Wed. May 22nd, 2019

ਭਾਰਤੀ ਕਿਸਾਨ ਯੂਨੀਅਨ ਸੰਘਰਸ਼ ਦੇ ਚੱਲਦਿਆਂ ਕਿਸਾਨ ਦੀ ਜਮੀਨ ਕੁਰਕ ਹੋਣ ਤੋਂ ਬਚੀ

ਭਾਰਤੀ ਕਿਸਾਨ ਯੂਨੀਅਨ ਸੰਘਰਸ਼ ਦੇ ਚੱਲਦਿਆਂ ਕਿਸਾਨ ਦੀ ਜਮੀਨ ਕੁਰਕ ਹੋਣ ਤੋਂ ਬਚੀ

ਬਰੇਟਾ, 8 ਦਸੰਬਰ (ਰੀਤਵਾਲ) ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਿਰੋਧ ਸਦਕਾ ਪਿੰਡ ਖੱਤਰੀਵਾਲ਼ਾ ਦੇ ਕਿਸਾਨ ਦੀ ਜਮੀਨ ਕੁਰਕ ਹੋਣ ਤੋਂ ਬਚ ਗਈ। ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਖੱਤਰੀਵਾਲ਼ਾ ਦੇ ਕਿਸਾਨ ਜੁਗਿੰਦਰ ਸਿੰਘ ਦੀ ਸਥਾਨਕ ਇੱਕ ਆੜਤੀ ਵੱਲੋਂ 10 ਲੱਖ ਰੁਪਏ ਬਦਲੇ 20 ਕਨਾਲ਼ ਜਮੀਨ ਦੀ ਕੁਰਕੀ ਕਰਵਾਈ ਜਾਣੀ ਸੀ, ਪਰ ਜਥੇਬੰਦੀ ਦੇ ਵਿਰੋਧ ਸਦਕਾ ਨਾ ਤਾਂ ਕੋਈ ਅਧਿਕਾਰੀ ਬੋਲੀ ਕਰਵਾਉਣ ਪਹੁੰਚਿਆ ਅਤੇ ਨਾ ਹੀ ਕੋਈ ਬੋਲੀ ਦੇਣ ਪਹੁੰਚਿਆਂ। ਉਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਨੂੰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਜਸਵੀਰ ਸਿੰਘ,ਮਿੱਠੂ ਸਿੰਘ,ਅਮਰੀਕ ਸਿੰਘ,ਗੁਰਮੇਲ ਸਿੰਘ ,ਕਾਕਾ ਸਿੰਘ ,ਸੁਖਪਾਲ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: