Fri. Apr 19th, 2019

ਭਾਰਤੀ ਹਾਕੀ ਟੀਮ ਅਤੇ ਰੋਇੰਗ ਤਗਮੇ ਦੀ ਆਸ

ਭਾਰਤੀ ਹਾਕੀ ਟੀਮ ਅਤੇ ਰੋਇੰਗ ਤਗਮੇ ਦੀ ਆਸ

6-47 (1) 6-47 (1) 6-47 (2)
ਅੱਜ ਖੇਡਾਂ ਦਾ ਮਹੱਤਵ ਰੀਓ ਓਲੰਪਿਕ ਬੜੇ ਧੂਮ ਧਾਮ ਨਾਲ ਸ਼ੁਰੂ ਹੋ ਗਿਆ ਹੈ। 15 ਦਿਨਾਂ ਤੱਕ ਚੱਲਣ ਵਾਲੇ ਖੇਡਾਂ ਦੇ ਇਸ ਮਹਾਂ ਕੰੁਭ ਵਿੱਚ ਦੁਨੀਆਂ ਦੇ ਮਹਾਨ ਖਿਡਾਰੀ ਆਪਣੀ ਖੇਡ ਦਾ ਲੋਹਾ ਮਨਵਾਉਣਗੇ ਅੱਜ ਜਿਵੇਂ ਹੀ ਓਲੰਪਿਕ ਮਸ਼ਾਲ ਟੈਨੀਸ ਦੇ ਮਹਾਨ ਖਿਡਾਰੀ ਦੇ ਜਗਾਉਂਦਿਆਂ ਹੀ ਪੂਰਾ ਮਾਰਕਾਨ ਖੇਡ ਸਟੇਡੀਅਮ ਆਤਸ਼ਬਾਜੀਆਂ ਨਾਲ ਝੂਮ ਉਠਿਆ ਅਤੇ ਨਾਲ ਨਾਲ ਹੀ ਖੇਡਾਂ ਦੀ ਜੰਗ ਦੀ ਸ਼ੁਰੂਆਤ ਹੋ ਗਈ। ਜੇਕਰ ਗੱਲ ਖਿਡਾਰਿਆਂ ਦੀ ਕਰੀਏ ਤਾਂ ਅਮਰੀਕਾ ਦੇ ਤੈਰਾਕ ਮਾਈਕਲ ਫੇਲਪਸ ਜਿਸ ਨੇ ਪਿਛਲੀਆਂ ਓਲੰਪਿਕ ਖੇਡਾਂ ਵਿੱਚ 22 ਤਗਮੇ ਜਿੱਤਕੇ ਇਕ ਨਵਾਂ ਇਤਿਹਾਸ ਰਚਿਆ ਸੀ। ਇਸ ਦੇ ਨਾਲ ਇਕ ਹੋਰ ਮਹਾਨ ਉਸੈਨ ਬੋਲਟ ਦੁਨੀਆਂ ਦਾ ਮਹਾਨ ਐਥਲੀਟ ਜਿਸ ਨੇ ਪਿਛਲੀਆਂ ਓਲੰਪਿਕ ਖੇਡਾਂ ਵਿੱਚ 100 ਮੀਟਰ, 200 ਮੀਟਰ, 400 ਮੀਟਰ ਵਿੱਚ ਸੋਨ ਤਗਮਾ ਜਿੱਤਕੇ ਖੇਡਾਂ ਦੀ ਦੁਨੀਆਂ ਵਿੱਚ ਇਕ ਨਵਾਂ ਕਿਰਤੀ ਮਾਨ ਸਥਾਪਤ ਕੀਤਾ। ਜੇਕਰ ਗੱਲ ਭਾਰਤੀ ਖਿਡਾਰੀ ਦੀ ਕਰੀਏ ਤਾਂ ਭਾਰਤੀ ਦਲ ਵਿੱਚ 119 ਖਿਡਾਰੀ 15 ਖੇਡਾਂ ਵਿੱਚ ਆਪਣੇ ਦਾਵੇਦਾਰੀ ਪੇਸ਼ ਕਰਨਗੇ। ਦੁਨੀਆਂ ਦੀ ਪਰੇਡ ਵਿੱਚ ਭਾਰਤੀ ਦਲ ਵਲੋਂ ਓਲੰਪਿਕ ਸੋਨ ਤਗਮਾ ਜੇਤੂ ਅਭਿਨਵ ਬਿੰਦਰਾ (ਸ਼ੂਟਿੰਗ) ਨੇ ਭਾਰਤ ਦਾ ਤਰੰਗਾ ਹੱਥ ਵਿੱਚ ਦੇਸ਼ ਦੀ ਅਗਵਾਈ ਕੀਤੀ, ਅਤੇ 50,000 ਦਰਸ਼ਕਾਂ ਨੇ ਖੁਸ਼ੀ ਨਾਲ ਸਵਾਗਤ ਕੀਤਾ। ਜੇਕਰ ਹੁਣ ਗੱਲ ਈਵੇਂਟ ਦੀ ਕਰੀਏ ਤਾਂ ਭਾਰਤੀ ਤੀਰਅੰਦਾਜਾਂ ਨੇ ਕੁਆਲਿਫਾਈ ਕੀਤਾ। ਇਸ ਈਵੇਂਟ ਵਿੱਚ ਕੋਰੀਆ ਦੇ ਖਿਡਾਰੀ ਕਿਮ ਵੂਜੀਨ ਨੇ 700 ਅੰਕ ਲੈਕੇ ਇਕ ਨਵਾਂ ਵਰਲਡ ਰਿਕਾਰਡ ਬਣਾਇਆ। ਅੱਜ ਹਾਕੀ ਵਿੱਚ ਭਾਰਤ ਬਨਾਮ ਆਯਰਲੈਂਡ ਨਾਲ (ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਹੋਵੇਗਾ)। ਭਾਰਤੀ ਹਾਕੀ ਟੀਮ ਮਹਿਲਾ ਅਤੇ ਪੁਰਸ਼ ਵਰਗ ਵਿੱਚ ਤਗਮਿਆਂ ਦੀ ਆਸ ਹੈ। ਇਸਤੋਂ ਇਲਾਵਾ ਰੋਇੰਗ ਵਿੱਚ ਭਾਰਤੀ ਟੀਮ ਨੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ। ਟੈਨੀਸ, ਸ਼ੂਟਿੰਗ, ਟੇਬਲ ਟੈਨੀਸ ਆਦ ਖੇਡਾਂ ਵਿੱਚ ਵੀ ਭਾਰਤ ਨੂੰ ਤਗਮਿਆਂ ਦੀ ਆਸ ਹੈ। ਭਾਰਤ ਦੇ ਮਹਾਨ ਸ਼ੂਟਰ ਜੀਤੂ ਰਾਏ ਅਤੇ ਭਾਰਤੀ ਅਥਲੈਟਿਕ ਟੀਮ ਵੀ ਤਗਮਿਆਂ ਦੀ ਮੁੱਖ ਦਾਵੇਦਾਰ ਹੈ। ਪਿਛਲੇ ਲੰਮੇ ਸਮੇਂ ਤੋਂ ਭਾਰਤ ਦੀ ਬਾਕਸਿੰਗ ਟੀਮ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਮਨੋਜ ਕੁਮਾਰ (64 ਕਿਲੋ), ਵੀਕਾਸ (75 ਕਿਲ)ੋ ਤੋਂ ਸੋਨ ਤਗਮਾ ਜਿੱਤਕੇ ਲਿਆਉਣ ਦੀ ਆਸ ਹੈ। ਭਾਰਤੀ ਦਲ ਦੀ ਪੂਰੀ ਕੋਸ਼ਿਸ਼ ਹੈ ਕਿ ਲੰਡਨ ਓਲੰਪਿਕ ਤੋਂ ਵੱਧ ਤਗਮੇ ਜਿੱਤਕੇ ਲਿਆਂਦੇ ਜਾਣ।

ਖੇਡਾਂ ਦੀ ਸਮਾਂ ਸਾਰਨੀ
31ਵੀਂਆਂ ਓਲੰਪਿਕ ਖੇਡਾਂ ਰੀਓ
ਸ਼ੂਟਿੰਗ ਸ਼ਾਮ 7 ਵਜੇ
ਰੋਇੰਗ ਸ਼ਾਮ 6 ਵਜੇ

ਇਨ੍ਹਾਂ ਖੇਡਾਂ ਦਾ ਸਿੱਧਾ ਪ੍ਰਸਾਰਨ ਸਟਾਰ ਸਪੋਰਟਸ, ਹਾਟ ਸਟਾਰ ਅਤੇ ਦੂਰ ਦਰਸ਼ਨ `ਤੇ ਵਿਖਾਇਆ ਜਾਵੇਗਾ।

ਭਾਰਤ ਦੇ ਰਾਸ਼ਟਰਪਤੀ ਨੇ ਰੀਓ ਓਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਆਪਣੀ ਸ਼ੂਭ ਇਛਾਵਾਂ ਭੇਜਦਿਆਂ ਕਿਹਾ ਕਿ ਭਾਰਤੀ ਦਲ ਚੰਗਾ ਪ੍ਰਦਰਸ਼ਨ ਕਰੇਗਾ।

ਵੱਲੋਂ:
ਖਿਡਾਰੀ ਖੇਡ ਮੈਦਾਨ ਤੋਂ
ਜਗਦੀਪ ਸਿੰਘ ਕਾਹਲੋਂ
ਅੰਤਰਰਾਸ਼ਟਰੀ ਸਾਇਕਲਿਸਟ
ਮੋਬਾ: 91-82888-47042
ਡਾ. ਗੁਰਵਿੰਦਰ ਅਮਨ, ਰਾਜਪੁਰਾ।
ਮੋਬਾ: 91-98151-13038

Share Button

Leave a Reply

Your email address will not be published. Required fields are marked *

%d bloggers like this: