ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਭਾਰਤੀ ਬੈਂਕਾਂ ਨਾਲ 3 ਮਹੀਨਿਆਂ ’ਚ 31,898 ਕਰੋੜ ਦੀ ਧੋਖਾਧੜੀ

ਭਾਰਤੀ ਬੈਂਕਾਂ ਨਾਲ 3 ਮਹੀਨਿਆਂ ’ਚ 31,898 ਕਰੋੜ ਦੀ ਧੋਖਾਧੜੀ

ਆਰਥਿਕ ਮੰਦਹਾਲੀ ਤੇ ਐੱਨਪੀਏ ਸਮੇਤ ਕਈ ਸਮੱਸਿਆਵਾਂ ਨਾਲ ਜੂਝ ਰਹੇ ਸਰਕਾਰੀ ਬੈਂਕ ਅੱਜ–ਕੱਲ੍ਹ ਵੱਡੀਆਂ ਧੋਖਾਧੜੀਆਂ ਦੇ ਸ਼ਿਕਾਰ ਹੋ ਰਹੇ ਹਨ। ਧੋਖਾਧੜੀ ਕਾਰਨ ਇਨ੍ਹਾਂ ਬੈਂਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸੂਚਨਾ ਦੇ ਅਧਿਕਾਰ ਅਧੀਨ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ 2019–20 ਦੀ ਪਹਿਲੀ ਤਿਮਾਹੀ ਵਿੱਚ ਜਨਤਕ ਖੇਤਰ ਦੇ 18 ਬੈਂਕਾਂ ਵਿੱਚ ਕੁੱਲ 31,898.63 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਦੌਰਾਨ ਧੋਖਾਧੜੀ ਦੇ 2,480 ਮਾਮਲੇ ਸਾਹਮਣੇ ਆਏ ਹਨ। ਅਪ੍ਰੈਲ ਤੋਂ ਜੂਨ ਮਹੀਨਿਆਂ ਦੌਰਾਨ ਧੋਖਾਧੜੀ ਦੇ ਇਹ ਮਾਮਲੇ ਸਾਹਮਣੇ ਆਏ। ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੂੰ ਧੋਖੇਬਾਜ਼ਾਂ ਨੇ ਸਭ ਤੋਂ ਵੱਧ ਚੂਨਾ ਲਾਇਆ ਹੈ।

ਕੁੱਲ ਧੋਖਾਧੜੀ ਦੀ 38 ਫ਼ੀ ਸਦੀ ਰਕਮ ਸਟੇਟ ਬੈਂਕ ਆੱਫ਼ ਇੰਡੀਆ ਦੀ ਹੈ। ਮੱਧ ਪ੍ਰਦੇਸ਼ ਦੇ ਨੀਮਚ ਦੇ ਰਹਿਣ ਵਾਲੇ ਆਰਟੀਆਈ ਕਾਰਕੁੰਨ ਚੰਦਰਸ਼ੇਖਰ ਗੌੜ ਨੇ ਦੱਸਿਆ ਕਿ ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਦਿੱਤੀ ਹੈ।

ਪਹਿਲੀ ਤਿਮਾਹੀ ਦੌਰਾਨ ਸਟੇਟ ਬੈਂਕ ਵਿੱਚ ਧੋਖਾਧੜੀ ਦੇ 1197 ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਵਿੱਚ 12,012.77 ਕਰੋੜ ਰੁਪਏ ਦੀ ਹੇਰਾ–ਫੇਰੀ ਕੀਤੀ ਗਈ ਸੀ।

ਬੈਂਕਿੰਗ ਧੋਖਾਧੜੀ ਦਾ ਦੂਜਾ ਸਭ ਤੋਂ ਵੱਡਾ ਸ਼ਿਕਾਰ ਅਲਾਹਾਬਾਦ ਬੈਂਕ ਰਿਹਾ ਹੈ। ਇਸ ਬੈਂਕ ਵਿੱਚ ਕੁੱਲ 2,855.46 ਕਰੋੜ ਰੁਪਏ ਦੀ ਧੋਖਾਧੜੀ ਦਰਜ ਕੀਤੀ ਗਈ ਤੇ ਇਸ ਸਬੰਧੀ 381 ਮਾਮਲੇ ਸਾਹਮਣੇ ਆਏ।

ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦੀਆਂ 99 ਘਟਨਾਵਾਂ ਵਾਪਰੀਆਂ।

Leave a Reply

Your email address will not be published. Required fields are marked *

%d bloggers like this: