਆਂ ਉਹਨਾਂ ਨੂੰ ਘਰ ਵਿਚ ਹੀ ਸਹੂਲੀਅਤ ਦੇਣ ਲਈ ਇਹ ਮੋਬਾਇਲ ਵੈਨ ਪਿੰਡ ਪਿੰਡ ਘੁੰਮ ਕੇ ਕੰਮ ਕਰੇਗੀ ਅਤੇ ਲੋੜਵੰਦਾਂ ਨੂੰ ਮੌਕੇ ਤੇ ਹੀ ਨਵੇਂ ਗੈਸ ਕੁਨੈਕਸ਼ਨ ਤੇ ਸਿਲੰਡਰ ਦਿੱਤੇ ਜਾਣਗੇ । ਇਸ ਮੌਕੇ ਪਿਰਥੀ ਰਾਮ ਸਰਪੰਚ, ਬਿੰਦਰ ਗਿੱਲ, ਪਰਮਜੀਤ ਸਿੰਘ ਅਤੇ ਆਸਪਾਸ ਦੇ ਪਿੰਡਾਂ ਦੇ ਸਰਪੰਚ ਪੰਚ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *