Sun. Apr 21st, 2019

ਭਾਰਤੀ ਸਾਈਕਲਿੰਗ ਟੀਮ ਦੇ ਉਲਿੰਪਕ ਵੱਲ ਵਧਦੇ ਕਦਮ

ਭਾਰਤੀ ਸਾਈਕਲਿੰਗ ਟੀਮ ਦੇ ਉਲਿੰਪਕ ਵੱਲ ਵਧਦੇ ਕਦਮ

ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਇੰਨਡੋਰ ਸਾਈਕਲਿੰਗ ਵੈਲਡਰੋਮ ਵਿਖੇ ਟਰੈਕ ਏਸ਼ੀਆ ਕੱਪ ਸਾਈਕਲਿੰਗ ਚੈਪੀਅਨਸ਼ਿਪ ਆਯੋਜਿਤ ਕੀਤੀ ਗਈ।ਇਸ ਚੈਂਪੀਅਨਸ਼ਿਪ ਵਿੱਚ ਚੀਨ, ਸਾਊਦੀ ਅਰਬ, ਇੰਡੋਨੇਸ਼ੀਆ, ਕਾਜਿ਼ਖਸਤਾਨ, ਮਲੇਸ਼ੀਆ, ਨੇਪਾਲ, ਬੰਗਲਾਦੇਸ਼, ਮਕਾਊ ਚੀਨ, ਸੰਯੁਕਤ ਅਰਬ ਅਮੀਰਾਤ, ਉਜ਼ਬੇਕਿਸਤਾਨ, ਅਮਰੀਕਾ ਅਤੇ ਭਾਰਤ ਸਮੇਤ ਕੁੱਲ ਏਸ਼ੀਆ ਮੁਲਕਾ ਦੀਆ 13 ਟੀਮਾਂ ਨੇ ਹਿੱੱਸਾ ਲਿਆ। ਇਸ ਚੈਂਪੀਅਨਸ਼ਿਪ ਵਿੱਚ ਵੱਖ ਵੱਖ ਦੇਸ਼ਾਂ ਦੇ 150 ਤੋਂ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ ।ਪਿਛਲੇ ਸਾਲ 2016 ਵਿਚ ਭਾਰਤ ਨੇ ਇਸ ਟੂਰਨਾਮੈਂਟ ਦੇ ਤੀਜੇ ਐਡੀਸ਼ਨ ਦੀ ਮੇਜਬਾਨੀ ਕੀਤੀ।ਇਸ ਚਂੈਪੀਅਨਸ਼ਿਪ ਵਿਚ 12 ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ। ਭਾਰਤ ਨੇ ਤਗਮੇ ਸੂਚੀ ਵਿੱਚ 5 ਗੋਲਡ, 4 ਅਤੇ 7 ਕਾਂਸੇ ਸਮੇਤ 16 ਨਾਲ ਤਗਮਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ।2017 ਦੇ ਚੋਥੇ ਐਡੀਸ਼ਨ ਵਿੱਚ 7 ਸੋਨ ,9 ਚਾਂਦੀ ਤੇ 5 ਕਾਂਸੇ ਕੁੱਲ 21 ਤਗਮੇ ਜਿੱਤ ਭਾਰਤ ਚੈਂਪੀਅਨ ਬਣਿਆ ।2010 ਦੀਆਂ ਰਾਸਟਰਮੰਡਲ ਖੇਡਾਂ ਤੋ ਬਾਅਦ ਭਾਰਤੀ ਸਾਈਕਲਿੰਗ ਨੇ ਨਵਾ ਇਤਹਾਸ ਰਚਿਆ।ਭਾਰਤੀ ਸਾਈਕਲਿੰਗ ਟੀਮ ਨੇ ਪਹਿਲੀ ਵਾਰ ਵਰਲਡ ਸਾਈਕਲਿੰਗ ਚਂੈਪੀਅਨਸ਼ਿਪ ਲਈ ਕੁਆਲੀਫਾਈ ਕੀਤਾ।ਉਸ ਤੋ ਬਾਅਦ ਏਸ਼ੀਆਈਆ ਖੇਡਾਂ ,ਏਸ਼ੀਅਨ ਚੈਂਪੀਅਨਸ਼ਿਪ ਤੇ ਅਨੇਕਾਂ ਅੰਤਰਾਸ਼ਟਰੀ ਚਂੈਪੀਅਨਸ਼ਿਪ ਵਿੱਚ ਭਾਰਤੀ ਸਾਈਕਲਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਵਿੱਚ ਭਾਰਤ ਦੀ ਜੂਨੀਅਰ ਟੀਮ ਵਰਲਡ ਚਂੈਪੀਅਨ ਬਣੀ।ਭਾਰਤ ਅੰਦਰ ਪਹਿਲੀ ਵਾਰ ਵਿਸ਼ਵ ਸਾਈਕਲਿੰਗ ਸੈਟੇਲਾਈਟ ਕੇਂਦਰ ਬਣਿਆ,ਜੋ ਯੂ. ਸੀ. ਆਈ. ਵਲੋ ਬਣਾਇਆ ਗਿਆ।ਏਸ਼ੀਆ ਦੇਸ਼ਾਂ ਵਿੱਚ ਅਜਿਹਾ ਪਹਿਲਾ ਸੈਟੇਲਾਈਟ ਕੇਂਦਰ ਹੈ ਜੋ ਭਾਰਤ ਅੰਦਰ ਬਣਿਆ ਹੈ।ਇਸ ਚਂੈਪੀਅਨਸ਼ਿਪ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।ਪਹਿਲੇ ਦਿਨ ਭਾਰਤੀ ਸਇਕਲਿਸਟਾਂ ਨੇ 05 ਸੋਨੇ, 04 ਚਾਂਦੀ ਨਾਲ ਕੁੱਲ 9 ਤਗਮੇ ਜਿੱਤੇ।ਭਾਰਤੀ ਸਇਕਲਿਸਟ ਅਸ਼ਵਿਨ ਪਾਟਿਲ ਨੇ 29 ਅੰਕ ਨਾਲ ਜੂਨੀਅਰ ਪੁਰਸ਼ ਵਰਗ ਦੇ 15 ਕਿਲੋ-ਮੀਟਰ ਪੁਆਇੰਟ ਰੇਸ ਵਿਚ ਗੋਲਡ ਤਗਮੇ ਜਿੱਤ ਕੇ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਜਦ ਕਿ ਭਾਰਤੀ ਟੀਮ ਦੇ ਖਿਡਾਰੀ ਨਮਨ ਕਪਿਲ ਨੇ 29 ਅੰਕ ਪ੍ਰਾਪਤ ਕਰ ਚਾਂਦੀ ਦਾ,ਸਾਊਦੀ ਅਰਬ ਦੇ ਹਸਨ ਨੇ 21 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਸੁਸ਼ੀਕਲਾ ਅਗੇਸ਼ੇ ਅਤੇ ਮਯੁਰੀ ਦੀ ਟੀਮ ਨੇ ਜੂਨੀਅਰ ਮਹਿਲਾ ਵਰਗ ਦੇ ਟੀਮ ਸਪਰਿੰਟ ਈਵੇਟ ਚ ਸੋਨ ਤਗਮਾ ਜਿੱਤਿਆ।ਭਾਰਤ ਦੇ ਸਾਹਿਲ ਕੁਮਾਰ, ਰਣਜੀਤ ਸਿੰਘ ਅਤੇ ਅਪੋਲੋਨੀਅਸ ਦੇ ਪੁਰਸ਼ ਇਲੀਟ ਟੀਮ ਨੇ ਇਕ ਕੌਮੀ ਰਿਕਾਰਡ ਕਾਇਮ ਕਰਦਿਆ ਟੀਮ ਸਪਰਿੰਟ ਮੁਕਾਬਲੇ ਵਿੱਚ 47.399 ਸਮੇਂ ਨਾਲ ਸੋਨ ਤਗਮਾ ਜਿੱਤਿਆ ।ਸਾਊਦੀ ਨੇ (49.248) ਸਮਾਂ ਲੈ ਕੇ ਚਾਂਦੀ ਦੇ ਤਗਮੇ ਦੇ ਨਾਲ ਸੰਤੋਸ਼ ਕਰਨਾ ਪਿਆ ।ਭਾਰਤ ਦੀ ਮਹਿਲਾ ਸਾਈਕਲਿਸਟ ਡੇਬੋਰਾ ਨੇ 500 ਮੀਟਰ ਟਾਇਮ ਟਰਾਇਲ 36.083 ਸੈਕਿੰਡ ਨਾਲ ਸਿਲਵਰ ਮੈਡਲ ਜਿੱਤਿਆ। ਡੇਬੋਰਾ ਦੀ ਔਸਤ ਸਪੀਡ 49.885 ਕਿਲੋਮੀਟਰ ਪ੍ਰਤੀ ਘੰਟਾ ਸੀ ।ਇੰਡੋਨੇਸ਼ੀਆ ਦੀ ਕ੍ਰਿਸਮੋਨਿਤਾ ਦਿਵੀ ਪੁਤਤਰੀ ਨੇ ਕਾਂਸੇ ਦਾ ਤਗਮਾ ਜਿੱਤਿਆ। ਭਾਰਤ ਦੀ ਪੁਰਸ਼ ਜੂਨੀਅਰ ਟੀਮ (ਜੇ ਕੇ ਅਸ਼ਵਿਨ, ਮਯੂਰ ਪਵਾਰ ਅਤੇ ਅਭਿਸ਼ੇਕ ਕਸ਼ੀਦ) ਨੇ ਟੀਮ ਸਪਰਿੰਟ ਮੁਕਾਬਲੇ ਵਿਚ 47.397 ਸੈਕਿੰਡ ਨਾਲ ਸੋਨ ਤਮਗਾ,ਸਾਊਦੀ ਅਰਬ ਨੇ 51.522 ਨਾਲ ਕ੍ਰਮਵਾਰ ਚਾਂਦੀ ਦਾ ਤਗਮਾ ਜਿੱਤਿਆ।ਭਾਰਤ ਦੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਏ. ਬਾਈਕ ਸਿੰਘ ਅਤੇ ਮਨੋਹਰ ਲਾਲ ਦੀ ਟੀਮ ਸਪਰਿੰਟ ਈਂਵੇਟ ਵਿੱਚ (ਸੀਨੀਅਰ) ਵਰਗ ਵਿੱਚ ਸੋਨ ਤਗਮਾ ਜਿੱਤਿਆ।ਯੂ.ਐਸ.ਏ ਦੇ ਐਸ਼ਟਨ ਲੈਮਬੇ ਨੇ ਸੀਨੀਅਰ ਵਰਗ ਵਿੱਚ 4 ਕਿਲੋਮੀਟਰ ਵਿਅਕਤੀਗਤ ਪਰਸ਼ੂਟ ਈਂਵੇਟ ਵਿੱਚ ਸੋਨ ਤਗਮਾ ਜਿੱਤਿਆ । 2 ਕਿਲੋ-ਮੀਟਰ ਵਿਅਕਤੀਗਤ ਪਰਸ਼ੂਟ ਈਂਵੇਟ ਵਿੱਚ ਇੰਡੋਨੇਸ਼ੀਆ ਦੀ ਅਉਸਟਿਨਾ ਡੇਲੀਆ ਨੇ ਇਸ ਮੁਕਾਬਲੇ ਵਿਚ ਸੋਨ ,ਮੇਘਾ ਗੁੱਗਾਡ ਨੇ 2: 43.711 ਨਾਲ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।ਭਾਰਤ ਦੀ ਪੀ ਨਯਾਨਾ ਰਾਜੇਸ਼ ਦੁਆਰਾ 11.940 ਸਕਿੰਟ ਦੇ ਸਮੇਂ ਲੈ ਕੇ ਮਹਿਲਾ ਏਲੀਟ ਸਪਰਿੰਟ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।ਚੀਨ ਦੇ ਚੌਰਾਏਈ ਗਾਣੇ ਅਤੇ ਯੂਫਾਂਗ ਗੁਓ ਨੇ ਸੋਨ ਤਗਮਾ ਜਿੱਤਿਆ।ਪੁਰਸ਼ਾਂ ਦੇ ਕੇਰੀਅਨ ਮੁਕਾਬਲੇ ਵਿੱਚ ਮਲੇਸ਼ੀਆ ਦੇ ਮੁਹੰਮਦ ਫਧਿਲ ਨੇ ਸੋਨ ਤਗਮਾ ,ਮੁਹੰਮਦ ਖੈਰਿਲ ਨਿਜਾਮ ਰਸੌਲ ਨੇ ਕਾਂਸੀ ਦਾ ਤਗਮਾ ਜਿੱਤਿਆ।ਪੁਰਸ਼ਾਂ ਵਿਚ ਓਮਨੀਅਨ ਵਿਚ ਅਮਰੀਕਾ ਦੇ ਐਸ਼ਟਨ ਲੈਮਬੇ ਨੇ 149 ਅੰਕ ਲੈ ਕੇ ਚਾਂਦੀ ਦਾ ਤਮਗਾ ਜਿੱਤੀਆ । ਕਾਜਿ਼ਖਸਤਾਨ ਦੇ ਅਸਿਲਖਨ ਟਰਰਰ ਨੇ 163 ਅੰਕਾਂ ਨਾਲ ਸੋਨ ਤਗਮਾ ਜਿੱਤਿਆ ।ਭਾਰਤ ਦੇ ਸਾਈਕਲਿੰਗ ਫੈਡਰੇਸ਼ਨ ਦੇ ਸਕੱਤਰ ਜਨਰਲ ਸ਼੍ਰੀ ਓਂਕਾਰ ਸਿੰਘ ਨੇ ਕਿਹਾ, “ਭਾਰਤ ਵਿਚ ਸਾਈਕਲਿੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ।ਸਾਈਕਲਿੰਗ ਵਿਚ ਭਾਰਤ ਇਕ ਵੱਧਦਾ ਹੋਇਆ ਮੁਲਕ ਹੈ ਅਤੇ ਪਿਛਲੇ 3-4 ਸਾਲਾਂ ਵਿਚ ਅਸੀਂ ਵਧੀਆ ਢੰਗ ਨਾਲ ਅਪਗ੍ਰੇਡ ਕੀਤਾ।5 ਸਾਲ ਪਹਿਲਾਂ, ਭਾਰਤੀ ਸਇਕਲਿੰਗ ਟੀਮ ਸੰਸਾਰ ਪੱਧਰ `ਤੇ 149 ਵੇਂ ਸਥਾਨ` ਤੇ ਸੀ ਪਰ ਹੁਣ ਭਾਰਤੀ ਸਇਕਲਿਸਟ ਇੰਟਰਨੈਸ਼ਨਲ ਪਲੇਟਫਾਰਮ `ਤੇ ਮੈਡਲ ਜਿੱਤ ਰਹੇ ਹਨ,ਭਾਰਤੀ ਸਇਕਲਿਸਟ ਕੋਲ ਏਸ਼ੀਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸਿ਼ਪ` ਚ ਤਮਗਾ ਜਿੱਤਣ ਦੀ ਸਮਰੱਥਾ ਹੈ।ਭਾਰਤੀ ਸਾਈਕਲਿੰਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਾਤਾਰ ਚਾਰ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ ।ਹਾਲ ਹੀ ਵਿਚ 5 ਵੇਂ ਏਸ਼ੀਆਈ ਇੰਡੋਰ ਏਸ਼ੀਆਈ ਅਤੇ ਮਾਰਸ਼ਲ ਆਰਟ ਖੇਡਾਂ ਵਿਚ ਭਾਰਤੀ ਸਇਕਲਿਸਟ ਡੇਬੋਰਾ ਅਤੇ ਅਲੇਨਾ ਰੈਜੀ ਟੀਮ ਸਪਰਿੰਟ ਚ ਤਗਮੇ ਜਿੱਤੇ।ਸਾਲ 1951 ਦੀਆਂ ਏਸ਼ੀਆਈ ਖੇਡਾਂ ਤੋ ਬਾਅਦ ਪਹਿਲੀ ਵਾਰ ਭਾਰਤੀ ਸਇਕਲਿਸਟਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ।ਇਹ ਭਾਰਤੀ ਸਾਈਕਲਿੰਗ ਟੀਮ ਲਈ ਇਕ ਹੋਰ ਮੀਲ ਦਾ ਪੱਥਰ ਸਾਬਤ ਹੋਵੇਗਾ।ਇਸ ਤੋ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ 2020 ਉਲਿੰਪਕ ਖੇਡਾਂ ਭਾਰਤੀ ਸਾਈਕਲਿੰਗ ਟੀਮ ਕੁਆਲੀਫਾਈ ਕਰ ਨਵੇ ਇਤਹਾਸ ਰਚੇਗੀ।ਰੱਬ ਰਾਖਾ!

ਵਲੋ
ਜਗਦੀਪ ਕਾਹਲੋ

Share Button

Leave a Reply

Your email address will not be published. Required fields are marked *

%d bloggers like this: