ਭਾਰਤ- ਅਮਰੀਕਨ ਅੰਬੈਸਡਰ ਦੇ ਟਵੀਟ ਤੋਂ ਬਾਅਦ ਜੀਕੇ ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ‘ਚ ਲਿਆ

ਭਾਰਤ- ਅਮਰੀਕਨ ਅੰਬੈਸਡਰ ਦੇ ਟਵੀਟ ਤੋਂ ਬਾਅਦ ਜੀਕੇ ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ ‘ਚ ਲਿਆ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ) – ਭਾਰਤੀਆਂ ਨੂੰ ਇੰਝ ਲਗਦਾ ਹੈ ਕਿ ਉਹ ਅਮਰੀਕਨ ਬਸ਼ਿੰਦੇ ਬਣ ਗਏ ਹਨ। ਉਨ੍ਹਾਂ ਵਲੋਂ ਜੋ ਕੁਝ ਮਰਜ਼ੀ ਕੀਤਾ ਜਾਵੇ।ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਪਰ ਨਿਊਯਾਰਕ ਅਤੇ ਕੈਲਫੋਰਨੀਆਂ ਵਿਖੇ ਵਾਪਰਿਆ ਵਰਤਾਰਾ ਬਹੁਤ ਹੀ ਗੰਭੀਰ ਰੂਪ ਚ’ ਲਿਆ ਗਿਆ ਹੈ। ਜਿਸਨੂੰ ਹਰ ਪੱਖੋਂ ਵਿਚਾਰਨ ਉਪਰੰਤ ਇਸ ਨੂੰ ਸਟਰੀਟ ਗੁੰਡਾ ਐਕਸ਼ਨ ਦਾ ਨਾਮ ਦਿੱਤਾ ਗਿਆ ਹੈ ਜੋ ਅਪਰਾਧਕ ਘਟਨਾ ਵਿੱਚ ਸ਼ਾਮਲ ਕਰਕੇ ਇਸ ਨੂੰ ਅੰਜ਼ਾਮ ਦੇਣ ਵਾਲੀਆਂ ਜਥੇਬੰਦੀਆਂ ਅਤੇ ਉਨ੍ਹਾਂ ਦੇ ਕਾਰਕੁੰਨਾਂ ਤੇ ਸ਼ਿਕੰਜਾ ਕੱਸਿਆ ਜਾਣਾ ਸੁਭਾਵਕ ਹੀ ਨਹੀਂ, ਸਗੋਂ ਪੱਕੇ ਤੌਰ ਤੇ ਅਮਲ ਵਿੱਚ ਲਿਆਂਦਾ ਗਿਆ ਹੈ।ਭਾਵੇਂ ਵੱਖ-ਵੱਖ ਲੋਕਾਂ ਅਤੇ ਜਥੇਬੰਦੀਆਂ ਵਲੋਂ ਆਪੋ ਆਪਣੇ ਕਿਆਫੇ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਕੋਈ ਕਹਿ ਰਿਹਾ ਹੈ, ਇਨ੍ਹਾਂ ਨੂੰ ਫੜ੍ਹਨ ਉਪਰੰਤ ਰਿਹਾਅ ਕਰ ਦਿੱਤਾ ਹੈ। ਕੋਈ ਕਹਿ ਰਿਹਾ ਹੈ ਹਜ਼ੂਮ ਵਲੋਂ ਵਾਪਰੀ ਘਟਨਾ ਨੂੰ ਗੰਭੀਰ ਨਹੀਂ ਲਿਆ ਜਾਂਦਾ।ਪਰ ਭਾਰਤ ਸਰਕਾਰ ਦੇ ਦਬਾਅ ਸਦਕਾ ਅਮਰੀਕਾ ਦੇ ਭਾਰਤ ਚ’ਸਥਿਤ ਅੰਬੈਸਡਰ ਦੇ ਪੱਤਰ ਅਤੇ ਬੁਧੀਜੀਵੀਆਂ ਦੀ ਪਹੁੰਚ ਸਦਕਾ ਇਸ ਘਟਨਾ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਜਿਸ ਦੇ ਨਤੀਜੇ ਭਾਵੇਂ ਦੇਰ ਨਾਲ ਆਉਣ, ਪਰ ਕਾਰਵਾਈ ਅਜਿਹੀ ਘਾਤਕ ਹੋਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ। ਮੈਟਰੋਪੁਲਿਟਨ ਦੇ ਸੈਨੇਟਰ ਅਤੇ ਕਾਂਗਰਸਮੈਨਜ਼ ਦੇ ਵਫਦ ਵਲੋਂ ਵੀ ਰਾਸ਼ਟਰਪਤੀ ਤੇ ਦਬਾਅ ਬਣਾਇਆ ਜਾ ਰਿਹਾ ਹੈ । ਕਿ ਵਿਰੋਧਕ ਰੈਲੀਆਂ, ਪ੍ਰੋਟੈਸਟ ਸ਼ਾਂਤੀਪੂਰਨ ਨੂੰ ਸਿੱਖ ਕਮਿਊਨਿਟੀ ਕਰਾਇਮ ਵਜੋਂ ਅੰਜ਼ਾਮ ਦੇ ਰਹੀ ਹੈ। ਜੋ ਸਥਾਨਕ ਲੋਕਾਂ ਲਈ ਹਊਏ ਦਾ ਰੂਪ ਹੋ ਕੇ ਨਿਬੜਦਾ ਹੈ। ਇਸ ਲਈ ਇਸ ਤੇ ਕਾਰਵਾਈ ਕਰਨੀ ਅਤਿ ਜਰੂਰੀ ਬਣ ਗਈ ਹੈ। ਸਟੇਟ ਡਿਪਾਰਟਮੈਂਟ, ਹੋਮਲੈਂਡ ਸਕਿਓਰਿਟੀ ਮਹਿਕਮੇ ਅਤੇ ਖੁਫੀਆ ਵਿਭਾਗ ਵਲੋਂ ਹਰ ਪਹਿਲੂ ਨੂੰ ਬਾਰੀਕੀ ਨਾਲ ਘੋਖਿਆ ਜਾ ਰਿਹਾ ਹੈ ਕਿ ਜੋ ਵਿਅਕਤੀ ਇੱਥੇ ਸਿਰ ਬਚਾਉਣ ਲਈ ਆਏ ਹਨ। ਉਹ ਖੁਦ ਸਿੱਖਾਂ ਦੇ ਦੁਸ਼ਮਣ ਬਣ ਗਏ ਹਨ। ਕਿ ਉਨ੍ਹਾਂ ਦਾ ਪੇਸ਼ਾ ਹੀ ਇਹੋ ਹੈ, ਜੋ ਆਪਣੇ ਪਿਛੋਕੜ ਸਮੇਂ ਇਨ੍ਹਾਂ ਕਾਰਵਾਈਆਂ ਸਦਕਾ ਇਸ ਮੁਲਕ ਵਿੱਚ ਸ਼ਰਨ ਲੈ ਕੇ ਇਸ ਮੁਲਕ ਦੇ ਹਲਾਤਾਂ ਨੂੰ ਚੈਲੰਜ ਕਰਨ ਲੱਗ ਪਏ ਹਨ। ਹਰ ਅਮਰੀਕਨ ਇਸ ਤੋਂ ਭੈਭੀਤ ਹੈ, ਜਿਸ ਲਈ ਐਕਸ਼ਨ ਵਿੱਚ ਆਏ ਸਾਰੇ ਮਹਿਕਮੇ ਆਪੋ ਆਪਣੀ ਕਾਰਵਾਈ ਵਿੱਚ ਜੁਟ ਗਏ ਹਨ।
ਗੁਰੂਘਰਾਂ ਦੇ ਪ੍ਰਬੰਧਕਾਂ ਅਤੇ ਹਮਖਿਆਲੀ ਸ਼ਾਂਤੀ ਦੀਆਂ ਪੁੰਜ ਕੁਝ ਜਥੇਬੰਦੀਆਂ ਵੀ ਇਸ ਸਬੰਧੀ ਮੀਟਿੰਗਾਂ ਕਰਨ ਲੱਗ ਪਈਆ ਹਨ। ਕਿ ਸਿੱਖਾਂ ਦਾ ਭਵਿੱਖ ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਹੋਵੇਗਾ। ਸਾਡੀ ਨੌਜਵਾਨ ਪੀੜ੍ਹੀ ਕਿਧਰ ਨੂੰ ਤੁਰ ਪਈ ਹੈ, ਅਤੇ ਇਨ੍ਹਾਂ ਦੇ ਭਵਿੱਖ ਨੂੰ ਕਿਵੇਂ ਬਚਾਉਣਾ ਹੈ।
ਸੋ ਇਸ ਸਬੰਧੀ ਹਰ ਕੋਈ ਚਿੰਤਤ ਸਰਕਾਰੇ ਦਰਬਾਰੇ ਫਰਿਆਦ ਕਰਨ ਲੱਗ ਪਏ ਹਨ ਕਿ ਸਖਤ ਤੋਂ ਸਖਤ ਕਾਰਵਾਈ ਕਰਕੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਸਬੰਧੀ ਅੰਦਰਖਾਤੇ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਜਿਸ ਦੇ ਨਤੀਜੇ ਸਿੱਖਾਂ ਲਈ ਫੈਸਲਾਕੁੰਨ ਹੋਣਗੇ।
ਜੇਕਰ ਅਜੇ ਵੀ ਸਬਕ ਨਾ ਸਿੱਖਿਆ ਤਾਂ ਅਸੀਂ ਇਸ ਮੁਲਕ ਦੀਆਂ ਸੁਖ ਸੁਵਿਧਾਵਾਂ ਖੋ ਲਵਾਂਗੇ ਅਤੇ ਸਲਾਖਾਂ ਦੀ ਹਵਾ ਖਾ ਰਹੇ ਹੋਵਾਂਗੇ। ਖੁੰਝੇ ਹੋਏ ਵੇਲੇ ਨੂੰ ਯਾਦ ਕਰਕੇ ਪਛਤਾਵੇ ਤੇ ਨਜ਼ਰ ਟਿਕਾਈ ਸੋਚਦੇ ਹੀ ਰਹਿ ਜਾਵਾਂਗੇ ।ਲੋੜ ਹੈ ਮਿਲ ਬੈਠ ਕੇ ਪੜਚੋਲ ਕਰਨ ਦੀ ਜਿਸ ਲਈ ਗੁਰੂ ਘਰਾਂ ਦੇ ਪ੍ਰਬੰਧਕਾਂ ਤੇ ਬੁੱਧੀਜੀਵੀ ਵਰਗ ਨੂੰ ਅੱਗੇ ਆ ਕੇ ਫੈਸਲਾਕੁਨ ਵਿਚਾਰਾਂ ਕਰਕੇ ਭਟਕੇ ਵੀਰਾਂ ਨੂੰ ਸਮਝਾਉਣ ਦੀ ,ਤਾਂ ਜੋ ਭਵਿਖ ਵਿੱਚ ਅਜਿਹਾ ਕਰਨ ਤੋਂ ਗੁਰੇਜ ਕੀਤਾ ਜਾ ਸਕੇ । ਬੇਗਾਨੇ ਮੁਲਕ ਦੇ ਦਾਇਰੇ ਤੇ ਕਾਨੂੰਨ ਵਿੱਚ ਰਹਿ ਕੇ ਹੀ ਵਿਚਰਿਆ ਜਾਵੇ। ਨਹੀਂ ਤਾਂ ਅਸੀਂ ਜਰਾਇਮ ਪੇਸ਼ਾ ਖਿਤਾਬੀ ਕੋਮ ਗਰਦਾਨੇ ਜਾਵਾਂਗੇ ਅਤੇ ਅਸੀਂ ਆਪਣਾ ਸਟੇਟਸ ਵੀ ਖੋ ਬੈਠਾਂਗੇ । ਕਿਉਂਕਿ ਜ਼ਿਆਦਾ ਲੋਕ ਅਮਰੀਕਾ ਦੇ ਰਹਿਮੋ ਕਰਮ ਤੇ ਹਨ ਤੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਚਿੰਤਾ ਦਾ ਵਿਸ਼ਾ ਹੈ ਕਿ ਸੋਚੋ ਤੇ ਸਮਝਾਉਣ ਦੀ ਨੀਤੀ ਵੱਲ ਹੱਥ ਵਧਾਈਏ ਕਿਉਂਕਿ ਉਹ ਵੀ ਸਾਡੇ ਭਰਾ ਹਨ ਜੋ ਲੀਹੋ ਭਟਕੇ ਅਜਿਹੇ ਕਾਰੇ ਕਰ ਰਹੇ ਹਨ ਜੋ ਕਾਨੰੂਨਨ ਤੋਰ ਤੇ ਬਹੁਤ ਹੀ ਗਲਤ ਹਨ।

Share Button

Leave a Reply

Your email address will not be published. Required fields are marked *

%d bloggers like this: