ਭਾਰਤੀ ਜੁਡੀਸ਼ਰੀ ਜਗਦੀਸ਼ ਟਾਇਟਲਰ ਨੂੰ ਤੁਰੰਤ ਗ੍ਰਿਫਤਾਰ ਕਰੇ : ਪਾਕਿਸਤਾਨ ਸਿੱਖ ਕੌਂਸਲ

ss1

ਭਾਰਤੀ ਜੁਡੀਸ਼ਰੀ ਜਗਦੀਸ਼ ਟਾਇਟਲਰ ਨੂੰ ਤੁਰੰਤ ਗ੍ਰਿਫਤਾਰ ਕਰੇ : ਪਾਕਿਸਤਾਨ ਸਿੱਖ ਕੌਂਸਲ
ਜਗਦੀਸ਼ ਟਾਇਟਲਰ ਨੂੰ ਖੁਲ੍ਹਾ ਛੱਡਣਾ ਭਾਰਤੀ ਜੁਡੀਸਰੀ ਦੀ ਤੌਹੀਨ

ਵਾਸ਼ਿੰਗਟਨ ਡੀ. ਸੀ 11 ਫ਼ਰਵਰੀ ( ਰਾਜ ਗੋਗਨਾ)– ਜਗਦੀਸ਼ ਟਾਇਟਲਰ ਸਬੰਧੀ ਪ੍ਰਾਪਤ ਹੋਏ ਦਸਤਾਵੇਜ਼ ਅਤੇ ਪ੍ਰਮਾਣ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਭਾਰਤ ਸਰਕਾਰ ਤੁਰੰਤ ਜੇਲ੍ਹ ਵਿੱਚ ਸੁੱਟੇ ਅਤੇ ਸਿੱਖਾਂ ਦੇ ਹਿਰਦੇ ਸ਼ਾਂਤ ਕਰੇ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਵਿਅਕਤੀ ਨੂੰ ਤੇ ਇੱਕ ਸਧਾਰਣ ਸ਼ਿਕਾਇਤ ਤੇ ਅੰਦਰ ਕਰ ਦਿੱਤਾ ਜਾਂਦਾ ਹੈ, ਪਰ ਜਗਦੀਸ਼ ਟਾਈਟਲਰ ਕੋਲ ਸਰਕਾਰ ਤੇ ਜੁਡੀਸ਼ਰੀ ਦੇ ਕਿਹੜੇ ਵੱਡੇ ਖਲਾਅ ਹਨ ਜਿਸ ਕਰਕੇ ਉਸਨੂੰ ਹੱਥ ਨਹੀਂ ਪਾ ਰਹੀ।
ਭਾਰਤ ਸਰਕਾਰ ਇੱਕ ਲਾਹਣਤ ਦੀ ਕਚਹਿਰੀ ਦਾ ਇਜ਼ਹਾਰ ਕਰ ਰਹੀ ਹੈ, ਜਿਸ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ, ਸਗੋਂ ਸਿੱਖਾਂ ਦੀ ਸ਼ਕਤੀ ਦੀ ਪਰਖ ਹੋ ਰਹੀ। ਕੇਂਦਰ ਸਰਕਾਰ ਜੋ ਕਾਂਗਰਸ ਦੀ ਵਿਰੋਧੀ ਪਾਰਟੀ ਹੈ ਅਤੇ ਸਿੱਖਾਂ ਦੀ ਹਮਾਇਤੀ ਗਿਣੀ ਜਾ ਰਹੀ ਹੈ, ਉਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਪਾਕਿਸਤਾਨ ਸਿੱਖ ਕੌਂਸਲ ਤੇ ਉਨ੍ਹਾਂ ਦੇ ਤਮਾਮ ਅਹੁਦੇਦਾਰਾਂ ਅਤੇ ਖਾਸ ਕਰਕੇ ਪੈਟਰਨ ਇਨ ਚੀਫ ਰਮੇਸ਼ ਸਿੰਘ ਖਾਲਸਾ ਵਲੋਂ ਸਿੱਖਾਂ ਦੀ ਹਮਾਇਤ ਕੀਤੀ ਹੈ ਕਿ ਉਹ ਟਾਇਟਲਰ ਦੇ ਮੁੱਦੇ ਤੇ ਭਾਰਤੀ ਸਿੱਖਾਂ ਨਾਲ ਹਨ। ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਹਮਾਇਤ ਕਰਦੇ ਹਨ ਅਤੇ ਸੰਘਰਸ਼ ਵਿੱਚ ਸ਼ਰੀਕ ਹਨ ਕਿ ਟਾਇਟਲਰ ਨੂੰ ਤੁਰੰਤ ਫੜ੍ਹਿਆ ਜਾਵੇ। ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ।
ਆਸ ਹੈ ਕਿ ਕੇਂਦਰ ਸਰਕਾਰ ਇਸ ਸਬੰਧੀ ਕਾਰਵਾਈ ਕਰਕੇ ਸਿੱਖਾਂ ਦੇ ਮਨਾਂ ਨੂੰ ਜਿੱਤੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖ ਕੇਂਦਰ ਨਾਲੋਂ ਟੁੱਟ ਜਾਣਗੇ ਅਤੇ 2019 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਪੂਰਨ ਨਾਤਾ ਤੋੜ ਲੈਣਗੇ। ਸਰਕਾਰ ਨੂੰ ਇਸ ਵੱਲ ਤੁਰੰਤ ਤਵੱਜੋ ਦੇ ਕੇ ਟਾਇਟਲਰ ਤੇ ਕਾਰਵਾਈ ਕਰਨੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *