ਭਾਰਤੀ ਮਹਿਲਾ ਹੱਥ ਬ੍ਰਿਟਿਸ਼ ਪੁਲਿਸ ਦੀ ਕਮਾਨ!

ਭਾਰਤੀ ਮਹਿਲਾ ਹੱਥ ਬ੍ਰਿਟਿਸ਼ ਪੁਲਿਸ ਦੀ ਕਮਾਨ!

ਭਾਰਤੀ ਮਹਿਲਾ ਹੱਥ ਬ੍ਰਿਟਿਸ਼ ਪੁਲਿਸ ਦੀ ਕਮਾਨ!ਬਰਤਾਨੀਆ ਸਰਕਾਰ ਨੇ ਯੂ.ਕੇ. ਕਾਲਜ ਆਫ ਪੁਲਿਸਿੰਗ ਦੀ ਨਵੀਂ ਚੇਅਰ ਲਈ ਭਾਰਤੀ ਮੂਲ ਦੀ 71 ਸਾਲਾ ਮਹਿਲਾ ਵਪਾਰੀ ਨੂੰ ਨਿਯੁਕਤ ਕੀਤਾ ਹੈ। ਮੂਲ ਰੂਪ ਵਿੱਚ ਕੋਲਕਾਤਾ ਨਾਲ ਸਬੰਧ ਰੱਖਣ ਵਾਲੀ ਮਿਲੀ ਬੈਨਰਜੀ ਇਸ ਕਿੱਤਾਮੁਖੀ ਸੰਸਥਾ ਦੀ ਨਿਗਰਾਨੀ ਕਰਦਿਆਂ ਸਟਾਫ ਤੇ ਸਿਖਾਂਦਰੂ ਪੁਲਿਸ ਵਾਲਿਆਂ ਲਈ ਲੋੜੀਂਦੇ ਗਿਆਨ ਤੇ ਹੁਨਰ ਗ੍ਰਹਿਣ ਨੂੰ ਯਕੀਨੀ ਬਣਾਏਗੀ।

ਬਰਤਾਨੀਆ ਸਰਕਾਰ ਨੇ ਬੈਨਰਜੀ ਦੇ ਨਾਲ-ਨਾਲ ਸੰਸਥਾ ਦੇ ਚੀਫ ਐਕਜ਼ੀਕਿਊਟਿਵ ਅਫਸਰ ਮਾਈਕ ਕਨਿੰਘਮ ਨੂੰ ਵੀ ਨਿਯੁਕਤ ਕੀਤਾ ਹੈ। ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਕੱਤਕ ਅੰਬਰ ਰੂਡ ਨੇ ਕਿਹਾ ਕਿ ਉਹ ਬੀਤੇ ਸਾਲ ਮਿਲੀ ਬੈਨਰਜੀ ਦੇ ਕੰਮ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਲਈ ਉਨ੍ਹਾਂ ਸੋਚਿਆ ਕਿ ਬੈਨਰਜੀ ਦੀ ਯੋਗ ਅਗਵਾਈ ਪੁਲਿਸ ਤੇ ਆਵਾਜਾਈ ਪੁਲਿਸ ਦਾ ਸਹੀ ਦਿਸ਼ਾ ਵੱਲ ਵਿਕਾਸ ਕਰੇਗੀ।

ਸਾਲ 2002 ਵਿੱਚ ਬੈਨਰਜੀ ਨੂੰ ਕੁਈਨ ਐਲੀਜ਼ਾਬਿਥ 2 ਵੱਲੋਂ ਸਿਵਿਲ ਸੇਵਾਵਾਂ ਵਿੱਚ ਸੁਧਾਰ ਵਿੱਚ ਯੋਗਦਾਨ ਪਾਉਣ ਲਈ ਸੀ.ਬੀ.ਈ. (ਬਰਤਾਨਵੀ ਸਾਮਰਾਜ ਲਈ ਸਰਬੋਤਮ ਪ੍ਰਦਰਸ਼ਨ ਕਰਨ ਵਾਲਾ ਕਮਾਂਡਰ) ਨਾਲ ਸਨਮਾਨਤ ਵੀ ਕੀਤਾ ਸੀ।

ਇਸ ਤੋਂ ਇਲਾਵਾ ਬੈਨਰਜੀ ਪਹਿਲਾਂ ਵੀ ਆਵਾਜਾਈ ਪੁਲਿਸ ਅਥਾਰਟੀ ਦੀ ਚੇਅਰ ਨੂੰ ਸੱਤ ਸਾਲਾਂ ਤਕ ਸੰਭਾਲ ਚੁੱਕੇ ਹਨ। ਮੌਜੂਦਾ ਸਮੇਂ ਵਿੱਚ ਉਹ ਐਨ.ਐਚ.ਐਸ. ਬਲੱਡ ਐਂਡ ਟ੍ਰਾਂਸਪਲਾਂਟ ਦੀ ਚੇਅਰ ‘ਤੇ ਮੌਜੂਦ ਹਨ ਤੇ ਈਸਟ ਲੰਡਨ ਐਨ.ਐਚ.ਐਸ. ਫਾਊਂਡੇਸ਼ਨ ਟ੍ਰਸਟ ਦੇ ਬੋਰਡ ਮੈਂਬਰ ਵੀ ਹਨ।

Share Button

Leave a Reply

Your email address will not be published. Required fields are marked *

%d bloggers like this: