ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਨੌਕਰੀਓਂ ਕੱਢੇ ਤੀਰਥ ਰਾਮ ਨੇ ਕੀਤੀ ਭਾਰਤ ਸਰਕਾਰ ਤੱਕ ਪਹੁੰਚ

ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਨੌਕਰੀਓਂ ਕੱਢੇ ਤੀਰਥ ਰਾਮ ਨੇ ਕੀਤੀ ਭਾਰਤ ਸਰਕਾਰ ਤੱਕ ਪਹੁੰਚ

ਮਿਲਾਨ (ਬਲਵਿੰਦਰ ਸਿੰਘ ਢਿੱਲੋ): : ਪਾਵਰ ਵੇਟ ਲਿਫਟਿੰਗ ਵਿੱਚ ਅੰਤਰਰਾਸਟਰੀ ਪੱਧਰ ਤੇ ਦਰਜਨਾਂ ਮੈਡਲ ਜਿੱਤਣ ਵਾਲੇ ਤੀਰਥ ਰਾਮ ਨੂੰ ਉਸ ਵੱਲੋਂ ਭਾਰਤ ਦੇਸ਼ ਦੇ ਕੀਤੇ ਨਾਂਮ ਰੌਸ਼ਨ ਕਾਰਨ ਭਾਰਤੀ ਦੂਤਘਰ ਬਰੱਸਲ ਵਿੱਚ ਨੌਕਰੀ ਦਿੱਤੀ ਗਈ ਸੀ। ਨੌਕਰੀ ਲਈ ਬਕਾਇਦਾ ਇੰਟਰਵਿਊ ਵੀ ਹੋਈ ਸੀ ਤੇ ਨਿਯੁਕਤੀ ਪੱਤਰ ਦਿੱਤਾ ਗਿਆ ਸੀ। ਪਹਿਲਾਂ ਇਹ ਤਿੰਨ ਮਹੀਨਿਆਂ ਲਈ ਸੀ ਤੇ ਤਿੰਨ ਮਹੀਨਿਆਂ ਬਾਅਦ ਪੱਕੇ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਪੁਰਾਣੇ ਅੰਬੈਸਡਰ ਸਰਦਾਰ ਸੰਜੀਵ ਸਿੰਘ ਪੁਰੀ ਦੀ ਨਿਪਾਲ ਬਦਲੀ ਕਾਰਨ ਤੇ ਨਵੇਂ ਦੇ ਆਉਣ ਵਿੱਚ ਦੇਰੀ ਕਾਰਨ ਤਿੰਨ ਮਹੀਨਿਆਂ ਬਾਅਦ ਅੱਗੇ ਲਈ ਪੱਕੀ ਨੌਕਰੀ ਦੇ ਕੰਟਰੈਕਟ ਦਾ ਕੰਮ ਲਟਕ ਗਿਆ ਤੇ ਪੰਜ ਮਹੀਨੇ ਬਾਅਦ ਬਗੈਰ ਕਿਸੇ ਠੋਸ ਕਾਰਨ ਦੇ ਅਤੇ ਬਗੈਰ ਕਿਸੇ ਅਗਾਂਉ ਨੋਟਿਸ ਦੇ ਅੰਬੈਸੀ ਅਧਿਕਾਰੀਆਂ ਐਸ ਇਨਬਾਸਕਾਰਾ ਜੋ ਹੁਣ ਬਦਲ ਕੇ ਮਾਸਕੋ ਚਲੇ ਗਏ ਹਨ ਅਤੇ ਮੌਜੂਦਾ ਰਕੇਸ਼ ਕੁਮਾਰ ਅਰੋੜਾ ਨੇ ਸ੍ਰੀ ਤੀਰਥ ਰਾਮ ਦਾ ਬਿਸਤਰਾ ਗੋਲ ਕਰ ਦਿੱਤਾ। ਸ੍ਰੀ ਤੀਰਥ ਰਾਮ ਦਾ ਕਹਿਣਾ ਹੈ ਕਿ ਮੈਂਨੂੰ ਨੌਕਰੀ ਤੋਂ ਵਾਝਿਆਂ ਕਰਨ ਦਾ ਮਕਸਦ ਰਕੇਸ਼ ਕੁਮਾਰ ਅਰੋੜਾ ਵੱਲੋਂ ਮੇਰੀ ਵਾਲੀ ਕੁਰਸੀ ਤੇ ਕਿਸੇ ਸ਼ਿਫਾਰਸੀ ਲੜਕੀ ਨੂੰ ਬਿਠਾਉਣਾ ਹੈ ਹਾਲਾਂਕਿ ਸਪੋਰਟਸ਼ ਕੋਟੇ ਵਿੱਚੋਂ ਮੈਨੂੰ ਇਹ ਨੌਕਰੀ ਦਿੱਤੀ ਗਈ ਸੀ ਕਿਉਕਿ ਬੈਲਜ਼ੀਅਮ ਰਹਿੰਦੇਂ ਹੋਏ ਅਨੇਕਾਂ ਮੈਡਲ ਜਿੱਤਣ ਅਤੇ ਕਿਸੇ ਸ਼ਹਿਰ ਵੱਲੋਂ ਐਲਾਂਨੇ ਸਪੋਰਟਸ਼ ਮੈਨ ਆਫ ਦਾ ਯੀਅਰ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਪੰਜਾਬੀ ਮੈਂ ਹੀ ਹਾਂ।

ਸ੍ਰੀ ਤੀਰਥ ਰਾਮ ਨੇ ਜਾਰੀ ਬਿਆਨ ਵਿੱਚ ਅੱਗੇ ਕਿਹਾ ਕਿ ਮੈਂ ਦਹਾਕਾ ਪਹਿਲਾਂ ਵੀ ਇਸੇ ਦੂਤਘਰ ਵੱਲੋਂ ਆਂਮ ਲੋਕਾਂ ਨੂੰ ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇਣ ਵਿੱਚ ਕੀਤੀ ਜਾਂਦੀ ਬੇਲੋੜੀ ਦੇਰੀ ਅਤੇ ਆਮ ਲੋਕਾਂ ਦੀ ਬਜਾਏ ਸਿਰਫ ਕੁੱਝ ਖ਼ਾਸ ਲੋਕਾਂ ਦੀ ਹੀ ਹੋ ਰਹੀ ਆਉ ਭਗਤ ਵਿਰੁੱਧ ਅਵਾਜ਼ ਉਠਾਈ ਸੀ ਤੇ ਹੁਣ ਵੀ ਉਹ ਅੰਬੈਂਸੀ ਅੰਦਰ ਹੋ ਰਹੇ ਘਪਲਿਆਂ ਦਾ ਪਰਦਾਫ਼ਾਸ ਕਰਨਗੇ। ਉੱਘੇ ਪਾਵਰ ਵੇਟ ਲਿਫਟਰ ਸ੍ਰੀ ਤੀਰਥ ਰਾਮ ਹੋਰਾਂ ਆਖਿਆ ਕਿ ਇਹਨਾਂ ਪੰਜ ਮਹੀਨਿਆਂ ਦੌਰਾਂਨ ਅੰਬੈਂਸੀ ਵਿੱਚ ਨੌਕਰੀ ਕਰਦੇ ਸਮੇਂ ਬਹੁਤ ਘਪਲੇ ਹੁੰਦੇ ਦੇਖੇ ਹਨ। ਪੰਜ ਮਹੀਨਿਆਂ ਬਾਅਦ ਨੌਕਰੀ Ḕਤੋਂ ਜਵਾਬ ਦਿੱਤੇ ਜਾਣ Ḕਤੋਂ ਨਰਾਜ਼ ਤੀਰਥ ਰਾਮ ਨੇ ਕਿਹਾ ਕਿ ਮੈਨੂੰ ਮੇਰੀ ਨੌਕਰੀ ਖੁਸਣ ਨਾਲੋ ਜਿਆਦਾ ਦੁੱਖ ਇਸ ਦੂਤਘਰ ਵਿੱਚ ਚੱਲ ਰਹੀ ਕੁਰੱਪਸਨ ਦਾ ਹੈ ਜਿਸਨੂੰ ਬੰਦ ਕਰਵਾਉਣਾ ਹੀ ਮੇਰਾ ਇੱਕੋ-ਇੱਕ ਮਕਸਦ ਬਣ ਗਿਆ ਹੈ ਤੇ ਸ਼ਾਇਦ ਮੈਨੂੰ ਕੱਢਣ ਦਾ ਕਾਰਨ ਵੀ ਇਹੀ ਹੈ ਕਿ ਇਹਨਾਂ ਨੂੰ ਪਤਾ ਸੀ ਕਿ ਮੈਂ ਅਜਿਹੇ ਘਪਲਿਆਂ ਨੂੰ ਅੱਖਾਂ ਬੰਦ ਕਰਕੇ ਨਹੀ ਸਹਿ ਸਕਦਾ ਤੇ ਨਾਂ ਹੀ ਜੀ ਹਜੂਰੀ ਅਤੇ ਮੁੱਠੀ ਗਰਮ ਕਰ ਸਕਦਾਂ ਹਾਂ। ਸ੍ਰੀ ਰਾਮ ਹੋਰਾ ਕਿਹਾ ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਕੁਮਾਰ ਮੋਦੀ ਅਤੇ ਵਿਦੇਸ਼ ਮੰਤਰੀ ਸੁਸਮਾਂ ਸਵਰਾਜ, ਉਘੇ ਸਮਾਜ ਸੇਵੀ ਅਤੇ ਪਟਿਆਲਾ ਹਲਕੇ ‘ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ ਈ ਮੇਲਾਂ ਰਾਂਹੀ ਇਹਨਾਂ ਘੁਟਾਲਿਆਂ ਦੀ ਅਤੇ ਮੇਰੇ ਨਾਲ ਹੋਈ ਬੇਇਨਸਾਫ਼ੀ ਬਾਰੇ ਲਿਖਤੀ ਸਿਕਾਇਤ ਭੇਜ ਚੁੱਕਾਂ ਹਾਂ। ਪ੍ਰਧਾਨ ਮੰਤਰੀ ਦਫਤਰ ਨੇ ਵਿਦੇਸ਼ ਮੰਤਰਾਲੇ ਨੂੰ ਮੇਰੀ ਸ਼ਿਕਾਇਤ ਤੇ ਗੌਰ ਕਰਨ ਨੂੰ ਕਿਹਾ ਤਾਂ ਮੰਤਰਾਲੇ ਨੇ ਭਾਰਤੀ ਦੂਤਘਰ ਬਰੱਸਲ ‘ਤੋਂ ਜਵਾਬ ਤਲਬੀ ਵੀ ਕੀਤੀ। ਜਵਾਬ ਵਿੱਚ ਭਾਰਤੀ ਦੂਤਘਰ ਨੇ ਇਹ ਲਿਖਿਆ ਹੈ ਕਿ ਤੀਰਥ ਰਾਮ ਨੇ ਸਿਰਫ 3 ਮਹੀਨੇ ਆਰਜੀ ਨੌਕਰੀ ਕੀਤੀ ਹੈ ਤੇ ਅਪਣੀ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਨਾਂ ਦੇ ਸਕਣ ਕਾਰਨ ਉਹ ਪੱਕੇ ਤੌਰ ਤੇ ਕੰਮ ਨਹੀ ਕਰ ਸਕਦਾ। ਭਾਰਤੀ ਦੂਤਘਰ ਦੇ ਇਸ ਹਾਸੋਹੀਣੇ ਜਵਾਬ ਬਾਰੇ ਅਪਣਾ ਪੱਖ ਸਪੱਸਟ ਕਰਦਿਆਂ ਸ੍ਰੀ ਤੀਰਥ ਰਾਮ ਨੇ ਕਿਹਾ ਕਿ ਅੰਬੈਂਸੀ ਵੱਲੋਂ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਜਵਾਬ ਝੂਠ ਦਾ ਪੁਲੰਦਾਂ ਹੈ ਕਿਉਕਿ ਮੈਂ ਪੰਜ ਮਹੀਨੇ ਨੌਕਰੀ ਕਰ ਚੁੱਕਾਂ ਹਾਂ ਤੇ ਨਾਂ ਹੀ ਮੇਰੇ ਕੋਲੋ ਲਿਖਤੀ ਰੂਪ ਵਿੱਚ ਕੋਈ ਅਜਿਹਾ ਸਰਟੀਫਿਕੇਟ ਮੰਗਿਆਂ ਗਿਆ ਸੀ। ਅੰਬੈਸੀ ਵੱਲੋਂ ਭੇਜਿਆ ਨਿਯੁਕਤੀ ਪੱਤਰ ਵੀ ਪ੍ਰੈਸ ਨੂੰ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਉਸ ਸਮੇਂ ਦੋ ਤਸਵੀਰਾਂ ਸਮੇਤ ਸਿਰਫ ਤਿੰਨ ਪੇਪਰਾਂ ਦੀ ਮੰਗ ਕੀਤੀ ਗਈ ਸੀ ਜੋ ਮੈਂ ਪੂਰੀ ਕਰ ਦਿੱਤੀ ਸੀ ਪਰ ਸ਼ਾਇਦ ਮੇਰੇ ਵੱਲੋਂ ਇਹਨਾਂ ਅਫਸਰਾਂ ਦੀ ਮੁੱਠੀ ਨਾਂ ਗਰਮ ਕਰਨ ਸਕਣ ਕਾਰਨ ਮੈਨੂੰ ਨੌਕਰੀ ‘ਤੋਂ ਹੱਥ ਧੋਣੇ ਪਏ। ਸ੍ਰੀ ਰਾਮ ਦਾ ਕਹਿਣਾ ਹੈ ਕਿ ਪੰਜ ਮਹੀਨਿਆਂ ਵਿੱਚੋਂ ਸਿਰਫ ਇੱਕ ਵਾਰ ਹੀ ਤਨਖਾਹ ਮੇਰੇ ਬੈਂਕ ਖਾਤੇ ਵਿੱਚ ਪਾਈ ਗਈ ਸੀ ਤੇ ਬਾਕੀ 4 ਮਹੀਨੇ ਨਗਦੋ-ਨਗਦ ( ਬਲੈਕ ਵਿੱਚ ਬਿਨ੍ਹਾਂ ਕਿਸੇ ਟੈਕਸ ਦੇ ) ਹੀ ਦਿੰਦੇਂ ਰਹੇ ਹਾਲਾਂਕਿ ਟੈਕਸ ਬਚਾਉਣ ਲਈ ਅਜਿਹਾ ਕਰਨਾ ਇਸ ਦੇਸ਼ ਵਿੱਚ ਜੁਰਮ ਹੈ। ਸ੍ਰੀ ਤੀਰਮ ਰਾਮ ਦੇ ਇਸ ਖੁਲਾਸੇ ‘ਤੋਂ ਬਾਅਦ ਉਹਨਾਂ ਅਫਵਾਹਾਂ ਨੂੰ ਸੱਚ ਹੋਣ ਦਾ ਬਲ ਮਿਲਦਾ ਹੈ ਕਿ ਭਾਰਤ ਸਰਕਾਰ ਵੱਲੋਂ ਅਪਣੇ ਵਿਦੇਸੀਂ ਦੂਤਘਰਾਂ ਨੂੰ ਕੁੱਝ ਅਜਿਹੇ ਗੁਪਤ ਫੰਡ ਦਿੱਤੇ ਜਾਂਦੇ ਹਨ ਜੋ ਕਈ ਖਾਸ ਮਿਸਨਾਂ ਲਈ ਵਰਤੇ ਜਾਂਦੇ ਹਨ। ਜਿਕਰਯੋਗ ਹੈ ਕਿ ਇਹ ਪੰਜ ਮਹੀਨੇ ਅੰਬੈਂਸੀ ਵਿੱਚ ਨੌਕਰੀ ਕਰਦੇ ਸਮੇਂ ਤੀਰਥ ਰਾਮ ਨੇ ਭਾਰਤੀ ਦੂਤਘਰ ਵੱਲੋਂ ਕਾਲੀ ਸੂਚੀ ਵਾਲੇ ਕੁੱਝ ਜੁਝਾਰੂਆਂ ਨੂੰ ਵੀ ਉਹਨਾਂ ਦੀ ਜਨਮ ਭੋਇੰ ਦੇ ਦਰਸ਼ਨ ਕਰਵਾਉਣ ਲਈ ਮੱਦਦ ਦੀ ਪੇਸ਼ਕਸ ਕੀਤੀ ਸੀ ਪਰ ਕਿਸ ਨੇ ਇਹ ਮੱਦਦ ਲਈ ਹੁੰਗਾਰਾਂ ਭਰਿਆ ਜਾਂ ਠੁਕਰਾਇਆ ਇਹ ਇੱਕ ਵੱਖਰੀ ਗੱਲ ਹੈ।
ਸੋਸ਼ਲ ਮੀਡੀਆ ਫੇਸਬੁੱਕ ਪਾਈ ਦੂਸਰੀ ਵੀਡੀਉ ਵਿੱਚ ਸ੍ਰੀ ਤੀਰਥ ਰਾਮ ਕਹਿੰਦੇ ਹਨ ਕਿ ਜੇ ਮੈਂਨੂੰ ਕਿਸੇ ਸਾਜ਼ਿਸ ਅਧੀਨ ਵਾਪਸ ਭਾਰਤ ਜਾਣ ਲਈ ਮਜ਼ਬੂਰ ਕੀਤਾ ਜਾਂ ਮੇਰਾ ਕੋਈ ਵੀ ਨੁਕਸਾਨ ਕੀਤਾ ਤਾਂ ਇਸ ਲਈ ਉਪਰੋਕਤ ਦੋਨੋਂ ਅਧਿਕਾਰੀ ਜਿੰਮੇਬਾਰ ਹੋਣਗੇ।

Share Button

Leave a Reply

Your email address will not be published. Required fields are marked *

%d bloggers like this: