Tue. Apr 16th, 2019

ਭਾਰਤੀ ਜਿਮਨਾਸਟ ਦੀਪਿਕਾ ਕਰਮਕਾਰ ਤੋਂ ਤਗ਼ਮੇ ਦੀ ਆਸ

ਭਾਰਤੀ ਜਿਮਨਾਸਟ ਦੀਪਿਕਾ ਕਰਮਕਾਰ ਤੋਂ ਤਗ਼ਮੇ ਦੀ ਆਸ

9-2 (1) 9-2 (2)
ਰੀਓ ਓਲਪਿੰਕ ਖੇਡਾਂ ਵਿੱਚ ਅੱਜ ਦਾ ਦਿਨ ਵੀ ਕਿਰਤੀਮਾਨ ਦਾ ਦਿਨ ਸਾਬਿਤ ਹੋਇਆ। ਸ਼ੂਟਿੰਗ 10 ਮੀਟਰ ਏਅਰ ਰੈਫਲ ਪੁਰਸ਼ ਵਰਗ ਵਿੱਚ ਇਟਲੀ ਦੇ ਨਿਸ਼ਾਨੇਬਾਜ ਕੈਂਪਰੈਵੀ ਨੀਕਾਲੋ ਨੇ 206.1 ਅੰਕ ਹਾਸਿਲ ਕਰ ਇਟਲੀ ਨੂੰ ਸੋਨ ਤਗ਼ਮਾ ਦਿਵਾਇਆ। ਦੂਜੇ ਨਿਸ਼ਾਨੇਬਾਜ਼ ਕੁਲੀਸ਼ ਸ਼ੈਰੀ ਨੇ 204.6 ਅੰਕ ਹਾਸਿਲ ਕਰ ਸਿਲਵਰ ਮੈਡਲ ਤੇ ਰੂਸ ਦੇ ਨਿਸ਼ਾਨੇਬਾਜ਼ ਮਸਲੇਨੀਕੋਵ ਵੈਲਡਿਮਿਰ ਨੇ 184.2 ਅੰਕ ਹਾਸਿਲ ਕਰ ਕਾਂਸੇ ਦਾ ਮੈਡਲ ਜਿੱਤੀਆ। ਇਸ ਇਵੈਂਟ ਵਿੱਚ ਭਾਰਤ ਦੇ ਅਭਿਨਵ ਬਿੰਦਰਾ 1 ਪੁਆਇੰਟ ਤੋਂ ਪਛੜਦੇ ਹੋਏ ਚੌਥੇ ਸਥਾਨ `ਤੇ ਰਹੇ। ਭਾਰਤੀ ਜਿਮਨਾਸਟ ਦੀਪਿਕਾ ਕਰਮਕਾਰ ਨੇ ਵਿਅਕਤੀਗਤ ਵਾਲਟ (ਛਾਲ) ਇਵੇਂਟ ਵਿੱਚ 8ਵੇਂ ਸਥਾਨ ਹਾਸਿਲ ਕਰ ਫਾਇਨਲ ਵਿੱਚ ਥਾਂ ਪੱਕੀ ਕੀਤੀ। ਤੈਰਾਕੀ ਵਿੱਚ ਦੁਨੀਆ ਦੇ ਸਭ ਤੋਂ ਮਹਾਨ ਖਿਡਾਰੀ ਮਾਈਕਲ ਫੈਲਪਸ ਆਪਣੀ ਬਾਦਸ਼ਾਹੀ ਬਰਕਰਾਰ ਰੱਖਦਿਆਂ ਹੋਇਆਂ ਦੇਸ਼ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ। ਮਾਈਕਲ ਨੇ 4¿100 ਮੀਟਰ ਫ੍ਰੀ ਸਟਾਈਲ ਵਿੱਚ ਨਵਾਂ ਵਰਲਡ ਰਿਕਾਰਡ ਵੀ ਬਣਾਇਆ। ਵੇਟ ਲਿਫਟਿੰਗ ਵਿੱਚ ਚੀਨ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਸੋਨੇ ਦਾ ਤਗ਼ਮਾ ਜਿੱਤੀਆ। ਚੀਨ ਦੇ ਖਿਡਾਰੀ ਲੋਂਗ ਚਿੰਗਚੁਆਨ ਨੇ 56 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਭਾਰਤੀ ਹਾਕੀ ਟੀਮ ਜਰਮਨੀ ਹੱਥੋਂ ਅਖੀਰਲੇ ਸੈਂਕਡ ਵਿੱਚ 2-1 ਨਾਲ ਮਾਤ ਖਾ ਗਈ। ਓਲਪਿੰਗ ਖੇਡਾਂ ਵਿੱਚ ਆਸਟਰੇਲੀਆ ਦੀ ਰਗਬੀ ਟੀਮ ਨੇ 92 ਸਾਲਾਂ ਬਾਅਦ ਸੋਨ ਤਗ਼ਮਾ ਜਿੱਤਿਆ। ਕਲ੍ਹ ਸਾਈਕਲਿੰਗ (ਟਾਈਮ ਟ੍ਰਾਈਲ) ਮਹਿਲਾ ਵਰਗ ਦੇ ਮੁਕਾਬਲੇ ਰੋਮਾਂਚਕ ਹੋਣਗੇ। ਭਾਰਤ ਦੇ ਜੂਡੋ ਦੇ ਖਿਡਾਰੀ ਅਵਤਾਰ ਸਿੰਘ 90 ਕਿਲੋਗ੍ਰਾਮ ਵਰਗ ਵਿੱਚ ਭਾਰਤ ਲਈ ਚੁਣੋਤੀ ਪੇਸ਼ ਕਰਨਗੇ। ਇਸ ਤੋਂ ਇਲਾਵਾ ਸ਼ੂਟਿੰਗ, ਆਰਚਰੀ, ਰੈਸਲਿੰਗ, ਹਾਕੀ (ਮਹਿਲਾ), ਬੋਕਸਿੰਗ ਆਦਿ ਖੇਡਾਂ ਲਈ ਭਾਰਤੀ ਖਿਡਾਰੀ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਆਸ ਹੈ ਕਿ ਕਲ੍ਹ ਹੋਣ ਵਾਲੀਆਂ ਖੇਡਾਂ ਵਿੱਚ ਭਾਰਤੀ ਖਿਡਾਰੀ ਤਗ਼ਮੇ ਦੀ ਕਮੀ ਨੂੰ ਪੂਰਾ ਕਰਨਗੇ।

ਓਲੰਪਿਕ ਤੇ ਵਰਲਡ ਰਿਕਾਰਡ
ਵੇਟਲਿਫਟਿੰਗ : ਲੋਗ ਚਿੰਗਚੁਆਨ
ਤੈਰਾਕੀ : ਮਾਈਕਲ ਫੈਲਪਸ

ਖੇਡਾਂ ਦੀ ਸਮਾਂ ਸਾਰਣੀ
ਸ਼ੂਟਿੰਗ : (50 ਮੀਟਰ)
ਸ਼ਾਮ : 5.30 ਵਜੇ
ਹਾਕੀ : ਔਰਤਾਂ
ਸ਼ਾਮ : 7.30 ਵਜੇ
ਬੋਕਸਿੰਗ : ਸ਼ਾਮ : 9.00 ਵਜੇ
ਆਰਚਰੀ : ਔਰਤਾਂ
ਸ਼ਾਮ : 6.00 ਵਜੇ
ਸਾਈਕਲਿੰਗ:(ਟਾਈਮ ਟ੍ਰਾਈਲ)
ਸ਼ਾਮ : 6.30 ਵਜੇ

ਤਗ਼ਮਿਆਂ ਦੀ ਸੂਚੀ
ਮੁਲਕ : ਸੋਨਾ ਚਾਂਦੀ ਤਾਂਬਾ (ਕੁਲ ਤਗ਼ਮੇ)
ਅਮਰੀਕਾ : 5 7 7 (19)
ਚੀਨ : 5 3 5 (13)
ਅਸਟ੍ਰੇਲੀਆ : 4 0 3 (7)
ਇਟਲੀ : 3 4 2 (9)
ਜਾਪਾਨ : 3 0 7 (10)
ਭਾਰਤ : 0 0 0 (0)

0002ਖਿਡਾਰੀ ਖੇਡ ਮੈਦਾਨ ਤੋਂ
ਜਗਦੀਪ ਸਿੰਘ ਕਾਹਲੋਂ
ਅੰਤਰਰਾਸ਼ਟਰੀ ਸਾਇਕਲਿਸਟ
ਮੋਬਾ: 918288847042

Share Button

Leave a Reply

Your email address will not be published. Required fields are marked *

%d bloggers like this: