ਭਾਰਤੀ ਜਵਾਨਾਂ ਲਈ ਪਾਕਿ ਨੇ ਐਲ.ਓ.ਸੀ. ਤੇ ਤਾਇਨਾਤ ਕੀਤੇ 150 ਸਨਾਈਪਰ ਸ਼ੂਟਰ

ss1

ਭਾਰਤੀ ਜਵਾਨਾਂ ਲਈ ਪਾਕਿ ਨੇ ਐਲ.ਓ.ਸੀ. ਤੇ ਤਾਇਨਾਤ ਕੀਤੇ 150 ਸਨਾਈਪਰ ਸ਼ੂਟਰ

ਜੰਮੂ, 22 ਫਰਵਰੀ: ਪਾਕਿਸਤਾਨ ਨੇ ਐੈਲ.ਓ.ਸੀ. ਬਾਰਡਰ ਤੇ ਭਾਰਤੀ ਜਵਾਨਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਸਨਾਈਪਰ ਸ਼ੂਟਰਾਂ ਨੂੰ ਤਾਇਨਾਤ ਕੀਤਾ ਹੈ| ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ| ਪਾਕਿਸਤਾਨ ਨੇ ਆਪਣੇ ਸਨਾਈਪਰ ਸ਼ੂਟਰਾਂ ਨੂੰ ਕਿਹਾ ਹੈ ਕਿ ਜੇਕਰ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਿੱਚ ਕਾਮਯਾਬ ਰਹਿੰਦੇ ਹਨ ਤਾਂ ਉਨ੍ਹਾਂ ਨੂੰ 50 ਹਜ਼ਾਰ ਤੋਂ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ| ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਫੌਜ ਨੇ ਉਤਰੀ ਕਸ਼ਮੀਰ ਵਿੱਚ ਕੇਰਨ ਸੈਕਟਰ ਤੋਂ ਜੰਮੂ ਦੇ ਪਲਾਂਵਾਲਾ ਤੱਕ ਕੰਟਰੋਲ ਰੇਖਾ ਤੇ 150 ਤੋਂ ਵਧ ਅੱਤਵਾਦੀਆਂ ਨੂੰ ਸਨਾਈਪਰ ਸ਼ੂਟਿੰਗ ਲਈ ਤਾਇਨਾਤ ਕੀਤਾ ਹੈ| ਪਿਛਲੇ ਸਾਲ ਭਾਰਤੀ ਫੌਜ ਦੇ ਲੱਗਭਗ 32 ਸੈਨਾਕਰਮੀਆਂ ਪਾਕਿ ਗੋਲੀਬਾਰੀ ਵਿੱਚ ਸ਼ਹੀਦ ਹੋ ਗਏ ਸਨ| ਜਿਨ੍ਹਾਂ ਚੋਂ ਲੱਗਭਗ ਢੇਡ ਦਰਜਨ ਜਵਾਨ ਸਨਾਈਪਰ ਸ਼ੂਟਰਾਂ ਦਾ ਨਿਸ਼ਾਨਾ ਬਣੇ ਸੀ| ਇਸ ਤੋਂ ਇਲਾਵਾ ਪਾਕਿਸਤਾਨ ਨੇ ਇਨ੍ਹਾਂ ਸਨਾਈਪਰਾਂ ਨੂੰ ਮਾਛਿਲ, ਉਰੀ, ਤੰਗਧਾਰ, ਪੁੰਛ ਬਿੰਬਰ ਗਲੀ, ਰਾਮਪੁਰਾ, ਕ੍ਰਿਸ਼ਣਾ ਘਾਟੀ ਵਰਗੇ ਇਲਾਕੇ ਤੇ ਤਾਇਨਾਤ ਕੀਤਾ ਹੈ|
ਇਨ੍ਹਾਂ ਸ਼ੂਟਰਾਂ ਨੂੰ ਟ੍ਰੇਨਿੰਗ ਕੈਂਪ ਵਿੱਚ ਸਪੈਸ਼ਲ ਅਪਰੇਸ਼ਨ ਟੀਮ ਨੇ ਕੀਤਾ ਹੈ| 10 ਚੋਂ ਇਕ ਹੀ ਜਿਹਾਦੀ ਨੂੰ ਇਸ ਟ੍ਰੇਨਿੰਗ ਲਈ ਚੁਣਿਆ ਜਾਂਦਾ ਹੈ| ਇਸ ਨਾਲ ਹੀ ਰੈਂਕ ਦੇ ਹਿਸਾਬ ਨਾਲ ਹੀ ਇਨ੍ਹਾਂ ਨੂੰ ਪਾਕਿਸਤਾਨ ਇਨਾਮ ਵੀ ਦਿੰਦਾ ਹੈ| ਇਸ ਦੀ ਇਨਾਮ ਧਨਰਾਸ਼ੀ 5 ਤੋਂ 10 ਹਜ਼ਾਰ ਤੋਂ ਸ਼ੁਰੂ ਹੁੰਦੀ ਹੈ| ਜੇਕਰ ਕੋਈ ਸ਼ੂਟਰ ਜਵਾਨ ਨੂੰ ਸਿਰਫ ਜ਼ਖਮੀ ਕਰਦਾ ਹੈ ਤਾਂ ਉਸ ਨੂੰ 5 ਤੋਂ 10 ਹਜ਼ਾਰ ਮਿਲਦੇ ਹਨ ਅਤੇ ਜੇ ਜ਼ਿਆਦਾ ਜਵਾਨ ਸ਼ਹੀਦ ਕੀਤੇ ਜਾਣ ਤਾਂ ਉਸ ਨੂੰ ਵੱਡੀ ਰਕਮ ਦਿੱਤੀ ਜਾਂਦੀ ਹੈ| ਸੂਤਰਾਂ ਅਨੁਸਾਰ ਪਾਕਿਸਤਾਨ ਇਨ੍ਹਾਂ ਸ਼ੂਟਰਾਂ ਨੂੰ ਆਸਟਰੀਆਂ, ਅਮਰੀਕਾ ਅਤੇ ਇੰਗਲੈਂਡ ਵਿੱਚ ਬਣੀ ਅਤਿਅਧੁਨਿਕ ਰਾਈਫਲਾਂ ਦਿੰਦਾ ਹੈ| ਇਹ ਭਾਰ ਵਿੱਚ ਵੀ ਹਲਕੀ ਹੁੰਦੀ ਹੈ ਅਤੇ ਉਹ ਸਹੀ ਨਿਸ਼ਾਨਾ ਲਗਾਉਂਦੀ ਹੈ| ਹਾਲਾਂਕਿ ਭਾਰਤੀ ਫੌਜ ਕੋਲ ਵੀ ਸਨਾਈਪਰ ਸ਼ੂਟਰ ਹਨ, ਜੋ ਅੰਤਰਰਾਸ਼ਟਰੀ ਸਰਹੱਦ ਤੋਂ ਲੈ ਕੇ ਕੰਟਰੋਲ ਰੇਖਾ ਤੇ ਮਹੱਤਰਪੂਰਨ ਸਥਾਨਾਂ ਤੇ ਤਾਇਨਾਤ ਹਨ| ਇਹ ਰੂਸ ਤੋਂ ਆਈ ਹੈ ਪਰ ਭਾਰ ਵਿੱਚ ਕਾਫੀ ਭਾਰੀ ਹੈ| ਇਹ 800 ਮੀਟਰ ਤੱਕ ਸਹੀ ਨਿਸ਼ਾਨਾ ਲਗਾਉਣ ਵਿੱਚ ਸਮਰਥ ਹੈ| ਭਾਰਤ ਇਨ੍ਹਾਂ ਰਾਈਫਲਾਂ ਦਾ ਹੋਰ ਵਿਕਲਪ ਤਲਾਸ਼ ਰਹੀ ਹੈ|

Share Button

Leave a Reply

Your email address will not be published. Required fields are marked *