Tue. Jul 23rd, 2019

ਭਾਰਤੀ ਹਵਾਈ ਫੌਜ ਦੇ ਬੇੜੇ ’ਚ ਚਿਨੂਕ ਹੈਲੀਕਾਪਟਰ ਸ਼ਾਮਲ

ਭਾਰਤੀ ਹਵਾਈ ਫੌਜ ਦੇ ਬੇੜੇ ’ਚ ਚਿਨੂਕ ਹੈਲੀਕਾਪਟਰ ਸ਼ਾਮਲ

ਭਾਰਤੀ ਹਵਾਈ ਫੌਜ ਦੀ ਤਾਕਤ ਅੱਜ ਹੋਰ ਮਜ਼ਬੂਤ ਹੋ ਗਈ ਹੈ। ਚੰਡੀਗੜ੍ਹ ਸਥਿਤ ਇੰਡੀਅਨ ਏਅਰਫੋਰਸ (ਆਈਏਐਫ) ਦੇ 12ਵੇਂ ਵਿੰਗ ਏਅਰਫੋਰਸ ਸਟੇਸ਼ਨ ਵਿਚ ਅੱਜ ਇਕ ਪ੍ਰੋਗਰਾਮ ਵਿਚ ਚਿਨੂਕ ਹੈਵੀ ਲਿਫਟ ਹੈਲੀਕਾਪਟਰ ਦੀ ਪਹਿਲੀ ਯੂਨਿਟ ਨੁੰ ਸ਼ਾਮਲ ਕਰ ਲਿਆ ਗਿਆ। ਪ੍ਰੋਗਰਾਮ ਵਿਚ ਆਈਏਐਫ ਚੀਫ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਵੀ ਸ਼ਾਮਲ ਹੋਏ। ਆਈਏਐਫ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚਿਨੂਕ ਹੈਲੀਕਾਪਟਰ ਕਈ ਵੱਡੇ ਦੇਸ਼ਾਂ ਦੀ ਹਵਾਈ ਫੌਜ ਇਸ ਸਮੇਂ ਵਰਤੋਂ ਕਰ ਰਹੀਆਂ ਹਨ। ਇਸ ਹੈਲੀਕਾਪਟਰ ਦੀ ਵਰਤੋਂ ਫੌਜ ਦੇ ਜ਼ਰੂਰੀ ਸਮਾਨ ਨੂੰ ਟਰਾਂਸਪੋਰਟ ਕਰਨ ਲਈ ਕੀਤੀ ਜਾਂਦੀ ਹੈ।
ਭਾਰਤੀ ਹਵਾਈ ਫੌਜ ਮੁੱਖੀ ਏਅਰ ਚੀਫ ਮਾਰਸ਼ਲ ਬੀ ਐਸ ਧਨੋਆ ਨੇ ਇਸ ਮੌਕੇ ਕਿਹਾ ਕਿ ਚਿਨੂਕ ਹੈਲੀਕਾਪਟਰ ਸਿਰਫ ਦਿਨ ਵਿਚ ਨਹੀਂ, ਰਾਤ ਸਮੇਂ ਵੀ ਫੌਜ ਆਪਰੇਸ਼ਨ ਨੁੰ ਅੰਜਾਮ ਦੇ ਸਕਦਾ ਹੈ। ਦਿਨਜਾਨ (ਅਸਮ) ਵਿਚ ਪੂਰਵੀ ਭਾਰਤ ਲਈ ਇਕ ਹੋਰ ਯੂਨਿਟ ਗਠਿਤ ਕੀਤੀ ਜਾਵੇਗੀ। ਚਿਨੂਕ ਦਾ ਸ਼ਾਮਲ ਹੋਣਾ ਵੀ ਉਸੇ ਤਰ੍ਹਾਂ ਗੇਮ ਚੇਂਜਰ ਸਾਬਤ ਹੋਵੇਗਾ, ਜਿਵੇਂ ਲੜਾਕੂ ਜਹਾਜ਼ਾਂ ਦੀ ਫਲੀਟ ਵਿਚ ਰਾਫੇਲ ਦਾ ਸ਼ਾਮਲ ਹੋਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਸਾਹਮਣੇ ਸੁਰੱਖਿਆ ਨਾਲ ਜੁੜੀਆਂ ਕਈ ਵੱਡੀਆਂ ਚੁਣੌਤੀਆਂ ਹਨ ਅਤੇ ਮੁਸ਼ਕਲ ਥਾਵਾਂ ਲਈ ਇਸ ਤਰ੍ਹਾਂ ਦੀ ਸਮਰਥਾ ਵਾਲੇ ਹੈਲੀਕਾਪਟਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚਿਨੂਕ ਨੂੰ ਭਾਰਤ ਦੀਆਂ ਜ਼ਰੂਰਤਾਂ ਦੇ ਮੁਤਾਬਕ ਤਿਆਰ ਕੀਤਾ ਗਿਆ ਹੈ।
ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ 10 ਫਰਵਰੀ ਨੂੰ ਭਾਰਤੀ ਹਵਾਈ ਫੌਜ ਲਈ ਚਾਰ ਚਿਨੂਕ ਹੈਲੀਕਾਪਟਰਾਂ ਦੀ ਸਪਲਾਈ ਗੁਜਰਾਤ ਵਿਚ ਮੁੰਦਰਾ ਬਦਰਗਾਹ ਉਤੇ ਕੀਤੀ ਸੀ। ਚਿਨੂਕ ਬਹੁਉਦੇਸ਼ੀ, ਵਰਟੀਕਲ ਲਿਫਟ ਪਲੇਟਫਾਰਮ ਹੈਲੀਕਾਪਟਰ ਹੈ ਜਿਸਦੀ ਵਰਤੋਂ ਸੈਨਿਕਾਂ, ਹਕਿਆਰਾਂ, ਉਪਕਰਨ ਅਤੇ ਈਧਨ ਨੂੰ ਢਾਉਣ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਕੁਦਰਤੀ ਆਫਤਾਂ ਮੌਕੇ ਰਾਹਤ ਅਭਿਆਨਾਂ ਵਿਚ ਵੀ ਕੀਤੀ ਜਾਂਦੀ ਹੈ। ਰਾਹਤ ਸਮੱਗਰੀ ਪਹੁੰਚਾਉਣ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਚਾਉਣ ਲਈ ਵੀ ਵਰਤੋਂ ਕੀਤੀ ਜਾ ਸਕਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ਸੀਐਚ–47ਐਫ (ਆਈ) ਚਿਨੂਕ ਉਨਤ ਬਹੁਉਦੇਸ਼ੀ ਹੈਲੀਕਾਪਟਰ ਹੈ।

Leave a Reply

Your email address will not be published. Required fields are marked *

%d bloggers like this: