ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਕਿਰਤ ਤੇ ਕਾਮਿਆਂ ਲਈ ਬਾਈਡਨ ਸਰਕਾਰ ਦੀ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ

ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਕਿਰਤ ਤੇ ਕਾਮਿਆਂ ਲਈ ਬਾਈਡਨ ਸਰਕਾਰ ਦੀ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ

ਵਾਸ਼ਿੰਗਟਨ,17 ਫ਼ਰਵਰੀ (ਰਾਜ ਗੋਗਨਾ )—ਬੀਤੇਂ ਦਿਨ ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਪ੍ਰੀਸਦ ਕਿਰਤ ਅਤੇ ਕਾਮਿਆਂ ਲਈ ਰਾਸ਼ਟਰਪਤੀ ਜੋਅ ਬਾਈਡਨ ਦੀ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਣਿਤਾ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐਲਏਐੱਸਪੀ) ਵਿੱਚ ਜੋਬ ਕੁਆਲਿਟੀ ਟੀਮ ਦੀ ਡਾਇਰੈਕਟਰ ਰਹਿ ਚੁੱਕੀ ਸੀ। ਉਨ੍ਹਾਂ ਕਾਮਿਆਂ ਲਈ ਰੁਜ਼ਗਾਰ ਦੀ ਗੁਣਵੱਤਾ ਵਧਾਉਣ ਅਤੇ ਸੁਰੱਖਿਆ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ। ਏਨਾ ਹੀ ਨਹੀਂ ਉਨ੍ਹਾਂ ਨੇ ਘੱਟ ਆਮਦਨ ਵਾਲੇ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਵਧਾਉਣ ਨੂੰ ਲੈ ਕੇ ਵੀ ਪ੍ਰਤੀਬੰਧਤਾ ਵੀ ਪ੍ਰਗਟਾਈ ਹੈ।

ਸੀਐਲਏਐਸਪੀ ਦੀ ਕਾਰਜਕਾਰੀ ਡਾਇਰੈਕਟਰ ਓਲੀਵਿਆ ਗੋਲਡਨ ਨੇ ਕਿਹਾ ਕਿ ਉਹ ਇਕ ਅਸਾਧਾਰਨ ਅਗਵਾਈ ਦੇਣ ਵਾਲੀ ਮਹਿਲਾ ਹੈ। ਉਹ ਘੱਟ ਆਮਦਨ ਵਾਲੇ ਲੋਕਾਂ, ਅਲੱਗ-ਅਲੱਗ ਨਸ਼ਲ ਦੇ ਲੋਕਾਂ ਨੂੰ ਆਪਣੇ ਕੰਮ ਵਿਚ ਸ਼ਾਮਲ ਕਰਦੀ ਹੈ। ਉਨ੍ਹਾਂ ਨੂੰ ਇਸ ਸਬੰਧ ਵਿਚ ਵਿਸਥਾਰਤ ਅਤੇ ਵਿਹਾਰਕ ਗਿਆਨ ਅਤੇ ਅਨੁਭਵ ਹੈ। ਉਨ੍ਹਾਂ ਨੂੰ ਕੰਮ ਨੂੰ ਬਾਖ਼ੂਬੀ ਅਤੇ ਜ਼ਿੰਮੇਵਾਰੀ ਨਾਲ ਕਰਨ ਦੇ ਜਾਨੂੰਨ ਨੂੰ ਲੈ ਕਿ ਉਸ ਨੂੰ ਇਹ ਆਹੁਦਾ ਸੌਂਪਿਆਂ ਗਿਆ।ਇੱਥੇ ਜਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਣੇ ਦੂਜੇ ਕਾਰਜਕਾਲ ਵਿੱਚ ਪ੍ਰੋਣਿਤਾ ਗੁਪਤਾ ਨੂੰ 2014 ਤੋਂ ਜਨਵਰੀ 2017 ਤੱਕ ਅਮਰੀਕਾ ਦੇ ਕਿਰਤ ਮੰਤਰਾਲੇ ਵਿਚ ਮਹਿਲਾ ਬਿਊਰੋ ਦੀ ਉਪ-ਡਾਇਰੈਕਟਰ ਵੀ ਰਹੇ ਸਨ। ਇਸ ਅਹੁਦੇ ’ਤੇ ਉਨ੍ਹਾਂ ਨੇ ਔਰਤਾਂ ਲਈ ਕੰਮ ਕਰਨ ਦੇ ਪੱਧਰ ਨੂੰ ਸੁਧਾਰਨ ਦਾ ਕੰਮ ਕੀਤਾ। ਇਸ ਤੋਂ ਪਹਿਲੇ ਉਨ੍ਹਾਂ ਨੇ ਵੂਮੈਨ ਡੋਨਰਸ ਨੈੱਟਵਰਕ ਦੇ ਸੀਨੀਅਰ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐਮਪੀਏ ਅਤੇ ਕਲਾਕ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ।

ਪ੍ਰੀਤੀ ਸਿਨਹਾ ਨੂੰ ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫੰਡ (ਯੂਐਨਸੀਡੀਐੱਫ) ਦਾ ਕਾਰਜਕਾਰੀ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜ਼ੋਰ ਉਨ੍ਹਾਂ ਔਰਤਾਂ, ਨੌਜਵਾਨਾਂ, ਛੋਟੇ ਤੇ ਦਰਮਿਆਨੇ ਉੱਦਮੀਆਂ ਨੂੰ ਛੋਟੇ ਕਰਜ਼ ਦੀ ਸਹੂਲਤ ਉਪਲੱਬਧ ਕਰਾਉਣ ’ਤੇ ਹੋਵੇਗਾ ਜੋ ਹੁਣ ਤਕ ਇਸ ਤੋਂ ਵੰਚਿਤ ਰਹੇ ਹਨ। ਸੰਸਥਾਨ ਦਾ ਗਠਨ 1966 ਵਿਚ ਹੋਇਆ। ਇਸ ਦਾ ਹੈਡਕੁਆਰਟਰ ਨਿਊਯਾਰਕ ਵਿਚ ਹੈ। ਇਹ ਘੱਟ ਵਿਕਸਿਤ ਦੇਸ਼ਾਂ ਨੂੰ ਛੋਟੇ ਕਰਜ਼ ਉਪਲੱਬਧ ਕਰਾਉਂਦਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: