Sun. Jul 21st, 2019

ਭਾਰਤੀ ਰੇਲਵੇ ਦੇ ਖਿਡਾਰੀਆਂ ਦੇ ਨਾਮ ਰਿਹਾ ਸਾਲ 2018

ਭਾਰਤੀ ਰੇਲਵੇ ਦੇ ਖਿਡਾਰੀਆਂ ਦੇ ਨਾਮ ਰਿਹਾ ਸਾਲ 2018

ਸਾਲ 2018 ਵਰ੍ਹਾ ਭਾਰਤੀ ਖੇਡਾਂ ਦੇ ਲਈ ਬਹੁਤ ਅਹਿਮ ਰਿਹਾ।ਸਾਲ 2018 ਵਿੱਚ ਦੋ ਵੱਡੇ ਈਵੈਂਟ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਅਤੇ ਹੋਰ ਕਈ ਅੰਤਰਰਾਸ਼ਟਰੀ ਟੂਰਨਾਮੈਂਟ ਇਸ ਸਾਲ ਵਿੱਚ ਹੋਏ, ਜਿਸ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਵੇਂ ਉਹ ਅਥਲੈਟਿਕਸ ਹੋਵੇ ,ਸਾਈਕਲਿੰਗ ਹੋਵੇ ਜਾਂ ਫਿਰ ਬਾਕਸਿੰਗ,ਬੈਡਮਿੰਟਨ,ਕੁਸ਼ਤੀ ਆਦਿ ਖੇਡਾਂ ਹੋਣ ਹਰ ਖੇਡ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਲਈ ਤਗਮੇ ਜਿੱਤੇ।ਜਿੱਥੇ ਭਾਰਤੀ ਖਿਡਾਰੀਆਂ ਦੀ ਗੱਲ ਕਰ ਰਹੇ ਹਾਂ ਉੱਥੇ ਭਾਰਤ ਦੇ ਸਭ ਤੋਂ ਵੱਡੇ ਅਦਾਰੇ ਭਾਰਤੀ ਰੇਲਵੇ ਦੀ ਗੱਲ ਕਰਨੀ ਬਣਦੀ ਹੈ।ਭਾਰਤੀ ਰੇਲਵੇ ਦੇ ਖਿਡਾਰੀ ਹਰ ਇੱਕ ਵੱਡੇ ਟੂਰਨਾਮੈਂਟ ਓਲੰਪਿਕ ਖੇਡਾਂ,ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਪ੍ਰਤੀਨਿਧਨਤਾ ਲਈ ਭਾਗੀਦਾਰੀ ਸਭ ਤੋਂ ਵੱਧ ਰਹੀ ਹੈ ਜੇਕਰ ਗੱਲ ਗੋਲਡ ਕੋਸਟ ਆਸਟ੍ਰੇਲੀਆ ਦੇ ਰਾਸ਼ਟਰਮੰਡਲ ਖੇਡਾਂ ਦੀ ਤਾਂ ਭਾਰਤੀ ਦਲ ਵਿੱਚ ਕੁੱਲ 15 ਖੇਡਾਂ ਲਈ 216 ਖਿਡਾਰੀਆਂ ਨੇ ਹਿੱਸਾ ਲਿਆ। ਇਸ ਦਲ ਵਿੱਚ ਭਾਰਤੀ ਰੇਲਵੇ ਦੇ ਖਿਡਾਰੀਆਂ ਦੀ ਗਿਣਤੀ ਲੱਗਭਗ 48 ਦੇ ਕਰੀਬ ਸੀ।ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ 10 ਸੋਨ,1 ਚਾਂਦੀ ਅਤੇ 20 ਕਾਂਸੇ ਦੇ ਤਗਮੇ ਭਾਰਤ ਦੀ ਝੋਲੀ ਪਾਏ।ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਉਲੰਪੀਅਨ ਖਿਡਾਰੀ ਸੁਸ਼ੀਲ ਕੁਮਾਰ ਨੇ ਭਾਰਤ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸੋਨ ਤਗਮੇ ਜਿੱਤੇ।ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੁਸ਼ੀਲ ਕੁਮਾਰ ਨੇ ਰੈਸਲਿੰਗ ਵਿਚ ਸੋਨ ਤਗ਼ਮਾ ਜਿੱਤਿਆ, ਉਲੰਪੀਅਨ ਮੁੱਕੇਬਾਜ਼ ਮਨੋਜ ਕੁਮਾਰ ਨੇ ਵੀ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ।ਇੱਥੇ ਇਹ ਵੀ ਦੱਸਣਯੋਗ ਹੈ ਕਿ ਮਨੋਜ ਕੁਮਾਰ ਨੇ ਪਹਿਲਾਂ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਸੋਨ ਤਗਮਾ ਦਿਵਾਇਆ ।ਇਸ ਤੋਂ ਇਲਾਵਾ ਭਾਰਤ ਦੇ ਹੋਰ ਸਟਾਰ ਖਿਡਾਰੀ ਬਜਰੰਗ ਪੂਨੀਆ,ਵਿਨੇਸ਼ ਫੋਗਟ,ਸੁਨੀਤਾ,ਕਿਰਨ,ਸਤੀਸ਼,ਪ੍ਰਦੀਪ,ਨਵਜੋਤ ਕੌਰ ਪੂਨਮ ਅਜਿਹੇ ਅਨੇਕਾਂ ਖਿਡਾਰੀਆਂ ਨੇ ਭਾਰਤ ਦੇ ਝੰਡੇ ਨੂੰ ਪੂਰੀ ਦੁਨੀਆਂ ਦੇ ਵਿੱਚ ਲਹਿਰਾਇਆ।ਅਠਾਰ੍ਹਵੀਂ ਏਸ਼ੀਆਈ ਖੇਡਾਂ ਇੰਡੋਨੇਸ਼ੀਆ18 ਅਗਸਤ ਤੋਂ 2 ਸਤੰਬਰ ਤੱਕ ਦੇ ਜਕਾਰਤਾ ਸ਼ਹਿਰ ਵਿਖੇ ਹੋਈਆਂ।ਏਸ਼ੀਆਈ ਖੇਡਾਂ ਵਿੱਚ 462 ਈਵੈਂਟਾਂ ਤੇ 40 ਖੇਡਾਂ ਨਾਲ ਜੁੜੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਭਾਰਤੀ ਦਲ ਵਿੱਚ ਲਗਭਗ 70 ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਹਿੱਸਾ ਲਿਆ।ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 15 ਸੋਨ,24 ਚਾਂਦੀ ਤੇ 30 ਕਾਂਸੇ ਨਾਲ ਕੁੱਲ 69 ਤਗਮੇ ਜਿੱਤੇ।ਇਨ੍ਹਾਂ ਖੇਡਾਂ ਵਿੱਚ 312 ਮਰਦ ਖਿਡਾਰੀ ਅਤੇ 260 ਔਰਤ ਖਿਡਾਰਨਾਂ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ।ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ ਖੇਡ ਦੇ ਖਿਡਾਰੀਆਂ ਨੇ ਸਭ ਵੱਧ ਤਗਮੇ ਜਿੱਤੇ ਹਨ।ਬਜਰੰਗ ਪੂਨੀਆ ਤੇ ਵਿਨੇਸ਼ ਫੋਗਟ ਨੇ ਕੁਸ਼ਤੀ ਵਿੱਚ ਸੋਨ ਤਗਮੇ ਜਿੱਤੇ।ਪਿੱਛਲੇ ਦਿਨੀਂ ਹੋਈਆਂ 13ਵੀਂ ਯੂ.ਐੱਸ ਆਈ.ਸੀ ਵਰਲਡ ਰੇਲਵੇ ਸਾਈਕਲਿੰਗ ਚੈਂਪੀਅਨਸ਼ਿਪ ਜੋ 12 ਤੋਂ 16 ਨਵੰਬਰ ਬੀਕਾਨੇਰ ਵਿਖੇ ਕਰਵਾਈ ਗਈ।ਇਸ ਚੈਂਪੀਅਨਸ਼ਿਪ ਦਾ ਆਯੋਜਨ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਬੀਕਾਨੇਰ ਡਿਵੀਜ਼ਨ ਨੇ ਸਾਂਝੇ ਤੌਰ ਤੇ ਕੀਤਾ।ਇਸ ਚੈਂਪੀਅਨਸ਼ਿਪ ਵਿੱਚ ਫ਼ਰਾਂਸ,ਨੀਦਰਲੈਂਡ,ਨਾਰਵੇ ਤੇੇ ਭਾਰਤ ਸਮੇਤ 7 ਟੀਮਾਂ ਦੇ 100 ਸਾਈਕਲਿਸਟਾਂ ਨੇ ਭਾਗ ਲਿਆ।ਇਹ ਚੈਂਪੀਅਨਸ਼ਿਪ ਯੂ.ਐੱਸ.ਆਈ.ਸੀ ਰੇਲਵੇ ਸੰਗਠਨ ਦੀ ਅੰਤਰਰਾਸ਼ਟਰੀ ਖੇਡ ਸੰਸਥਾ ਦੇ ਅਧੀਨ ਕਰਵਾਈ ਗਈ।ਪਹਿਲੇ ਦਿਨ 40 ਕਿਲੋਮੀਟਰ ਟੀਮ ਟਾਈਮ ਟਰਾਇਲ ਈਵੈਂਟ ਵਿੱਚ ਭਾਰਤ ਦੀ ਟੀਮ ਨੇ ਚਾਂਦੀ ਤਗਮਾ ਜਿੱਤਿਆ। ਭਾਰਤ ਦੇ ਅਰਵਿੰਦ ਪਵਾਰ ਚੌਥੇ ਸਥਾਨ ਤੇ ਰਹੇ।ਤੀਜੇ ਦਿਨ 20 ਕਿਲੋਮੀਟਰ ਟਾਈਮ ਟਰਾਇਲ ਈਵੈਂਟ ਵਿੱਚ ਭਾਰਤ ਦੇ ਅਰਵਿੰਦ ਪਵਾਰ ਨੇ ਸੋਨ ਤਗਮਾ ਅਤੇ ਭਾਰਤ ਦੇ ਹੀ ਮਨੋਹਰ ਲਾਲ ਬਿਸ਼ਨੋਈ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਚਂੈਪੀਅਨਸ਼ਿਪ ਵਿੱਚ ਭਾਰਤ ਤੀਸਰੇ ਸਥਾਨ ਤੇ ਰਿਹਾ।23 ਵੀਂ ਨੈਸ਼ਨਲ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਦੀ ਜੋ ਕੁਰਕਸ਼ੂੇਤਰ ਵਿਖੇ 21 ਤੋਂ 24 ਨਵੰਬਰ ਤੱਕ ਸਮਾਪਤ ਹੋ ਗਈ।ਇਸ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ ਵਰਗ ਵਿੱਚ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ 22 ਅੰਕਾਂ ਨਾਲ ਪਹਿਲਾ ਸਥਾਨ ਅਤੇ ਕੇਰਲਾ ਨੇ 17 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ।।ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਦੂਜਾ ਸਥਾਨ ਹਾਸਲ ਕੀਤਾ। ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਨੇ 15 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ।ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਰੇਲਵੇ ਦੇ ਖਿਡਾਰੀ ਰਸ਼ਟਰਮੰਡਲ ਖੇਡਾਂ, 2020 ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨ ਤਗ਼ਮੇ ਜਿੱਤਣਗੇ।

ਜਗਦੀਪ ਸਿੰਘ ਕਾਹਲੋਂ
ਅੰਤਰਰਾਸ਼ਟਰੀ ਖੇਡ ਲੇਖਕ
08288847042

Leave a Reply

Your email address will not be published. Required fields are marked *

%d bloggers like this: