Sun. Jul 21st, 2019

ਭਾਰਤੀ ਖਿਡਾਰੀਆਂ ਦੀ ਜੇਤੂ ਸ਼ੁਰੂਆਤ

ਭਾਰਤੀ ਖਿਡਾਰੀਆਂ ਦੀ ਜੇਤੂ ਸ਼ੁਰੂਆਤ

10-10 (1) 10-10 (2)
ਰੀਓ ਓਲਪਿੰਕ ਖੇਡਾਂ ਵਿੱਚ ਚੌਥੇ ਦਿਨ ਤੀਰ ਅੰਦਾਜ਼ੀ ਦੇ ਖੇਮੇ ਵਿੱਚੋਂ ਚੰਗੀ ਖਬਰ ਆਈ। ਭਾਰਤ ਦੇ ਤੀਰਅੰਦਾਜ਼ ਖਿਡਾਰੀ ਅਤਾਨੂ ਦਾਸ ਨੇ ਪੁਰਸ਼ ਵਰਗ ਦੇ ਵਿਅਕਤੀਗਤ ਈਵੈਂਟ ਵਿੱਚ ਪ੍ਰੀ-ਕੁਆਟਰਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਅਤਾਨੂ ਦਾਸ ਨੇ ਕਿਊਬਾ ਦੇ ਖਿਡਾਰੀ ਨੂੰ 6-4 ਨਾਲ ਹਰਾਇਆ। ਅਗਲਾ ਮੁਕਾਬਲਾ 18 ਅਗਸਤ ਨੂੰ ਰੀਪਬਲਿਕ ਆਫ਼ ਕੋਰੀਆ ਦੇ ਖਿਡਾਰੀ ਨਾਲ ਹੋਵੇਗਾ। ਰੋਇੰਗ ਮੱਕਲਨ ਵਿੱਚ ਭਾਰਤ ਦੇ ਸਟਾਰ ਰੋਵਰ ਦੱਤੂ ਬੱਬਨ ਨੇ ਪੁਰਸ਼ ਸਿੰਗਲ ਮੁਕਾਬਲੇ ਵਿੱਚ ਕੁਆਟਰਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਇਸ ਮੁਕਾਬਲੇ ਵਿੱਚ ਰੋਵਰ ਦੱਤੂ ਬੱਬਨ ਨੇ ਚੌਥਾ ਸਥਾਨ ਹਾਸਿਲ ਕੀਤਾ।
ਭਾਰਤੀ ਮਹਿਲਾ ਹਾਕੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ ਤੇ ਭਾਰਤੀ ਮਹਿਲਾ ਹਾਕੀ ਟੀਮ ਬਰਤਾਨੀਆ ਤੋਂ 0-3 ਨਾਲ ਮੈਚ ਗੁਆ ਬੈਠੀ। ਬਾਕਸਿੰਗ ਵਿੱਚ ਭਾਰਤ ਦੇ ਮੁੱਕੇਬਾਜ਼ਾ ਨੇ ਜੇਤੂ ਸ਼ੁਰੂਆਤ ਕੀਤੀ। ਭਾਰਤ ਦੇ ਸਟਾਰ ਮੁੱਕੇਬਾਜ਼ ਵਿਕਾਸ ਨੇ 75 ਕਿਲੋਗ੍ਰਾਮ ਵਰਗ ਵਿੱਚ ਪ੍ਰੀ-ਕੁਆਟਰਫਾਈਨਲ ਵਿੱਚ ਪ੍ਰਵੇਸ਼ ਕੀਤਾ। ਉਸ ਨੇ ਬੜੇ ਹੀ ਰੋਮਾਂਚਕ ਤਰੀਕਾ ਨਾਲ ਅਮਰੀਕਾ ਦੇ ਚਾਰਲਸ ਕਾਨਵੈਨ ਨੂੰ 3-0 ਨਾਲ ਮਾਤ ਦਿੱਤੀ। ਇਸ ਮੈਚ ਤੋਂ ਬਾਅਦ ਭਾਰਤੀ ਮੁੱਕੇਬਾਜ਼ਾਂ ਤੋਂ ਤਗ਼ਮੇ ਦੀ ਆਸ ਦੀ ਕਿਰਨ ਜਾਗੀ ਹੈ।
ਅਗਲਾ ਮੈਚ 13 ਅਗਸਤ ਨੂੰ ਟਰਕੀ ਦੇ ਮੁੱਕੇਬਾਜ਼ ਨਾਲ ਹੋਵੇਗਾ। ਦੁਨੀਆ ਦੇ ਮਹਾਨ ਤੈਰਾਕ ਮਾਈਕਲ ਫਿਲਪਸ ਨੇ 200 ਮੀਟਰ ਬਟਰਫਲਾਈ ਇਵੈਂਟ ਵਿੱਚ ਅਮਰੀਕਾ ਨੂੰ ਸੋਨ ਤਗ਼ਮਾ ਜਿੱਤਿਆ। ਮਾਈਕਲ ਫਿਲਪਸ ਦੁਨੀਆ ਦੇ ਉਨ੍ਹਾਂ ਖਿਡਾਰੀਆਂ ਵਿੱਚੋਂ ਇਕ ਹਨ ਜਿਨ੍ਹਾਂ ਨੇ ਇਕੱਲੇ 21 ਸੋਨ ਤਗ਼ਮੇ ਓਲਪਿੰਕ ਵਿੱਚੋਂ ਜਿੱਤੇ ਹਨ। ਮਾਈਕਲ ਫਿਲਪਸ ਦੀ ਇਹ 5ਵੀਂ ਅਤੇ ਅਖੀਰਲੀ ਓਲਪਿੰਕ ਹੈ ਪਰ ਇਸ ਦਾ ਨਾਂ ਖੇਡ ਜਗਤ ਵਿੱਚ ਸੁਨੇਹਰੇ ਅਖ਼ਰਾਂ ਵਿੱਚ ਲਿਖਿਆ ਜਾਵੇਗਾ। ਜਿਸ ਤਰ੍ਹਾਂ ਦਾ ਪ੍ਰਦਰਸ਼ਨ ਹਾਕੀ, ਬੋਕਸਿੰਗ, ਜੂਡੋ ਆਦਿ ਖੇਡਾਂ ਵਿੱਚ ਭਾਰਤੀ ਖਿਡਾਰੀ ਕਰ ਰਹੇ ਹਨ ਉਸ ਤੋਂ ਜ਼ਰੂਰ ਉਮੀਦ ਲਗਾਈ ਜਾ ਸਕਦੀ ਹੈ ਕਿ ਭਾਰਤ ਵੀ ਤਗ਼ਮਿਆਂ ਦੀ ਸੂਚੀ ਵਿੱਚ ਦੇਸ਼ ਦਾ ਨਾਂ ਦਰਜ ਕਰਵਾਏਗਾ ਕਿਉਂਕਿ ਅਜੇ ਵੀ ਅਨੇਕਾਂ ਵੱਖ-ਵੱਖ ਖੇਡ ਮੁਕਾਬਲੇ ਬਾਕੀ ਹਨ।

ਓਲੰਪਿਕ ਤੇ ਵਰਲਡ ਰਿਕਾਰਡ
ਵੇਟਲਿਫਟਿੰਗ : ਡੇਂਗ ਵੀ
ਤੈਰਾਕੀ : (200 ਮੀਟਰ) ਪੁਰਸ਼
ਵਟਨਾਬੇ ਲੈਪਈ
ਸ਼ੂਟਿੰਗ : (25 ਮੀਟਰ) ਔਰਤਾਂ
ਝੰਗ ਜਿੰਗਜਿੰਗ

ਖੇਡਾਂ ਦੀ ਸਮਾਂ ਸਾਰਣੀ
ਬੈਡਮਿੰਟਨ: ਔਰਤਾਂ
ਸ਼ਾਮ : 7.50 ਵਜੇ
ਹਾਕੀ : ਪੁਰਸ਼
ਸ਼ਾਮ : 6.30 ਵਜੇ
ਬੋਕਸਿੰਗ : ਸ਼ਾਮ : 8.00 ਵਜੇ

ਤਗ਼ਮਿਆਂ ਦੀ ਸੂਚੀ
ਮੁਲਕ :          ਸੋਨਾ    ਚਾਂਦੀ    ਤਾਂਬਾ    (ਕੁਲ ਤਗ਼ਮੇ)
ਅਮਰੀਕਾ :      9         8          9           (26)
ਚੀਨ :             8         3          6            (17)
ਹੰਗਰੀ :          4         1           1            (6)
ਅਸਟ੍ਰੇਲੀਆ :  4         0          5            (9)
ਰ੍ਵਸ :              3         6           3          (12)
ਇਟਲੀ :         3        4           2            (9)
ਕੋਰੀਆ :        3         2           1            (6)
ਭਾਰਤ :          0         0          0           (0)

ਭਾਰਤ ਦੇ ਮਹਾਨ ਸ਼ੂਟਰ ਓਲਪਿੰਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਰੀਓ ਓਲਪਿੰਕ ਖੇਡਾਂ ਤੋਂ ਬਾਅਦ ਸ਼ੂਟਿੰਗ ਵਿੱਚੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। 33 ਸਾਲਾ ਨਿਸ਼ਾਨੇਬਾਜ਼ ਨੇ ਕਿਹਾ ਕਿ ਮੈਂ ਆਪਣਾ ਕੰਮ ਪੂਰਾ ਕਰ ਦਿੱਤਾ ਹੈ ਭਾਵੇਂ ਮੈਂ ਚੌਥੇ ਸਥਾਨ `ਤੇ ਰਿਹਾ ਪਰ ਪ੍ਰਦਰਸ਼ਨ ਸਰਵੋਤਮ ਸੀ। ਉਨ੍ਹਾਂ ਨੇ ਕਿਹਾ ਕਿ ਉਹ ਫ਼ੈਸਲੇ ਉੱਪਰ ਮੁੜ ਵਿਚਾਰ ਦੀ ਕੋਈ ਤੁਕ ਨਹੀਂ ਬਣਦੀ। (ਓਲਪਿੰਕ ਸੋਨ ਤਗ਼ਮਾ ਜੇਤੂ : ਅਭਿਨਵ ਬਿੰਦਰਾ)

Leave a Reply

Your email address will not be published. Required fields are marked *

%d bloggers like this: