ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਰਤੀ ਰੇਲਵੇ ਦੇ ਟਿਕਟ ਰਿਜ਼ਰਵੇਸ਼ਨ ਨਿਯਮਾਂ ‘ਚ ਹੋਇਆ ਬਦਲਾਅ, ਜਾਣੋ ਨਵੇਂ ਨਿਯਮ

ਭਾਰਤੀ ਰੇਲਵੇ ਦੇ ਟਿਕਟ ਰਿਜ਼ਰਵੇਸ਼ਨ ਨਿਯਮਾਂ ‘ਚ ਹੋਇਆ ਬਦਲਾਅ, ਜਾਣੋ ਨਵੇਂ ਨਿਯਮ

ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਥੋੜ੍ਹੀ ਰਾਹਤ ਪ੍ਰਦਾਨ ਕਰਦੇ ਹੋਏ ਸ਼ਨੀਵਾਰ ਤੋਂ ਨਿਯਮਾਂ ‘ਚ ਕੁਝ ਬਦਲਾਅ ਕੀਤੇ ਹਨ। ਰੇਲਵੇ ਨੇ ਦੂਸਰਾ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਫ਼ੈਸਲਾ ਲਿਆ ਹੈ। ਰੇਲਵੇ ਨੇ ਸਟੇਸ਼ਨ ਤੋਂ ਟ੍ਰੇਨ ਦੇ ਨਿਰਧਾਰਿਤ ਡਿਪਾਰਚਰ ਸਮੇਂ ਤੋਂ 30 ਮਿੰਟ ਪਹਿਲਾਂ ਦੂਸਰਾ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦਾ ਫ਼ੈਸਲਾ ਲਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਇਸ ‘ਚ ਦੋ ਘੰਟੇ ਪਹਿਲਾਂ ਹੀ ਬਦਲਾਅ ਕੀਤਾ ਜਾਂਦਾ ਸੀ।

ਭਾਰਤੀ ਰੇਲਵੇ ਨੇ ਇਕ ਬਿਆਨ ‘ਚ ਕਿਹਾ, ‘ਕੋਰੋਨਾ ਕਾਲ ਤੋਂ ਪਹਿਲਾਂ ਸਥਾਪਿਤ ਨਿਰਦੇਸ਼ਾਂ ਅਨੁਸਾਰ, ਪਹਿਲਾਂ ਰਿਜ਼ਰਵੇਸ਼ਨ ਚਾਰਟ ਟ੍ਰੇਨ ਦੇ ਨਿਰਧਾਰਿਤ ਡਿਪਾਰਚਰ ਸਮੇਂ ਤੋਂ ਘੱਟ ਤੋਂ ਘੱਟ ਚਾਰ ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ। ਇਸਤੋਂ ਬਾਅਦ ਪੀਆਰਐੱਸ ਸਿਸਟਮ ਜਾਂ ਇੰਟਰਨੈੱਟ ਰਾਹੀਂ ਉਪਲੱਬਧ ਬੁਕਿੰਗ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ ਹੁੰਦੀ ਸੀ। ਇਹ ਬੁਕਿੰਗ ਦੂਸਰਾ ਰਿਜ਼ਰਵੇਸ਼ਨ ਚਾਰਟ ਬਣਾਉਣ ਤੋਂ ਪਹਿਲਾਂ ਤਕ ਹੁੰਦੀ ਸੀ।

ਦੂਸਰੇ ਰਿਜ਼ਰਵੇਸ਼ਨ ਚਾਰਟਸ ਟ੍ਰੇਨ ਦੇ ਨਿਰਧਾਰਿਤ ਜਾਂ ਪੁਨਰ-ਨਿਰਧਾਰਿਤ ਡਿਪਾਰਚਰ ਸਮੇਂ ਤੋਂ 30 ਤੋਂ ਪੰਜ ਮਿੰਟ ਪਹਿਲਾਂ ਤਕ ਤਿਆਰ ਹੁੰਦੇ ਸੀ। ਪਹਿਲਾਂ ਤੋਂ ਬੁੱਕ ਟਿਕਟਾਂ ਦਾ ਕੈਂਸੀਲੇਸ਼ਨ ਵੀ ਰਿਫੰਡ ਨਿਯਮਾਂ ਦੇ ਪ੍ਰਬੰਧ ਦੇ ਅਨੁਸਾਰ ਇਸ ਸਮੇਂ ਦੌਰਾਨ ਖ਼ਾਸ ਹੁੰਦਾ ਸੀ।

ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਦੂਸਰੇ ਰਿਜ਼ਰਵੇਸ਼ਨ ਚਾਰਟ ਦੇ ਨਿਯਮਾਂ ‘ਚ ਬਦਲਾਅ ਕਰਦੇ ਹੋਏ ਟ੍ਰੇਨ ਦੇ ਨਿਰਧਾਰਿਤ ਜਾਂ ਪੁਨਰ-ਨਿਰਧਾਰਿਤ ਡਿਪਾਰਚਰ ਸਮੇਂ ਤੋਂ ਦੋ ਘੰਟੇ ਪਹਿਲਾਂ ਦੂਸਰਾ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦੇ ਨਿਰਦੇਸ਼ ਜਾਰੀ ਹੋਏ ਸਨ। ਹੁਣ ਦੁਬਾਰਾ ਤੋਂ ਨਿਯਮਾਂ ‘ਚ ਬਦਲਾਅ ਹੋਇਆ ਹੈ, ਜਿਸ ਨਾਲ ਦੂਸਰਾ ਰਿਜ਼ਰਵੇਸ਼ਨ ਚਾਰਟ ਟ੍ਰੇਨ ਜਾਣ ਦੇ ਸਮੇਂ ਤੋਂ 30 ਮਿੰਟ ਪਹਿਲਾਂ ਤਿਆਰ ਹੋਵੇਗਾ।

ਇਸ ਤਰ੍ਹਾਂ ਹੁਣ ਆਨਲਾਈਨ ਤੇ ਪੀਆਰਐੱਸ ‘ਤੇ ਟਿਕਟ ਬੁਕਿੰਗ ਸੁਵਿਧਾ ਦੂਸਰੇ ਚਾਰਟ ਦੇ ਤਿਆਰ ਹੋਣ ਤੋਂ ਪਹਿਲਾਂ ਤਕ ਉਪਲੱਬਧ ਰਹੇਗੀ। ਰੇਲ ਸੂਚਨਾ ਪ੍ਰਣਾਲੀ ਕੇਂਦਰ (CRIS) ਨੇ ਇਸ ਅਨੁਸਾਰ ਸਾਫਟਵੇਅਰ ‘ਚ ਜ਼ਰੂਰੀ ਬਦਲਾਅ ਕਰ ਦਿੱਤੇ ਹਨ। ਇਸਦਾ ਮਤਲਬ ਹੈ ਕਿ ਸ਼ਨੀਵਾਰ ਤੋਂ ਯਾਤਰੀ ਸਟੇਸ਼ਨ ਤੋਂ ਟ੍ਰੇਨ ਚੱਲਣ ਤੋਂ 30 ਮਿੰਟ ਪਹਿਲਾਂ ਤਕ ਆਪਣਾ ਟਿਕਟ ਬੁੱਕ ਕਰਵਾ ਸਕਦੇ ਹਨ ਤੇ ਜ਼ਰੂਰਤ ਪੈਣ ‘ਤੇ ਦੂਸਰਾ ਚਾਰਟ ਤਿਆਰ ਹੋਣ ਤੋਂ ਪਹਿਲਾਂ ਬੁੱਕਡ ਟਿਕਟ ਕੈਂਸਲ ਵੀ ਕਰਾ ਸਕਦੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: