Thu. May 23rd, 2019

ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਸੰਗਠਨ ਮਹਾ ਮੰਤਰੀ ਦਿਨੇਸ਼ ਕੁਮਾਰ ਨੇ ਸਿਰਕਤ ਕੀਤੀ

ਭਾਰਤੀ ਜਨਤਾ ਪਾਰਟੀ ਦੀ ਵਿਸ਼ਾਲ ਮੀਟਿੰਗ ਵਿੱਚ ਪੰਜਾਬ ਭਾਜਪਾ ਦੇ ਸੰਗਠਨ ਮਹਾ ਮੰਤਰੀ ਦਿਨੇਸ਼ ਕੁਮਾਰ ਨੇ ਸਿਰਕਤ ਕੀਤੀ

1-35 (1)ਰਾਜਪੁਰਾ 1 ਅਗਸਤ (ਧਰਮਵੀਰ ਨਾਗਪਾਲ) ਸਥਾਨਕ ਹੋਟਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ ਮੀਟਿੰਗ ਰੱਖੀ ਗਈ ਜਿਸ ਵਿੱਚ ਭਾਰਤੀਯ ਜਨਤਾ ਪਾਰਟੀ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਤੇ ਕਿਹਾ ਕਿ ਇਹ ਮੀਟਿੰਗ ਰਾਜਪੁਰਾ ਪੰਜਾਬ ਦੀ ਭਾਜਪਾ ਪਾਰਟੀ ਨੂੰ ਮਜਬੂਤ ਕਰਨ ਲਈ ਰੱਖੀ ਗਈ ਹੈ ਤੇ ਉਹਨਾਂ ਕਿਹਾ ਕਿ ਇੱਕ ਸਾਡੀ ਪਾਰਟੀ ਦਾ ਮੰਤਵ ਇੱਕ ਬੂਥ ਬੀਸ ਯੂਥ ਦੇ ਮੰਤਵ ਨਾਲ ਅੱਗੇ ਵਧ ਰਹੀ ਹੈ । ਉਹਨਾਂ ਕਿਹਾ ਕਿ ਪਾਰਟੀ ਚੰਹੂ ਪੱਖੋ ਅੱਗੇ ਵਧ ਰਹੀ ਹੈ ਤੇ ਸਾਡਾ ਮੰਤਵ ਵੀ ਜਿਆਦਾ ਤੋਂ ਜਿਆਦਾ ਸੀਟਾ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਾ ਹੈ ਤੇ ਮੁੜ ਪੰਜਾਬ ਵਿੱਚ ਤੀਸਰੀ ਵਾਲੀ ਅਕਾਲੀ ਬੀਜੇਪੀ ਦੀ ਸੰਗਠਨ ਵਾਲੀ ਸਰਕਾਰ ਬਣਾਉਣੀ ਹੈ।ਉਹਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਵਿਜਯ ਸਾਂਪਲਾ ਜਿਸ ਵਰਗ ਵਿੱਚ ਆਉਂਦੇ ਹਨ ਪੰਜਾਬ ਵਿੱਚ ਉਹਨਾਂ ਦੀ ਸੰਖਿਆ 32 ਪ੍ਰਤੀਸ਼ਤ ਹੈ ਤੇ ਆਉਣ ਵਾਲਿਆ ਵਿਧਾਨ ਸਭਾ ਦੀਆਂ ਚੋਣਾ ਵਿੱਚ ਪਾਰਟੀ ਨੂੰ ਇਸਦਾ ਪੂਰਾ ਪੂਰਾ ਲਾਭ ਮਿਲੇਗਾ ਤੇ ਉਹਨਾਂ ਦੀ ਪਾਰਟੀ ਪੰਜਾਬ ਵਿੱਚ ਹਰ ਵੋਟਰ ਨਾਲ ਸੰਪਰਕ ਕਾਇਮ ਕਰਨਾ ਚਾਹੁੰਦੀ ਹੈ।

ਪ੍ਰੈਸ ਮੀਟਿੰਗ ਦੌਰਾਨ ਜਦੋਂ ਉਹਨਾਂ ਨੂੰ ਪਟਿਆਲਾ ਦੇ ਵਾਰਡ ਨੰਬਰ 4 ਵਿੱਚ ਹੋਇਆ ਜਿਮਨੀ ਚੋਣਾ ਤੋਂ ਜੇਤੂ ਆਜਾਦ ਉਮੀਦਵਾਰ ਬਾਰੇ ਗੱਲ ਕੀਤੀ ਤਾਂ ਉਹਨਾਂ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਕਾਂਗਰਸ ਪਾਰਟੀ ਆਈਸੂਯੂ ਵਿੱਚ ਪਈ ਹੈ ਤੇ ਆਮ ਆਦਮੀ ਵਾਲੇ ਜੇਲਾ ਵਿੱਚ ਜਾਣ ਲਗ ਪਏ ਹਨ ਤੇ ਲੋਕੀ ਇਹਨਾਂ ਦੇ ਝਾਂਸਿਆਂ ਵਿੱਚ ਨਹੀਂ ਆਉਣਗੇ। ਜਦੋਂ ਉਹਨਾਂ ਤੋਂ ਨਗਰ ਕੌੰਸਲ ਪ੍ਰਧਾਨ ਪ੍ਰਵੀਨ ਛਾਬੜਾ ਅਤੇ ਰਾਜਪੁਰਾ ਦੇ ਹਲਕਾ ਇੰਚਾਰਜ ਰਾਜ ਖੁਰਾਨਾ ਦੀ ਇਸ ਮੀਟਿੰਗ ਵਿੱਚ ਗੈਰ ਹਾਜਰੀ ਅਤੇ ਭਾਜਪਾ ਦੀ ਅੰਦਰੂਨੀ ਮਹਾਭਾਰਤ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਮੀਟਿੰਗ ਵਿੱਚ ਜਿਲਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ ਪਾਰਟੀ ਦੇ ਆਦੇਸ਼ ਅਨੁਸਾਰ ਰਾਜਪੁਰਾ ਟਾਊਨ ਮੰਡਲ ਜੋ ਭੰਗ ਕਰ ਦਿਤਾ ਗਿਆ ਸੀ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਮੰਜੂਰੀ ਮਿਲਣ ਤੋਂ ਬਾਅਦ ਫਿਰ ਤੋਂ ਟਾਊਨ ਮੰਡਲ ਦਾ ਗਠਨ ਜਲਦੀ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਯਸ਼ ਟੰਡਨ. ਡਾ. ਨੰਦ ਲਾਲ, ਪ੍ਰੇਮ ਚੰਦ, ਰੰਜਨ ਹੰਸ ਜਿਲਾ ਸਕੱਤਰ, ਰਾਜ ਮਾਤਾ, ਸੰਜੀਵ ਜਿੰਦਲ, ਭਾਜਪਾ ਦੇ ਮਾਰਗ ਦਰਸ਼ਨ ਮੁਖੇਜਾ, ਰਮੇਸ਼, ਰਾਜ ਕੁਮਾਰ ਝਾਂਬ, ਸੋਹਨ ਲਾਲ ਨੌਨੀ, ਸੋਮਾ ਪੱਪੀ, ਅਤੇ ਪ੍ਰੈਸ ਇੰਚਾਰਜ ਰਿੰਕੂ ਚੌਧਰੀ ਦੇ ਇਲਾਵਾ ਹੋਰ ਵੀ ਬੀਜੇਪੀ ਦੇ ਆਗੂ ਤੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *

%d bloggers like this: