ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਹਾ ਬਲਾਕ ਲਹਿਰਾਗਾਗਾ ਵੱਲੋ ਪੀ.ਐਸ.ਪੀ.ਸੀ.ਐਲ ਦਫਤਰ ਦੇ ਐਕਸਨ ਖਿਲਾਫ ਧਰਨਾ

ss1

ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਹਾ ਬਲਾਕ ਲਹਿਰਾਗਾਗਾ ਵੱਲੋ ਪੀ.ਐਸ.ਪੀ.ਸੀ.ਐਲ ਦਫਤਰ ਦੇ ਐਕਸਨ ਖਿਲਾਫ ਧਰਨਾ

whatsapp-image-2016-09-23-at-12-24-19-pm

ਲਹਿਰਾਗਾਗਾ 23 ਸਤੰਬਰ (ਕੁਲਵੰਤ ਛਾਜਲੀ)ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਹਾ ਬਲਾਕ ਲਹਿਰਾਗਾਗਾ ਵੱਲੋ ਪੀ.ਐਸ.ਪੀ.ਸੀ.ਐਲ ਦਫਤਰ ਦੇ ਐਕਸਨ ਖਿਲਾਫ ਧਰਨਾ ਦਿੱਤਾ ਗਿਆ।ਇਹ ਧਰਨਾ ਬਲਾਕ ਪ੍ਰਧਾਨ ਬਹਾਲ ਸਿੰਘ ਢੀਡਸਾਂ ਦੀ ਅਗਵਾਈ ਹੇਠ ਦਿੱਤਾ ਗਿਆ।ਕਿਸਾਨ ਆਗੂਆ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸੀਆ ਕਿ ਜਥੇਬੰਦੀਆ ਦੀ ਮੰਗ ਸੀ ਕਿ ਆਬਰ ਪਸੂਆ ਦਾ ਪ੍ਰਬੰਧ ਕੀਤਾ ਜਾਵੇ ।ਪਰ ਇਸਦੇ ਵਿੱਚ ਗਊ ਸੈਸ ਦੀ ਫੀਸ ਲਾ ਕੇ ਆਮ ਲੋਕਾ ਦੀ ਜੇਬ ਕੁਤਰਨ ਵਿੱਚ ਲੱਗ ਗਏ ਹਨ।ਜਥੇਬੰਦੀ ਮੰਗ ਕਰਦੀ ਹੈ ਕਿ ਗਊ ਸੈਸ ਤਰੂੰਤ ਖਤਮ ਕੀਤਾ ਜਾਵੇ।ਇਸਦਾ ਨਾਲ ਕਿਸਾਨ ਆਗੂ ਨੇ ਦੱਸੀਆ ਕਿ ਪਿਛਲੇ ਦਿਨੀ ਮੂਣਕ ਦਫਤਰ ਐਸ .ਡੀ.ਐਮ ਧਰਨਾ ਲਗਤਾਰ ਤਿੰਨ ਲਾਇਆ ਗਿਆ ਸੀ ।ਇਹ ਧਰਨਾ ਗੜੇਮਾਰੀ ਦੇ ਸਬੰਧ ਵਿੱਚ ਲਾਇਆਂ ਗਿਆ ਸੀ ।ਪੰਜਾਬ ਦੇ ਖਾਜਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਵਿਸਵਾਸ ਦਵਾਈਆ ਸੀ ਕਿ ਕਿਸਾਨਾ ਨੂੰ ਗੜੇਮਾਰੀ ਦਾ ਮੁਆਵਜਾ 10 ਦਿਨਾ ਦੇ ਅੰਦਰ ਦਿੱਤਾ ਜਾਵੇਗਾ।ਇਸਦੇ ਨਾਲ ਹੀ ਸਰਕਾਰ ਦੀ ਤਰਫੋ ਨਾਇਬ ਤਹਿਸੀਲਦਾਰ ਤਰਫੋ ਧਰਨੇ ਤੇ ਬੈਠੇ ਸਾਰੇ ਲੋਕਾ ਨੂੂੰ ਵਿਸਵਾਸ ਦਵਾਈਆ ਸੀ ਕਿ ਦਸ ਦਿਨਾਂ ਦੇ ਅੰਦਰ ਗੜੇਮਾਰੀ ਦਾ ਮੁਅਵਜਾ ਦਿੱਤਾ ਜਾਵੇਗਾ ।ਪਰ ਇਸਦੁੇ ਉਲਟ ਮੋਕੇ ਦੇ ਪ੍ਰਰਸਾਸਨ ਨੇ ਕੋਈ ਧਿਆਨ ਨਹੀ ਦਿੱਤਾ ।ਕਿਸਾਨਾ ਨਾਲ ਕੀਤਾ ਵਾਅਦਾ ਨਹੀ ਨਿਭਾਈਆ ਗਿਆ।ਇਸ ਸਮੇ ਕਿਸਾਨ ਆਗੂ ਨੇ ਦੱਸੀਆ ਕਿ ਮਿਤੀ 27-09-16 ਨੂੰ ਸਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬਰਨਾਲੇ ਦੀ ਅਨਾਜ ਮੰਡੀ ਵਿਖੇ ਮਨਾਈਆ ਜਾ ਰਿਹਾ ਹੈ।ਜਿਸ ਵਿੱਚ ਨੋਜਵਾਨ ਬਸੰਤੀ ਪੱਗ ਬੰਨ ਕੇ ਵੱਡੀ ਗਿਣਤੀ ਵਿੱਚ ਸਾਮਿਲ ਹੋਣਗੇ।ਇਸ ਧਰਨੇ ਨੂੰ ਸੰਬੋਧਨ ਕਰਨ ਸਮੇ ਬਹਾਦਰ ਸਿੰਘ ਭੁਟਾਲ ,ਦਰਬਾਰਾ ਸਿੰਘ ਛਾਜਲਾ,ਜਨਕ ਸਿੰਘ ਭੁਟਾਲ,ਦਰਸਨ ਸਿੰਘ ਚੰਗਾਲੀਵਾਲਾ ,ਧਰਮਿੰਦਰ ਸਿੰਘ ਪਿਸੋਰ ,ਲੀਲਾ ਚੋਟੀਆ,ਧਰਮਪਾਲ ਸਿੰਘ ਢੀਡਸਾ ਆਦਿ ਹਾਜਰ ਹੋਏ।

Share Button

Leave a Reply

Your email address will not be published. Required fields are marked *