ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਭਾਰਤੀ ਰੇਲਵੇ ਨੇ ਸਾਰੇ ਅਹਿਮ ਕੇਂਦਰਾਂ ਨੂੰ ਜੋੜਨ ਲਈ 58 ਰੂਟਾਂ ’ਤੇ 109 ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਕੀਤੀ

ਭਾਰਤੀ ਰੇਲਵੇ ਨੇ ਸਾਰੇ ਅਹਿਮ ਕੇਂਦਰਾਂ ਨੂੰ ਜੋੜਨ ਲਈ 58 ਰੂਟਾਂ ’ਤੇ 109 ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਕੀਤੀ

ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਪਾਰਸਲ ਟ੍ਰੇਨਾਂ ਲਈ ਟਾਈਮ–ਟੇਬਲ ਯੁਕਤ ਅਨੁਸੂਚੀ
ਸਥਾਨਕ ਉਦਯੋਗ, ਈ–ਕਮਰਸ ਕੰਪਨੀਆਂ, ਇੱਛੁਕ ਸਮੂਹ, ਵਿਅਕਤੀ ਤੇ ਹੋਰ ਸੰਭਾਵੀ ਲੋਡਰ ਪਾਰਸਲ ਬੁੱਕ ਕਰ ਸਕਦੇ ਹਨ
ਜਾਣਕਾਰੀ ਐੱਨਟੀਈਐੱਸ ਵੈੱਬਸਾਈਟ ’ਤੇ ਵੀ ਉਪਲੱਬਧ

ਦੇਸ਼ ਭਰ ’ਚ ਸਪਲਾਈ–ਲੜੀ ਨੂੰ ਵੱਡਾ ਹੁਲਾਰਾ ਦੇਣ ਲਈ, ਭਾਰਤੀ ਰੇਲਵੇ ਨੇ ਦੇਸ਼ ਭਰ ’ਚ ਜ਼ਰੂਰੀ ਵਸਤਾਂ ਤੇ ਹੋਰ ਚੀਜ਼ਾਂ ਦੇ ਆਵਾਗਮਨ ਵਾਸਤੇ ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੀਆਂ ਬੇਰੋਕ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਆਮ ਨਾਗਰਿਕਾਂ, ਉਦਯੋਗਾਂ ਤੇ ਖੇਤੀਬਾੜੀ ਲਈ ਲੋੜੀਂਦੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ’ਚ ਵਾਧਾ ਹੋਣ ਦੀ ਸੰਭਾਵਨਾ ਹੈ।

ਲੌਕਡਾਊਨ ਦੀ ਸ਼ੁਰੂਆਤ ਤੋਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਲਗਭਗ, 58 ਰੂਟ (109 ਰੇਲ–ਗੱਡੀਆਂ) ਨੋਟੀਫ਼ਾਈ ਕੀਤੇ ਗਏ ਹਨ। 5 ਅਪ੍ਰੈਲ 2020 ਤੱਕ 27 ਰੂਟ ਨੋਟੀਫ਼ਾਈ (ਅਧਿਸੂਚਿਤ) ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 17 ਰੂਟ ਨਿਯਮਿਤ ਅਨੁਸੂਚਿਤ ਸੇਵਾਵਾਂ ਲਈ ਸਨ, ਜਦ ਕਿ ਬਾਕੀ ਦੇ ਸਿਰਫ਼ ਇੱਕੋ–ਗੇੜਾ ਸਨ। ਬਾਅਦ ’ਚ, 40 ਨਵੇਂ ਰੂਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਨੋਟੀਫ਼ਾਈ ਕੀਤਾ ਗਿਆ ਹੈ (ਅਤੇ ਪਿਛਲੇ ਕੁਝ ਰੂਟਾਂ ਦੀ ਬਾਰੰਬਾਰਤਾ ਵਧਾਈ ਗਈ ਹੈ)। ਇਸ ਨਾਲ ਭਾਰਤ ਦੇ ਲਗਭਗ ਸਾਰੇ ਹੀ ਮਹੱਤਵਪੂਰਨ ਸ਼ਹਿਰ ਤੇਜ਼–ਰਫ਼ਤਾਰ ਨਾਲ ਅਹਿਮ ਵਸਤਾਂ ਦੇ ਆਵਾਗਮਨ ਲਈ ਆਪਸ ’ਚ ਜੁੜ ਜਾਣਗੇ। ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਸੇਵਾਵਾਂ ਦੇ ਬਾਅਦ ’ਚ ਵਧਾਏ ਜਾਣ ਦੀ ਸੰਭਾਵਨਾ ਹੈ।

ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਗਾਹਕਾਂ ਦੀ ਮੰਗ ਅਨੁਸਾਰ ਯੋਜਨਾਬੱਧ ਕੀਤੀਆਂ ਗਈਆਂ ਹਨ। ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਦੇਸ਼ ਦੇ ਅਹਿਮ ਲਾਂਘਿਆਂ ਨੂੰ ਜੋੜਦੀਆਂ ਹਨ; ਜਿਵੇਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਹੈਦਰਾਬਾਦ ਤੇ ਬੰਗਲੁਰੂ। ਇਸ ਤੋਂ ਇਲਾਵਾ, ਦੇਸ਼ ਦੇ ਉੱਤਰ–ਪੂਰਬੀ ਖੇਤਰ ’ਚ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਗੁਵਾਹਾਟੀ ਨਾਲ ਵਾਜਬ ਕਨੈਕਟੀਵਿਟੀ ਵੀ ਯਕੀਨੀ ਬਣਾਈ ਗਈ ਹੈ।

ਇਨ੍ਹਾਂ ਰੇਲ–ਗੱਡੀਆਂ ਰਾਹੀਂ ਜਿਹੜੇ ਹੋਰ ਮਹੱਤਵਪੂਰਨ ਸ਼ਹਿਰ ਜੋੜੇ ਗਏ ਹਨ, ਉਹ ਹਨ:

ਭੋਪਾਲ, ਇਲਾਹਾਬਾਦ, ਦੇਹਰਾਦੂਨ, ਵਾਰਾਣਸੀ, ਅਹਿਮਦਾਬਾਦ, ਵਡੋਦਰਾ, ਰਾਂਚੀ, ਗੋਰਖਪੁਰ, ਤਿਰੂਵਨੰਤਪੁਰਮ, ਸਲੇਮ, ਵਾਰੰਗਲ, ਵਿਜੈਵਾੜਾ, ਵਿਸ਼ਾਖਾਪਟਨਮ, ਰਾਉਰਕੇਲਾ, ਬਿਲਾਸਪੁਰ, ਭੂਸਾਵਾਲ, ਟਾਟਾਨਗਰ, ਜੈਪੁਰ, ਝਾਂਸੀ, ਆਗਰਾ, ਨਾਸਿਕ, ਨਾਗਪੁਰ, ਅਕੋਲਾ, ਜਲਗਾਓਂ, ਸੂਰਤ, ਪੁਣੇ, ਰਾਏਪੁਰ, ਪਟਨਾ, ਆਸਨਸੋਲ, ਕਾਨਪੁਰ, ਜੈਪੁਰ, ਬੀਕਾਨੇਰ, ਅਜਮੇਰ, ਗਵਾਲੀਅਰ, ਮਥੁਰਾ, ਨੈਲੋਰ, ਜਬਲਪੁਰ ਆਦਿ।

ਭਾਰਤੀ ਰੇਲਵੇ ਇਸ ਮਿਆਦ ਦੌਰਾਨ ਗਾਹਕਾਂ ਦੀ ਮੰਗ ਅਨੁਸਾਰ ਹੋਰ ਪਾਰਸਲ ਟ੍ਰੇਨਾਂ ਵੀ ਚਲਾ ਰਿਹਾ ਹੈ – ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:

ੳ) ‘ਦੁੱਧ ਸਪੈਸ਼ਲ’ (ਪਲਨਪੁਰ) (ਗੁਜਰਾਤ) ਤੋਂ ਪਲਵਲ (ਨੇੜੇ ਦਿੱਲੀ) ਅਤੇ ਰੇਨੀਗੁੰਤਾ (ਆਂਧਰ ਪ੍ਰਦੇਸ਼) ਤੋਂ ਦਿੱਲੀ

ਅ) ਦੁੱਧ ਉਤਪਾਦ ਕਾਂਕਰੀਆ (ਗੁਜਰਾਤ) ਤੋਂ ਕਾਨਪੁਰ (ਉੱਤਰ ਪ੍ਰਦੇਸ਼) ਤੇ ਸਾਂਕਰੇਲ (ਨੇੜੇ ਕੋਲਕਾਤਾ)

ੲ) ਭੋਜਨ ਉਤਪਾਦ ਮੋਗਾ (ਪੰਜਾਬ) ਤੋਂ ਚਾਂਗਸਾਰੀ (ਅਸਾਮ)

ਟਾਈਮ–ਟੇਬਲ ਯੁਕਤ ਪਾਰਸਲ ਟ੍ਰੇਨਾਂ ਉਨ੍ਹਾਂ ਰੂਟਾਂ ’ਤੇ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਮੰਗ ਘੱਟ ਹੈ, ਤਾਂ ਜੋ ਦੇਸ਼ ਦਾ ਕੋਈ ਵੀ ਹਿੱਸਾ ਅਣਜੁੜਿਆ ਨਾ ਰਹੇ। ਕੁਝ ਟ੍ਰੇਨਾਂ ਸਿਰਫ਼ 2 ਪਾਰਸਲ ਵੈਨਾਂ ਜਾਂ 1 ਪਾਰਸਲ ਵੈਨ ਤੇ ਬ੍ਰੇਕ ਵੈਨ ਨਾਲ ਚਲਾਈਆਂ ਜਾ ਰਹੀਆਂ ਹਨ।

ਇਨ੍ਹਾਂ ਪਾਰਸਲ ਟ੍ਰੇਨਾਂ ਦੀ ਸ਼ੁਰੂਆਤ ਵਿਭਿੰਨ ਜ਼ੋਨਾਂ ’ਚ ਕੋਵਿਡ–19 ਮਹਾਮਾਰੀ ਕਾਰਨ ਨਿਮਨਲਿਖਤ ਅਨੁਸਾਰ ਕੀਤੀ ਗਈ ਹੈ:

ਸੀਰੀਅਲ ਨੰਬਰ ਜ਼ੋਨ ਪਾਰਸਲ ਵਿਸ਼ੇਸ਼ ਟ੍ਰੇਨਾਂ ਦੀਆਂ ਜੋੜੀਆਂ
1 WR 12 ਜੋੜੀਆਂ
2 CR 07 ਜੋੜੀਆਂ
3 WCR 05 ਜੋੜੀਆਂ
4 NR 08 ਜੋੜੀਆਂ
5 NWR 01 ਜੋੜੀ
6 SR/SWR 10 ਜੋੜੀਆਂ
7 SCR 05 ਜੋੜੀਆਂ
8 SER 03 ਜੋੜੀਆਂ
9 SECR 04 ਜੋੜੀਆਂ
10 NCR 01 ਜੋੜੀ
11 ECoR 02 ਜੋੜੀਆਂ
12 NER 01 ਜੋੜੀ
13 ER 07 ਜੋੜੀਆਂ
14 ECR 01 ਜੋੜੀ

(ਇਹ ਜਾਣਕਾਰੀ 8 ਅਪ੍ਰੈਲ ਸਵੇਰ ਤੱਕ ਦੀ ਹੈ ਅਤੇ ਇਸ ਨੂੰ ਨਿਯਮਿਤ ਰੂਪ ਵਿੱਚ ਸੋਧੇ ਜਾਣ ਦੀ ਸੰਭਾਵਨਾ ਹੈ)

ਰੂਟਾਂ ਦੀ ਸੂਚੀ

ਸੀਰੀਅਲ ਨੰਬਰ ਇਸ ਸਟੇਸ਼ਨ ਤੋਂ ਇੱਥੇ ਤੱਕ ਪਾਰਸਲ ਟ੍ਰੇਨ ਨੰਬਰ
  ਕੇਂਦਰੀ ਰੇਲਵੇ
1 ਛਤਰਪਤੀ ਸ਼ਿਵਾਜੀ ਟਰਮੀਨਸ ਨਾਗਪੁਰ 00109
ਨਾਗਪੁਰ ਛਤਰਪਤੀ ਸ਼ਿਵਾਜੀ ਟਰਮੀਨਸ 00110
2 ਛਤਰਪਤੀ ਸ਼ਿਵਾਜੀ ਟਰਮੀਨਸ ਵਾੜੀ 00111
ਵਾੜੀ ਛਤਰਪਤੀ ਸ਼ਿਵਾਜੀ ਟਰਮੀਨਸ 00112
3 ਛਤਰਪਤੀ ਸ਼ਿਵਾਜੀ ਟਰਮੀਨਸ ਸ਼ਾਲੀਮਾਰ 00113
ਸ਼ਾਲੀਮਾਰ ਛਤਰਪਤੀ ਸ਼ਿਵਾਜੀ ਟਰਮੀਨਸ 00114
4 ਛਤਰਪਤੀ ਸ਼ਿਵਾਜੀ ਟਰਮੀਨਸ ਮਦਰਾਸ 00115
ਮਦਰਾਸ ਛਤਰਪਤੀ ਸ਼ਿਵਾਜੀ ਟਰਮੀਨਸ 00116
5 ਚਾਂਗਸਰੀ ਕਲਿਆਣ 00104
   

ਪੂਰਬੀ ਰੇਲਵੇ

 

1 ਹਾਵੜਾ ਨਵੀਂ ਦਿੱਲੀ 00309
ਨਵੀਂ ਦਿੱਲੀ ਹਾਵੜਾ 00310
2 ਸਿਆਲਦਾਹ ਨਵੀਂ ਦਿੱਲੀ 00311
ਨਵੀਂ ਦਿੱਲੀ ਸਿਆਲਦਾਹ 00312
3 ਸਿਆਲਦਾਹ ਗੁਵਾਹਾਟੀ 00313
ਗੁਵਾਹਾਟੀ ਸਿਆਲਦਾਹ 00314
4 ਹਾਵੜਾ ਗੁਵਾਹਾਟੀ 00303
ਗੁਵਾਹਾਟੀ ਹਾਵੜਾ 00304
5 ਹਾਵੜਾ ਜਮਾਲਪੁਰ 00305
ਜਮਾਲਪੁਰ ਹਾਵੜਾ 00306
6 ਸਿਆਲਦਾਹ ਮਾਲਦਾ ਟਾਊਨ 00315
ਮਾਲਦਾ ਟਾਊਨ ਸਿਆਲਦਾਹ 00316
7 ਹਾਵੜਾ ਛਤਰਪਤੀ ਸ਼ਿਵਾਜੀ ਟਰਮੀਨਸ 00307
ਛਤਰਪਤੀ ਸ਼ਿਵਾਜੀ ਟਰਮੀਨਸ ਹਾਵੜਾ 00308
   

ਪੂਰਬੀ ਕੇਂਦਰੀ ਰੇਲਵੇ

 

1 ਦੀਨ ਦਿਆਲ ਉਪਾਧਿਆਇ ਜੰਕਸ਼ਨ ਸਹਰਸਾ 00302
ਸਹਰਸਾ ਦੀਨ ਦਿਆਲ ਉਪਾਧਿਆਇ ਜੰਕਸ਼ਨ 00301
   

ਈਸਟ ਕੋਸਟ ਰੇਲਵੇ

1 ਵਿਸਾਖਾਪਟਨਮ ਕੱਟਕ 00532
ਕੱਟਕ ਵਿਸਾਖਾਪਟਨਮ 00531
2 ਵਿਸਾਖਾਪਟਨਮ ਸੰਬਲਪੁਰ 00530
ਸੰਬਲਪੁਰ ਵਿਸਾਖਾਪਟਨਮ 00529
   

ਉੱਤਰੀ ਰੇਲਵੇ

 

1 ਨਵੀਂ ਦਿੱਲੀ ਗੁਵਾਹਾਟੀ 00402
ਗੁਵਾਹਾਟੀ ਨਵੀਂ ਦਿੱਲੀ 00401
2 ਅੰਮ੍ਰਿਤਸਰ ਹਾਵੜਾ 00464
ਹਾਵੜਾ ਅੰਮ੍ਰਿਤਸਰ 00463
3 ਦਿੱਲੀ ਜੰਮੂ ਤਵੀ 00403
ਜੰਮੂ ਤਵੀ ਦਿੱਲੀ 00404
4 ਕਾਲਕਾ ਅੰਬਾਲਾ 00454
ਅੰਬਾਲਾ ਕਾਲਕਾ 00453
5 ਦੇਹਰਾਦੂਨ ਦਿੱਲੀ 00434
ਦਿੱਲੀ ਦੇਹਰਾਦੂਨ 00433
   

ਉੱਤਰੀ ਕੇਂਦਰੀ ਰੇਲਵੇ

 

1 ਪ੍ਰਯਾਗਰਾਜ ਝਾਂਸੀ 00436
ਝਾਂਸੀ ਪ੍ਰਯਾਗਰਾਜ 00435
   

ਉੱਤਰ ਪੂਰਬੀ ਰੇਲਵੇ

 

1 ਮੰਦੁਆਦੀਹ ਕਾਠਗੋਦਾਮ 00501
ਕਾਠਗੋਦਾਮ ਮੰਦੁਆਦੀਹ 00502
   

ਉੱਤਰ ਪੂਰਬੀ ਫ਼ਰੰਟੀਅਰ ਰੇਲਵੇ

1 ਨਵਾਂ ਗੁਵਾਹਾਟੀ ਅਗਰਤਲਾ  
   

ਉੱਤਰ ਪੱਛਮੀ ਰੇਲਵੇ

 

1 ਜੈਪੁਰਰੇਵਾੜੀਜੋਧਪੁਰਅਹਿਮਦਾਬਾਦ8–ਜੈਪੁਰ 00951
2 ਜੈਪੁਰਅਹਿਮਦਾਬਾਦਜੋਧਪੁਰਰੇਵਾੜੀਜੈਪੁਰ 00952
   

ਦੱਖਣੀ ਰੇਲਵੇ

 

1 ਮਦਰਾਸ; ਨਵੀਂ ਦਿੱਲੀ 00646
ਨਵੀਂ ਦਿੱਲੀ ਮਦਰਾਸ; 00647
2 ਮਦਰਾਸ; ਕੋਇੰਬਟੂਰ 00653
ਕੋਇੰਬਟੂਰ ਮਦਰਾਸ; 00654
3 ਚੇਨਈ ਐਗਮੋਰ ਨਾਗਰਕੋਇਲ 00657
ਨਾਗਰਕੋਇਲ ਚੇਨਈ ਐਗਮੋਰ 00658
4 ਤਿਰੂਵਨੰਤਪੁਰਮ ਕੋਜ਼ੀਕੋਡ 00655
ਕੋਜ਼ੀਕੋਡ ਤਿਰੂਵਨੰਤਪੁਰਮ 00656
   

ਦੱਖਣ ਕੇਂਦਰੀ ਰੇਲਵੇ

 

1 ਸਿਕੰਦਰਾਬਾਦ ਹਾਵੜਾ  
ਹਾਵੜਾ ਸਿਕੰਦਰਾਬਾਦ  
2 ਰੇਨੀਗੁੰਤਾ ਸਿਕੰਦਰਾਬਾਦ 00769
ਸਿਕੰਦਰਾਬਾਦ ਰੇਨੀਗੁੰਤਾ 00770
3 ਰੇਨੀਗੁੰਤਾ ਸਿਕੰਦਰਾਬਾਦ 00767
ਸਿਕੰਦਰਾਬਾਦ ਰੇਨੀਗੁੰਤਾ 00768
4 ਕਾਕੀਨਾਡਾ ਸਿਕੰਦਰਾਬਾਦ 00765
ਸਿਕੰਦਰਾਬਾਦ ਕਾਕੀਨਾਡਾ 00766
5 ਰੇਨੀਗੁੰਤਾ ਨਿਜ਼ਾਮੁੱਦੀਨ 00761 (MILK)
   

ਦੱਖਣ ਪੂਰਬੀ ਰੇਲਵੇ

 

1 ਸ਼ਾਲੀਮਾਰ ਰਾਂਚੀ 00801
ਰਾਂਚੀ ਸ਼ਾਲੀਮਾਰ 00802
2 ਸ਼ਾਲੀਮਾਰ ਚਾਂਗਸਰੀ 00803
ਚਾਂਗਸਰੀ ਸ਼ਾਲੀਮਾਰ 00804
   

ਦੱਖਣ ਪੂਰਬੀ ਕੇਂਦਰੀ ਰੇਲਵੇ

 

1 ਦੁਰਗ ਛਪਰਾ 00875
ਛਪਰਾ ਦੁਰਗ 00876
2 ਦੁਰਗ ਅੰਬਿਕਾਪੁਰ 00873
ਅੰਬਿਕਾਪੁਰ ਦੁਰਗ 00874
3 ਦੁਰਗ ਕੋਰਬਾ 00871
ਕੋਰਬਾ ਦੁਰਗ 00872
4 ਇਤਵਾਰੀ ਟਾਟਾ 00881
ਟਾਟਾ ਇਤਵਾਰੀ 00882
ਦੱਖਣ ਪੱਛਮੀ ਰੇਲਵੇ
1 ਯਸਵੰਤਪੁਰ ਗੋਰਖਪੁਰ 00607
ਗੋਰਖਪੁਰ ਯਸਵੰਤਪੁਰ 00608
2 ਯਸਵੰਤਪੁਰ ਨਿਜ਼ਾਮੁੱਦੀਨ 00605
ਨਿਜ਼ਾਮੁੱਦੀਨ ਯਸਵੰਤਪੁਰ 00606
3 ਯਸਵੰਤਪੁਰ ਹਾਵੜਾ 00603
ਹਾਵੜਾ ਯਸਵੰਤਪੁਰ 00604
4 ਗੁਵਾਹਾਟੀ ਯਸਵੰਤਪੁਰ 00610
       
ਪੱਛਮੀ ਰੇਲਵੇ
1 ਬਾਂਦਰਾ ਟਰਮੀਨਸ ਲੁਧਿਆਣਾ 00901
ਲੁਧਿਆਣਾ ਬਾਂਦਰਾ ਟਰਮੀਨਸ 00902
2 ਮਦਰਾਸ ਕੰਕਾਰੀਆ 00908
3 ਅਹਿਮਦਾਬਾਦ ਗੁਵਾਹਾਟੀ 00915
ਗੁਵਾਹਾਟੀ ਅਹਿਮਦਾਬਾਦ 00916
4 ਸੂਰਤ ਭਾਗਲਪੁਰ 00917
ਭਾਗਲਪੁਰ ਸੂਰਤ 00918
5 ਮੁੰਬਈ ਸੈਂਟਰਲ ਫ਼ਿਰੋਜ਼ਪੁਰ 00911
ਫ਼ਿਰੋਜ਼ਪੁਰ ਮੁੰਬਈ ਸੈਂਟਰਲ 00912
6 ਪੋਰਬੰਦਰ ਸ਼ਾਲੀਮਾਰ 00913
ਸ਼ਾਲੀਮਾਰ ਪੋਰਬੰਦਰ 00914
7 ਲਿੰਚ ਸਲਚਪਰਾ 00909
ਸਲਚਪਰਾ ਲਿੰਚ 00910
8 ਭੁਜ ਦਾਦਰ 00924
ਦਾਦਰ ਭੁਜ 00925
9 ਬਾਂਦਰਾ ਟਰਮੀਨਸ ਓਖਾ 00921
ਓਖਾ ਬਾਂਦਰਾ ਟਰਮੀਨਸ 00920
       
ਪੱਛਮੀ ਕੇਂਦਰੀ ਰੇਲਵੇ
1 ਭੋਪਾਲ ਗਵਾਲੀਅਰ  
ਗਵਾਲੀਅਰ ਭੋਪਾਲ  
2 ਇਟਾਰਸੀ ਬਿਨਾ  
ਬਿਨਾ ਇਟਾਰਸੀ  
3 ਭੋਪਾਲ ਖੰਡਵਾ  
ਖੰਡਵਾ ਭੋਪਾਲ  
4 ਰੇਵਾ ਅਨੂਪਪੁਰ  
ਅਨੂਪਪੁਰ ਰੇਵਾ  
5 ਰੇਵਾ ਸਿੰਗਰੌਲੀ  
ਸਿੰਗਰੌਲੀ ਰੇਵਾ  
       
ਕੁੱਲ ਰੂਟ: 58
             

ਹੁਣ ਤੱਕ, ਲਗਭਗ ਪਾਰਸਲ ਸਪੈਸ਼ਲ ਦੀਆਂ 32 ਜੋੜੀਆਂ ਇੰਟਰ–ਰੇਲਵੇ (ਲੰਬੀ ਦੂਰੀ) ਵਜੋਂ ਨੋਟੀਫ਼ਾਈ ਕੀਤੀ ਜਾ ਚੁੱਕੀਆਂ ਹਨ, ਜਦ ਕਿ ਬਾਕੀ ਇੰਟਰਾ–ਰੇਲਵੇ (ਥੋੜ੍ਹੀ ਦੂਰੀ) ਦੀਆਂ ਹਨ।

ਇਨ੍ਹਾਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਕੁਝ ਲੰਬੇ ਰੂਟ ਇਹ ਹਨ:

1)   ਕਲਿਆਣ – ਸੰਤਰਾਗਾਚੀ

2)   ਕਲਿਆਣ – ਚਾਂਗਸਰੀ

3)   ਨਵੀਂ ਦਿੱਲੀ – ਚੇਨਈ

4)   ਸਲੇਮ – ਬਠਿੰਡਾ

5)   ਸਲੇਮ – ਹਿਸਾਰ

5)   ਯਸਵੰਤਪੁਰ – ਹਜ਼ਰਤ ਨਿਜ਼ਾਮੁੱਦੀਨ

6)   ਯਸਵੰਤਪੁਰ –ਹਾਵੜਾ

7)   ਯਸਵੰਤਪੁਰ – ਗੋਰਖਪੁਰ

8)   ਯਸਵੰਤਪੁਰ – ਗੁਵਾਹਾਟੀ

9)  ਅਹਿਮਦਾਬਾਦ – ਗੁਵਾਹਾਟੀ

10) ਕਰਮਬੇਲੀ – ਚਾਂਗਸਰੀ

11) ਕੰਕਰੀਆ – ਸਾਂਕਰੇਲ

ਇਨ੍ਹਾਂ ਟ੍ਰੇਨਾਂ ਰਾਹੀਂ ਪਾਰਸਲਾਂ ਦੀ ਆਵਾਜਾਈ ਦੀ ਸੁਵਿਧਾ ਦਾ ਲਾਭ ਕਿਸੇ ਵੀ ਵਿਅਕਤੀ ਜਾਂ ਕੰਪਨੀ ਵੱਲੋਂ ਲਿਆ ਜਾ ਸਕਦਾ ਹੈ। ਉਪਲੱਬਧ ਰੁਝਾਨਾਂ ਅਨੁਸਾਰ, ਨਿਮਨਲਿਖਤ ਵਸਤਾਂ ਦੇਸ਼ ਦੀ ਪੂਰੀ ਲੰਬਾਈ ਤੇ ਚੌੜਾਈ ਭੇਜੀਆਂ ਜਾਣਗੀਆਂ:

i.   ਖ਼ਰਾਬ ਹੋਣ ਵਾਲੇ (ਆਂਡੇ, ਫਲ, ਸਬਜ਼ੀਆਂ, ਮੱਛੀਆਂ ਆਦਿ)

ii. ਦਵਾਈਆਂ, ਮੈਡੀਕਲ ਉਪਕਰਣ, ਮਾਸਕਸ

iii. ਦੁੱਧ ਤੇ ਡੇਅਰੀ ਉਤਪਾਦ

iv. ਬੀਜ (ਖੇਤੀਬਾੜੀ ਵਰਤੋਂ ਲਈ)

v. ਹੋਰ ਆਮ ਵਸਤਾਂ ਜਿਵੇਂ ਈ–ਕਮਰਸ ਖੇਪਾਂ, ਪੈਕੇਜਡ ਭੋਜਨ ਵਸਤਾਂ, ਕਿਤਾਬਾਂ, ਸਟੇਸ਼ਨਰੀ, ਪੈਕਿੰਗ ਸਮੱਗਰੀ ਆਦਿ

ਰੇਲ–ਗੱਡੀਆਂ ਨੂੰ ਰਾਹ ਵਿੱਚ ਸਾਰੇ ਵਿਵਹਾਰਕ ਸਥਾਨਾਂ ’ਤੇ ਠਹਿਰਾਅ (ਸਟਾਪੇਜਸ) ਦਿੱਤੇ ਗਏ ਹਨ, ਤਾਂ ਜੋ ਵੱਧ ਤੋਂ ਵੱਧ ਸੰਭਾਵੀ ਪਾਰਸਲਾਂ ਦੀ ਕਲੀਅਰੈਂਸ ਕੀਤੀ ਜਾ ਸਕੇ। ਜ਼ੋਨਲ ਰੇਲਵੇ ਇਨ੍ਹਾਂ ਟ੍ਰੇਨਾਂ ਦੇ ਟਾਈਮ–ਟੇਬਲ ਪ੍ਰਮੁੱਖ ਅਖ਼ਬਾਰਾਂ ’ਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਨਿਯਮਿਤ ਗਾਹਕ ਤੇ ਸਰਕਾਰੀ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: