ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਭਾਰਤੀ ਹਕੂਮਤ ਦਾ ਘੱਟਗਿਣਤੀਆਂ ਲਈ ਵੱਖਰੇ ਨਿਆਇਕ ਮਾਪਦੰਡ ਅਪਣਾਉਣਾ ਦੇਸ਼ ਦੇ ਹਿਤ ‘ਚ ਨਹੀਂ : ਬਾਬਾ ਹਰਨਾਮ ਸਿੰਘ ਖ਼ਾਲਸਾ

ਭਾਰਤੀ ਹਕੂਮਤ ਦਾ ਘੱਟਗਿਣਤੀਆਂ ਲਈ ਵੱਖਰੇ ਨਿਆਇਕ ਮਾਪਦੰਡ ਅਪਣਾਉਣਾ ਦੇਸ਼ ਦੇ ਹਿਤ ‘ਚ ਨਹੀਂ : ਬਾਬਾ ਹਰਨਾਮ ਸਿੰਘ ਖ਼ਾਲਸਾ
ਦਮਦਮੀ ਟਕਸਾਲ ਵੱਲੋਂ ਪਿੰਡ ਬੁੱਢੀ ਮਾਲ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਪੂਰੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ
ਗੁਰੂ ਨਾਨਕ ਦੇਵ ਜੀ 550 ਸਾਲਾ ਅਵਤਾਰ ਗੁਰਪੁਰਬ ਅਤੇ ਸੰਤ ਭਿੰਡਰਾਂਵਾਲਿਆਂ ਤੇ ਬਾਬਾ ਠਾਕੁਰ ਸਿੰਘ ਜੀ ਦੀ ਸਦੀਵੀ ਯਾਦ ਕੀਤਾ ਸਮਰਪਿਤ
ਹਕੂਮਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਕੇ ਵੀ ਸਿੱਖ ਕੌਮ ਦੀਆਂ ਅਕਾਂਖਿਆਵਾਂ ਨੂੰ ਦਬਾਅ ਨਹੀਂ ਸਕੀ : ਦਮਦਮੀ ਟਕਸਾਲ ਮੁਖੀ

ਮੁਕਤਸਰ 19 ਮਾਰਚ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 2019 ‘ਚ ਮਨਾਏ ਜਾ ਰਹੇ 550 ਸਾਲਾ ਅਵਤਾਰ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਜੋਂ ਵੱਖ ਵੱਖ ਸ਼ਹਿਰਾਂ ਨਗਰਾਂ ‘ਚ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਤਹਿਤ ਅੱਜ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬਾਬਾ ਠਾਕੁਰ ਸਿੰਘ ਜੀ ਦੀ ਸਦੀਵੀ ਯਾਦ ‘ਚ ਪਿੰਡ ਬੁੱਢੀ ਮਾਲ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਪੂਰੀ ਸ਼ਰਧਾ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਗਿਆ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਦੇਖ ਰੇਖ ਹੇਠ ਮਨਾਏ ਗਏ ਸਮਾਗਮ ਦੌਰਾਨ ਉਹਨਾਂ ਗੁਰੂ ਘਰ ਦੇ ਅਨਿਨ ਸੇਵਕ ਭਾਈ ਮਾਂਝ ਜੀ ਦੀ ਕਥਾ ਸਰਵਨ ਕਰਾਉਂਦਿਆਂ ਉਹਨਾਂ ਵਾਂਗ ਸਮਰਪਿਤ ਹੋ ਕੇ ਗੁਰੂ ਘਰ ਨਾਲ ਨਿਰਸਵਾਰਥ ਜੁੜਨ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤ ਨੂੰ ਪ੍ਰੇਰਿਆ।ਸਮਾਗਮ ਬਾਰੇ ਦਿੱਤੀ ਜਾਣਕਾਰੀ ‘ਚ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਔਖੇ ਸਮੇਂ ਕੌਮ ਦੀ ਸਫਲ ਅਗਵਾਈ ਕਰਨ ਲਈ ਬਾਬਾ ਠਾਕੁਰ ਸਿੰਘ ਜੀ ਅਗੇ ਸੀਸ ਝੁਕਾਅ ਨਮਸਕਾਰ ਕੀਤਾ। ਇਸ ਮੌਕੇ ਉਹਨਾਂ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉੱਸਤਤ ਕਰਦਿਆਂ ਕਿਹਾ ਕਿ ਉਹਨਾਂ ਸ਼ਹਾਦਤ ਰਾਹੀਂ ਸਿੱਖ ਕੌਮ ਦੀ ਮਹਾਨ ਸੇਵਾ ਕੀਤੀ । ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਜੋ ਵਿਚਾਰ ਅਤੇ ਸੰਘਰਸ਼ ਦਾ ਰਾਹ ਉਹਨਾਂ ਦੱਸਿਆ ਅੱਜ ਵੀ ਸਾਰਥਿਕ ਹਨ। ਉਨ੍ਹਾਂ ਕਿਹਾ ਕਿ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਕੇ ਵੀ ਸਿੱਖ ਕੌਮ ਦੀਆਂ ਅਕਾਂਖਿਆਵਾਂ ਨੂੰ ਨਹੀਂ ਦਬਾਅ ਸਕੀ।ਉਹਨਾਂ ਦੇਸ਼ ‘ਚ ਘੱਟਗਿਣਤੀਆਂ ਲਈ ਵੱਖਰੇ ਨਿਆਇਕ ਮਾਪਦੰਡ ਅਪਣਾਉਣਾ ਦੇਸ਼ ਦੇ ਹਿਤ ‘ਚ ਨਹੀਂ ਹੋਵੇਗਾ। ਉਹਨਾਂ ਇਸ ‘ਤੇ ਇਤਰਾਜ਼ ਅਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣਾ ਇਸ ਦੋਹਰੇ ਮਾਪਦੰਡ ਦਾ ਪ੍ਰਤੱਖ ਸਬੂਤ ਹੈ। ਇਸ ਮੌਕੇ ਨਗਰ ਨਿਵਾਸੀਆਂ ਵੱਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਅਤੇ ਭਾਈ ਹਰਪਾਲ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਸਰਵਣ ਕਰਾਇਆ। ਗਿਆਨੀ ਬਲਜਿੰਦਰ ਸਿੰਘ ਰੋਡੇ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਬੋਹੜ ਸਿੰਘ, ਕਰਮਬੀਰ ਸਿੰਘ, ਗੁਰਮੀਤ ਸਿੰਘ ਕਬਰਵਾਲਾ, ਗੁਰਬਿੰਦਰ ਸਿੰਘ, ਦਿਲਬਾਗ ਸਿੰਘ, ਸਾਹਿਬ ਸਿੰਘ, ਭੋਲਾ ਸਿੰਘ, ਸਤਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ, ਗੁਲਾਬ ਸਿੰਘ, ਹਰਚਰਨ ਸਿੰਘ ਪਲਵਿੰਦਰ ਸਿੰਘ, ਜਥੇਦਾਰ ਸੁਖਦੇਵ ਸਿੰਘ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: