ਭਾਰਤੀ ਫੌਜੀਆਂ ਦੀਆਂ ਲਗਾਤਾਰ ਸਹਾਦਤਾਂ ਚਿੰਤਾਂ ਦਾ ਵਿਸ਼ਾ

ss1

ਭਾਰਤੀ ਫੌਜੀਆਂ ਦੀਆਂ ਲਗਾਤਾਰ ਸਹਾਦਤਾਂ ਚਿੰਤਾਂ ਦਾ ਵਿਸ਼ਾ

ਪਾਕਿਸਤਾਨ ਗੁਰੀਲਾ ਯੁੱਧ ਨੀਤੀ/ ਆਤਮਘਾਤੀ ਹਮਲੇਆਂ ਰਾਹੀ ਭਾਰਤ ਨੂੰ ਭੈਅ-ਭੀਤ ਕਰਨਾ ਚਾਹੁੰਦਾ ਹੈ।

ਪਾਕਿਸਤਾਨ ਆਰਮੀ ਭਾਰਤੀ ਫੌਜ/ਪੈਰਾਮਿਲਟਰੀ ਫੌਜ ਉੱਤੇ ਆਤੰਕੀਂ ਹਮਲੇ ਕਰਨ ਲਈ ਕਰ ਰਹੀ ਹੈ ਨਵੀਂ ਫੌਜੀ ਭਰਤੀ।

ਭਾਰਤ ਦੀ ਸੀਮਾਂ ਪੂਰੀ ਤਰਾਂ ਸੀਲ ਕਰਨ ਦੀ ਹੈ ਜਰੂਰਤ।

ਭਾਰਤੀ ਇੰਨਟੈਲੀਜੰਸੀ/ਖੂਫੀਆਂ ਵਿਭਾਗ ਨੂੰ ਹੋਰ ਸਤਰਕ ਹੋਣ ਦੀ ਲੋੜ੍ਹ।

ਭਾਰਤ ਵਿੱਚ ਪਾਕਿਸਤਾਨ ਦੇ ਸਲੀਪਰ ਸੈਲ ਜਾਲ ਨੂੰ ਤੋੜ੍ਹਨ ਦੀ ਹੈ ਜਰੂਰਤ।

ਚੀਨ ਅਮਰੀਕਾ ਅਤੇ ਕਈ ਹੋਰ ਦੇਸ ਵੀ ਪਾਕਿਸਤਾਨ ਨੂੰ ਭਾਰਤ ਪ੍ਰਤੀ ਉਸਕਾਉਣ ਵਿੱਚ ਅੰਦਰਗਤੀ ਹਰ ਤਰਾਂ ਦੀ ਕਰਦੇ ਹਨ ਮਦਦ।

ਭਾਰਤੀ ਫੌਜ ਨੂੰ ਅਤਿ-ਆਧੁਨੀਕ ਯੁੱਧ ਤਕਨੀਕ/ ਅਤਿ-ਆਧੁਨੀਕ ਹਥਿਆਰਾਂ ਨਾਲ ਲੈਸ ਰਹਿਣ ਦੀ ਹੈ ਜਰੂਰਤ।

ਭਾਰਤੀ ਫੌਜੀਆਂ/ ਪੈਰਾਮਿਲਟਰੀ ਫੌਜੀਆਂ ਉੱਤੇ ਪਾਕਿਸਤਾਨ ਦੀ ਫੌਜ/ਰੇਂਜਰ/ਪੈਰਾਮਿਲਟਰੀ ਫੌਰਸ ਅਤੇ ਆਤੰਕੀਂ ਲਗਾਤਾਰ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰ ਇਲਾਕੇਆਂ ਵਿੱਚ ਹਰ ਰੋਜ ਹਮਲੇ ਕਰ ਰਹੇ ਹਨ।ਇਹਨਾਂ ਆਤੰਕੀ ਹਮਲੇਆਂ ਵਿੱਚ ਭਾਰਤ ਦੇ ਫੌਜੀ ਜਵਾਨ ਲਗਾਤਾਰ ਸ਼ਹੀਦ ਹੋ ਰਹੇ ਹਨ।ਭਾਰਤੀ ਫੌਜੀਆਂ ਦੀਆਂ ਲਗਾਤਾਰ ਜਾ ਰਹੀਆਂ ਜਾਨਾਂ ਪੂਰੇ ਭਾਰਤ ਰਾਸ਼ਟਰ ਲਈ ਚਿੰਤਾਂ ਦਾ ਵਿਸ਼ਾ ਹੈ। ਪਾਕਿਸਤਾਨ ਫੌਜ ਅਤੇ ਪਾਕਿਸਤਾਨੀ ਫੌਜ ਦੇ ਸਹਾਇਕ ਅੰਤਕੀਂ ਸਗੰਠਨਾਂ ਦੇ ਮੈਂਬਰ ਲਗਾਤਾਰ ਭਾਰਤ ਅੰਦਰ ਪ੍ਰਵੇਸ਼ ਕਰ ਰਹੇ ਹਨ।ਇਹਨਾਂ ਆਤੰਕੀ ਸਗੰਠਨਾਂ ਨੂੰ ਸੱਭ ਤੋਂ ਵੱਧ ਸਹਿਯੋਗ ਪਾਕਿਸਤਾਨ ਦੀਆਂ ਵੱਖ-ਵੱਖ ਖੂਫੀਆਂ ਏਜੰਸ਼ੀਆਂ ਦੇ ਰਹੀਆਂ ਹਨ।ਪਾਕਿਸਤਾਨ

ਦੀ ਫੌਜ,ਕਮਾਂਡੋ ਫੋਜ,ਖੂਫੀਆਂ ਏਜੰਸੀਆਂ ਅਤੇ ਕਟੜ੍ਹ ਧਾਰਮਿਕ ਸਗੰਠਨਾਂ ਦੀ ਮਦਦ ਨਾਲ ਪਾਕਿਸਤਾਨ ਆਤਮਘਾਤੀ ਫੌਜੀ ਦਸਤੇ ਤਿਆਰ ਕਰ ਰਿਹਾ ਹੈ। ਹੁਣ ਤੱਕ ਪਾਕਿਸਤਾਨ ਵੱਡੀ ਗਿਣਤੀ ਵਿੱਚ ਇਹ ਆਤੰਕੀ ਦਸਤੇ ਤਿਆਰ ਕਰ ਚੁੱਕਾ ਹੈ।ਪਾਕਿਸਤਾਨ ਕੋਲ ਇਹਨਾਂ ਆਤੰਕੀਆਂ ਦੀ ਹੁਣ ਵੱਡੀ ਗਿਣਤੀ ਮੌਜੂਦ ਹੈ।ਇਹ ਫੌਜ-ਟਰੇਂਡ ਅੰਤਕੀਂ ਦਸਤੇ ਪਾਕਿਸਤਾਨ ਦੀ ਫੌਜ/ ਕਟੜ੍ਹ ਧਾਰਮਿਕ ਸਗੰਠਨ/ਖੂਫੀਆਂ ਏਜੰਸ਼ੀਆਂ ਦੇ ਨਾਲ ਮਿਲ ਕਿ ਆਤੰਕੀ ਵਾਰਦਾਤਾਂ ਨੂੰ ਅਨਜਾਮ ਦੇਂਦੇ ਹਨ।ਪਾਕਿਸਤਾਨ ਦੀ ਫੌਜ ਇਹਨਾਂ ਅੰਤਕੀਂ ਦਸਤੇਆਂ ਦਾ ਇਸਤੇਮਾਲ ਭਾਰਤ ਅੰਦਰ ਆਤਕੀਂ ਘਟਨਾਵਾਂ ਨੂੰ ਅਨਜਾਮ ਦੇਣ ਵਿੱਚ ਕਰਦੀ ਹੈ।ਇਸ ਤੋਂ ਇਲਾਵਾਂ ਇਹ ਫੋਜ-ਟਰੇਂਡ ਆੰਤੰਕੀਂ ਪਾਕਿਸਤਾਨ ਦੀ ਸੀਮਾਂ ਨਾਲ ਲਗਦੇ ਹੋਰ ਦੇਸ਼ਾਂ ਅੰਦਰ ਵੀ ਆਤਮਘਾਤੀ ਹਮਲੇ ਕਰਦੇ ਹਨ।ਪਾਕਿਸਤਾਨ ਭਾਰਤ ਅੰਦਰ ਇਹਨਾਂ ਆਤੰਕੀ ਟੁਕੜੀਆਂ ਦਾ ਪ੍ਰਵੇਸ਼ ਕਸਮੀਰ,ਪੰਜਾਬ,ਰਾਜੇਸਥਾਨ,ਨੇਪਾਲ,ਭੂਟਾਨ,ਬੰਗਲਾਦੇਸ਼,ਚੀਨ ਦੀ ਸੀਮਾਂ ਰਾਹੀ ਕਰਵਾ ਰਿਹਾ ਹੈ।ਕਈ ਤਰਾਂ ਦੇ ਸਾਧਨ ਵਰਤ ਕੇ ਇਹਨਾਂ ਅੰਤਕੀਆਂ ਦਾ ਪ੍ਰਵੇਸ਼ ਭਾਰਤ ਵਿੱਚ ਪਾਕਿਸਤਾਨ ਕਰਵਾ ਰਿਹਾ ਹੈ।ਜੰਮੂ-ਕਸ਼ਮੀਰ ਦੇ ਸੀਮਾਂ ਨਾਲ ਲੱਗਦੇ ਪਹਾੜੀ/ਜੰਗਲੀ/ਨਦੀ ਨੁੰਮਾ ਇਲਾਕੇਆਂ ਰਾਹੀ ਇਹਨਾਂ ਦਾ ਭਾਰਤ ਅੰਦਰ ਦਾਖਲਾ ਸੱਭ ਤੋਂ ਅਸਾਨ ਸਮਝਿਆ ਜਾ ਰਿਹਾ ਹੈ।ਇਸੇ ਤਰਾਂ ਪੰਜਾਬ ਦੀ ਸੀਮਾਂ ਨਾਲ ਲੱਗਦੇ ਨਦੀ-ਨਾਲੇ/ਜੰਗਲੀ ਇਲਾਕੇਆਂ ਰਾਹੀ ਵੀ ਇਹ ਆਤੰਕੀਂ ਭਾਰਤ ਅੰਦਰ ਪ੍ਰਵੇਸ਼ ਕਰਕੇ ਆਤੰਕੀ ਘਟਨਾਂਵਾਂ ਨੂੰ ਅਨਜਾਮ ਦੇਣ ਵਿੱਚ ਕਾਬਯਾਬ ਹੋ ਰਹੇ ਹਨ।ਕਸਮੀਰ ਦੇ ਸੀਮਾਂ ਨਾਲ ਲੱਗਦੇ ਇਲਾਕੇ,ਕਠੂੰਆ ਜੰਮੂ,ਪਠਾਨਕੋਟ ਪੰਜਾਬ,ਗੁਰਦਾਸਪੁਰ ਪੰਜਾਬ,ਰਾਜਸਥਾਨ ਦੀ ਸੀਮਾਂ ਜੋ ਪਾਕਿਸਤਾਨ ਨਾਲ ਲੱਗਦੀ ਹੈ ਇਸ ਰਸਤੇ ਅਸਾਨੀ ਨਾਲ ਪਾਕਿਸਤਾਨ ਅਕੀਂ ਭਾਰਤ ਅੰਦਰ ਪ੍ਰਵੇਸ਼ ਕਰਨ ਵਿੱਚ ਕਾਮਯਾਬ ਹੋਏ ਹਨ। ਇਹਨਾਂ ਆਤੰਕੀਂਆਂ ਦਾ ਸਾਥ ਡਰੱਗ-ਸੱਮਗਲਰ ਵੀ ਦੇਂਦੇ ਹਨ।ਪਾਕਿਸਤਾਨ ਦੀ ਫੌਜ,ਖੂਫੀਆਂ ਏਜੰਸ਼ੀ ਭਾਰਤ ਅੰਦਰ ਡਰੱਗ ਦੀ ਸਪਲਾਈ ਕਰਕੇ ਭਾਰਤੀ ਨੌਜਨਾਂਵਾਂ ਨੂੰ ਨਸ਼ੇੜੀ ਬਣਾਉਣਾ ਚਾਹੁੰਦੀ ਹੈ ਅਤੇ ਭਾਰਤ ਉੱਤੇ ਕਬਜਾਂ ਕਰਨਾ ਦੀ ਇੱਛਾ ਰੱਖਦੀ ਹੈ।ਇਸ ਦੇ ਨਾਲ-ਨਾਲ ਹੀ ਉਹ ਭਾਰਤ ਅੰਦਰ ਡਰੱਗ ਸਪਲਾਈ ਕਰਕੇ ਅਤੇ ਮਾਰੂ ਹਥਿਆਰ ਸਪਲਾਈ ਕਰਕੇ ਪੈਸ਼ਾ ਕਮਾਂ ਕੇ ਅਮੀਰ ਵੀ ਬਨਣ ਦਾ ਖਾਬ ਵੇਖਦੇ ਹਨ।ਦਿਨ ਅਤੇ ਰਾਤ ਵਕਤ ਵੱਖ-ਵੱਖ ਤਰਾਂ ਦੇ ਹੱਥਕੱਡੇ ਵਰਤ ਕੇ ਇਹ ਫੌਜੀ ਆਤੰਕੀਂ ਭਾਰਤ ਦੀ ਸਰੱਹਦ ਅੰਦਰ ਪ੍ਰਵੇਸ਼ ਕਰਨ ਦੀ ਤਾਕ ਵਿੱਚ ਰਹਿੰਦੇ ਹਨ।ਆੰਤਕੀਂ ਘਟਨਾਂਵਾਂ ਤੋਂ ਇਹ ਗੱਲ ਵੀ ਸਿੱਧ ਹੋ ਜਾਂਦੀ ਹੈ ਕੇ ਇਹਨਾਂ ਪਾਕਿਸਤਾਨੀਆਂ ਦਾ ਵੱਡਾ ਸਲੀਪਰ ਸੈਲ ਜੰਮੂ-ਕਸਮੀਰ,ਪੰਜਾਬ,ਰਾਜਸਥਾਨ,ਨੇਪਾਲ ਅਤੇ ਹੋਰ ਸੀਮਾਂਵਰਤੀ ਇਲਾਕੇਆਂ ਵਿੱਚ ਮੌਜੂਦ ਹੈ।ਭਾਰਤ ਨੂੰ ਚਾਹੀਦਾ ਹੈ ਕਿ ਇਹਨਾਂ ਸਲੀਪਰ ਸੈਲ ਆਤੰਕੀਂਆਂ ਦੇ ਜਾਲ ਨੂੰ ਤੋੜਨ ਲਈ ਖਾਸ ਫੌਜੀ ਤਕਨੀਕ ਦਾ ਇਸਤੇਮਾਲ ਕਰੇ।ਭਾਰਤੀ ਸਰਹੱਦੀ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਖਾਸ ਕਿਸਮ ਦੀ ਸਿਖਲਾਈ ਦੇਣ ਦੀ ਜਰੂਰਤ ਹੈ ਤਾਂ ਜੋ ਆੰਤਕੀਂ ਆਪਣੇ ਮਨਸੂਬੇਆਂ ਵਿੱਚ ਕਾਮਯਾਬ ਨਾ ਹੋ ਸਕਣ।ਅੱਜ ਵੀ ਪਾਕਿਸਤਾਨ ਦੀ ਧਰਤੀ ਜੋ ਭਾਰਤ ਦੀ ਸੀਮਾਂ ਨਾਲ ਲੱਗਦੀ ਹੈ ਉਸ ਉੱਤੇ

ਵੱਡੀ ਗਿਣਤੀ ਵਿੱਚ ਪਾਕਿਸਤਾਨ-ਟਰੇਡਂ ਆਤੰਕੀਂ ਮੌਜੂਦ ਹਨ।ਜੰਮੂ-ਕਸ਼ਮੀਰ ਦੀ, ਕਠੂੰਆਂ ਜੰਮੂ,ਪੰਜਾਬ,ਰਾਜਸਥਾਨ,ਹੋਰ ਭਾਰਤ-ਪਾਕਿਸਤਾਨ ਸੀਮਾਂ,ਇਰਾਨ ਸੀਮਾਂ ਅਤੇ ਅਫਗਾਨਿਸਤਾਨ ਸੀਮਾਂ ਦੇ ਨਜਦੀਕ ਪਾਕਿਸਤਾਨੀ ਆਤੰਕੀਆਂ ਦੀਆਂ ਟੁੱਕੜੀਆਂ ਅੱਜ ਵੀ ਸਿਖਲਾਈ ਲੈ ਰਹੀਆਂ ਹਨ।ਇਹ ਅੰਤਕੀਂ ਮੌਕਾਂ ਮਿਲਦੇ ਹੀ ਵੱਖ-ਵੱਖ ਦੇਸ਼ਾਂ ਦੇ ਅੰਦਰ ਪ੍ਰਵੇਸ਼ ਕਰ ਜਾਣਗੇ ਅਤੇ ਅੰਤਕੀਂ ਘਟਨਾਂਵਾਂ ਨੂੰ ਅਨਜਾਮ ਦੇਣਗੇ।ਇਹਨਾਂ ਆਤੰਕੀਆਂ ਦਾ ਮੁੱਖ ਟਾਰਗੇਟ ਵੱਖ-ਵੱਖ ਦੇਸ਼ਾਂ ਦੀ ਫੌਜ/ਪੈਰਾਮਿਲਟਰੀ ਫੌਜ ਅਤੇ ਪੁਲਸ ਬਲ ਹੀ ਹਨ। ਪਾਕਿਸਤਾਨ ਨੇ ਇਹਨਾਂ ਆਤੰਕੀਆਂ ਨੂੰ ਫੌਜ/ਫੌਜੀ ਕੈਪਾਂ ਉੱਤੇ ਘਾਤ ਲਗਾ ਕਿ ਹਮਲਾ ਕਰਨ ਦੀ ਸਿਖਲਾਈ ਦਿੱਤੀ ਹੋਈ ਹੈ।ਪਾਕਿਸਤਾਨ ਫੌਜ/ ਕਟੜ੍ਹ ਧਾਰਮਿਕ ਸੰਗਠਨਾਂ ਅਤੇ ਖੂਫੀਆਂ ਏਜੰਸ਼ੀਆਂ ਦਾ ਮੰਨਣਾ ਹੈ ਕਿ ਉਹ ਆਪਣੇ ਮਿਸ਼ਨ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਹੇ ਹਨ। ਪਾਕਿਸਤਾਨ ਫੌਜ ਦਾ ਮੰਨਣਾ ਹੈ ਕਿ ਉਹ ਭਾਰਤੀ ਫੌਜ ਦਾ ਆਹਮਣੇ-ਸਾਹਮਣੇ ਮੁਕਾਬਲਾ ਨਹੀ ਕਰ ਸਕਦੀ ਹੈ।ਪਾਕਿਸਤਾਨ ਅਤੇ ਉਸ ਦੇ ਸਹਿਯੋਗੀ ਰਾਸ਼ਟਰਾਂ ਦਾ ਮੰਨਣਾ ਹੈ ਕਿ ਗੁਰੀਲਾਂ-ਯੁੱਧ/ਘਾਤ ਲਗਾ ਕਿ ਭਾਰਤੀਆਂ ਫੌਜੀਆਂ ਉੱਤੇ ਹਮਲੇ ਕਾਮਯਾਬ ਹੋ ਸਕਦੇ ਹਨ।ਪਾਕਿਸਤਾਨ ਦੀ ਫੌਜ,ਹੁਕਮਰਾਨ,ਕਟੜ੍ਹ ਧਾਰਮਿਕ ਸੰਗਠਨ ਅਤੇ ਖੂਫੀਆਂ ਏਜੰਸ਼ੀਆਂ ਲਗਾਤਾਰ ਜਰੂਰਤਮੰਦ ਪਾਕਿਸਤਾਨੀ ਨੌਜਵਾਨ,ਭਾਰਤੀ ਕਸ਼ਮੀਰ ਦੇ ਨੌਜਵਾਨ ਅਤੇ ਹੋਰ ਗੁਆਂਢੀ ਮੁਲਕਾਂ ਦੇ ਜਰੂਰਤਮੰਦ ਨੌਜਵਾਂਨਾਂ ਨੂੰ ਇਸ ਮਿਸ਼ਨ ਵਿੱਚ ਸਾਮਲ ਕਰ ਰਹੇ ਹਨ। ਕਟੜ੍ਹ ਇਸਲਾਮਿਕ ਸਟੇਟ ਹਿੰਦੋਸਤਾਨ ਨੂੰ ਆਪਣੇ ਲਈ ਖਤਰਾਂ ਮੰਨਦੇ ਹਨ।ਕਟੜ੍ਹ ਇਸਲਾਮਿਕ ਦੇਸ਼/ਲੋਕ/ਸੰਗਠਨ ਹਿੰਦੋਸਤਾਨ ਦੇ ਵਿਕਾਸ ਨੂੰ ਵੀ ਆਪਣੇ ਲਈ ਖਤਰਾਂ ਮੰਨਦੇ ਹਨ।ਉਹ ਲਗਾਤਾਰ ਵੱਖ-ਵੱਖ ਰਸਤੇਆਂ ਦਾ ਇਸਤੇਮਾਲ ਕਰਕੇ ਆਤੰਕੀਆਂ ਨੂੰ ਭਾਰਤ ਵਿੱਚ ਪ੍ਰਵੇਸ਼ ਕਰਨ ਦੀ ਤਾਕ ਵਿੱਚ ਹਨ।ਪਾਕਿਸਤਾਨ ਦੀ ਫੌਜ ਦੁਆਰਾ ਤਿਆਰ ਕੀਤੇ ਕਟੜ੍ਹ ਧਾਰਮਿਕ ਅੰਤਕੀਂ ਲਗਾਤਾਰ ਭਾਰਤੀ ਫੌਜ/ਪੈਰਾਮਿਲਟਰੀ ਫੌਜ ਉੱਤੇ ਹਮਲੇ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੇ ਹਨ। ਭਾਰਤੀ ਫੌਜੀਆਂ ਦੀ ਸ਼ਹੀਦੀ ਦੀ ਲੰਬੀ ਹੋ ਰਹੀ ਲਿਸਟ ਰਾਸਟਰ ਅਤੇ ਵਿਕਾਸ ਲਈ ਚਿੰਤਾਂ ਦਾ ਵਿਸ਼ਾ ਹੈ।ਭਾਰਤੀ ਫੌਜ/ਰੱਖਿਆ ਮੰਤਰਾਂਲੇ/ਭਾਰਤ ਸਰਕਾਰ ਨੂੰ ਇਸ ਦਾ ਢੁੱਕਵਾਂ ਫੌਜੀ ਟੈਕਟਿਸ ਲੱਭਣਾ ਚਾਹੀਦਾ ਹੈ ਤਾਂ ਜੋ ਭਾਰਤੀ ਫੌਜੀਆਂ ਉੱਤੇ ਹੋ ਰਹੇ ਹਮਲੇਆਂ ਦੀ ਸੂਚਨਾਂ ਪਹਿਲਾ ਹੀ ਮਿਲ ਸਕੇ। ਪਾਕਿਸਤਾਨ ਦੀ ਇਹ ਸੋਚ ਹੈ ਕਿ ਜੇਕਰ ਉਹਨਾਂ ਦੇ ਤਿੰਨ-ਚਾਰ ਟਰੇਡਂ ਆਤੰਕੀਂ ਭਾਰਤ ਅੰਦਰ ਦਾਖਿਲ ਹੋ ਕਿ ਜਾਨੀ-ਮਾਲੀ ਨੁਕਸਾਨ ਕਰਦੇ ਹਨ ਤਾਂ ਇਹ ਭਾਰਤ ਦਾ ਹੀ ਨੁਕਸਾਨ ਹੈ।ਭਾਰਤੀ ਫੌਜੀਆਂ ਦਾ ਗੋਲਾਂ-ਬਰੂਦ ਖਤਮ ਕਰਨਾ ਬਿੰਲਡਿੰਗਾਂ ਦਾ ਨੁਕਸਾਨ ਕਰਨਾ ਭਾਰਤ ਦੇ ਵਿਕਾਸ ਨੂੰ ਘੱਟ ਕਰ ਸਕਦਾ ਹੈ।ਇਹਨਾਂ ਆਤੰਕੀ ਹਮਲੇਆਂ ਦਾ ਮੁੱਖ ਉਦੇਸ਼ ਭਾਰਤ ਰਾਸ਼ਟਰ ਨੂੰ ਖਤਮ ਕਰਕੇ ਪਿੱਛਲੇ ਇਤਿਹਾਸ ਨੂੰ ਦੁਹਰਾਉਣਾ ਹੈ ਅਤੇ ਭਾਰਤ ਉੱਤੇ ਫਿਰ ਕਬਜਾਂ ਕਰਨਾਂ ਹੈ। ਕਟੜ੍ਹ ਇਸਲਾਮਿਕ ਸਟੇਟ ਭਾਰਤ/ਹਿੰਦੋਸਤਾਨੀ ਸੱਭਿਅਤਾ/ਧਰਮਾਂ ਨੂੰ ਇਸਲਾਮ ਲਈ ਵੱਡਾਂ ਖਤਰਾਂ ਮੰਨਦੇ ਹਨ।ਉਹ ਆਤੰਕੀਂ ਸੰਗਠਨ ਭਾਰਤ ਨੂੰ ਪਹਿਲਾਂ ਦੀ ਤਰਾਂ ਮੁਸਲਿਮ ਰਾਸਟਰ ਘੋਸਿਤ ਕਰਨਾ ਚਾਹੁੰਦੇ ਹਨ।ਉਹ ਅੱਜ ਵੀ ਭਾਰਤ ਦੀ ਧੰਨਦੋਲਤ ਅਤੇ ਜਵਾਨੀ

ਨੂੰ ਲੁੱਟਣਾ ਚਾਹੁੰਦੇ ਹਨ। ਕਦੀ ਅਜਿਹਾ ਮਹੌਲ ਵੀ ਬਣ ਸਕਦਾ ਹੈ ਕੇ ਇਸਲਾਮ ਨੂੰ ਮੰਨਣ ਵਾਲੇ ਰਾਸ਼ਟਰ ਪਾਕਿਸਤਾਨ ਨਾਲ ਖੜ੍ਹੇ ਹੋ ਸਕਦੇ ਹਨ।ਭਾਰਤ ਨੂੰ ਜੰਮੂੂ-ਕਸ਼ਮੀਰ,ਕਠੂਆਂ ਜੰਮੂ,ਪੰਜਾਬ,ਪਠਾਨਕੋਟ,ਗੁਰਦਾਸਪੁਰ,ਅਮਿੰਰਤਸਰ,ਫਿਰੋਜਪੁਰ,ਰਾਜਸਥਾਨ ਦੀ ਸਰਹੱਦ ਪੂਰੀ ਤਰਾਂ ਸੀਲ ਕਰਨ ਦੀ ਲੋੜ ਹੈ।ਇਸੇ ਤਰਾਂ ਭਾਰਤ ਦੀ ਅੰਤਰਰਾਸਟਰੀ ਸੀਮਾਂ ਉੱਤੇ ਖਾਸ ਕਿਸਮ ਦੀ ਨਾਕਾਬੰਦੀ ਅਤੇ ਚੌਕਸ਼ੀ ਕਰਨ ਦੀ ਲੋੜ੍ਹ ਹੈ।ਭਾਰਤ ਦੀ ਆਪਣੀ ਸੀਮਾਂ ਅੰਦਰ ਪਾਕਿਸਤਾਨ ਖੂਫੀਆਂ ਵਿਭਾਗ/ਫੌਜ ਅਤੇ ਅੰਤਕੀਆਂ ਦੇ ਸਲੀਪਰ ਸੈਲ ਖਤਮ ਕਰਨ ਦੀ ਲੋੜ੍ਹ ਹੈ।ਭਰਤੀ ਸੀਮਾਂ ਸੁੱਰਖਿਆ ਨਾਲ ਜੁੜੀ ਫੌਜ/ਪੈਰਾਮਿਲਟਰੀ ਫੌਜ/ਖੂਫੀਆਂ ਵਿਭਾਗ ਨੂੰ ਖਾਸ਼ ਕਿਸਮ ਦੇ ਬੰਦੋਬਸਤ ਕਰਨ ਦੀ ਲੋੜ੍ਹ ਹੈ।ਪਾਕਿਸਤਾਨੀ ਆਤੰਕੀਂ ਭਾਰਤੀ ਫੌਜ ਉੱਤੇ ਰਾਤ ਦੇ ਹਨੇਰੇ ਵਿੱਚ,ਸਵੇਰੇ ਚਾਰ ਕੁ ਵਜੇ ਜਾਂ ਛੁੱਟੀ ਵਾਲੇ ਦਿਨ ਆਤੰਕੀਂ ਹਮਲੇ ਜਿਆਦਾ ਕਰ ਰਹੀ ਹੈ ਕਿਉਕਿ ਇਹਨਾਂ ਮੌਕੇਆਂ ਉੱਤੇ ਫੌਜ ਥੋੜੀ ਸੁਸਤ ਹੁੰਦੀ ਹੈ ਅਤੇ ਆਪਣੇ ਆਮ ਰੁੱਝੇਵੇ ਵਿੱਚ ਰੁੱਝੀ ਹੁੰਦੀ ਹੈ।ਭਾਰਤੀ ਫੌਜੀ ਖੇਤਰਾਂ ਵਿੱਚ ਮਜਦੂਰੀ ਕਰ ਰਿਹਾ ਵਰਗ ਵੀ ਰੈਕੀ ਲਈ ਆਤੰਕੀਂ ਇਸਤੇਮਾਲ ਕਰ ਰਹੇ ਹਨ।ਸੋਸਲ ਮੀਡੀਆਂ,ਇੰਟਰਨੈਟ ਅਤੇ ਮੋਬਾਇਲ ਫੌਨ ਅਤੇ ਖਾਸ ਕਿਸਮ ਦੇ ਫੌਨ ਰਾਹੀ ਆਤੰਕੀਂ ਅੱਤਵਾਦੀ ਗਤੀਵਿਧੀਆਂ ਦਾ ਮਿਸਨ ਪੂਰਾ ਕਰਨ ਵਿੱਚ ਸਫਲ ਹੋ ਰਹੇ ਹਨ।ਪਾਕਿਸਤਾਨ ਭਾਰਤ ਉੱਤੇ ਕਬਜਾ ਕਰਨ ਦੀ ਚਾਹ ਨਾਲ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਪਾਕਿਸਤਾਨ ਅਤਿ-ਆਧੁਨੀਕ ਹਥਿਆਰਾਂ ਦਾ ਇਸਤੇਮਾਲ ਕਿਸੇ ਵੀ ਸਮੇਂ ਭਾਰਤ ਖਿਲਾਫ ਕਰ ਸਕਦਾ ਹੈ।ਭਾਰਤੀ ਫੌਜ ਨੂੰ ਚਾਹੀਦਾ ਹੈ ਕਿ ਉਹ ਅਤਿ-ਆਧੁਨਿਕ ਫੌਜੀ ਤਕਨੀਕਾਂ ਨੂੰ ਪਹਿਲਾ ਹੀ ਅਪਣਾ ਲਵੇ।ਪਾਕਿਸਤਾਨ ਦੀ ਧਰਤੀ ਉੱਤੇ ਅੱਜ ਵੀ ਆਤਮਘਾਤੀ ਦਸਤੇਆਂ ਦੀ ਸਿਖਲਾਈ ਲੈ ਕੇ ਹਜਾਂਰਾਂ ਆਤੰਕੀਂ ਬੈਠੇ ਹਨ ਅਤੇ ਸਿਖਲਾਈ ਲੈ ਰਹੇ ਹਨ।ਇਹਨਾਂ ਅੰਤਕੀਂਆਂ ਦੀਆਂ ਅਲੱਗ ਬਟਾਲਿਅਨ ਪਾਕਿਸਤਾਨ ਖੜਾ ਕਰ ਚੁੱਕਾ ਹੈ।ਇਹਨਾਂ ਅੰਤਕੀਆਂ ਦਾ ਮੁੱਖ ਉਦੇਸ਼ ਭਾਰਤੀ ਫੌਜੀਆਂ ਉੱਤੇ ਘਾਤ ਲਗਾ ਕੇ ਹਮਲਾ ਕਰਨਾ ਹੀ ਹੈ।ਇਹ ਫੌਜ ਦਾ ਜਾਨੀ-ਮਾਲੀ ਨੁਕਸਾਨ ਕਰਨ ਲਈ ਹੀ ਤਿਆਰ ਕੀਤੇ ਗਏ ਹਨ।ਇਹ ਆਤੰਕੀਂ ਦਸਤੇ ਕਿਸੇ ਵੀ ਹੱਦ ਤੱਕ ਜਾ ਕਿ ਫੋਜ ਨੂੰ ਘਾਤ ਲਗਾ ਕਿ ਖੌਫਜਦਾ ਕਰ ਸਕਦੇ ਹਨ। ਪਾਕਿਸਤਾਨ ਦੁਆਰਾ ਤਿਆਰ ਕੀਤੇ ਇਹ ਆਤਮਘਾਤੀ ਦਸਤੇ ਕਿਸੇ ਵੀ ਸਮੇਂ ਭਾਰਤੀ ਫੌਜ ਉੱਤੇ ਹਮਲੇ ਕਰ ਸਕਦੇ ਹਨ। ਇਹਨਾਂ ਦਾ ਮੁੱਖ ਟਾਰਗੈਟ ਜੰਮੂ-ਕਸਮੀਰ,ਨਵੀਂ ਦਿੱਲੀ,ਪੰਜਾਬ, ਰਾਜਸਥਾਨ,ਭਾਰਤ ਦੇ ਸ਼ਾਂਤਮਈ ਖੇਤਰ ਅਤੇ ਵਿਕਾਸਸੀਲ ਸਹਿਰ ਹੋ ਸਕਦੇ ਹਨ।ਭਾਰਤ-ਪਾਕਿਸਤਾਨ ਦੀ ਆਮਹਣੇ-ਸਾਹਮਣੇ ਦੇ ਯੁੱਧ ਵਿੱਚ ਵੀ ਇਹ ਆਤਮਘਾਤੀ ਦਸਤੇ ਭਾਰਤੀ ਫੌਜ ਦੇ ਖੇਤਰਾਂ ਵਿੱਚ ਦਾਖਿਲ ਹੋ ਕਿ ਫੌਜ ਨੂੰ ਹਫੜਾਦਫੜੀ ਪਾ ਸਕਦੇ ਹਨ ਅਤੇ ਉਲਝਾਂ ਸਕਦੇ ਹਨ।ਭਾਰਤ ਦੇ ਜੰਮੂ-ਕਸ਼ਮੀਰ,ਸੀ੍ਰ-ਨਗਰ ਅਤੇ ਸੀ੍ਰ ਨਗਰ ਦੇ ਨਾਲ ਹੋਰ ਜਿਲੇਆਂ,ਸ਼ਹਿਰਾਂ,ਪਿੰਡਾਂ ਅਤੇ ਕਸਬੇਆਂ ਵਿੱਚ ਪਾਕਿਸਤਾਨੀ ਅੰਤਕੀਆਂ ਦੀ ਮੌਜੂਦਗੀ ਅੱਜ ਵੀ ਹੈ। ਭਾਰਤੀ ਫੌਜ,ਪੈਰਾਮਿਲਟਰੀ ਫੌਜ,ਪੁਲਸ ਬਲ ਅਤੇ ਖੂਫੀਆਂ-ਤੰਤਰ ਨੂੰ ਸਪੈਸਲ ਅਪ੍ਰੇਸ਼ਨ ਕਰਕੇ ਇਹਨਾਂ ਆਤੰਕੀਆਂ ਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ।ਭਾਰਤੀ

ਫੌਜ,ਪੈਰਾਮਿਲਟਰੀ ਫੌਰਸ,ਪੁਲਸ ਬਲਾਂ ਅਤੇ ਅਮਲੇਆਂ ਦੀਆਂ ਬੇਬਜਾ ਪਾਕਿਸਤਾਨ ਦੇ ਆਤੰਕੀਂ ਹਮਲੇਆਂ ਵਿੱਚ ਹੋ ਰਹੀਆਂ ਸ਼ਹੀਦੀਆਂ ਹਿੰਦੋਸਤਾਨ ਲਈ ਚਿੰਤਾ ਦਾ ਵਿਸ਼ਾ ਹੈ।ਲੰਬੀ ਹੋ ਰਹੀ ਸ਼ਹੀਦੀਆਂ ਦੀ ਲਿਸਟ ਭਾਰਤੀ ਫੌਜ ਅਤੇ ਰਾਸ਼ਟਰ ਲਈ ਘਾਤਕ ਹੈ।ਭਾਰਤੀ ਫੌਜ ਨੂੰ ਪਾਕਿਸਤਾਨੀ ਆਤੰਕੀਆਂ ਅਤੇ ਅੰਤਕੀਂ ਗਤੀਵੀਧੀਆਂ ਖਿਲਾਫ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਭਾਰਤੀ ਫੌਜ/ਪੈਰਾਮਿਲਟਰੀ ਫੌਰਸ ਅਤੇ ਭਾਰਤ ਰਾਸਟਰ ਲਈ ਸ਼ਹੀਦੀਆਂ ਦੇਣ ਵਾਲੇਆਂ ਨੂੰ ਸਾਡਾ ਸੈਲਿਊਟ ਹੈ।ਜੈ-ਹਿੰਦ।

OLYMPUS DIGITAL CAMERA

ਮਾਸਟਰ ਹਰੇਸ਼ ਕੁਮਾਰ ਸੈਣੀ,
{ ਸਾਬਕਾ ਆਰਮੀ ਸਿੱਖਿਆ ਕੋਰ ਮਾਸਟਰ, ਐਨ.ਈ 67, ਆਰਮੀ ਨੰਬਰ 9511489ਅ}
ਸੈਣੀ ਮੁੱਹਲਾ,ਬੱਜਰੀ ਕੰਪਨੀ,ਪਠਾਨਕੋਟ, {ਪੰਜਾਬ}ਫੌਨ-9478597326,

Share Button

Leave a Reply

Your email address will not be published. Required fields are marked *